ਅਸੀਂ ਜੋ ਕੰਮ ਕਰਦੇ ਹਾਂ, ਕਾਰਜ ਕਰਦੇ ਹਾਂ, ਜੋ ਅਸੀਂ ਐਕਸ਼ਨ ਲੈਦੇ ਹਾਂ, ਉਹ ਕਿਸ ਕਰਕੇ ਲੈਦੇ ਹਾਂ? ਕਿਉਂ ਲੈਦੇ ਹਾਂ? ਮੰਨ ਲਉ ਕਿ ਸਾਨੂੰ ਲੋੜ ਪੈ ਗਈ ਜੌਬ ਕਰਨ ਦੀ, ਜਾਂ ਜੌਬ ਬਦਲਣ ਦੀ, ਉਹ ਸਾਡੀਆਂ ਚੋਇਸਸ(ਚੋਣਾਂ) ਹਨ ਮਨ ਦੇ ਵਿੱਚ। ਸਾਨੂੰ ਚੁਣਨਾ ਪੈਂਦਾ ਹਾਂ ਕਿ ਅਸੀਂ ਜੋਬ ਕਰਨੀ ਹੈ ਜਾਂ ਨਹੀਂ ਕਰਨੀ। ਜੇ ਦੋ ਆਫਰ ਆ ਗਏ ਤਾਂ ਕਿਹੜੀ ਕਰਨੀ ਹੈ? ਸਾਨੂੰ ਮਿੰਟ-ਮਿੰਟ ਤੇ ਚੋਣ ਕਰਨੀ ਪੈਂਦੀ ਹੈ। ਇਸਨੂੰ “ਦੁਨੀਆ” ਕਹਿੰਦੇ ਹਨ “ਦੂਣੀ=ਦੋ”। ਅਸੀਂ ਦੁਨੀਆਂ ਦੇ ਵਿੱਚ ਰਹਿੰਦੇ ਹਾਂ ਇੱਥੇ ਹਰ ਚੀਜ਼ ਡੁਐਲਿਟੀ ਹੈ। ਇਸਨੂੰ ਅਧਿਆਤਮਕ ਜਿੰਦਗੀ ਦੇ ਵਿੱਚ “ਦਵੈਤਵਾਦ “ਵੀ ਕਹਿੰਦੇ ਹਨ। ਡੂਐਲਿਟੀ ਕੀ ਹੈ? ਸਾਡੀਆਂ ਦੋ ਅੱਖਾਂ ਨੇ, ਦੋ ਕੰਨ ਨੇ, ਬੁੱਲ ਵੀ ਦੋ ਨੇ, ਨੱਕ ਦੀਆਂ ਨਾਲੀਆਂ ਵੀ ਦੋ ਨੇ, ਖੱਬਾ-ਸੱਜਾ ਹੈ, ਉੱਪਰ-ਥੱਲਾ ਹੈ, ਹੇਠਾਂ-ਉੱਤੇ ਹੈ, ਅੱਗੇ-ਪਿੱਛੇ ਹੈ, ਇਹ ਸਾਰੀ ਦੁਨੀਆ ਡੁਐਲਿਟੀ ਹੈ। ਦਿਨ-ਰਾਤ ਹੈ, ਹਨੇਰਾ-ਚਾਨਣ, ਠੰਡਾ-ਤੱਤਾ ਹੈ। ਇਸੇ ਕਰਕੇ ਸਾਨੂੰ ਦੋਨਾਂ ਦੇ ਵਿੱਚ ਚੋਇਸ ਹੁੰਦੀ ਹੈ। ਚੋਇਸ ਮਿਲਦੀ ਹੈ, ਤਾਂ ਇਹ ਜ਼ਿੰਦਗੀ ਅੱਗੇ ਚੱਲਦੀ ਹੈ। ਹੁਣ ਇਹ ਤਾਂ ਪੱਕਾ ਹੈ ਕਿ ਇਹ ਰਿਹਣੀ ਹੀ ਰਹਿਣੀ ਹੈ। ਇਹ ਡੁਐਲਿਟੀ ਦੇ ਵਿੱਚੋਂ “ਏਕੇ” ਦੇ ਵਿੱਚ ਆ ਜਾਣਾ “ਇੱਕ ਓਕਾਰ” ਦੇ ਗੁਣ ਜਿਹੜੇ 12 ਹਨ ਮੂਲ ਮੰਤਰ ਦੇ ਵਿੱਚ, ਉਹ ਆਪਣੇ ਅੰਦਰ ਧਾਰਨ ਕਰ ਲੈਣੇ ਹਨ। ਇਸ ਧਰਤੀ ਦੇ ਉੱਤੇ, ਸਿੰਗਲੈਰਟੀ ਪੈਦਾ ਕਰਨੀ ਹੈ ਆਪਣੇ ਸਰੀਰ ਦੇ ਅੰਦਰ। ਇਹ “ਅਧਿਆਤਮ” ਹੈ।
ਇਸਦੇ ਵਿਚ ਦੋ ਰਾਵਾਂ ਨਹੀਂ ਹਨ ਕਿ ਵੱਡੇ-ਵੱਡੇ ਗੁਰੂ, ਪੀਰ, ਮਹਾਤਮਾ, ਪੈਗੰਬਰ, ਉਹ ਵੀ ਡੁਐਲਿਟੀ ਦੇ ਵਿੱਚ, ਦੂਣੀ ਦੇ ਵਿੱਚ ਆਏ, ਉਹ ਰਹੇ, ਉਹ ਵਿਚਰੇ ਪਰ ਉਹਨਾਂ ਦੀ ਆਤਮਾ ਜੋ ਹੈ, ਮਨ ਹੈ, ਉਹ ਸਿੰਗਲੈਰਟੀ ਦੇ ਵਿੱਚ ਚਲਾ ਗਿਆ। ਸਿੰਗੁਲੈਰਟੀ ਦੇ ਵਿੱਚ ਹੀ ਰਿਹਾ ਪਰ ਸਾਨੂੰ ਜੀਵਾਂ ਨੂੰ, ਸਾਨੂੰ ਬਾਹਰਲਿਆਂ ਨੂੰ ਇਉ ਲੱਗਦਾ ਕਿ ਉਹ ਸਰੀਰ ਰੂਪ ਨੇ ਪਰ ਉਹਨਾਂ ਦੇ ਜੋ ਐਕਸ਼ਨ ਹਨ ਉਨ੍ਹਾਂ ਕਰਕੇ ਅਸੀਂ ਉਹਨਾਂ ਦੀ ਮਨੌਤ ਕਰਦੇ ਹਾਂ। ਜਿਹੜੇ ਉਹਨਾਂ ਦੇ ਐਕਸ਼ਨ ਨੇ, ਉਹ ਸਿੰਗੂਲਰਟੀ ਵਾਲੇ ਹਨ। ਉਹ ਚਾਨਣ ਮੁਨਾਰਾ ਹਨ ਸਾਡੇ ਲਈ। ਹੁਣ ਮੰਨ ਲਓ, ਬਾਬਾ ਨਾਨਕ ਜੀ ਦੀ ਗੱਲ ਕਰੀਏ- ਬਾਬਰ ਅਤੇ ਬਾਬਾ ਨਾਨਕ ਜੀ ਇਕੋ ਸਮੇਂ ਮਿਡਲ-ਈਸਟ(ਪੱਛਮ) ਤੋਂ ਆਏ। ਬਾਬਾ ਨਾਨਕ ਪ੍ਰਚਾਰ ਕਰਕੇ ਆਇਆ, ਰੱਬ ਦਾ ਨਾਮ ਪ੍ਰਚਾਰ ਕਰਕੇ ਆਇਆ। ਬਾਬਰ ਤਲਵਾਰ ਲੈ ਕੇ ਆਇਆ, ਹਿੰਦੁਸਤਾਨ ਨੂੰ ਡਰਾਉਣ ਆਇਆ। ਸੋ ਇੱਕ ਪਾਸੇ ਪੈਗੰਬਰ ਆ ਰਿਹਾ, ਇੱਕ ਪਾਸੇ ਹੈਵਾਨ ਆ ਰਿਹਾ ਹੈ। ਲੋਕਾਂ ਕੋਲ ਕੀ ਚੋਇਸ ਸੀ? ਲੋਕਾਂ ਨੇ ਬਾਬੇ ਨਾਨਕ ਨੂੰ ਚੁਣਿਆ ਤੇ ਬਾਬਰ ਨੂੰ ਨਕਾਰਿਆ। ਬਾਬਰ ਨੇ ਫਿਰ ਬੜਾ ਜੁਲਮ ਕੀਤਾ। ਬਾਬੇ ਨਾਨਕ ਕੋਲ ਕੀ ਚੋਇਸ ਸੀ? ਬਾਬੇ ਨਾਨਕ ਕੋਲ ਚੋਇਸ ਸੀ ਕਿ ਉਹ ਲੋਕਾਂ ਨਾਲ ਖੜੇ ਜਾਂ ਬਾਬਰ ਨਾਲ ਖੜੇ! ਪਰ ਉਨ੍ਹਾ ਬਾਬਰ ਨੂੰ ਜਾਬਰ ਕਿਹਾ। ਇਹ ਉਸ ਵੇਲੇ ਦੀ ਡੁਐਲਿਟੀ ਦੇ ਵਿੱਚ ਬਾਬੇ ਨਾਨਕ ਦੀ ਚੋਇਸ ਸੀ। ਬਾਬਰਨਾਮਾ ਬਾਣੀ ਵੀ ਲਿਖੀ ਹੈ। ਪਰ ਬਾਬਰ ਕਿਸ ਗੱਲ ਲਈ ਜਾਣਿਆ ਜਾਂਦਾ ਹੈ? ਆਪਣੇ ਜ਼ੁਲਮਾਂ ਦੇ ਲਈ। ਚੰਗੇ ਕਰਨ ਦੀ ਜਗ੍ਹਾ ਮਾੜਾ ਕਰਨ ਦੀ ਚੋਇਸ ਕੀਤੀ ਹਾਲਾਂਕਿ ਬਾਬਰ ਨੂੰ ਬਾਬੇ ਨਾਨਕ ਦੇ ਦਰਸ਼ਨ ਹੋਏ, ਪ੍ਰਵਚਨ ਹੋਏ ਪਰ ਫਿਰ ਵੀ ਉਸਨੇ ਆਪਣਾ ਗਲਤ ਰਾਹ ਨਹੀਂ ਛੱਡਿਆ, ਉਸਨੇ ਚੋਇਸ ਆਪਣੀ ਨਹੀਂ ਬਦਲੀ। ਬਾਬਾ ਨਾਨਕ ਜੀ ਨੇ ਹਾਲਾਂਕਿ ਜੇਲ ਦੇ ਵਿੱਚ ਆਟਾ ਵੀ ਪੀਸਿਆ, ਜੇਲ ਦੇ ਵਿੱਚ ਸਾਧੂਆਂ ਨੂੰ ਰੱਖਿਆ ਗਿਆ ਪਰ ਉਨ੍ਹਾ ਆਪਣੀ ਚੋਇਸ ਨਹੀਂ ਬਦਲੀ।
ਉਸ ਤੋਂ ਬਾਅਦ ਪੰਜਵੇਂ ਪਾਤਸ਼ਾਹ ਜੀ ਤਵੀ ਤੇ ਬੈਠੇ ਔਰ ਉਹਨਾਂ ਨੇ ਵੀ ਚੋਇਸ ਨਹੀਂ ਬਦਲੀ। ਜਿਹੜੀ ਉਹ ਇਕਾਗਰਤਾ ਸੀ ਉਸਦਾ ਪੂਰਾ ਸਬੂਤ ਦਿੱਤਾ। ਤੇ ਉਨ੍ਹਾ ਦੇ ਉਲਟ ਚੰਦੂ, ਉਨ੍ਹਾ ਦੇ ਉਲਟ ਜਹਾਂਗੀਰ। ਉਹਨਾਂ ਦੇ ਕੀ ਹਸ਼ਰ ਹੋਏ ਇਹ ਸਭ ਨੂੰ ਪਤਾ ਹੈ।
ਸੋ ਹਮੇਸ਼ਾ ਹੀ, ਉੱਠਦੇ ਤੋਂ ਲੈ ਕੇ ਸੌਣ ਵੇਲੇ ਤੱਕ ਸਾਡੇ ਕੋਲ ਚੋਇਸ ਬਣਦੀ ਜਾਂਦੀ ਹੈ ਕਿ ਹੁਣ ਆਹ ਕਰੀਏ ਜਾ ਨਾ ਕਰੀਏ। ਇਹ ਸਾਡੇ ਤੇ ਨਿਰਭਰ ਕਰਦਾ ਕਿ ਅਸੀਂ ਉਹ ਚੋਇਸ ਕੀ ਕਰਨੀ ਹੈ, ਕਿਉਂ ਕਰਨੀ ਹੈ? ਬੰਦਾ ਵੈਸੇ ਚੋਇਸ ਕਰਦਾ ਤਾਂ ਖੁਸ਼ ਹੋਣ ਦੇ ਲਈ ਹੈ। ਉਸਦੇ ਕੋਲ ਟੀਚਾ ਹੁੰਦਾ ਹੈ, ਉਹ ਪੂਰਾ ਕਰਨਾ ਹੁੰਦਾ ਇਸ ਕਰਕੇ ਉਹ ਚੋਇਸ ਕਰਦਾ ਹੈ। ਹੁਣ ਉਸ ਟੀਚੇ ਨੂੰ ਪੂਰਾ ਕਰਨ ਲਈ ਕਈ ਵਾਰੀ ਉਹ ਗਲਤ ਚੋਇਸ ਕਰਦਾ ਪਰ ਗਲਤ ਚੋਇਸ ਦੇ ਕਾਰਨ ਉਹ ਕਰਮ ਇੱਕ ਪੁੱਠਾ ਕਰਦਾ ਹੈ, ਗਲਤ ਕਰਦਾ ਹੈ, ਉਲਟ ਕਰਦਾ ਤੇ ਉਸਦੇ ਫਿਰ ਉਸਨੂੰ ਨਤੀਜੇ ਭੁਗਤਣੇ ਪੈਣੇ ਹਨ। ਕਿਤੇ ਨਾ ਕਿਤੇ ਉਹ ਭੁਗਤਣਾ ਪੈਣਾ ਹੈ ਮਤਲਬ ਇੱਕ ਕਾਰਜ ਪੂਰਾ ਕਰਨ ਦੇ ਲਈ ਹੇ 100 ਦੇ ਵਿੱਚੋਂ 80 ਸਹੀ ਕੀਤੇ ਹਨ ਤੇ 20 ਗਲਤ ਚੋਣਾਂ ਕੀਤੀਆਂ ਹਨ ਤਾਂ 20 ਦਾ ਕਿਤੇ ਨਾ ਕਿਤੇ ਖਮਿਆਜਾ ਭੁਗਤਣਾ ਪੈਣਾ ਕਿਉਂਕਿ ਬੰਦਾ ਸ਼ੋਰਟਕੱਟ ਮਾਰਦਾ ਕੰਮ ਕਰਨ ਦੇ ਲਈ। ਆਪਣੇ ਆਪ ਨੂੰ ਤਿਆਰ ਕਰ ਲੈਂਦਾ ਹੈ ਕਿ ਕੋਈ ਗੱਲ ਨਹੀਂ, ਇਥੇ ਕਿਹੜੇ ਕੋਈ ਦੇਖਦਾ।
ਇਹ ਨਹੀਂ ਕਰਨਾ ਚਾਹੀਦਾ। ਹੁਣ, ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਵੀ ਹੈ ਕਿ ਜੋ ਅਸੀਂ ਕਰਨਾ ਹੈ, ਜਿਹੜਾ ਵੀ ਐਕਸ਼ਨ ਕਰਨਾ ਹੈ ਉਸਦਾ ਸਾਨੂੰ ਰਿਐਕਸ਼ਨ ਮਿਲਣਾ ਹੈ। ਕਰਮਾਂ ਦਾ ਫਲ – “ਐਕਸ਼ਨ ਤੇ ਰਿਐਕਸ਼ਨ” ਹੈ। ਇਹ ਸਿਧਾਂਤ ਨਿਊਟਨ ਦੇ ਨਾਮ ਲੱਗ ਗਿਆ ਪਰ ਇਹ ਤਾਂ ਬਹੁਤ ਪੁਰਾਣਾ ਸਿਧਾਂਤ ਹੈ। ਜਦ ਸਾਨੂੰ ਪਤਾ ਹੈ ਤਾਂ ਫਿਰ ਅਸੀਂ ਬੁਰੇ ਕੰਮ ਕਰਨ ਦੀ ਚੋਣ ਕਿਉਂ ਕਰਦੇ ਹਾਂ?
ਗੁਰੂ ਨਾਨਕ ਪਾਤਸ਼ਾਹ ਜੀ ਆਸਾ ਦੀ ਵਾਰ ਦੇ ਵਿੱਚ ਪੌੜੀ ਦੇ ਵਿੱਚ ਕਹਿੰਦੇ ਨੇ ਕਿ: ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥ – ਜਦ ਪਤਾ ਹੈ ਕਿ ਜਿਹੜਾ ਕੰਮ ਕਰਨ ਦੇ ਨਾਲ ਸਾਨੂੰ ਭੁਗਤਣਾ ਪੈਣਾ ਹੈ ਤਾਂ ਉਹ ਬੁਰੀ ਘਾਲ ਕਿਉਂ ਘਾਲੀਏ। ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥- ਕਦੇ ਵੀ ਮੰਦਾ ਮੂਲੋਂ ਹੀ ਨਾ ਕਰੋ, ਲੰਮੀ ਸੋਚ ਕੇ ਦੇਖੋ, ਮੰਦਾ ਕਰਨ ਤੋਂ ਪਹਿਲਾਂ। ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥ – ਇੱਥੇ ਉਧਾਰਣ ਦਿੰਦੇ ਨੇ ਕਿ ਮੰਨ ਲਓ ਇੱਕ ਸਾਹਿਬ ਤੇ ਉਹਦਾ ਨੌਕਰ ਪਾਸਾ ਖੇਡਣ ਲੱਗ ਗਏ ਜਾਂ ਸ਼ਤਰੰਜ ਖੇਡਣ ਲੱਗ ਗਿਆ ਜਾਂ ਕੁਛ ਵੀ ਖੇਡਣ ਲੱਗ ਗਏ। ਅਗਰ ਨੌਕਰ ਜਿੱਤਦਾ ਹੈ ਤਾਂ ਸਾਹਿਬ ਨੂੰ ਗੁੱਸਾ ਲੱਗਦਾ ਹੈ ਕਿ ਮੇਰਾ ਨੌਕਰ ਜਿੱਤ ਗਿਆ। ਇਸ ਕਰਕੇ ਸਾਹਿਬ ਨੂੰ ਖੁਸ਼ ਰੱਖਣ ਦੇ ਲਈ ਉਹ ਉਹੋ ਜਿਹਾ ਪਾਸਾ ਸੁੱਟਦਾ ਹੀ ਨਹੀਂ। ਨੌਕਰ ਹਮੇਸ਼ਾ ਹੀ ਆਪਣੇ ਮਾਲਕ ਨੂੰ ਜਿਤਾਉਂਦਾ ਹੈ ਤਾਂ ਕਿ ਉਹ ਖੁਸ਼ ਰਹੇ ਤੇ ਉਸਦੇ ਤੇ ਰਹਿਮਤਾਂ ਹੁੰਦੀਆਂ ਰਹਿਣ। ਕਿਛੁ ਲਾਹੇ ਉਪਰਿ ਘਾਲੀਐ ॥ – ਜਿਹੜਾ ਵੀ ਤੁਸੀਂ ਐਕਸ਼ਨ ਕਰਦੇ ਹੋ ਉਸਦਾ ਕੋਈ ਨਾ ਕੋਈ ਤੁਸੀਂ ਲਾਹਾ ਲੈ ਲਓ, ਇਹੋ ਜਿਹਾ ਐਕਸ਼ਨ ਕਰੋ। ਪਰ ਜਿਹੜੇ ਬੰਦੇ ਇਹ ਨਹੀਂ ਕਰਦੇ ਜਾਣ ਬੁੱਝ ਕੇ ਉਹ ਖਰਾਬਾ ਕਰਦੇ ਨੇ, ਜਾਣ ਬੁੱਝ ਕੇ ਉਹ ਮੰਦੇ ਕੰਮ ਕਰਦੇ ਨੇ ਉਹਨਾਂ ਵਾਸਤੇ ਵੀ ਆਸਾ ਦੀ ਵਾਰ ਦੇ ਵਿੱਚ ਪਹਿਲੇ ਪਾਤਸ਼ਾਹ ਕਹਿੰਦੇ ਨੇ ਕਿ
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥ – ਕਹਿੰਦੇ ਇਸ ਦੁਨੀਆਂ ਦੇ ਵਿੱਚ ਰਹਿ ਕੇ ਮਨ ਭਾਉਂਦੇ, ਜੋ ਮਨ ਚ ਆਇਆ ਉਹ ਹੁਕਮ ਕੀਤੇ। ਆਹ ਕਰ ਦਿਓ ਉਹ ਕਰ ਦਿਓ, ਉਸਨੂੰ ਲਾਹ, ਦਿਓ ਉਹਨੂੰ ਬਣਾ ਦਿਓ, ਉਹਨੂੰ ਥੱਲੇ ਲਾ ਦਿਓ ਉਹਨੂੰ ਮਾਰ ਦਿਓ, ਕੰਟਰੀ ਨੂੰ ਬੰਬਾਂ ਨਾਲ ਖਤਮ ਕਰ ਦਿਉ। ਸੋ ਇਹੋ ਜਿਹੇ ਹੁਕਮ, ਛੋਟੇ ਤੋਂ ਲੈ ਕੇ ਵੱਡੇ ਤੱਕ ਜੋ ਮਨ ਚ ਆਇਆ ਉਹ ਕੀਤੇ ਪਰ ਉਹ ਯਾਦ ਭੁੱਲ ਗਏ ਕਿ ਜਿਹੜਾ ਅੱਗੇ ਰਾਹ ਹੈ ਮਰਨ ਤੋਂ ਉਪਰੰਤ, ਜਦੋਂ ਆਤਮਾ ਨੂੰ ਲੈ ਕੇ ਜਾਣਾ ਹੈ, ਹਿਸਾਬ ਹੋਣਾ ਹੈ, ਉਹ ਬੜਾ ਭੀੜਾ ਰਾਹ ਹੈ। ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ ॥– ਕਹਿੰਦੇ ਉਸ ਰਾਹ ਦੇ ਉੱਤੇ ਕੱਪੜੇ ਵੀ ਨਹੀਂ ਪਾ ਸਕਦੇ, ਨੰਗਾ ਕਰਕੇ ਨਰਕਾਂ ਵੱਲ ਨੂੰ ਲੈ ਕੇ ਜਾਂਦੇ ਨੇ ਫਿਰ, ਦੋਜਕ ਦਾ ਮਤਲਬ ਹੁੰਦਾ ਨਰਕ, ਨੰਗਾ ਕਰਕੇ ਦੋਜਕ ਵੱਲ ਨੂੰ ਜਦ ਲੈ ਕੇ ਜਾਣਾ ਹੈ ਨਾ ਤੇ ਉਹ ਜਿਹੜਾ ਰਾਹ ਹੈ – ਦੀਸੇ ਖਰਾ ਡਰਾਵਣਾ – ਉਹ ਬਹੁਤ ਡਰਾਵਣਾ ਦਿਸਦਾ ਹੈ। ਬੰਦਾ ਡਰਦਾ ਹੈ ਫਿਰ ਚਾਹੇ ਉਹ ਕਾਨੂੰਨੀ ਤੌਰ ਤੇ ਫੜਿਆ ਹੋਵੇ, ਚਾਹੇ ਉਹਨੂੰ ਟੋਰਚਰ ਹੁੰਦਾ ਹੋਵੇ, ਚਾਹੇ ਉਹ ਨਰਕਾਂ ਚ ਹੋਵੇ ਤਾਂ ਫਿਰ ਉਹ ਡਰਦਾ ਬਹੁਤ ਹੈ ਕੁੱਟ ਤੋਂ ਮਾਰ ਤੋਂ, ਤਸੀਹਿਆਂ ਤੋਂ, ਫਿਰ ਬੰਦਾ ਖੜਾ ਕਹਿੰਦਾ ਹਾਏ “ਓ ਰੱਬਾ ਮੈਂ ਉਹ ਕੰਮ ਨਾ ਕੀਤੇ ਹੁੰਦੇ”। ਕਰਿ ਅਉਗਣ ਪਛੋਤਾਵਣਾ ॥ – ਅਵਗੁਣ ਕਰਕੇ ਮਗਰੋਂ ਪਛਤਾਵਾ ਹੀ ਹੁੰਦਾ ਇਸ ਕਰਕੇ ਜੋ ਜ਼ਿੰਦਗੀ ਦੇ ਵਿੱਚ ਅਸੀਂ ਚੋਇਸ ਕਰਨੀ ਹੈ, ਪਲ-ਪਲ ਤੇ ਚੋਇਸ ਕਰਨੀ ਜੈ – ਮਨ ਬਚ ਕਰਮ – ਆਪਾਂ ਮਨ ਨੂੰ ਬਚਾਉਣ ਦੇ ਲਈ ਕਰਨੀ ਹੈ। ਸਾਡਾ ਮਨ ਬਚਿਆ ਰਵੇ ਮਾੜੇ ਕਰਮ ਤੋਂ। ਜੇਮਸ ਈ. ਫੋਸਟ ਇੱਕ ਬੜੇ ਉੱਗੇ ਰਾਈਟਰ ਹੋਏ ਨੇ ਉਹ ਕਹਿੰਦੇ ਨੇ;
In this life, we have to make many choices. Some are very important choices. Some are not. Many of our choices are between good and evil. The choices we make, however, determine to a large extent our happiness or our unhappiness, because we have to live with the consequences of our choices. – James E. Faust
ਕਰਿ ਅਉਗਣ ਪਛੋਤਾਵਣਾ ॥
ਲੇਖਕ ਬਾਰੇ
- Amandeep Singh Sidhuhttps://sikharchives.org/kosh/author/amandeep-singh-sidhu/November 6, 2014
- Amandeep Singh Sidhuhttps://sikharchives.org/kosh/author/amandeep-singh-sidhu/May 29, 2016
- Amandeep Singh Sidhuhttps://sikharchives.org/kosh/author/amandeep-singh-sidhu/September 10, 2017
- Amandeep Singh Sidhuhttps://sikharchives.org/kosh/author/amandeep-singh-sidhu/October 1, 2017
- Amandeep Singh Sidhuhttps://sikharchives.org/kosh/author/amandeep-singh-sidhu/July 5, 2019
- Amandeep Singh Sidhuhttps://sikharchives.org/kosh/author/amandeep-singh-sidhu/April 9, 2020
- Amandeep Singh Sidhuhttps://sikharchives.org/kosh/author/amandeep-singh-sidhu/May 8, 2023