ਜਿਹੜਾ ਪਾਹੁਲ ਖੰਡੇ ਦੀ ਪੀਵੇ, ਸਿੰਘ ਨਾਂ ਨਾਲ ਜ਼ਰੂਰੀ।
ਕੰਘਾ ਕੜਾ ਕਿਰਪਾਨ ਕਛਹਿਰਾ, ਕੇਸ ਤੇ ਸੂਰਤ ਪੂਰੀ।
ਜ਼ਾਤ, ਵਰਨ, ਛੂਤ-ਛਾਤ ਖ਼ਤਮ ਸਭ, ਇੱਕੋ ਭਾਂਡੇ ਚੂਰੀ।
‘ਸੇਵਾ’ ਸੀਸ ਨਾ ਕਿਸੇ ਨਿਵਾਉਣੇ, ਬਿਨ ਗੁਰੂ ਗ੍ਰੰਥ ਹਜ਼ੂਰੀ।
ਖ਼ਾਲਸਾ ਉਹ ਜੋ ਧਨੀ ਬਚਨ ਦਾ, ਵੀਰਤਾ ਦੇ ਕੰਮ ਕਰਦਾ।
ਨਾ ਭੈ ਮੰਨਦਾ ਨਾ ਭੈ ਦੇਂਦਾ, ਦੁਖੀ ਕਿਸੇ ਨਾ ਕਰਦਾ।
ਵਹਿਮਾਂ, ਭਰਮਾਂ, ਰਸਮਾਂ ਛੱਡ ਕੇ, ਵਿਸ਼ਵਾਸ ਗੁਰੂ ’ਤੇ ਕਰਦਾ।
‘ਸੇਵਾ’ ਪ੍ਰਭ ਦਾ ਨਾਮ ਲਿਆਂ ਬਿਨ, ਕਾਰਜ ਕੋਈ ਨਾ ਕਰਦਾ।
ਸਿੰਘ ਤਵੀਤ ਨਾ ਧਾਗੇ ਪਾਵੇ, ਸਤਿਗੁਰ ਸਦਾ ਧਿਆਵੇ।
ਦੁੱਖ ਸੁਖ ਵਿਚ ਸਮਦ੍ਰਿਸ਼ਟੀ ਰੱਖੇ, ਮਨ ਨੂੰ ਨਹੀਂ ਡੁਲ੍ਹਾਵੇ।
ਜਪੁ ਜੀ ਸੁਬ੍ਹਾ, ਰਹਿਰਾਸ ਸ਼ਾਮ ਨੂੰ, ਸਾਹ ਸਾਹ ਪ੍ਰਭੂ ਧਿਆਵੇ।
‘ਸੇਵਾ’ ਖਾਲਸੇ ਨੂੰ ਗੁਰ ਮੰਨੇ, ਮੜ੍ਹੀ ਨਾ ਪੂਜਣ ਜਾਵੇ।
ਸਿੰਘ ਲਾਹ ਜੰਞੂ, ਤਿਆਗ ਤੰਮਾਕੂ, ਕੁਫਰ ਕੂੜ ਨਾ ਤੋਲੇ।
ਚੁਗ਼ਲੀ, ਨਿੰਦਿਆ, ਦੁਰਾਚਾਰ ਛੱਡ, ਝੂਠ ਕਦੀ ਨਾ ਬੋਲੇ।
ਜੂਆ, ਸ਼ਰਾਬ ਤੇ ਭੰਗ, ਹਲਾਲੀ, ਇਹ ਨਾ ਗੰਦ ਫਰੋਲੇ।
‘ਸੇਵਾ’ ਛੱਡ ਫਜ਼ੂਲ ਸਵਾਦਾਂ, ਨਾਮ ਅੰਮ੍ਰਿਤ ਰਸ ਟੋਲੇ।
ਲੇਖਕ ਬਾਰੇ
- ਹੋਰ ਲੇਖ ਉਪਲੱਭਧ ਨਹੀਂ ਹਨ