editor@sikharchives.org
Darshani Deori Gates

ਦਿਲੋਂ ਇਹ ਸੱਚ ਮੈਂ ਕਹਿੰਦਾਂ

ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਪਤੈ ਮੈਨੂੰ ਦਰ ’ਤੇ, ਕਿਉਂ ਆਉਂਦਾਂ ਤੇ ਕਿਉਂ ਢਹਿੰਦਾਂ।
ਬੜੇ ਖ਼ਾਬਾਂ ਦਾ ਸਿਰਜਕ ਹਾਂ, ਕਿਆਫੇ ਬਹੁਤ ਲਾ ਬਹਿੰਦਾਂ।
ਗੁਆਚੇ ਨਾ ਜੋ ਮੇਰਾ ਹੈ, ਮਿਲੇ ਜੋ ਕੋਲ ਨਹੀਂ ਮੇਰੇ।
ਲਵਾਂ ਸੁਣ ਹੁਕਮ ਸੋਝੀ ਨਹੀਂ, ਸੁਣਾਵਾਂ ਸੁਣ ਜੋ ਮੈਂ ਕਹਿੰਦਾਂ।
ਰਹਾਂ ਮੰਗਦਾ ਨਾ ਮੰਨਦਾ ਹਾਂ ਰਜ਼ਾ ਤੇਰੀ, ਹੁਕਮ ਤੇਰਾ।
ਬੜਾ ਹੈ ਮਾਣ ਅਕਲਾਂ ਦਾ, ਜੇ ਭੁੱਲਦਾ ਹਾਂ ਤਾਂ ਦੁੱਖ ਸਹਿੰਦਾਂ।
ਜੇ ਸੁੱਖ ਮੰਗਦਾਂ ਤਾਂ ਆਪਣੀ ਹੀ, ਬਿਗਾਨਾ ਕੀ ਮੇਰਾ ਲੱਗਦੈ?
ਇਹ ਨੇ ਸਭ ਮੇਲ ਗਰਜ਼ਾਂ ਦੇ, ਜੇ ਮਤਲਬ ਨਹੀਂ ਤਾਂ ਚੁੱਪ ਰਹਿੰਦਾਂ।
ਮੈਂ ਲੋੜਾਂ ਮਾਰਿਆ ਆਉਂਦਾਂ ਤੇ ਥੋੜਾਂ ਵਾਸਤੇ ਝੁਕਦਾਂ,
 ਸ਼ੁਕਰ ਵਿਚ ਜੀਣ ਨਾ ਆਉਂਦਾ, ਤ੍ਰਿਸ਼ਨਾ ਦੀ ਨਦੀ ਵਹਿੰਦਾਂ।
ਮੈਂ ਪੁੱਤਾਂ ਲਈ ਤੇ ਧੀਆਂ ਲਈ, ਸੁਆਣੀ ਲਈ ਜਾਂ ਆਪਣੇ ਲਈ,
ਸੁਖ ਮੰਗਦਾ ਨਾ ਦੁੱਖ ਆਵੇ, ਜੇ ਦਰ ’ਤੇ ਮੈਂ ਕਦੇ ਬਹਿੰਦਾਂ।
ਇਹ ਸ਼ੋਹਰਤ ਦੌਲਤਾਂ ਮਗਰੇ, ਕਲਪਦਾ ਹਾਂ ਦਿਨੇ ਰਾਤੀਂ,
ਤੇ ਆਸਾਂ ਦੇ ਕਿਲ੍ਹੇ ਉੱਤੇ, ਕਦੇ ਚੜ੍ਹਦਾਂ ਕਦੇ ਲਹਿੰਦਾਂ।
ਹੈ ਜੇ ਸ਼ਰਧਾ ਤਾਂ ਸ਼ੱਕ ਵੀ ਹੈ, ਬਿਨਾਂ ਤੁਰਿਆਂ ਨਾ ਮੰਜ਼ਲ ਹੈ,
 ਹੈ ਕੀ ਮਕਸਦ ਇਹ ਜੀਵਨ ਦਾ, ਪਿਆ ਅਕਲਾਂ ਥੀਂ ਨਿੱਤ ਖਹਿੰਦਾਂ।
ਕਦੇ ਰਹਿਮਤ ਤੇਰੀ ਹੋ ਜਾਏ, ਤੇਰਾ ਹੋ ਜਾਂ ਮੈਂ ਧੁਰ ਅੰਦਰੋਂ,
ਬਿਗਾਨਾ ਨਾ ਦਿੱਸੇ ‘ਕੋਮਲ’, ਦਿਲੋਂ ਇਹ ਸੱਚ ਮੈਂ ਕਹਿੰਦਾਂ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Satnam Singh Komal

# 248, ਅਰਬਨ ਅਸਟੇਟ, ਲੁਧਿਆਣਾ-10

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)