ਜੈਤੇਗ ਸਿੰਘ ਅਨੰਤ
ਜੈਤੇਗ ਸਿੰਘ ਅਨੰਤ ਪ੍ਰਸਿਧ ਫੋਟੋਪੱਤਰਕਾਰ, ਪੰਜਾਬੀਅਤ ਦੇ ਸ਼ੁਦਾਈ, ਲੇਖਕ ਅਤੇ ਪੰਜਾਬ ਦੇ ਇਤਿਹਾਸ ਦੇ ਖ਼ੋਜੀ ਵਿਦਵਾਨ ਹਨ। ਜੈਤੇਗ ਸਿੰਘ ਅਨੰਤ ਦਾ ਜਨਮ 14 ਅਗਸਤ 1946 ਨੂੰ ਬਰਤਾਨਵੀ ਪੰਜਾਬ, ਹੁਣ ਪਾਕਿਸਤਾਨ ਦੇ ਪਿੰਡ ਮਿਢਰਾਂਝਾ (ਤਖਤ ਹਜ਼ਾਰਾ ਨੇੜੇ) ਵਿੱਚ ਹੋਇਆ। ਆਪ ਨੇ ਦੇਸ਼ ਦੀ ਅਜ਼ਾਦੀ ਵਿੱਚ ਪੰਜਾਬੀਆਂ ਵੱਲੋਂ ਪਾਏ ਯੋਗਦਾਨ ਬਾਰੇ ਪ੍ਰਸਿਧ ਇਤਿਹਾਸਕਾਰਾਂ ਦੇ ਲੇਖਾਂ ਨੂੰ ਸੰਪਾਦਿਤ ਕਰਕੇ ਦੋ ਪੁਸਤਕਾਂ 'ਗ਼ਦਰ ਲਹਿਰ ਦੀ ਕਹਾਣੀ' ਅਤੇ 'ਗ਼ਦਰੀ ਯੋਧੇ' ਇਤਿਹਾਸ ਦਾ ਹਿੱਸਾ ਬਣਾਈਆਂ ਹਨ। ਹੁਣ ਆਪ ਸਰੀ, ਕੈਨੇਡਾ ਵਿਖੇ ਰਹਿ ਰਹੇ ਹਨ।
ਸਾਰੇ ਲੇਖ