ਡਾ. ਗੁਲਜ਼ਾਰ ਸਿੰਘ ਕੰਗ
ਮਰਹੂਮ ਡਾ. ਗੁਲਜ਼ਾਰ ਸਿੰਘ ਕੰਗ ਗੁਰਬਾਣੀ, ਸੂਫ਼ੀ ਮੱਤ ਅਤੇ ਪੰਜਾਬੀ ਸਭਿਆਚਾਰ ਦੇ ਵਿਦਵਾਨ ਸਨ ਤੇ ਇਨ੍ਹਾਂ ਵਿਸ਼ਿਆਂ ਨੂੰ ਲੈ ਕੇ ਉਨਾਂ ਕਈ ਕਿਤਾਬਾਂ ਲਿਖੀਆਂ।। ਆਪ ‘ਸੈਂਟਰ ਆਨ ਸਟੱਡੀਜ਼ ਇੰਨ ਸ੍ਰੀ ਗੁਰੂ ਗ੍ਰੰਥ ਸਾਹਿਬ’ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਡਾਇਰੈਕਟਰ ਸਨ। ਡਾ. ਕੰਗ ਨੇ ਸੂਫੀਵਾਦ ਤੇ ਗੁਰੂ ਗ੍ਰੰਥ ਸਾਹਿਬ ‘ਤੇ ਬਹੁਤ ਖੋਜ ਕੀਤੀ, ਚਾਰ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਨ੍ਹਾਂ ਦੀਆਂ 18 ਪੁਸਤਕਾਂ ਅਤੇ ਵੱਖ-ਵੱਖ ਜਰਨਲਾਂ ਅਤੇ ਪੁਸਤਕਾਂ ਵਿਚ 50 ਖੋਜ ਪਰਚੇ ਛਪ ਚੁੱਕੇ ਹਨ। ਇਸ ਤੋਂ ਇਲਾਵਾ ਸਿੱਖ ਦਰਸ਼ਨ ਵਿਚ ਉਨ੍ਹਾਂ ਦੇ ਖੋਜ ਕਾਰਜ ਵਿਚ ‘ਸ਼ਬਦ: ਅਨੁਭਵ ਅਤੇ ਦਰਸ਼ਨ’ ਇਕ ਵਡਮੁੱਲਾ ਕਾਰਜ ਹੈ। ਇਸ ਤੋਂ ਪਹਿਲਾਂ ਇਨ੍ਹਾਂ ਸਾਰੀ ਉਮਰ ਨੰਗਲ ਵਿਖੇ ਬਿਤਾਈ ਤੇ 57 ਸਾਲ ਦੀ ਉਮਰ ਤੱਕ ਇਨ੍ਹਾਂ ਪੰਜਾਬੀ ਅਧਿਆਪਕ ਦੇ ਤੌਰ ‘ਤੇ ਸਰਕਾਰੀ ਸੈਕੰਡਰੀ ਸਕੂਲ ਕਥੇੜਾ ਨੰਗਲ ਵਿਖੇ ਸੇਵਾ ਕੀਤੀ।
ਸਾਰੇ ਲੇਖ