ਜਿੱਤ ਦਾ ਝੰਡਾ ਗੱਡਿਆ, ਬੰਦਾ ਸਿੰਘ ਬਹਾਦਰ ਨੇ,
ਮੁਗ਼ਲਾਂ ਦਾ ਕੰਡਾ ਕੱਢਿਆ, ਬੰਦਾ ਸਿੰਘ ਬਹਾਦਰ ਨੇ।
ਗੁਰਾਂ ਤੋਂ ਲੈ ਕੇ ਥਾਪਨਾ, ਪੰਜਾਬ ਨੂੰ ਚਾਲੇ ਪਾ ਦਿੱਤੇ,
ਜ਼ਾਲਮ ਮੁਗ਼ਲ ਕੌਮ ਦੇ ਓਸ ਨੇ ਤਖ਼ਤ ਹਿਲਾ ਦਿੱਤੇ,
ਜੈਕਾਰਾ ‘ਅਮਰ ਖਾਲਸਾ’ ਛੱਡਿਆ, ਬੰਦਾ ਸਿੰਘ ਬਹਾਦਰ ਨੇ।
ਜਿੱਤ ਦਾ ਝੰਡਾ ਗੱਡਿਆ, ਬੰਦਾ ਸਿੰਘ ਬਹਾਦਰ ਨੇ,
ਮੁਗ਼ਲਾਂ ਦਾ ਕੰਡਾ ਕੱਢਿਆ।
ਸਮਾਣੇ ਵਾਲੇ ਜਲਾਦਾਂ ਦਾ ਉਸ ਨਿਓਂਦਾ ਲਾਹ ਦਿੱਤਾ,
ਸਢੌਰੇ ਵਿਚ ਉਸਮਾਨ ਖਾਨ ਦਾ ਸੀਰ ਮੁਕਾ ਦਿੱਤਾ,
ਫਸਤਾ ਜਬਰ ਦਾ ਵੱਢਿਆ, ਬੰਦਾ ਸਿੰਘ ਬਹਾਦਰ ਨੇ।
ਜਿੱਤ ਦਾ ਝੰਡਾ ਗੱਡਿਆ, ਬੰਦਾ ਸਿੰਘ ਬਹਾਦਰ ਨੇ,
ਮੁਗ਼ਲਾਂ ਦਾ ਕੰਡਾ ਕੱਢਿਆ।
ਸ਼ਮਸ਼ੀਰ ਚੱਲੀ ਸਰਹਿੰਦ ਤਾਂ ਅੱਗੇ ਕੋਈ ਵੀ ਖੜ੍ਹਿਆ ਨਾ,
ਪਾਪੀ ਖ਼ਾਨ ਵਜ਼ੀਰੇ ਦਾ ਕਿਸੇ ਦਮ ਵੀ ਭਰਿਆ ਨਾ।
ਕਰ ਬੋਟੀ-ਬੋਟੀ ਵੱਢਿਆ, ਬੰਦਾ ਸਿੰਘ ਬਹਾਦਰ ਨੇ,
ਜਿੱਤ ਦਾ ਝੰਡਾ ਗੱਡਿਆ, ਬੰਦਾ ਸਿੰਘ ਬਹਾਦਰ ਨੇ,
ਮੁਗ਼ਲਾਂ ਦਾ ਕੰਢਾ ਕੱਢਿਆ।
‘ਜਸਪਿੰਦਰ’ ਕਿਹੜਾ ਕਰ ’ਲੂਗਾ ਬੰਦੇ ਦੀਆਂ ਰੀਸਾਂ ਓਏ,
ਉਸ ਬੰਦ ਕਟਾ ਕੇ ਭਰੀਆਂ ਨੇ ਸਿੱਖੀ ਦੀਆਂ ਫੀਸਾਂ ਓਏ,
ਪਰ ਨਾ ਹੌਸਲਾ ਛੱਡਿਆ, ਬੰਦਾ ਸਿੰਘ ਬਹਾਦਰ ਨੇ।
ਜਿੱਤ ਦਾ ਝੰਡਾ ਗੱਡਿਆ, ਬੰਦਾ ਸਿੰਘ ਬਹਾਦਰ ਨੇ,
ਮੁਗ਼ਲਾਂ ਦਾ ਕੰਡਾ ਕੱਢਿਆ।
ਲੇਖਕ ਬਾਰੇ
ਪਿੰਡ ਕੋਟਲਾ ਬਜਵਾੜਾ, ਡਾਕ: ਮਾਨੂੰਪੁਰ, ਫਤਹਿਗੜ੍ਹ ਸਾਹਿਬ।
- ਜਸਪਿੰਦਰ ਸਿੰਘhttps://sikharchives.org/kosh/author/%e0%a8%9c%e0%a8%b8%e0%a8%aa%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98/November 1, 2010