editor@sikharchives.org

ਸੰਗ੍ਯਾ- ਹਰਿ (ਵਿਸਨੁ) ਦੀ ਪ੍ਯਾਰੀ, ਲਕ੍ਸ਼੍‍ਮੀ (ਲੱਛਮੀ). ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੪੬ ਮਾਤ੍ਰਾ ਤਿੰਨ ਵਿਸ਼੍ਰਾਮ ਬਾਰਾਂ ਬਾਰਾਂ ਪੁਰ, ਚੌਥਾ ਦਸ ਮਾਤ੍ਰਾਂ ਪੁਰ, ਅੰਤ ਗੁਰੁ. ਉਦਾਹਰਣ- ਧਾਰੇ ਪਟ ਵਿਵਿਧ ਰੰਗ, ਹੀਰ ਚੀਰ ਵਿਮਲ ਅੰਗ, ਰਤਨਨ ਮਣਿਮਾਲ ਸ਼ੁਭ੍ਰ ਭੂਖਨ ਅਮੋਲ ਹੀ, ਦਾਮਨਿ ਛਬਿ ਛਟਾਕਾਰ, ਦਮਕਤ ਉਰ ਮੁਕ੍ਤਹਾਰ, ਮਣਿ ਗਨ ਫਣਿ ਨੀਲ ਕਾਂਤਿ, ਮਾਨਿਕ ਅਤੋਲ ਹੀ. (ਸਲੋਹ) ਜੈਜਾਵੰਤੀ ਰਾਗ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦੀ ਬਾਣੀ ਭੀ ਹਰਿਪ੍ਰਿਯਾ ਛੰਦ ਵਿੱਚ ਹੀ ਹੈ. ਉਦਾਹਰਣ- ਰੇ ਮਨ, ਕਉਨ ਗਤਿ ਹੋਇ ਹੈ ਤੇਰੀ¹? xxx ਮਾਨਸ ਕੋ ਜਨਮ ਲੀਨ, ਸਿਮਰਨ ਨਹਿ ਨਿਮਖ ਕੀਨ, ਦਾਰਾ ਸੁਖ ਭਇਓ² ਦੀਨ, ਪਗਹੁ ਪਰੀ ਬੇਰੀ. xxx ੩. ਦੇਖੋ, ਚਚਰੀਆ ਦਾ ਰੂਪ ੨. ¹ਇਹ ਪਹਿਲੀ ਤੁਕ ਰਹਾਉ (ਟੇਕ) ਦੀ ਹੈ. ²ਛੰਦ ਲਈ ਇਸ ਦਾ ਉੱਚਾਰਣ ‘ਭਯੋ’ ਹੈ.

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found