ਸਰਦਾਰ ਸ਼ਾਮ ਸਿੰਘ ਅਟਾਰੀ
ਗ੍ਰਿਫ਼ਿਨ ਲਿਖਦਾ ਹੈ ਕਿ ਆਖਿਆ ਜਾਂਦਾ ਹੈ ਕਿ ਸਭਰਾਵਾਂ ਦੀ ਲੜਾਈ ਤੋਂ ਪਹਿਲੀ ਰਾਤ ਨੂੰ ਤੇਜ ਸਿਹੁੰ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਨੂੰ ਵੀ ਆਪਣੀ ਗ਼ੱਦਾਰਾਨਾ ਸਾਜ਼ਿਸ਼ ਵਿਚ ਸ਼ਾਮਿਲ ਕਰਨ ਦਾ ਨਿਸਫਲ ਜਤਨ ਕੀਤਾ ਹੈ ਤੇ ਉਨ੍ਹਾਂ ਨੂੰ ਆਖਿਆ ਕਿ ਉਹ ਵੀ ਅੰਗਰੇਜ਼ਾਂ ਦੇ ਪਹਿਲੇ ਹੱਲੇ ਵੇਲੇ ਉਸ ਦੇ ਨਾਲ ਹੀ ਨਿਕਲ ਚੱਲਣ, ਪਰ ਸਰਦਾਰ ਸ਼ਾਮ ਅਟਾਰੀ ਸਿੰਘ ਇਕ ਵੱਖਰੀ ਮਿੱਟੀ ਦਾ ਬਣਿਆ ਹੋਇਆ ਸੀ।