editor@sikharchives.org
Gursikh

ਗੁਰ ਸਬਦ ਕੋ ਕਰਿਹੁ ਬਿਚਾਰ…

ਆਪਣੇ ਮਨ ਨੂੰ ਜਗਤ ਦੇ ਜੰਜਾਲਾਂ ਤੋਂ ਬਾਹਰ ਰੱਖ ਕੇ ਸੰਸਾਰੀ ਕਾਰ- ਵਿਹਾਰਾਂ ਵਿੱਚੋਂ ਸਮਾਂ ਕੱਢ ਕੇ ਚਾਰ ਘੜੀਆਂ ਨਿਰੰਕਾਰ ਦਾ ਸਿਮਰਨ ਕਰਨਾ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸ੍ਰੀ ਗੁਰੂ ਅਮਰਦਾਸ ਜੀ ਦੇ ਦਰਬਾਰ ਵਿਚ ਬਖ਼ਸ਼ਿਸ਼ਾਂ ਦੀ ਝੜੀ ਲੱਗੀ ਹੋਈ ਸੀ। ਵਾਰੋ-ਵਾਰੀ ਲੋਕ ਝੋਲੀਆਂ ਭਰ ਰਹੇ ਸਨ। ਧੰਨ ਨਿਰੰਕਾਰ, ਧੰਨ ਗੁਰੂ ਅਮਰਦਾਸ ਬੋਲਦਿਆਂ ਹੋਇਆਂ ਭਾਈ ਮੱਲਣ ਪਿੱਛੇ ਹਟਿਆ ਤਾਂ ਭਾਈ ਰਾਮੂ, ਭਾਈ ਦੀਪਾ, ਭਾਈ ਉਗਰਸੈਨ ਅਤੇ ਭਾਈ ਨਗੌਰੀਆ ਨੇ ਪਾਤਸ਼ਾਹ ਦੇ ਚਰਨੀਂ ਲੱਗ, ਮੱਥਾ ਟੇਕਿਆ ਅਤੇ ਅਰਜ਼ ਕੀਤੀ ਕਿ ‘ਗਰੀਬ ਨਿਵਾਜ ਪਾਤਸ਼ਾਹ! ਸਾਨੂੰ ਵੀ ਉਪਦੇਸ਼ ਦੇਵੋ।’ ਸਤਿਗੁਰਾਂ ਨੇ ਚਹੁੰਆਂ ਨੂੰ ਮੁਖ਼ਾਤਬ ਹੁੰਦਿਆਂ ਕਿਹਾ, ‘ਹੇ ਭਾਈ! ਕੋਈ ਵੀ ਗੁਰਸਿੱਖ ਪਿਆਰਾ ਕਿਸੇ ਵੀ ਵਕਤ ਤੁਹਾਡੇ ਗ੍ਰਹਿ ਆਵੇ ਉਸ ਨੂੰ ਭੋਜਨ ਤਿਆਰ ਕਰ ਕੇ ਛਕਾ ਕੇ ਸੇਵਾ ਕਰਨੀ ਹੈ। ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰ ਕੇ ਚਾਰ ਘੜੀਆਂ ਸਭ ਕੰਮ ਛੱਡ ਕੇ ਗੁਰ-ਸ਼ਬਦ ਵਿਚ ਧਿਆਨ ਜੋੜ ਕੇ ਬਾਣੀ ਪੜ੍ਹਨੀ ਹੈ। ਫਿਰ ਗੁਰ-ਸ਼ਬਦ ਦੀ ਅਰਥ- ਵਿਚਾਰ ਕਰਨੀ ਹੈ ਅਤੇ ਗੁਰਬਾਣੀ ਦੇ ਭਾਵ ਨੂੰ ਚਿੱਤ ਵਿਚ ਵਸਾਉਣਾ ਹੈ। ਚਾਰ ਘੜੀਆਂ ਅੰਮ੍ਰਿਤ ਵੇਲੇ ਦੀ ਗੱਲ ਸਮਝਾਉਂਦਿਆਂ ਕਿਹਾ ਕਿ ਜਿਵੇਂ ਬੇੜੀ ਭਾਰ ਨਾਲ ਭਰੀ ਹੁੰਦੀ ਹੈ ਪਰ ਉਹ ਪਾਣੀ ਤੋਂ ਚਾਰ ਉਂਗਲਾਂ ਬਾਹਰ ਰਹੇਗੀ ਤਾਂ ਸਭ ਨੂੰ ਪਾਰ ਲਾ ਦਿੰਦੀ ਹੈ। ਪਰ ਜੇ ਇਹ ਚਾਰ ਉਂਗਲਾਂ ਉੱਪਰ ਨਾ ਰਹੇ ਤਾਂ ਭਾਰ ਨਾਲ ਡੁੱਬ ਜਾਂਦੀ ਹੈ। ਇਸੇ ਤਰ੍ਹਾਂ ਮਨੁੱਖ ਅੱਠ ਪਹਿਰ ਘਰਬਾਰੀ ਕੰਮਾਂ ਵਿਚ ਲੱਗਿਆ ਰਹਿੰਦਾ ਹੈ:

ਚਤੁਰ ਘਟੀ ਸਭਿ ਕਾਜ ਬਿਸਾਰਹੁ।
ਅਰਥ ਸੁਨਹੁ ਕੈ ਆਪ ਉਚਾਰਹੁ।
ਸਲਿਤਾ ਮਹਿˆ ਨੌਕਾ ਬਹੁ ਭਰੀਯਤਿ।
ਚਤੁਰੰਗਲ ਜਲ ਵਹਿਰ ਨਿਹਰੀਯਤਿ॥20॥
ਭਰੀ ਭਾਰ ਸੋਂ ਉਤਰਹਿ ਪਾਰ।
ਤਿਮਿ ਜਗ ਕਾਰਜ ਕੇ ਬਿਵਹਾਰ। (ਗੁਰੁ ਪ੍ਰਤਾਪ ਸੂਰਜ ਗ੍ਰੰਥ, ਰਾਸਿ 1, ਅੰਸੂ 40, ਪੰਨਾ 1487)

ਇਸ ਲਈ ਆਪਣੇ ਮਨ ਨੂੰ ਜਗਤ ਦੇ ਜੰਜਾਲਾਂ ਤੋਂ ਬਾਹਰ ਰੱਖ ਕੇ ਸੰਸਾਰੀ ਕਾਰ- ਵਿਹਾਰਾਂ ਵਿੱਚੋਂ ਸਮਾਂ ਕੱਢ ਕੇ ਚਾਰ ਘੜੀਆਂ ਨਿਰੰਕਾਰ ਦਾ ਸਿਮਰਨ ਕਰਨਾ ਹੈ, ਕਿਉਂਕਿ ਪਰਮੇਸ਼ਰ ਪ੍ਰੇਮ ਨਾਲ ਹੀ ਪ੍ਰਸੰਨ ਹੁੰਦਾ ਹੈ। ਜਦੋਂ ਪ੍ਰਭੂ ਪ੍ਰਸੰਨ ਹੋ ਜਾਵੇ ਤਾਂ ਮਨੁੱਖ ਨੂੰ ਹਲਤ-ਪਲਤ ਕਦੇ ਹਾਰ ਨਹੀਂ ਮਿਲਦੀ ਹੈ। ਲੋਕ ਸੁਖੀਆ ਪ੍ਰਲੋਕ ਸੁਹੇਲਾ ਹੋ ਜਾਂਦਾ ਹੈ। ਇਸ ਤਰ੍ਹਾਂ ਚਾਰੋਂ ਨੇ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਦੇ ਉਪਦੇਸ਼ ਨੂੰ ਧੰਨ ਕਹਿ ਕੇ ਹਿਰਦੇ ਵਿਚ ਵਸਾਇਆ ਤੇ ਗੁਰੂ ਦੇ ਸਿੱਖ ਬਣੇ। ਇਸ ਤਰ੍ਹਾਂ ਉਹ ਰੋਜ਼ ਚਾਰ ਘੜੀਆਂ ਨਿਰੰਕਾਰ ਦਾ ਸਿਮਰਨ ਕਰਦੇ, ਗੁਰ-ਸ਼ਬਦ ਦੀ ਵੀਚਾਰ ਕਰਦੇ। ਉਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਆਪਣਾ ਜਨਮ ਸੁਹੇਲਾ ਕਰ ਲਿਆ। ਭਾਈ ਗੁਰਦਾਸ ਜੀ ਇਨ੍ਹਾਂ ਪ੍ਰਥਾਇ ਉਲੇਖ ਕਰਦੇ ਹਨ:

ਰਾਮੂ ਦੀਪਾ ਉਗ੍ਰਸੈਣੁ ਨਾਗਉਰੀ ਗੁਰ ਸਬਦ ਵੀਚਾਰੀ। (ਵਾਰ 11;16)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Balwinder Singh Jorasingha
ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)