editor@sikharchives.org

ਗੁਰਮੁਖੀ ਸਾਂਝੀ ਸਤਰ ਮੁਹਾਰਨੀ ਦਾ ਪਹਿਲਾ ਅੱਖਰ, ਪਰ ਗੁਰਮੁਖੀ ਵਰਣਮਾਲਾ (ਪੈਂਤੀ) ਦਾ ਦੂਜਾ ਅੱਖਰ ਹੈ, ਅਤੇ ਸ੍ਵਰ ਅੱਖਰ ਹੈ। ੧. ਸਾਂਝੀ ਸਤਰ ਵਿੱਚ ਐੜਾ ਐਤਨੇ ਸੰਕੇਤਕ ਸਰੂਪ ਰੱਖਦਾ ਹੈ-ਅ, ਆ, ਐ, ਔ, ਅੰ, ਆਂ। ਅਰਥਾਤ ਮੁਕਤੇ ਦੀ ਅਵਾਜ਼ ਇਸ ਦੀ ਆਪਣੀ ਹੈ, ਲੰਮੀ ਅਵਾਜ਼ ਲਈ ਕੰਨਾ ਤੇ ਖੁਲ੍ਹੀ ਉਪਰ ਦੀ ਅਵਾਜ਼ ਲਈ ਦੁਲਾਵਾਂ, ਤੇ ਗੋਲ ਉਪਰ ਦੀ ਅਵਾਜ਼ ਲਈ ਕਨੌੜਾ ਇਸ ਨੂੰ ਲੱਗਦੇ ਹਨ। ਟਿਪੀ ਤੇ ਕੰਨਾ-ਬਿੰਦੀ ਵੀ ਐੜੇ ਨੂੰ ਹੀ ਲੱਗਦੇ ਹਨ। ੨. ਪਦਾਂ ਦੇ ਪਹਿਲੇ ‘ਨਹੀਂ’ ਯਾ ‘ਅਭਾਵ’ ਦੇ ਅਰਥ ਦੇਂਦਾ ਹੈ, ਜਿਸ ਤਰ੍ਹਾਂ ਅਮਰ=ਅ+ਮਰ, ਜੋ ਨਾ ਮਰੇ। ‘ਸੰਖ’ (ਗਿਣਤੀ) ਨਾਲ ਲਗ ਕੇ ਅ+ਸੰਖ, ਜੋ ਗਿਣਤੀ ਤੋਂ ਬਾਹਰ ਹੋਵੇ। ਸੰਸਕ੍ਰਿਤ ਪਦ, ਜਿਨ੍ਹਾਂ ਦੇ ਪਹਿਲੇ ਸ੍ਵਰ ਹੋਵੇ ਤੇ ‘ਅ’ ਲਾਈਏ ਤਾਂ ‘ਅ’ ਦਾ ਰੂਪ ‘ਅਨ’ ਹੋ ਜਾਂਦਾ ਹੈ, ਜਿਸ ਤਰ੍ਹਾਂ ਅ+ਏਕ=ਅਨ + ਏਕ = ਅਨੇਕ। ਇਸ ਤਰ੍ਹਾਂ ਦੇ ਪਦ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਵਿੱਚ ਵੀ ਆਏ ਹਨ। ੩. ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਵਿਚ ਕਈ ਪਦਾਂ ਦੇ ਪਹਿਲੇ ‘ਅ’ ਹੁੰਦਾ ਹੈ। ਜਿਥੇ ਜੇ ਸੰਸਕ੍ਰਿਤ ਵਿਚ ਹੋਵੇ ਤਾਂ ਨਿਖੇਧੀ ਦੇ ਅਰਥ ਦੇਂਦਾ ਹੈ, ਪਰ ਪੰਜਾਬੀ ਬੋਲੀ ਦੇ ਮੁਹਾਵਰੇ ਵਿਚ ਕਿਤੇ-ਕਿਤੇ ਨਿਖੇਧੀ ਅਰਥ ਨਹੀਂ ਭੀ ਦੇਂਦਾ। ਯਥਾ: ‘ਸਿਥਰ’ ਸੰਸਕ੍ਰਿਤ ਹੈ। ਇਸ ਦੇ ਪਹਿਲੇ ‘ਅ’ ਲਗ ਨਿਖੇਧੀ ਦੇ ਅਰਥ ਹੋਣੇ ਚਾਹੀਏ, ਪਰ ਪੰਜਾਬੀ ਵਿਚ ‘ਅਸਥਿਰ’ ਪਾਠ ਦਾ ਅਰਥ ਉਹੀ ਹੈ ਜੋ ‘ਸਿਥਰ’ ਦਾ ਸੰਸਕ੍ਰਿਤ ਵਿਚ ਹੈ। ਐੜੇ ਦਾ ਇਹ ਵਰਤਾਉ ਅਕਸਰ ਸੰਯੋਗੀ (ਦੋ) ਜੁੜੇ ਅੱਖਰਾਂ ਵਾਲੇ ਸੰਸਕ੍ਰਿਤ ਆਦਿ ਦੇ ਸ਼ੁਰੂ ਹੋਣ ਵਾਲੇ ਪਦਾਂ ਨਾਲ ਹੁੰਦਾ ਹੈ, ਜੈਸੇ ਸਿਥਰ, ਸਥੰਭ, ਸਨੇਹ, ਸਥਨ। ਇਸੇ ਤਰ੍ਹਾਂ ਫ਼ਾਰਸੀ ਪਦ ‘ਸ੍ਵਾਰ’ ਵੀ ‘ਅਸਵਾਰ’ ਰੂਪ ਲੈ ਲੈਂਦਾ ਹੈ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found