editor@sikharchives.org

ਪਿੰਗਲਗ੍ਰੰਥਾਂ ਵਿੱਚ ਘੱਤਾ ਦੋ ਚਰਣ ਦਾ ਛੰਦ ਹੈ. ਲੱਛਣ- ਪ੍ਰਤਿ ਚਰਣ ੩੨ ਮਾਤ੍ਰਾ. ਅੱਠ ਅੱਠ ਮਾਤ੍ਰਾ ਪੁਰ ਚਾਰ ਵਿਸ਼੍ਰਾਮ, ਅੰਤ ਗੁਰੁ ਲਘੁ ਦਾ ਨਿਯਮ ਨਹੀਂ. ਉਦਾਹਰਣ- ਉੱਤਮ ਕਰਣੀ, ਨਿਤਪ੍ਰਤਿ ਕਰਣੀ, ਹੈ ਯਹਿ ਵਰਣੀ, ਸਿੱਖਨ ਰੀਤੀ. x x x (੨) ਕੇਸ਼ਵਦਾਸ ਨੇ ਘੱਤਾ ਦਾ ਰੂਪ ਦਿੱਤਾ ਹੈ- ਦੋ ਚਰਣ, ਪ੍ਰਤਿ ਚਰਣ ੩੦ ਮਾਤ੍ਰਾ, ਪਹਿਲਾ ਵਿਸ਼੍ਰਾਮ ਦਸ ਪੁਰ, ਦੂਜਾ ਅੱਠ ਪੁਰ, ਤੀਜਾ ੧੨. ਪੁਰ, ਅੰਤ ਤਿੰਨ ਲਘੁ, ਅਰਥਾਤ ਨਗਣ।।।. ਉਦਾਹਰਣ- ਨਿੰਦਾ ਕੇ ਤ੍ਯਾਗੀ, ਗੁਰੁਅਨੁਰਾਗੀ, ਗੁਰੁਸਿਖ ਧਾਰੀ ਸਦਗੁਨ. x x x ੩. ਦਸਮਗ੍ਰੰਥ ਵਿੱਚ ਘੱਤਾ ਤਿੰਨ ਚਰਣ ਦਾ ਛੰਦ ਹੈ. ਪਹਿਲੇ ਚਰਣ ਵਿੱਚ ੨੪ ਮਾਤ੍ਰਾ, ੧੧- ੧੩ ਪੁਰ ਵਿਸ਼੍ਰਾਮ, ਦੂਜੇ ਚਰਣ ਦੀਆਂ ੧੬. ਮਾਤ੍ਰਾ, ੮- ੮ ਪੁਰ ਵਿਸ਼੍ਰਾਮ. ਅੰਤ ਦੋ ਲਘੁ. ਇਹ ਭੇਦ ਵਿਖਮਤਰ ਛੰਦ ਹੈ. ਉਦਾਹਰਣ- ਧਰਮ ਨ ਕਰਹੀਂ ਏਕ, ਅਨੇਕ ਪਾਪ ਕੈਹੈਂ ਸਭ। ਲਾਜ ਬੇਚ ਤਂਹਿ, ਫਿਰੈ ਸਗਲ ਜਗ। ਪਾਪ ਕਮੈਹੈਂ, ਦੁਰਗਤਿ ਪੈਹੈਂ, ਪਾਪਸਮੁੰਦ ਜੈਹੈਂ ਨਹੀਂ ਤਰ. (ਕਲਕੀ) “

ਸ੍ਰੋਤ: ਮਹਾਨ ਕੋਸ਼
« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found