ਸੁਖਾਂ ਦੇ ਸਾਗਰ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਪਾਵਨ ਗੁਰਬਾਣੀ ਦੇ ਪਵਿੱਤਰ ਬੋਲਾਂ ਵਿਚ ਵਾਰ-ਵਾਰ ਉਪਦੇਸ਼ ਕਰ ਰਹੇ ਹਨ ਕਿ ਪਿਆਰਿਆ, ਸਾਰੇ ਸੁਖਾਂ ਦੀ ਪ੍ਰਾਪਤੀ ਨਾਮ-ਸਿਮਰਨ ਵਿੱਚੋਂ ਹੀ ਹੋਣੀ ਹੈ।
ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪਣੀ ਪਾਵਨ ਗੁਰਬਾਣੀ ਦੇ ਪਵਿੱਤਰ ਬੋਲਾਂ ਵਿਚ ਵਾਰ-ਵਾਰ ਉਪਦੇਸ਼ ਕਰ ਰਹੇ ਹਨ ਕਿ ਪਿਆਰਿਆ, ਸਾਰੇ ਸੁਖਾਂ ਦੀ ਪ੍ਰਾਪਤੀ ਨਾਮ-ਸਿਮਰਨ ਵਿੱਚੋਂ ਹੀ ਹੋਣੀ ਹੈ।
ਪਾਵਨ ਅਤੇ ਪਵਿੱਤਰ ਗੁਰਬਾਣੀ ਬਹੁਤ ਹੀ ਪਿਆਰ ਨਾਲ ਪੜ੍ਹਨ ਅਤੇ ਸੁਣਨ ਦੇ ਨਾਲ-ਨਾਲ ਜਿਹੜਾ ਵੀ ਕੋਈ ਪਿਆਰਾ ਸਿੱਖ ਆਪਣੀ ਸੁਰਤ ਨੂੰ ਪਵਿੱਤਰ ਸ਼ਬਦ ਵਿਚ ਜੋੜਨ ਦਾ ਯਤਨ ਸ਼ੁਰੂ ਕਰ ਲੈਂਦਾ ਹੈ, ਐਸਾ ਸਿੱਖ ਦੁਨੀਆਂ ਵਿਚ ਵਿਚਰਦਾ ਹੋਇਆ ਆਪਣੇ ਗੁਰੂ ਤੋਂ ਬਗੈਰ ਹੋਰ ਕਿਸੇ ਦਾ ਵੀ ਆਸਰਾ ਨਹੀਂ ਰੱਖਦਾ।
ਦਿਨ ਵਿਚ ਪਾਵਨ ਗੁਰਬਾਣੀ ਦੇ ਨਿਤਨੇਮ, ਸੇਵਾ-ਸਿਮਰਨ ਅਤੇ ਦਾਨ-ਪੁੰਨ ਕਰਨ ਤੋਂ ਬਾਅਦ, ਕੀਤੇ ਹੋਏ ਨਿਤਨੇਮ, ਸੇਵਾ-ਸਿਮਰਨ ਅਤੇ ਦਾਨ-ਪੁੰਨ ਨੂੰ ਸਾਰੇ ਦਿਨ ਵਿਚ ਆਪਣੇ ਹਿਰਦੇ ਅੰਦਰ ਸਾਂਭ ਕੇ ਰੱਖਣਾ ਹੀ, ਸਿੱਖੀ ਜੀਵਨ ਵਿਚ ਆਤਮਿਕ ਤਰੱਕੀ ਦੇ ਰਾਹ ਦੀ ਅਸਲ ਜੁਗਤ ਹੁੰਦੀ ਹੈ।
ਜਿਹੜਾ ਵੀ ਪਿਆਰਾ ਸਿੱਖ ਇਸ ਮਾਤਲੋਕ ਦੀ ਦੁਨੀਆਂ ਵਿੱਚੋਂ ਉਸ ਪਰਲੋਕ ਦੇ ਮਹਾਨ ਸਚਖੰਡ ਵਿਚ ਜਾਣ ਦੀ ਸ਼ਰਧਾ ਰੱਖਦਾ ਹੋਵੇ, ਉਹ ਸਿੱਖ ਮਹਾਨ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਪਵਿੱਤਰ ਨਾਮ- ਰੂਪੀ ਸ਼ਬਦ-ਜਹਾਜ਼ ’ਤੇ ਚੜ੍ਹ ਕੇ ਹੀ ਉਸ ਨਿਰੰਕਾਰ ਦੇ ਦੇਸ਼ ਸਚਖੰਡ ਵਿਚ ਜਾ ਸਕਦਾ ਹੈ।
ਅੱਜ ਵੀ ਜਦੋਂ ਅਸੀਂ ਪਾਵਨ ਗੁਰਬਾਣੀ ਦੇ ਉਪਦੇਸ਼ਾਂ ’ਤੇ ਅਮਲ ਕਰਨ ਵਾਲੇ ਪਿਆਰੇ, ਭਗਤਾਂ ਅਤੇ ਪਿਆਰੇ ਗੁਰਸਿੱਖਾਂ ਦੇ ਦਰਸ਼ਨ ਕਰਦੇ ਹਾਂ ਤਾਂ ਸਾਡੇ ਮਨ ਅੰਦਰ ਵੀ ਵਾਹਿਗੁਰੂ ਜੀ ਦੇ ਸਿਮਰਨ ਕਰਨ ਦਾ ਬਹੁਤ ਵੱਡਾ ਚਾਅ ਪੈਦਾ ਹੋ ਜਾਂਦਾ ਹੈ