ਸਲੋਕ ਸਹਸਕ੍ਰਿਤੀ ਮਹਲਾ 5 ਦੇ ਆਧਾਰ ’ਤੇ ਅੰਤਰੀਵੀ ਸ਼ਾਂਤੀ ਦੇ ਸੂਤਰ
‘ਸਹਸਕ੍ਰਿਤੀ’ ਸ਼ਬਦ ਸੰਸਕ੍ਰਿਤ ਦਾ ਪ੍ਰਾਕ੍ਰਿਤ ਰੂਪ ਹੈ ਅਤੇ ਉਸ ਭਾਸ਼ਾ ਲਈ ਪ੍ਰਚੱਲਿਤ ਹੋਇਆ ਜਿਹੜੀ ਸੰਸਕ੍ਰਿਤ ਦੀਆਂ ਲੀਹਾਂ ’ਪਰ ਪਾਲੀ ਅਤੇ ਪ੍ਰਾਕ੍ਰਿਤ ਦੇ ਸੰਜੋਗ ਨਾਲ ਹੋਂਦ ਵਿਚ ਆਈ ਸੀ ਅਤੇ ਆਮ ਕਰਕੇ ਸਿਧਾਂ-ਨਾਥਾਂ ਦੇ ਡੇਰਿਆਂ ’ਚ ਅੰਤਰ-ਸੰਵਾਦ ਲਈ ਵਰਤੀ ਜਾਂਦੀ ਸੀ।