editor@sikharchives.org

ਗਾਗਰ ’ਚ ਸਾਗਰ-2 ਦੁਨੀਆਂ ਨੂੰ ਬ੍ਰਿਛ ਦਾ ਉਪਦੇਸ਼

ਦਾਨਸ਼ਵਰਾਂ ਦਾ ਕਥਨ ਹੈ ਕਿ ਜਦ ਕਿਸੇ ਰੁੱਖ ਦੀਆਂ ਜੜ੍ਹਾਂ ਨੂੰ ਬੀਮਾਰੀ ਲੱਗ ਜਾਵੇ ਤਾਂ ਉਸ ਦੇ ਪੱਤਿਆਂ ਜਾਂ ਟਹਿਣੀਆਂ ਨੂੰ ਲੱਖ ਸਾਫ਼ ਕਰੀ ਜਾਈਏ ਪਰ ਉਹ ਤਬਾਹੀ ਵੱਲ ਜਾ ਰਿਹਾ ਹੁੰਦਾ ਹੈ।
ਬੁੱਕਮਾਰਕ ਕਰੋ (1)
Please login to bookmark Close

Inderjit Singh Gogoani

ਪੜਨ ਦਾ ਸਮਾਂ: 1 ਮਿੰਟ

ਧਰਤੀ ਦੇ ਹੇ ਤੰਗ ਦਿਲ ਲੋਕੋ, ਨਾਲ ਅਸਾਂ ਕਿਉਂ ਲੜਦੇ?
ਚੌੜੇ ਦਾਉ ਅਸਾਂ ਨਹੀਂ ਵਧਣਾ, ਸਿੱਧੇ ਜਾਣਾ ਚੜ੍ਹਦੇ।
ਘੇਰੇ ਤੇ ਫੈਲਾਉ ਅਸਾਡੇ ਵਿਚ ਅਸਮਾਨਾਂ ਹੋਸਣ;
ਗਿੱਠ ਥਾਉਂ ਧਰਤੀ ’ਤੇ ਮੱਲੀ ਅਜੇ ਤੁਸੀਂ ਹੋ ਲੜਦੇ? (ਭਾਈ ਵੀਰ ਸਿੰਘ ਜੀ)

ਈਰਖਾਲੂ ਤੇ ਤੰਗਦਿਲ ਲੋਕਾਂ ਨੇ ਸਦਾ ਹੀ ਸਮੁੱਚੀ ਮਨੁੱਖਤਾ ਦਾ ਜੀਊਣਾ ਮੁਹਾਲ ਕਰ ਛੱਡਿਆ ਹੈ। ਭਾਵੇਂ ਅਨੰਤ ਕਾਲ ਤੋਂ ਮਨੁੱਖੀ ਸਭਿਅਤਾ ਨੂੰ ਚੰਗੇਰਾ ਬਣਾਉਣ ਲਈ ਗੁਰੂਆਂ, ਪੀਰਾਂ, ਫਕੀਰਾਂ, ਭਗਤਾਂ, ਦਾਰਸ਼ਨਿਕਾਂ ਤੇ ਸੂਰਬੀਰਾਂ ਨੇ ਆਪਣੇ ਜੀਵਨ ਤਕ ਲੇਖੇ ਲਾਏ ਪਰ ਕਾਬਜ਼ ਹੋਣ ਦੀ ਬਿਰਤੀ ਨੇ ਸਾਧਾਰਨ ਕਬੀਲਿਆਂ ਤੋਂ ਲੈ ਕੇ ਰਾਜਿਆਂ-ਮਹਾਰਾਜਿਆਂ ਤੇ ਦੇਸ਼ਾਂ ਦੀਆਂ ਸਰਹੱਦਾਂ ਤਕ ਬੇਅੰਤ ਮਨੁੱਖਤਾ ਦਾ ਘਾਣ ਕੀਤਾ ਹੈ।

ਅਜੋਕੀ ਪਦਾਰਥਵਾਦੀ ਦੌੜ ਤੇ ਕਬਜ਼ਾ ਕਰਨ ਦੀ ਬਿਰਤੀ ਅਤੇ ਥਾਣਿਆਂ, ਕਚਹਿਰੀਆਂ ਵਿਚ ਲੋਕਾਂ ਦੇ ਝੁਰਮਟ ਤੰਗਦਿਲੀ ਤੇ ਸੰਕੀਰਣ ਮਾਨਸਿਕਤਾ ਦੀ ਪ੍ਰਤੱਖ ਗਵਾਹੀ ਹਨ। ਦਾਨਸ਼ਵਰਾਂ ਦਾ ਕਥਨ ਹੈ ਕਿ ਜਦ ਕਿਸੇ ਰੁੱਖ ਦੀਆਂ ਜੜ੍ਹਾਂ ਨੂੰ ਬੀਮਾਰੀ ਲੱਗ ਜਾਵੇ ਤਾਂ ਉਸ ਦੇ ਪੱਤਿਆਂ ਜਾਂ ਟਹਿਣੀਆਂ ਨੂੰ ਲੱਖ ਸਾਫ਼ ਕਰੀ ਜਾਈਏ ਪਰ ਉਹ ਤਬਾਹੀ ਵੱਲ ਜਾ ਰਿਹਾ ਹੁੰਦਾ ਹੈ। ਈਰਖਾ ਤੇ ਤੰਗਦਿਲੀ ਵੀ ਮਨੁੱਖਤਾ ਲਈ ਅਜਿਹਾ ਹੀ ਰੋਗ ਹੈ। ਤੰਗਦਿਲ ਤੇ ਈਰਖਾਲੂ ਮਨੁੱਖ ਸੱਚਾ ਧਰਮੀ, ਦਾਨੀ ਜਾਂ ਪਰਉਪਕਾਰੀ ਹੋ ਹੀ ਨਹੀਂ ਸਕਦਾ। ਭਾਵੇਂ ਦੁਨੀਆਂ ਦਾ ਸਮਾਜਿਕ ਪੱਖ ਹੋਵੇ, ਧਾਰਮਿਕ ਜਾਂ ਰਾਜਨੀਤਿਕ ਹੋਵੇ। ਉਪਰੋਕਤ ਪੰਕਤੀਆਂ ਵਿਚ ਪ੍ਰਸਿੱਧ ਕਵੀ ਭਾਵੀ ਵੀਰ ਸਿੰਘ ਜੀ ਨੇ ਬ੍ਰਿਛ ਦੇ ਰਾਹੀਂ ਸਭਨਾਂ ਨੂੰ ਸੌੜੀਆਂ ਸੋਚਾਂ ਤਿਆਗਣ ਦਾ ਉਪਦੇਸ਼ ਦਿੱਤਾ ਹੈ। ਅੰਤਰੀਵ ਭਾਵਨਾ ਇਹ ਹੈ ਕਿ ਹੇ ਦੁਨੀਆਂ ਦੇ ਲੋਕੋ! ਅਸੀਂ ਤਾਂ ਕੇਵਲ ਗਿੱਠ ਕੁ ਥਾਂ ਹੀ ਮੱਲੀ ਹੈ ਤੇ ਚੌੜੇ ਦਾਉ ਵਧਦੇ ਨਹੀਂ ਹਾਂ, ਭਾਵ ਧਰਤੀ ਨਹੀਂ ਘੇਰਦੇ। ਅਸੀਂ ਤਾਂ ਸਿੱਧੇ ਅਸਮਾਨ ਵੱਲ ਵਿਕਾਸ ਕਰਦੇ ਹਾਂ ਤੇ ਹੁਣ ਜੇਕਰ ਸਾਡੇ ਗਿੱਠ ਕੁ ਥਾਂ ਮੱਲਣ ’ਤੇ ਵੀ ਤੁਸੀਂ ਸਾਡੇ ਨਾਲ ਈਰਖਾ ਕਰਦੇ ਹੋ ਤਾਂ ਤੁਹਾਡਾ ਆਪਸੀ ਕੀ ਹਾਲ ਹੋਵੇਗਾ? ਜਿਨ੍ਹਾਂ ਨੇ ਧਰਤੀ ਉੱਪਰ ਹੀ ਵਿਕਾਸ ਕਰਨਾ ਹੈ ਅਤੇ ਕਬਜ਼ਾ ਕਰਨ ਦੀ ਬਿਰਤੀ ਵੀ ਭਾਰੂ ਹੈ। ਅਸੀਂ ਧਰਤੀ ਤੋਂ ਉੱਚੇ ਉੱਠ ਕੇ ਖੁਸ਼ ਹਾਂ, ਮੌਲਦੇ ਤੇ ਟਹਿਲਦੇ ਹਾਂ। ਇਸ ਲਈ ਤੁਸੀਂ ਵੀ ਜੀਵਨ-ਜਾਚ ਸਿੱਖੋ, ਤੰਗਦਿਲੀਆਂ ਤੇ ਨਫ਼ਰਤਾਂ ਤਿਆਗੋ, ਸਾਡੇ ਵਾਂਗੂੰ ਸੋਚ ਨੂੰ ਉੱਪਰ ਉਠਾਓ ਅਤੇ ਸੁਖ-ਸ਼ਾਂਤੀ ਨਾਲ ਜੀਵਨ ਬਸਰ ਕਰੋ। ਵਰਤਮਾਨ ਹਾਲਾਤਾਂ ਵਿਚ ਅਜਿਹੇ ਸੰਦੇਸ਼ ਦੀ ਸਮੁੱਚੇ ਵਿਸ਼ਵ ਨੂੰ ਲੋੜ ਹੈ। ਕਾਸ਼! ਅਸੀਂ ਕਿਸੇ ਬ੍ਰਿਛ ਨੂੰ ਤੱਕ ਕੇ ਕਵੀ ਦੀ ਉੱਚੀ ਉਡਾਰੀ ਨੂੰ ਗ੍ਰਹਿਣ ਕਰ ਸਕੀਏ।

ਬੁੱਕਮਾਰਕ ਕਰੋ (1)
Please login to bookmark Close

ਲੇਖਕ ਬਾਰੇ

Inderjit Singh Gogoani

ਇੰਦਰਜੀਤ ਸਿੰਘ ਗੋਗੋਆਣੀ ਸਿੱਖ ਪੰਥ ਦੇ ਪ੍ਰਮੁੱਖ ਵਿਦਵਾਨ ਲੇਖਕਾਂ ਦੀ ਲੜੀ ਵਿੱਚ ਆਉਂਦੇ ਹਨ। ਆਪ ਨੇ ਸਿੱਖੀ ਤੇ ਸਿੱਖ ਇਤਿਹਾਸ ਨਾਲ ਸੰਬੰਧਤ ਅਨੇਕਾਂ ਪੁਸਤਕਾਂ ਦੇ ਨਾਲ-ਨਾਲ ਗੁਰਮਤਿ ਸਿਧਾਂਤ ਨਾਲ ਸੰਬੰਧਤ ਤੇ ਹੋਰ ਖੋਜ-ਭਰਪੂਰ ਲੇਖ ਸਿੱਖ ਪੰਥ ਦੀ ਝੋਲੀ ਪਾਉਂਦੇ ਆ ਰਹੇ ਹਨ।

ਬੁੱਕਮਾਰਕ ਕਰੋ (1)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)