ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਵ-ਵਿਆਪੀ ਸੰਦੇਸ਼
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਹ ਵਿਲੱਖਣਤਾ ਹੈ ਕਿ ਇਸ ਵਿਚ ਨਾ ਸਿਰਫ਼ ਸਰਬ-ਸਾਂਝਾ ਉਪਦੇਸ਼ ਹੀ ਦਿੱਤਾ ਗਿਆ, ਬਲਕਿ ਸਾਂਝੀਵਾਲਤਾ ਨੂੰ ਸਥੂਲ ਰੂਪ ਦੇਂਦਿਆਂ ਵੱਖ-ਵੱਖ ਧਰਮਾਂ ਦਾ ਨਾਮ ਲੈ ਕੇ ਉਨ੍ਹਾਂ ਦੇ ਮੰਨਣ ਵਾਲਿਆਂ ਨੂੰ ਆਪਣੇ ਧਰਮ ਦੇ ਸਾਰ ਨਾਲ ਸਾਂਝ ਪਰਿਪੱਕ ਕਰਨ ਦਾ ਉਪਦੇਸ਼ ਦਿੱਤਾ ਗਿਆ।