ਨਿਰਸੰਦੇਹ ਗਿਆਨ-ਪ੍ਰਾਪਤੀ ਦਾ ਸਾਧਨ, ‘ਗੁਰੂ’ ਹੀ ਹੁੰਦਾ ਹੈ।
ਨਿਰਸੰਦੇਹ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਖ਼ਸੀਅਤ ਬਹੁਪੱਖੀ ਹੈ ਅਤੇ ਇਤਿਹਾਸਕਾਰਾਂ ਨੇ ਉਨ੍ਹਾਂ ਦੇ ਬੇਅੰਤ ਪੱਖਾਂ ਨੂੰ ਕਾਨੀਬਧ ਵੀ ਕੀਤਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਾਨਵ ਸਮਾਜ ਲਈ ਅਜਿਹੇ ਸਿਧਾਂਤ ਸਿਰਜੇ ਜੋ ਮਾਨਵ ਸਮਾਜ ਦਾ ਸਦ ਵਿਗਾਸ ਕਰਨ ਹਿਤ ਸਹਾਈ ਸਿੱਧ ਹੋਏ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ‘ਧੁਰ ਕੀ ਬਾਣੀ’, ‘ਸ਼ਬਦ-ਗੁਰੂ’ ਦੇ ਰੂਪ ਵਿਚ ਇਲਾਹੀ ਪ੍ਰਕਾਸ਼ ਅਤੇ ਪਰਮਾਰਥ-ਜੀਵਨ ਲਈ ਅਨਮੋਲ ਜੀਵਨ-ਜੁਗਤ ਹੈ।
ਗਿਆਨੀ ਸੋਹਣ ਸਿੰਘ ਸੀਤਲ, ਕੇਵਲ ਢਾਡੀ-ਕਲਾ ਦੇ ਅਕਾਸ਼ ਵਿਚ ਧਰੂ ਤਾਰੇ ਵਾਂਗ ਹੀ ਨਹੀਂ ਚਮਕੇ ਸਗੋਂ ਇਕ ਉਚ-ਕੋਟੀ ਦੇ ਸਾਹਿਤਕਾਰ ਵਜੋਂ ਵੀ ਉਨ੍ਹਾਂ ਨੇ ਆਪਣੀ ਨਿਵੇਕਲੀ ਪਛਾਣ ਸਥਾਪਿਤ ਕੀਤੀ।
ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਵਿਚ ਦਰਸਾਇਆ ਗਿਆ ਗਾਡੀ ਰਾਹ, ਅਜੋਕੇ ਮਾਨਵ-ਜੀਵਨ ਦੇ ਵਿਗਾਸ ਲਈ ਸੰਪੂਰਨ ਜੀਵਨ-ਜੁਗਤ ਦੇ ਰੋਲ-ਮਾਡਲ ਵਜੋਂ ਸਾਰਥਿਕ ਭੂਮਿਕਾ ਨਿਭਾਅ ਸਕਦਾ ਹੈ ਜੇਕਰ ਇਸ ਬਾਣੀ ਦੀ ਮੂਲ ਭਾਵਨਾ ਨੂੰ ਇਕ-ਮਨ ਇਕ-ਚਿਤ ਹੋ ਕੇ ਠੀਕ ਪ੍ਰਸੰਗ ਵਿਚ ਸਮਝਿਆ ਤੇ ਸਮਝਾਇਆ ਜਾਵੇ।
ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੀਆਂ ਬਹੁਭਾਂਤੀ ਵਿਲੱਖਣ ਪਰੰਪਰਾਵਾਂ ਹਨ ਜਿਨ੍ਹਾਂ ਵਿੱਚੋਂ ‘ਕੀਰਤਨ-ਪਰੰਪਰਾ’ ਗੁਰੂ ਸਾਹਿਬਾਨ ਦੀ ਮਹਾਨ ਦੇਣ ਹੈ
ਭਗਤ ਰਵਿਦਾਸ ਜੀ ਉਨ੍ਹਾਂ 15 ਭਗਤ ਸਾਹਿਬਾਨ ਵਿੱਚੋਂ ਇਕ ਹਨ, ਜਿਨ੍ਹਾਂ ਦੀ ਰਚੀ ਅਲਾਹੀ ਬਾਣੀ ਦੇ ਮਿੱਠੜੇ ਬੋਲਾਂ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ 40 ਸ਼ਬਦਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਕੀਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੁੱਚ ਨੂੰ ਆਧਾਰ ਬਣਾ ਕੇ ਅੰਦਰਵਰਤੀ ਤੇ ਬਾਹਰਵਰਤੀ ਅਧਿਐਨ ਇਸ ਤੱਥ ਨੂੰ ਉਭਾਰਦਾ ਹੈ ਕਿ ਇਸ ਪਾਵਨ ਗ੍ਰੰਥ ਦਾ ਸਰੋਕਾਰ ਕੇਵਲ ਅਧਿਆਤਮਿਕ ਖੇਤਰ ਨਾਲ ਹੀ ਨਹੀਂ ਜੁੜਿਆ ਹੋਇਆ ਸਗੋਂ ਇਹ ਤਾਂ ਇਕ ਵਡਮੁੱਲਾ ਖਜ਼ਾਨਾ ਹੈ- ਸੁਚੱਜੇ ਲੋਕ ਜੀਵਨ-ਮਾਰਗ ਦਾ