ਭਾਈ ਮਨੀ ਸਿੰਘ ਜੀ ਸਾਰੇ ਪੰਥ ਵਿਚ ਪੂਰਨ ਸੰਤ ਕਰਕੇ ਮੰਨੇ ਜਾਂਦੇ ਸਨ।
ਬਾਬਾ ਬੰਦਾ ਸਿੰਘ ਬਹਾਦਰ ਜਥੇ ਸਣੇ ਪੰਜਾਬ ਨੂੰ ਆ ਰਿਹਾ ਹੈ। ਜਿਉਂ-ਜਿਉਂ ਉਹ ਸਿੱਖਾਂ ਕੋਲੋਂ ਪਾਪੀਆਂ ਦੇ ਜ਼ੁਲਮਾਂ ਬਾਬਤ ਸੁਣਦਾ, ਤਿਉਂ-ਤਿਉਂ ਜੋਸ਼ੀਲਾ ਖੂਨ ਰਗਾਂ ਵਿਚ ਠਾਠਾਂ ਮਾਰਦਾ ਆਉਂਦਾ।
ਨਵਾਬ ਦੇ ਸਾਹਮਣੇ ਨਿਧੜਕ ਖਲੋ ਕੇ ਦੋਹਾਂ ਸਾਹਿਬਜ਼ਾਦਿਆਂ ਨੇ ਫ਼ਤਿਹ ਬੁਲਾਈ, ਸੁਣ ਕੇ ਸਾਰੇ ਦਰਬਾਰੀ ਦੰਗ ਰਹਿ ਗਏ।
ਜਦ ਥਿਰ ਰਹਿਣ ਵਾਲੀ ਵਸਤੂ ਹੀ ਕੋਈ ਨਹੀਂ, ਬਣੇ ਹੋਏ ਸਰੀਰ ਨੇ ਬਿਨਸਣਾ ਹੀ ਹੈ, ਤਾਂ ਫਿਰ ਚਿੰਤਾ ਕਿਸ ਗੱਲ ਦੀ?
ਤੂੰ ਪੰਜਾਂ ਵਰ੍ਹਿਆਂ ਦਾ ਸੈਂ, ਜਦ ਨਸੀਬ ਨੇ ਤੈਨੂੰ ਮਹਾਰਾਜਾ ਬਣਾ ਦਿੱਤਾ। ਮੈਂ ਹੱਥੀਂ ਕਲਗੀ ਲਾ ਕੇ ਤੈਨੂੰ ਖਾਲਸਾ ਰਾਜ ਦੇ ਤਖ਼ਤ ’ਤੇ ਬੈਠਣ ਵਾਸਤੇ ਘੱਲਿਆ ਕਰਦੀ ਸਾਂ।