ਨਾਨਕ ਕੁਲਿ ਨਿੰਮਲੁ ਅਵਤਰ੍ਹਿਉ ਅੰਗਦ ਲਹਣੇ ਸੰਗਿ ਹੁਅ॥ (ਪੰਨਾ 1395)
ਸ੍ਰੀ ਗੁਰੂ ਨਾਨਕ ਨਿਰਮਲ ਪੰਥ ਦੇ ਨਿਰਮਲ ਅਵਤਾਰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਲੋਕਾਈ ਦਾ ਪਾਰ-ਉਤਾਰਾ ਕਰਵਾਉਣ ਲਈ ਪਿੰਡ ਡੱਲੇ ਟਿਕੇ ਹੋਏ ਸਨ। ਸੰਗਤਾਂ ਰਹਿਮਤਾਂ ਦੀਆਂ ਝੋਲੀਆਂ ਭਰ-ਭਰ ਲੈ ਜਾ ਰਹੀਆਂ ਸਨ। ਆਤਮਕ ਭੁੱਖ ਦੇ ਮਾਰੇ ਭਾਈ ਮੋਹਨ ਮਹਿਤਾ, ਭਾਈ ਰਾਮੂ ਮਹਿਤਾ, ਭਾਈ ਅਮਰੂ ਅਤੇ ਭਾਈ ਗੋਪੀ ਚਾਰੇ ਸਤਿਗੁਰਾਂ ਦੀ ਚਰਨੀਂ ਢਹਿ ਪਏ। ਅਰਜ਼ ਕੀਤੀ, “ਗਰੀਬ ਨਿਵਾਜ ਪਾਤਸ਼ਾਹ! ਸਾਨੂੰ ਵੀ ਉਪਦੇਸ਼ ਦੇਵੋ ਜਿਸ ਨਾਲ ਸਾਡਾ ਵੀ ਉਧਾਰ ਹੋ ਜਾਵੇ, ਅਸੀਂ ਵੀ ਭਵਜਲ ਤਰ ਜਾਈਏ।” ਮਿਹਰਾਂ ਦੇ ਦਾਤੇ ਨੇ ਚਹੁੰ ਵੱਲ ਤੱਕਿਆ ਅਤੇ ਬਚਨ ਕੀਤਾ, “ਹੇ ਭਾਈ! ਹਉਮੈ ਬੁਰੀ ਬਲਾ ਹੈ, ਸਭ ਬੰਧਨਾਂ ਦਾ ਮੂਲ ਹੈ। ਇਹ ਅਣਹੋਣੀ ਦੀ ਤਰ੍ਹਾਂ ਬਣ ਕੇ ਖਲੋ ਜਾਂਦੀ ਹੈ। ਨਿਰੰਕਾਰ ਨਾਲ ਮੇਲ ਨਹੀਂ ਹੋਣ ਦਿੰਦੀ, ਜੇ ਇਹ ਹਉਮੈ ਦੂਰ ਹੋ ਜਾਵੇ ਤਾਂ ਪਰਮਾਤਮਾ ਨਾਲ ਗੰਢ ਪੈ ਜਾਂਦੀ ਹੈ:”
ਸ਼੍ਰੀ ਗੁਰ ਅਮਰਦਾਸ ਤਬਿ ਕਹ੍ਯੋ। ‘
ਹਉਮੈਂ ਕਰਿ ਬੰਧਨ ਕੋ ਲਹ੍ਯੋ॥25॥
ਅਣਹੋਵਤਿ ਹੀ ਇਹੁ ਬਨਿਆਈ।
ਬੁਰੀ ਬਲਾਇ ਸਭਿਨਿ ਲਪਟਾਈ।
ਪਰਮੇਸ਼ੁਰ ਕਹੁ ਦੇਤਿ ਭੁਲਾਇ।
ਅਨ ਹੋਵਤਿ ਦੁਖ ਦੇ ਸਮੁਦਾਇ॥26॥
ਯਾਂਤੇ ਇਸ ਕੋ ਦੀਜਹਿ ਤ੍ਯਾਗੇ।
ਪ੍ਰਭੁ ਕੇ ਸੰਗ ਗੰਢ ਤਬਿ ਲਾਗੇ॥27॥’ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ 1488)
“ਮਿਹਰਾਂ ਦੇ ਸਾਂਈਆਂ! ਇਸ ਹਉਮੈ ਤੋਂ ਕਿਵੇਂ ਛੁਟੀਦਾ ਹੈ?” ਉਨ੍ਹਾਂ ਸਤਿਗੁਰਾਂ ਤੋਂ ਪੁੱਛਦਿਆਂ ਕਿਹਾ। ਪਾਤਸ਼ਾਹ ਨੇ ਬਚਨ ਕੀਤਾ, “ਹੇ ਭਾਈ! ਗੁਰੂ ਬਾਬੇ ਦੇ ਬੋਲ ਹਨ ‘ਹਉਮੈ ਬੂਝੈ ਤਾਂ ਦਰੁ ਸੂਝੈ’ ਇਸ ਲਈ ਪਹਿਲਾਂ ਇਸ ਸਰੀਰ ਨੂੰ ਝੂਠਾ ਜਾਣਨਾ ਹੈ। ਇਹ ਮਿਥਿਆ ਹੈ, ਸਮੇਂ ਨਾਲ ਬਿਨਸ ਜਾਵੇਗਾ। ਹੌਲੀ-ਹੌਲੀ ਸਰੀਰ ਵੱਲੋਂ ਆਪਣਾ ਧਿਆਨ ਛੱਡੋ ਅਤੇ ਆਤਮਾ ਵੱਲ ਲਾਵੋ। ਸ਼ਹਿਨਸ਼ੀਲਤਾ ਅਤੇ ਖਿਮਾ ਧਾਰਨ ਕਰਨੀ ਹੈ। ਜੇ ਕੋਈ ਬੁਰਾ ਵੀ ਕਰੇ ਤਾਂ ਉਸ ਨੂੰ ਸਹਾਰ ਲੈਣਾ ਹੈ। ਕਠੋਰ ਵਾਕ ਨਹੀਂ ਬੋਲਣੇ, ਮਿੱਠਾ ਬੋਲਣਾ ਹੈ। ਨਿੰਦਾ ਸੁਣ-ਸੁਣ ਕੇ ਗੁੱਸਾ ਮਨ ਵਿਚ ਨਹੀਂ ਲਿਆਉਣਾ, ਈਰਖਾ ਘਟਾਉਣੀ ਹੈ। ਜਦੋਂ ਈਰਖਾ, ਸਾੜਾ, ਦਵੈਸ਼, ਕ੍ਰੋਧ ਘਟੇਗਾ ਤਾਂ ਸਰਬੱਤ ਦਾ ਭਲਾ ਮਨ ਵਿਚ ਵੱਸੇਗਾ। ਵਿਤਕਰੇ-ਵਿੱਥਾਂ ਘਟ ਜਾਣਗੀਆਂ ਤਾਂ ਹਉਮੈ ਵੀ ਘਟ ਜਾਵੇਗੀ। ਨਾਲ ਹੀ ਨਾਮ ਦੀ ਕਮਾਈ ਕਰਨੀ ਹੈ। ਨਾਮ ਦੀ ਕਮਾਈ ਕੀਤਿਆਂ ਸਰੀਰ ਤੁੱਛ ਦਿੱਸੇਗਾ ਕਿਉਂਕਿ ਹਉਮੈ ਦਾ ਸੰਬੰਧ ਸਰੀਰ ਨਾਲ ਹੈ। ਜਦ ਸਰੀਰ ਤੁੱਛ ਦਿੱਸਣ ਲੱਗ ਪਿਆ ਤਾਂ ਹਉਮੈ ਭੱਜ ਜਾਵੇਗੀ”:
ਕਹ੍ਯੋ ਕਿ ‘ਜਾਨਹੁ ਤਨ ਕੋ ਕੂਰਾ।
ਬਿਨਸੈ ਹੋਇ ਸਮਾਂ ਜਬਿ ਪੂਰਾ।
ਸਨੇ ਸਨੇ ਇਸ ਤੇ ਬ੍ਰਿਤਿ ਛੋਰਿ।
ਕਰਹੁ ਲਗਾਵਨ ਆਤਮ ਓਰਿ॥28॥
ਸਹਿਨ ਸ਼ੀਲਤਾ ਛਿਮਾ ਧਰੀਜੈ।
ਕਿਸ ਕੇ ਸੰਗ ਨ ਦ੍ਵੈਸ਼ ਰਚੀਜੈ।
ਬਾਕ ਕਠੋਰ ਅਨਾਦਰ ਕਰੇ।
ਸੁਨਿਕਰਿ ਤਪਹਿ ਨ ਰਿਸਿ ਕਬਿ ਧਰੇ॥29॥’ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਪੰਨਾ 1488)
ਭਾਈ ਮੋਹਨ, ਭਾਈ ਰਾਮੂ, ਭਾਈ ਗੋਪੀ ਅਤੇ ਭਾਈ ਅਮਰੂ ਦਾ ਤਨ-ਮਨ ਤ੍ਰਿਪਤ ਹੋ ਗਿਆ। ਪਾਤਸ਼ਾਹ ਦੇ ਬੋਲ ਪੱਲੇ ਬੰਨ੍ਹ ਲਏ। ਨਿਮਰਤਾ ਧਾਰ ਲਈ, ਨਾਮ ਵੱਲ ਲੱਗ ਗਏ ਅਤੇ ਹਉਮੈ ਮਰ ਗਈ। ਐਸਾ ਜੀਵਨ ਬਣ ਗਿਆ ਕਿ ਜੋ ਵੀ ਸਿੱਖ ਉਨ੍ਹਾਂ ਦੇ ਲਾਗੇ ਆਵੇ ਉਹ ਵੀ ਨਾਮ ਵੱਲ ਲੱਗ ਜਾਵੇ। ਭਾਈ ਗੁਰਦਾਸ ਜੀ ਨੇ ਇਨ੍ਹਾਂ ਗੁਰਸਿੱਖਾਂ ਦਾ ਸਤਿਕਾਰ ਕਰਦਿਆਂ ਲਿਖਿਆ ਹੈ:
ਮੋਹਣੁ ਰਾਮੂ ਮਹਤਿਆ ਅਮਰੂ ਗੋਪੀ ਹਉਮੈ ਮਾਰੀ। (11:16)
ਲੇਖਕ ਬਾਰੇ
#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/July 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/September 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/October 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/November 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/April 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/May 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/June 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/November 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/