ਇਕਵਾਕ ਸਿੰਘ ਪੱਟੀ
ਇਕਵਾਕ ਸਿੰਘ ਪੱਟੀ ਪੰਜਾਬੀ ਦੇ ਉੱਘੇ ਲੇਖਕ ਹਨ। ਉਸਦੇ ਨਾਲ ਸਿੱਖ ਪ੍ਰਚਾਰਕ, ਤਬਲਾਵਾਦਕ ਅਤੇ ਰੇਡੀਉ/ਟੀ.ਵੀ ਆਰਟਿਸਟ ਵਜੋਂ ਵੀ ਇਹਨਾਂ ਨੂੰ ਜਾਣਿਆ ਜਾਂਦਾ ਹੈ। ਉਹਨਾਂ ਦਾ ਜਨਮ ਪੱਟੀ ਕਸਬੇ ਜਿਲ੍ਹਾ ਅੰਮ੍ਰਿਤਸਰ (ਹੁਣ ਤਰਨ ਤਾਰਨ) ਵਿਖੇ 29 ਅਗਸਤ 1985 ਨੂੰ ਸ. ਭੁਪਿੰਦਰ ਸਿੰਘ ਦੇ ਘਰ ਮਾਤਾ ਹਰਜਿੰਦਰ ਕੌਰ ਦੀ ਕੁਖੋਂ ਇੱਕ ਮੱਧ ਵਰਗ ਪਰਿਵਾਰ ਵਿੱਚ ਹੋਇਆ। ਪਿਤਾ ਜੀ ਕਿੱਤੇ ਵਜੋਂ ਦਰਜ਼ੀ ਦਾ ਕੰਮ ਕਰਦੇ ਹਨ। ਉਹਨਾਂ ਨੇ ਮੁੱਢਲੀ ਵਿੱਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟ ਬਾਬਾ ਦੀਪ ਸਿੰਘ, ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਦੱਸਵੀਂ ਤੋਂ ਬਾਅਦ ਅਗਸਤ 2001 ਤੋਂ ਜੁਲਾਈ 2004 ਤੱਕ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅਨੰਦਪੁਰ ਸਾਹਿਬ ਤੋਂ ਤਿੰਨ ਸਾਲਾ ਰੈਗੁਲਰ ਤਬਲਾ ਕੋਰਸ ਕੀਤਾ ਅਤੇ ਪਹਿਲਾ ਸਥਾਨ ਪ੍ਰਾਪਤ ਕੀਤੀ। ਉਸਦੇ ਨਾਲ ਹੀ ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ ਤੋਂ ਵੀ ਤਬਲਾ ਡਿਪਲੋਮਾ ਕੀਤਾ। 2011 ਵਿੱਚ ਬੀ.ਏ. ਦੀ ਪੜ੍ਹਾਈ ਗੁਰੂ ਨਾਨਕ ਦੇਵ ਯੂਨੀਵਿਰਸਿਟੀ ਤੋਂ ਡਾਕ ਰਾਹੀਂ ਕੀਤੀ। ਸਾਲ 2012 ਵਿੱਚ ਪੋਸਟ ਗ੍ਰੈਜੁਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ ਕੀਤਾ ਅਤੇ ਕੰਪਿਊਟਰ ਦੀ ਮੁਹਾਰਤ ਹਾਸਲ ਕੀਤੀ। ਉਹਨਾਂ ਨੇ ਇੱਕ ਸਫਲ ਸਾਹਿਤਕਾਰ ਵੱਜੋਂ ਵੀ ਆਪਣੀ ਵਿਸ਼ੇਸ਼ ਪਹਿਚਾਣ ਬਣਾਈ ਹੈ। ਹੁਣ ਤੱਕ ਆਪ ਵੱਲੋਂ ਆਪਣੀ ਕਲਮ ਰਾਹੀਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਵਿਸ਼ਿਆਂ ਉੱਤੇ ਲੇਖ, ਕਹਾਣੀਆਂ, ਕਵਿਤਾਵਾਂ ਅਤੇ ਛੋਟੀਆਂ ਕਹਾਣੀਆਂ ਦੇ ਰੂਪ ਵਿੱਚ ਲਿਖੀਆਂ ਰਚਨਾਵਾਂ ਦੀ ਗਿਣਤੀ 200 ਤੋਂ ਉੱਪਰ ਹੋ ਚੁੱਕੀ ਹੈ। 'ਖਾਲਸਾ' ਅਤੇ 'ਗੁਰਮੁਖੀ' ਅਖਬਾਰ ਦੇ ਬਾਨੀ ਤੇ ਸੰਪਾਦਕ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੀ ਯਾਦ ਵਿੱਚ ਆਦਾਰਾ ਭਾਈ ਦਿੱਤ ਸਿੰਘ ਪੱਤ੍ਰਕਾ ਅਤੇ ਗਿਆਨੀ ਦਿੱਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸੁਸਾਇਟੀ (ਰਜਿ:) ਚੰਡੀਗੜ੍ਹ ਵੱਲੋਂ ਆਪ ਜੀ ਨੂੰ ਮਿਤੀ 6 ਸਤੰਬਰ 2016 ਨੂੰ ਚੰਡੀਗੜ੍ਹ ਵਿਖੇ 'ਫ਼ਖ਼ਰ-ਏ-ਕੌਮ ਗਿਆਨੀ ਦਿੱਤ ਸਿੰਘ ਐਵਾਰਡ-2016' ਨਾਮ ਸਨਮਾਨਿਤ ਕੀਤਾ ਗਿਆ। ਸਾਲ 2012 ਤੋਂ ਜੂਨ 2015 ਤੱਕ ਕੈਨੇਡਾ ਦੇ ਰੇਡੀਉ 'ਵਿਰਾਸਤ ਰੇਡੀਉ' 1430 ਏ.ਐੱਮ. ਤੇ ਰੋਜ਼ਾਨਾ ਹੀ ਸਿੱਖ ਇਤਿਹਾਸ ਅਤੇ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਦੀ ਵਿਆਖਿਆ ਕਰਨ ਦੀ ਸੇਵਾ ਆਪ ਵਲੋਂ ਨਿਭਾਈ ਗਈ। ਉੱਥੇ ਹੋਰ ਕਈ ਤਰ੍ਹਾਂ ਵਿਸ਼ੇਸ਼ ਦਿਨ ਤਿੁੳਹਾਰਾਂ ਤੇ ਵਿਸ਼ੇਸ਼ ਪ੍ਰੋਗ੍ਰਾਮ ਵੀ ਪੇਸ਼ ਕੀਤੇ ਜਾਂਦੇ ਰਹੇ। ਇਸ ਤੋਂ ਇਲਾਵਾ ਅਸਟ੍ਰੇਲੀਆ ਦੇ 'ਹਰਮਨ ਰੇਡੀਉ', 'ਰਾਬਤਾ ਰੇਡੀਉ' ਅਤੇ ਸ਼ੇਰੇ-ਏ-ਪੰਜਾਬ' ਰੇਡੀਉ ਤੇ ਵੀ ਆਪ ਜੀ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਚਲੰਤ ਮੁੱਦਿਆਂ ਤੇ ਸਰੋਤਿਆਂ ਨਾਲ ਸਾਂਝ ਪਾਉਂਦੇ ਰਹੇ ਹਨ। ਇਸ ਤੋਂ ਇਲਾਵਾ ਪੰਜਾਬੀ ਰੇਡੀਉ ਯੂ.ਐੱਸ.ਏ. ਤੇ ਵੀ ਆਪ ਜੀ ਨੇ ਵਿਸ਼ੇਸ਼ ਟਾਕ ਸ਼ੋਅ ਨਾਲ ਧਾਰਮਿਕ ਮੁੱਦਿਆਂ ਤੇ ਗੱਲਬਾਤ ਕੀਤੀ, ਜਿਸ ਦਾ ਸਰੋਤਿਆਂ ਵੱਲੋਂ ਵੀ ਭਰਵਾਂ ਹੁੰਗਾਰਾ ਮਿਲਿਆ। ਨਵੰਬਰ 2016 ਤੋਂ ਅਪ੍ਰੈਲ 2017 ਤੱਕ ਯੂ.ਕੇ ਤੋਂ ਚੱਲਣ ਵਾਲੇ ਅਰਸ਼ ਰੇਡੀਉ ਤੇ ਵੀ ਆਪ ਨੇ ਆਪਣੇ ਵਿਚਾਰਾਂ ਨਾਲ ਸਰੋਤਿਆਂ ਨਾਲ ਸਾਂਝ ਪਾਈ। ਜਨਵਰੀ 2018 ਅਕਾਸ਼ਬਾਣੀ ਜਲੰਧਰ ਤੋਂ ਵੀ ਪ੍ਰੋਗ੍ਰਾਮ ਗਿਆਨ ਜੋਤ ਵਿੱਚ ਆਪ ਵੱਲੋਂ ਪੰਜਾਬੀ ਮਾਂ ਬੋਲੀ ਪ੍ਰਤੀ ਵਿਚਾਰ ਸਾਂਝੇ ਕੀਤੇ ਗਏ ਸਨ। ਸਾਲ 2016 ਤੋਂ ਯੂ.ਕੇ. ਵਿਖੇ ਸਕਾਈ 706 ਨੰਬਰ ਤੇ ਚੱਲਣ ਵਾਲੇ ਅਕਾਲ ਚੈਨਲ ਤੇ ਬਤੌਰ ਟੀ.ਵੀ. ਐਂਕਰ ਸੇਵਾਵਾਂ ਨਿਭਾਅ ਰਹੇ ਹਨ। ਦਸੰਬਰ 2018 ਤੋਂ ਵਿਰਾਸਤ ਰੇਡੀਓ ਕੈਨੇਡਾ ਤੇ ਬਤੌਰ ਹੋਸਟ ਕੰਮ ਕਰ ਰਹੇ ਹਨ।
ਜੋਧ ਨਗਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ। ਮੋ.98150-24920
ਸਾਰੇ ਲੇਖ