editor@sikharchives.org

ਬਾਬਾ ਬੰਦਾ ਸਿੰਘ ਜੀ ਬਹਾਦਰ

ਗ਼ੁਲਾਮ ਅਤੇ ਲਾਚਾਰ ਨਹੀਂ ਹੁੰਦੇ ਗੁਰੂ ਦੇ ‘ਬੰਦੇ’। ਯੋਧੇ ਬੀਰ ਬਲਕਾਰ, ਹੁੰਦੇ ਗੁਰੂ ਦੇ ‘ਬੰਦੇ’।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਜਦੋਂ ਜ਼ੁਲਮ ਤੇ ਜਬਰ ਹੱਦ ਤੋਂ, ਜ਼ਿਆਦਾ ਵਧ ਜਾਂਦਾ ਹੈ।
ਤਾਂ ਉਸ ਨੂੰ ਮਿਟਾਉਣ ਲਈ, ਯੋਧਾ ਕੋਈ ਆਂਦਾ ਹੈ।
ਵਜ਼ੀਰ ਖ਼ਾਨ ਵਰਗੇ ਜ਼ਾਲਮਾਂ ਨੂੰ, ਸਬਕ ਸਿਖਾਉਣ ਲਈ,
ਦਸਮੇਸ਼ ਪਿਤਾ ਜੀ ਦਾ ‘ਬੰਦਾ’, ਸ਼ਮਸ਼ੀਰ ਉਠਾਉਂਦਾ ਹੈ।
ਸਰਹਿੰਦ ਦੀ ਧਰਤੀ ਪਾਪੀਆਂ ਤੋਂ, ਮੁਕਤ ਕਰਾਉਣ ਲਈ,
‘ਮਾਧੋਦਾਸ’ ਬੰਦਾ ਸਿੰਘ ਬਹਾਦਰ, ਬਣ ਜਾਂਦਾ ਹੈ।
ਸਰਹਿੰਦ ’ਚ ਸਿੱਖੀ ਦਾ ਪਰਚਮ ਲਹਿਰਾਉਣ ਵਾਲੇ,
ਜ਼ੁਲਮ ਤੇ ਜਬਰ ’ਤੇ ਪੂਰਨ, ਵਿਰਾਮ ਲਾਉਣ ਵਾਲੇ,
ਮਹਾਨ ਸੂਰਬੀਰ ਬਾਬਾ ਬੰਦਾ ਸਿੰਘ ਜੀ ਬਹਾਦਰ!
ਚਲਾਈ ਸ਼ਮਸ਼ੀਰ ਬਾਬਾ ਬੰਦਾ ਸਿੰਘ ਜੀ ਬਹਾਦਰ!

ਗ਼ੁਲਾਮ ਅਤੇ ਲਾਚਾਰ ਨਹੀਂ ਹੁੰਦੇ ਗੁਰੂ ਦੇ ‘ਬੰਦੇ’।
ਯੋਧੇ ਬੀਰ ਬਲਕਾਰ, ਹੁੰਦੇ ਗੁਰੂ ਦੇ ‘ਬੰਦੇ’।
ਆ ਜਾਣ ਜਦੋਂ ਮੈਦਾਨੇ-ਜੰਗ ’ਚ, ਜੂਝ ਮਰਨ ਲਈ,
ਪਿੱਛੇ ਹਟਣ ਨੂੰ ਤਿਆਰ ਨਹੀਂ ਹੁੰਦੇ, ਗੁਰੂ ਦੇ ‘ਬੰਦੇ’।
ਉਹ ਤਾਂ ਮੌਤ ਦੀ ਸ਼ਮ੍ਹਾ ਦੇ ਪਰਵਾਨੇ ਹੁੰਦੇ ਨੇ,
ਨਕਲੀ ਸ਼ਮ੍ਹਾਂ ’ਤੇ ਨਿਸਾਰ ਨਹੀਂ ਹੁੰਦੇ, ਗੁਰੂ ਦੇ ‘ਬੰਦੇ’।
ਆਪਣੇ ਖ਼ੂਨ ਨਾਲ ਸਿੱਖੀ ਦੀ, ਸ਼ਮ੍ਹਾਂ ਜਲਾਉਣ ਵਾਲੇ,
ਜ਼ੁਲਮ ਤੇ ਜਬਰ ’ਤੇ, ਪੂਰਨ ਵਿਰਾਮ ਲਾਉਣ ਵਾਲੇ,
ਮਹਾਨ ਗੁਰੂ ਦਾ ‘ਬੰਦਾ’, ਬਾਬਾ ਬੰਦਾ ਸਿੰਘ ਜੀ ਬਹਾਦਰ!
ਪਿਆਰੇ ਗੁਰੂ ਦਾ ‘ਬੰਦਾ’, ਬਾਬਾ ਬੰਦਾ ਸਿੰਘ ਜੀ ਬਹਾਦਰ!

ਉਹ ‘ਬੰਦਾ’ ਗੁਰੂ ਦਸਮੇਸ਼ ਦਾ, ਤੂਫ਼ਾਨ ਬਣ ਆਇਆ।
ਵਜ਼ੀਰੇ ਦੀ ਤੀਹ ਹਜ਼ਾਰ ਫੌਜ ਦਾ ਕੀਤਾ ਸਫ਼ਾਇਆ।
ਪਾਪੀ ਆਦਮੀ ਸੁੱਚਾ ਨੰਦ ਹੁਣ, ਬਚ ਨਹੀਂ ਸਕਦਾ ਸੀ,
ਸਰਹਿੰਦ ਦਾ ਸੂਬੇਦਾਰ ਵੀ, ਯਮ ਦੇ ਲੋਕ ਪਹੁੰਚਾਇਆ।
ਇੱਟ ਨਾਲ ਇੱਟ ਵਜਾ ਕੇ ਰੱਖ ਦਿੱਤੀ ਸਰਹਿੰਦ ਦੀ,
ਸਿੱਖੀ ਦੀ ਸ਼ਾਨ ਕੇਸਰੀ ਝੰਡਾ ਉੱਚਾ ਝੁਲਾਇਆ।
ਖਾਲਸਾ ਪੰਥ ਦੇ ਨਾਂ ਦਾ ਡੰਕਾ ਵਜਾਉਣ ਵਾਲੇ,
ਜ਼ੁਲਮ ਤੇ ਜਬਰ ’ਤੇ ਪੂਰਨ ਵਿਰਾਮ ਲਾਉਣ ਵਵਾਲੇ,
ਸਿੱਖ-ਰਾਜ ਬਣਾਇਆ ਬਾਬਾ ਬੰਦਾ ਸਿੰਘ ਜੀ ਬਹਾਦਰ!
ਸਿੱਕਾ ਪੰਥ ਦਾ ਚਲਾਇਆ ਬਾਬਾ ਬੰਦਾ ਸਿੰਘ ਜੀ ਬਹਾਦਰ!

ਜਿਸ ਬੰਦਾ ਸਿੰਘ ਬਹਾਦਰ ਤੋਂ ਜਰਵਾਣੇ ਹਾਕਮ ਕੰਬਦੇ ਸਨ।
ਜਿਸ ਦਾ ਨਾਂ ਸੁਣ ਕੇ ਮੈਦਾਨੇ-ਜੰਗ ’ਚੋਂ ਭੱਜਦੇ ਸਨ।
ਉਸ ਸ਼ੇਰ ਨੂੰ ਹੁਣ ਪਿੰਜਰੇ ’ਚ ਕੈਦ ਹੋਇਆ ਦੇਖ ਕੇ,
ਗਿੱਦੜ ਵੀ ਉਸ ਵੇਲੇ ਅੱਖ ਚੁੱਕ ਕੇ ਤੱਕਦੇ ਸਨ।
ਬੋਟੀ-ਬੋਟੀ ਜਾਂਬਾਜ਼ ਦੀ, ਜੰਬੂਰਾਂ ਨੇ ਨੋਚ ਲਈ,
ਲਖ਼ਤੇ-ਜਿਗਰ ਦਾ ਜਿਗਰ ਖੁਆ, ਸਿਦਕ ਡੁਲ੍ਹਾਵਦੇ ਸਨ।
ਜ਼ਾਲਮ ਸਰਕਾਰ ਨਾਲ ਹੌਸਲੇ ਨਾਲ ਟਕਰਾਉਣ ਵਾਲੇ,
ਜ਼ੁਲਮ ਤੇ ਜਬਰ ’ਤੇ ਪੂਰਨ ਵਿਰਾਮ ਲਾਉਣ ਵਾਲੇ,
ਸਰਹਿੰਦ ’ਚ ਸਿੱਖੀ ਦਾ, ਪਰਚਮ ਲਹਿਰਾਉਣ ਵਾਲੇ,
ਬਾਬਾ ਬੰਦਾ ਸਿੰਘ ਜੀ ਬਹਾਦਰ! ਬਾਬਾ ਬੰਦਾ ਸਿੰਘ ਜੀ ਬਹਾਦਰ!

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

B-X-925, ਮੁਹੱਲਾ ਸੰਤੋਖਪੁਰਾ, ਹੁਸ਼ਿਆਰਪੁਰ ਰੋਡ, ਜਲੰਧਰ-144004.

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)