ਅ਼. [خُطبہ] ਖ਼ੁਤ਼ਬਹ. ਵ੍ਯਾਖ੍ਯਾਨ (ਵਖਿਆਨ). ਕਥਨ। ੨. ਸ਼ੁਕ੍ਰਵਾਰ (ਜੁਮੇ) ਦੀ ਨਮਾਜ਼ ਤੋਂ ਪਹਿਲਾਂ ਅਤੇ ਈ਼ਦ ਦੀ ਨਮਾਜ਼ ਤੋਂ ਪਿੱਛੇ ਜੋ ਇਮਾਮ ਉਪਦੇਸ਼ ਦਿੰਦਾ ਹੈ ਉਸ ਦੀ ‘ਖ਼ੁਤ਼ਬਾ’ ਸੰਗ੍ਯਾ ਹੈ. ਮਿਸ਼ਕਾਤ ਵਿੱਚ ਲਿਖਿਆ ਹੈ ਕਿ ਮੁਹ਼ੰਮਦ ਸਾਹਿਬ ਵਡੇ ਜੋਸ਼ ਨਾਲ ਖ਼ੁਤਬਾ ਕਿਹਾ ਕਰਦੇ ਸਨ. ਇਸਲਾਮ ਦੀ ਰੀਤਿ ਅਨੁਸਾਰ ਖ਼ਤ਼ੀਬ” (ਉਪਦੇਸ਼ਕ) ਨੂੰ ਮਸਜਿਦ ਦੇ ਉੱਚੇ ਥੜੇ (ਮਿੰਬਰ) ਉੱਪਰ ਖੜੋਕੇ ਖ਼ੁਤਬਾ ਕਹਿਣਾ ਚਾਹੀਏ ਅਤੇ ਉਸ ਦੇ ਅੰਤ ਵਿੱਚ ਰਸੂਲ ਮੁਹ਼ੰਮਦ ਅਤੇ ਖ਼ਲੀਫ਼ਾ ਲਈ ਦੁਆ਼ ਮੰਗਣੀ ਚਾਹੀਏ. ਜਦ ਤੋਂ ਬਗ਼ਦਾਦ ਅਤੇ ਰੂਮ ਦੇ ਬਾਦਸ਼ਾਹ ਖ਼ਲੀਫ਼ਾ ਹੋਣ ਲੱਗੇ

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ