editor@sikharchives.org

ਸੰਨ ’84 ਜੂਨ ਮਹੀਨਾ

ਸੰਨ ’84 ਦਾ, ਇਹ ਜੂਨ ਮਹੀਨਾ ਸੀ। ਛਲਣੀ ਇਸ ਕਰ ਦਿੱਤਾ, ਹਰ ਇਕ ਦਾ ਸੀਨਾ ਸੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

ਧਰਤੀ ਵੀ ਰੋਈ ਸੀ, ਅੰਬਰ ਵੀ ਰੋਇਆ ਸੀ।
ਸਾਂਝੇ ਗੁਰਧਾਮਾਂ ’ਤੇ, ਹਮਲਾ ਜਦ ਹੋਇਆ ਸੀ।
ਸੰਨ ’84 ਦਾ, ਇਹ ਜੂਨ ਮਹੀਨਾ ਸੀ।
ਛਲਣੀ ਇਸ ਕਰ ਦਿੱਤਾ, ਹਰ ਇਕ ਦਾ ਸੀਨਾ ਸੀ।
ਸਾਂਝੇ ਹਰਿਮੰਦਰ ’ਤੇ, ਸੀ ਫੌਜ ਚੜ੍ਹਾ ਦਿੱਤੀ।
ਅਬਦਾਲੀ ਤੇ ਜ਼ਕਰੀਏ ਦੀ, ਇਸ ਯਾਦ ਕਰਾ ਦਿੱਤੀ।
ਰਾਮਦਾਸ ਦੀ ਨਗਰੀ ਵਿਚ, ਤੋਪਾਂ ਠਾਹ-ਠਾਹ ਕੀਤੀ।
ਨਾ ਕਲਮ ਬਿਆਨ ਕਰੇ, ਲੋਕਾਂ ਨਾਲ ਜੋ ਬੀਤੀ।
ਨਿਹੱਥੇ ਸ਼ਰਧਾਲੂ ਬਹੁਤੇ, ਬੱਚੇ ਤੇ ਬੁੱਢੇ ਮਾਰੇ।
ਧੀਆਂ ਦੀ ਪੱਤ ਸੀ ਲੁੱਟੀ, ਏਨੇ ਸੀ ਵਹਿਸ਼ੀ ਕਾਰੇ।
ਤਖ਼ਤ ਅਕਾਲ ਦਾ ਸਿੰਘੋ, ਢਹਿ ਢੇਰੀ ਕਰ ਦਿੱਤਾ।
ਅੰਮ੍ਰਿਤ ਦਾ ‘ਸਰ’ ਜੋ ਇਥੇ, ਲਹੂ ਨਾਲ ਭਰ ਦਿੱਤਾ।
ਮਾਵਾਂ ਦੇ ਪੁੱਤ ਸੀ ਮੋਏ, ਭੈਣਾਂ ਦੇ ਵੀਰ ਗਏ।
ਨਾਰਾਂ ਦੇ ਅਜੇ ਤੀਕ ਨਾ, ਨੈਣਾਂ ’ਚੋਂ ਨੀਰ ਗਏ।
ਇਹ ਕੇਹੀ ਸਿਆਣਪ ਸੀ, ਇਹ ਕੇਹੀ ਆਜ਼ਾਦੀ ਸੀ(?)
ਮਨੁੱਖਤਾ ਦੀ ਸ਼ਰ੍ਹੇਆਮ, ਜਿਸ ਕੀਤੀ ਬਰਬਾਦੀ ਸੀ।
ਪੱਥਰ ਵੀ ਮੋਮ ਸੀ ਹੋ ਗਏ, ਜਾਬਰ ਦੇ ਵੇਖ ਕਹਿਰ ਨੂੰ।
ਕਬਰਸਤਾਨ ਬਣਾਇਆ, ਅੰਮ੍ਰਿਤਸਰ ਪੂਰੇ ਸ਼ਹਿਰ ਨੂੰ।
ਹਿੰਦੂ ਤੇ ਮੁਸਲਿਮ ਸੱਭੋ, ਧਰਮੀ ਦਿਲ ਰੋ ਪਏ ਸੀ।
ਦਿਲ ਦੇ ਜੋ ਖਿਆਲ ਇਨ੍ਹਾਂ ਦੇ, ਹੰਝੂ ਬਣ ਚੋ ਪਏ ਸੀ।
ਦੁੱਖਭੰਜਨੀ ਬੇਰੀ ਦੇ, ਪੱਤੇ ’ਤੇ ਬੂਰ ਰੋ ਪਿਆ,
ਬੰਦਾ ਭਗਵਾਨ ਦੇ ਕੋਲੋਂ, ਏਨਾ ਕਿਉਂ ਦੂਰ ਹੋ ਗਿਆ?
ਚੜ੍ਹਦਾ ਜਦ ਜੂਨ ਮਹੀਨਾ, ਰੋਂਦੇ ਹਨ ਧਰਮੀ ਸਾਰੇ।
ਅੱਖਾਂ ’ਚੋਂ ਹੰਝੂ ਕਿਰਦੇ, ਰਹਿੰਦੇ ਹਨ ਆਪ ਮੁਹਾਰੇ।
ਇੱਕੋ ਭਗਵਾਨ ਦੇ ਬੰਦਿਓ, ਕਾਹਨੂੰ ਪਏ ਲੜਦੇ ਓ,
ਨਫ਼ਰਤ ਦੀ ਅਗਨੀ ਵਿਚ ਕਿਉਂ ਰਾਤ-ਦਿਨ ਸੜਦੇ ਓ?
ਤਖ਼ਤਾਂ ਤੇ ਤਾਜਾਂ ਵਾਲੇ, ਤੁਰ ਗਏ ਨੇ ਵਾਰੋ-ਵਾਰੀ।
ਖੱਟ ਗਏ ਦੁਨੀਆਂ ਦੀ ਲਾਹਨਤ, ਜ਼ੁਲਮ ਜੋ ਕਰ ਗਏ ਭਾਰੀ।
ਪਿਆਰ ਦੀਆਂ ਤੰਦਾਂ ਪਾ ਕੇ, ਆਓ ਸਭ ਇਕ ਹੋ ਜਾਈਏ।
‘ਭਿੰਦਰਾ’ ਇਸ ਧਰਤੀ ਉੱਤੇ, ਆਪਾਂ ਇਨਸਾਨ ਕਹਾਈਏ।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਖੁਸ਼ੀ ਨਿਵਾਸ, ਕਬਰਵੱਛਾ ਰੋਡ, ਮੁੱਦਕੀ (ਫਿਰੋਜ਼ਪੁਰ)-142060

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)