
ਸਾਕਾ ਨਨਕਾਣਾ ਸਾਹਿਬ
ਸਿੱਖ ਧਰਮ ਨੂੰ ਸੰਸਥਾਗਤ ਸਰੂਪ ਪ੍ਰਦਾਨ ਕਰਨ ਦੀ ਸ਼ੁਰੂਆਤ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਹੀ ਹੋ ਗਈ ਸੀ। ਸਿੱਖ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੀ ਸਥਾਪਤੀ ਅਤੇ ਭਵਿੱਖਮੁਖੀ ਪਹੁੰਚ ਨੂੰ ਮੁੱਖ ਰੱਖਦਿਆਂ ਵੱਖ-ਵੱਖ ਸੰਸਥਾਵਾਂ ਦਾ ਮੁੱਢ ਬੰਨ੍ਹਿਆ ਜਿਨ੍ਹਾਂ ’ਚੋਂ ਪ੍ਰਮੁੱਖ ਸਨ– ਸੰਗਤ, ਪੰਗਤ, ਧਰਮਸਾਲ ਆਦਿ।