ਗੁਰੂ ਗੋਬਿੰਦ ਸਿੰਘ ਦੀ ਸ਼ਰਨ ’ਚ ਆ ਕੇ, ਜਦੋਂ ਆਪਾ ਭੇਟ ਚੜ੍ਹਾਇਆ।
ਆਸ਼ੀਰਵਾਦ ਸੀ ਗੁਰੂ ਦਾ ਜਿਸ ਨੇ, ਜ਼ਾਲਮਾਂ ਸੰਗ ਲੜਾਇਆ।
ਇਸੇ ਆਸ਼ੀਰਵਾਦ ਦਾ ਸਦਕਾ, ਜ਼ਾਲਮਾਂ ਤਾਈਂ ਭਾਜੜਾਂ ਪਾਈਆਂ,
ਜਿੱਤ ਬੁਰਾਈ ਉੱਪਰ ਪਾਈ, ਕੀਤਾ ਜ਼ੁਲਮ ਸਫਾਇਆ।
ਹੋਰ ਤਾਂ ਕੁਝ ਵੀ ਕੀਤਾ ਨਹੀਂ ਮੈਂ, ਬਸ ਗੁਰੂ ਦਾ ਹੁਕਮ ਨਿਭਾਇਆ।
ਗੁਰੂ ਖਿਚਵਾਈ ਤਾਂ ਲਕੀਰ ਮੈਂ ਖਿੱਚੀ, ਸਿੰਘਾਂ ਨੂੰ ਦਰਸਾਇਆ।
ਸੀਸ ਦੇਣਾ ਜਿਨ੍ਹੇ ਸਿਰਰ ਨਹੀਂ ਦੇਣਾ ਉਹੀ ਲਕੀਰ ਨੂੰ ਟੱਪੇ;
ਉਹ ਨਾ ਟੱਪੇ ਜਿਹੜਾ ਮੌਤੋਂ ਹੈ ਘਬਰਾਇਆ।
ਲਾਉਂਦੇ ਹੋਏ ਜੈਕਾਰੇ ਸਭ ਸਿੰਘ, ਰੱਖ ਹਿੰਮਤਾਂ ਅੱਗੇ ਆਏ।
ਐਸੇ ਜੂਝੇ ਰਣ ਵਿਚ ਸੂਰੇ, ਜ਼ਾਲਮ ਅੱਗੇ ਲਾਏ।
ਬਾਬਾ ਦੀਪ ਸਿੰਘ ਸੰਗ ਅਨੇਕਾਂ ਸਿੰਘ ਜੂਝ ਸ਼ਹੀਦੀਆਂ ਪਾਈਆਂ;
ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਕਰਕੇ, ਅਮਰ ਸ਼ਹੀਦ ਕਹਾਏ।
ਲੇਖਕ ਬਾਰੇ
ਬੀ.ਐੱਸ.ਸੀ. (ਇਕਨੋਮਿਕਸ)-1, ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸ੍ਰੀ ਅੰਮ੍ਰਿਤਸਰ।
- ਹੋਰ ਲੇਖ ਉਪਲੱਭਧ ਨਹੀਂ ਹਨ