editor@sikharchives.org

ਰਹਿ ਜੇ ਨਾ ਅਧੂਰਾ

ਸਮੇਂ ਨੂੰ ਵਿਚਾਰੀਂ, ਸੁਣੀ ਗੁਰੂਆਂ ਦੇ ਬੋਲ ਤੂੰ, ਵਰੋਸਾਇਆ ਕੀ? ਅਤੇ ਰੱਖਿਆ ਕੀ ਕੋਲ ਤੂੰ?
ਬੁੱਕਮਾਰਕ ਕਰੋ (0)
Please login to bookmark Close

Satnam Singh Komal

ਪੜਨ ਦਾ ਸਮਾਂ: 1 ਮਿੰਟ

ਰਹਿ ਜੇ ਨਾ ਅਧੂਰਾ ਕਿਤੇ ਗੁਰੂਆਂ ਦਾ ਖ਼ਾਬ ਓਏ!
ਨਸ਼ਿਆਂ ’ਚ, ਤੇਰਾ ਡੁੱਬ ਚੱਲਿਆ ਪੰਜਾਬ ਓਏ!
ਸੀ ਹੁੰਦਾ ਪਹਿਲਾਂ ਜੇਤੂ, ਵਿਚ ਹਾਕੀਆਂ ਕਬੱਡੀਆਂ,
ਮਾਰ ਲਈਆਂ ਮਲਾਂ ਹੁਣ, ਪੀਣ ਵਿਚ ਵੱਡੀਆਂ,
ਪੀਂਦਾ ਹੈ ਪੰਜਾਬੀ, ਵੱਧ ਸਭ ਤੋਂ ਸ਼ਰਾਬ ਓਏ!
ਨਸ਼ਿਆਂ ’ਚ, ਤੇਰਾ ਡੁੱਬ ਚੱਲਿਆ ਪੰਜਾਬ ਓਏ!
ਚੰਦਰੀ ਕੁਲਹਿਣੀ ’ਵਾ ਸਭ ਪਾਸੇ ਵਗ ਗਈ,
ਕਾਲਜਾਂ ’ਚ, ਪੁੱਤਰਾਂ ਤੇ ਧੀਆਂ ਨੂੰ ਵੀ ਲੱਗ ਗਈ,
ਫਿਰਨ ਮੁਰਝਾਏ ਇਹ ਕਲੀਆਂ ਗੁਲਾਬ ਓਏ!
ਨਸ਼ਿਆਂ ’ਚ, ਤੇਰਾ ਡੁੱਬ ਚੱਲਿਆ ਪੰਜਾਬ ਓਏ!
ਗਾਣਿਆਂ ਤੇ ਮਹਿਫਲਾਂ ’ਚ, ਵੜ ਗਈ ਏ ਵਿਸਕੀ,
ਸੋਚੀਂ ਜ਼ਰਾ ਕਿੰਨੀ ਹੋ ਗਈ, ਕੌਮ ਲਈ ਤੇ ਰਿਸਕੀ,
ਮਾਝਾ ਕੀ ਮਾਲਵਾ ਨਾ ਲੱਭਣਾ ਦੁਆਬ ਓਏ!
ਨਸ਼ਿਆਂ ’ਚ, ਤੇਰਾ ਡੁੱਬ ਚੱਲਿਆ ਪੰਜਾਬ ਓਏ!
ਇਹ ਦੌਲਤਾਂ ਦੇ ਢੇਰ ਦੱਸ ਕੰਮ ਕਿਹੜੇ ਆਣਗੇ?
ਜੇ ਘਿਓ ਦੀ ਥਾਂ ਪੁੱਤ ਤੇਰੇ, ਕੈਪਸੂਲ ਖਾਣਗੇ,
ਕਾਹਦਾ ਕੋਤਵਾਲ ਏ ਤੂੰ, ਕਾਹਦਾ ਏ ਨਵਾਬ ਓਏ?
ਨਸ਼ਿਆਂ ’ਚ, ਤੇਰਾ ਡੁੱਬ ਚੱਲਿਆ ਪੰਜਾਬ ਓਏ!
ਸਮੇਂ ਨੂੰ ਵਿਚਾਰੀਂ, ਸੁਣੀ ਗੁਰੂਆਂ ਦੇ ਬੋਲ ਤੂੰ,
ਵਰੋਸਾਇਆ ਕੀ? ਅਤੇ ਰੱਖਿਆ ਕੀ ਕੋਲ ਤੂੰ?
‘ਕੋਮਲ’ ਕੋਲ ਬਹਿ ਕੇ ਕਿਤੇ ਕਰੀਂ ਤਾਂ ਹਿਸਾਬ ਓਏ!
ਨਸ਼ਿਆਂ ’ਚ, ਤੇਰਾ ਡੁੱਬ ਚੱਲਿਆ ਪੰਜਾਬ ਓਏ!

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

Satnam Singh Komal

# 248, ਅਰਬਨ ਅਸਟੇਟ, ਲੁਧਿਆਣਾ-10

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)