[ਅ:। ਦੇਖੋ, ‘ਪਾਇ’] ੧. ਪੈ ਜਾ। ਯਥਾ- ‘ਪਉ ਸੰਤ ਸਰਣੀ ਲਾਗੁ ਚਰਣੀ’ (੫੧), ਤਥਾ- ‘ਚੜਿ ਬੋਹਿਥਿ ਭਉਜਲੁ ਪਾਰਿ ਪਉ’ (੩੧੮)। ੨. [ਕ੍ਰਿ:। ਪੰਜਾਬੀ] ਪੈ ਪੈ ਕੇ। ਯਥਾ- ‘ਜੇਠੋ ਪਉ ਪਉ ਲੂਹੈ’ (੯੬੩)। (ਜੇਠੋ) ਭਾਵ ਧਰਮਰਾਜਾ ਪੈ ਪੈ ਕੇ ਸੜਦਾ ਹੈ। ੩. [ਅ:] ਉਪਰ। ਯਥਾ- ‘ਰਖਿ ਰਖਿ ਪੈਰ ਧਰੇ ਪਉ ਧਰਣਾ’ (੧੦੨੩), ਧਰਤੀ ਪੁਰ ਸੋਚ ਸੋਚ ਕੇ ਪੈਰ (ਬੁਧੀ ਰੂਪੀ) ਰਖੇ। ੪. [ਸੰ:। ਸੰਸਕ੍ਰਿਤ, ਪਵਿ] ਬੱਜਰ, ਪੱਥਰ। ਉਪਰਲੀ ਤੁਕ ਦਾ ਅਰਥ ਬਣੇਂਗਾ-ਬੱਜਰਵਤ ਪੱਕੇ ਪੈਰ ਰੱਖੇ, ਖਿਸਕਣ ਨਾ ਦੇਵੇ। ਯਥਾ- ‘ਪਉ ਮੁਕਿਹਿ’, ਬੱਜਰ ਰੂਪ ਸੰਸਾਰ ਦਾ ਅਭਾਵ ਹੋਣਾ। ੫. ਚੌਪਟ ਦੀ ਬਾਜ਼ੀ ਦਾ ਪਉਂ। ਯਥਾ- ‘ਪਉ ਮੁਕਿਹਿ’, ਚੌਰਾਸੀ ਦਾ ਪਉਂ ਮੁਕ ਜਾਂਦਾ ਹੈ।
ਸ੍ਰੋਤ: ਭਾਈ ਵੀਰ ਸਿੰਘ ਸ਼ਬਦਾਰਥ
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ