editor@sikharchives.org

ਡਲੇ ਵਾਸੀ ਸੰਗਤਿ ਭਾਰੀ

ਸਤਿਗੁਰ ਸ੍ਰੀ ਗੁਰੂ ਅਮਰਦਾਸ ਜੀ ਉਚੇਚੇ ਤੌਰ ’ਤੇ ਸੰਗਤਾਂ ਨੂੰ ਨਿਹਾਲ ਕਰਨ ਲਈ ਇਥੇ ਆਏ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਡੱਲਾ ਨਗਰ ਤਹਿਸੀਲ, ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ, ਗੁਰੂ ਚਰਨਾਂ ਦੀ ਛੋਹ ਪ੍ਰਾਪਤ ਹੈ। ਇਸ ਨਗਰ ਵਿਚ ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਚਰਨ ਪਾਏ। ਛੇਵੇਂ ਸਤਿਗੁਰਾਂ ਦਾ ਇਹ ਸਹੁਰਾ ਪਿੰਡ ਵੀ ਸੀ। ਇਥੋਂ ਦਾ ਭਾਈ ਮਹੇਸਾ ਇਕ ਧਨੀ ਸ਼ਰਧਾਲੂ ਸੀ, ਜਿਸ ਨੇ ਮਾਇਆ ਦਾ ਮੋਹ ਤਿਆਗ ਕੇ ਸਤਿਗੁਰਾਂ ਦੇ ਉਪਦੇਸ਼ ਅਨੁਸਾਰ ਜੀਵਨ ਜੀਵਿਆ। ਪਿੱਛੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਭਾਈ ਮਹੇਸ਼ੇ ਨੂੰ ਮੰਜੀਦਾਰ ਥਾਪਿਆ। ਡੱਲੇ ਪਿੰਡ ਦੇ 72 ਪ੍ਰਮੁੱਖ ਸਿੱਖਾਂ ਦਾ ਜ਼ਿਕਰ ਆਉਂਦਾ ਹੈ। ਇਥੇ ਸਤਿਗੁਰਾਂ ਦੇ ਸਿੱਖਾਂ ਦੀ ਭਾਰੀ ਗਿਣਤੀ ਮੰਨੀ ਜਾਂਦੀ ਸੀ। ਸਤਿਗੁਰ ਸ੍ਰੀ ਗੁਰੂ ਅਮਰਦਾਸ ਜੀ ਉਚੇਚੇ ਤੌਰ ’ਤੇ ਸੰਗਤਾਂ ਨੂੰ ਨਿਹਾਲ ਕਰਨ ਲਈ ਇਥੇ ਆਏ। ਵਾਰੀ-ਵਾਰੀ ਸਭ ਸਿੱਖਾਂ ਨੇ ਗੁਰ-ਉਪਦੇਸ਼ ਕੀਤਾ। ਜਨਮ-ਮਰਨ ਤੋਂ ਛੁਟਕਾਰਾ ਪਾਉਣ ਲਈ ਵੱਖ-ਵੱਖ ਤਰ੍ਹਾਂ ਗੁਰੂ ਉਪਦੇਸ਼ ਨੂੰ ਕਮਾਇਆ। ਇਕ ਦਿਨ ਨਗਰ ਦੀ ਸਾਰੀ ਸੰਗਤ ਨੇ ਬੇਨਤੀ ਕੀਤੀ ਕਿ ‘ਹੇ ਸਤਿਗੁਰ ਜੀਉ! ਸਾਰੀ ਸੰਗਤ ਨੂੰ ਕੋਈ ਸਾਂਝਾ ਉਪਦੇਸ਼ ਦੇਣ ਦੀ ਕ੍ਰਿਪਾਲਤਾ ਕਰੋ।’ ਤਾਂ ਸਤਿਗੁਰਾਂ ਬਚਨ ਕੀਤੇ- “ਹੇ ਭਾਈ ਤੁਸੀਂ ਡੱਲੇ ਵਾਸੀ ਜਿੰਨੀ ਸੰਗਤ ਹੋ ਸਭਨੂੰ ਇਹ ਸਾਂਝਾ ਉਪਦੇਸ਼ ਹੈ ਕਿ ਜੋ ਗੁਰਪੁਰਬਾਂ ਦੇ ਦਿਨ ਵਾਰ, ਮੱਸਿਆ, ਵਿਸਾਖੀ, ਦੀਵਾਲੀ ਆਦਿ ਹਨ ਇਹ ਦਿਨ ਸਭਨਾਂ ਨੇ ਇਕੱਠੇ ਹੋ ਕੇ ਮਨਾਉਣੇ ਹਨ। ਮਾਇਆ ਇਕੱਠੀ ਕਰਕੇ ਉਤਸ਼ਾਹ ਨਾਲ ਕੜਾਹ ਪ੍ਰਸਾਦਿ ਤਿਆਰ ਕਰਨਾ ਹੈ ਤੇ ਗੁਰੂ ਨਮਿੱਤ ਸੰਗਤਾਂ ਨੂੰ ਵਰਤਾਉਣਾ ਹੈ। ਗੁਰਬਾਣੀ ਦਾ ਕੀਰਤਨ ਕਰਨਾ ਹੈ। ਬਸਤਰ ਰਹਿਤ ਗਰੀਬ ਸਿੱਖ ਨੂੰ ਨਵੇਂ ਕੱਪੜੇ ਸਿਵਾਂ ਦੇਵਣੇ। ਕਿਸੇ ਸਿੱਖ ਦਾ ਕੋਈ ਕਾਰਜ ਅੜ ਜਾਵੇ ਤਾਂ ਰਲ-ਮਿਲ ਕੇ ਯਥਾ-ਸ਼ਕਤ ਧਨ ਇਕੱਠਾ ਕਰਕੇ ਉਸ ਦਾ ਕਾਰਜ ਸੰਵਾਰ ਦੇਣਾ ਹੈ। ਇਹ ਰੀਤ ਤੁਸੀਂ ਆਪਣੇ ਵਿਚ ਚਲਾਉ ਜਦ ਵੀ ਸ਼ੁਭ-ਦਿਹਾੜਾ ਆਵੇ, ਉਸ ਦਿਨ ਜੋੜ-ਮੇਲਾ ਕਰਿਆ ਕਰੋ। ਅੱਗੇ ਜੋ ਤੁਹਾਡੇ ਧੀਆਂ, ਪੁੱਤਰ, ਪੋਤਰੇ ਹੋਣਗੇ ਇਹ ਰੀਤ ਇਸੇ ਢੰਗ ਨਾਲ ਕਰਿਆ ਕਰਨਗੇ। ਇਹ ਮਰਯਾਦਾ ਚਲੇਗੀ। ਸਿੱਖੀ ਸਦਾ ਤੁਹਾਡੇ ਘਰ ਹੋਵੇਗੀ, ਤੁਸੀਂ ਕੋਈ ਸੰਸਾ ਨਹੀਂ ਕਰਨਾ।” ਭਾਈ ਸੰਤੋਖ ਸਿੰਘ ਇਸ ਪ੍ਰਥਾਇ ਲਿਖਦੇ ਹਨ:

ਗੁਰ ਨਮਿੱਤ ਕਰਿ ਦਿਹੁ ਬਰਤਾਈ।
ਸ਼ਬਦ ਕੀਰਤਨ ਕਰਿਹੁ ਬਨਾਈ।
ਸਿੱਖ ਗਰੀਬ ਹੋਇ ਬਸਤ੍ਰ ਬਿਹੀਨ।
ਦੀਜਹਿ ਤਿਸਹਿ ਸਿਵਾਇ ਨਵੀਨ॥47॥
ਪਿਖਹੁ ਛੁਧਿਤਿ ਕੋ ਦੇਹ ਅਹਾਰੋ।
ਮਿਲਿ ਕਰਿ ਸਕਲ ਏਵ ਪ੍ਰਤਿਪਾਰੋ।
ਕਿਹਂ ਸਿਖ ਕੋ ਕਾਰਜ ਅਰਿ ਮਾਰਿ ਜਾਇ।
ਨਹਿ ਤਿਸ ਤੇ ਕਯੋ ਹੂੰ ਬਨਿਆਇ॥48॥
ਮਿਲਹੁ ਸਕਲ ਮਹਿਂ ਕਰਿ ਅਰਦਾਸ।
ਜਥਾ ਸਕਤਿ ਲੀਜਹਿ ਸਭ ਪਾਸਿ।
ਇਕਠੋ ਕਰਿ ਧਨ ਦਿਹੁ ਤਿਸ ਤਾਈਂ।
ਜਿਸ ਤੇ ਕਾਰਜ ਕੋ ਬਨਿ ਜਾਈ॥49॥
ਇਹੀ ਰੀਤਿ ਨਿਜ ਬਿਖੈ ਚਲਾਵਹੁ।
ਕਰਹੁ ਜੋਰ ਸ਼ੁਭ ਦਿਨ ਜਬ ਪਾਵਹੁ।
ਪੁੱਤ੍ਰ ਪੋਤ੍ਰੇ ਹੋਹਿ ਅਰਿ ਤੁਮਾਰੇ।
ਕਰਹਿਂ ਕਾਰ ਇਸ ਰੀਤੀ ਸਾਰੇ॥50॥ (ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿਆਇ 50)

ਇਸ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਨੇ ਗੁਰ-ਮਰਯਾਦਾ ਦੀ ਸਥਾਪਤੀ ਕਰਕੇ ਪ੍ਰਚਾਰ ਰਾਹੀਂ ਗੁਰਮੁਖ ਗਾਡੀ ਰਾਹ ਨੂੰ ਰੌਸ਼ਨ ਕੀਤਾ। ਭਾਈ ਗੁਰਦਾਸ ਜੀ ਨੇ ਡੱਲੇ ਵਾਸੀ ਸੰਗਤ ਦੀ ਪ੍ਰਸੰਸਾ ਕਰਦਿਆਂ ਇਸ ਨੂੰ ਭਾਰੀ ਸੰਗਤ ਕਿਹਾ ਹੈ:

ਡਲੇ ਵਾਸੀ ਸੰਗਤਿ ਭਾਰੀ ॥16॥ (ਵਾਰ 11:16)

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

Balwinder Singh Jorasingha
ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)