editor@sikharchives.org

ਗੁਰਮੁਖੀ ਪੈਂਤੀ ਦਾ ਪਹਿਲਾ ਅੱਖਰ ਤੇ ਸ੍ਵਰ ਹੈ। ਗੁਰਮੁਖੀ ਸਾਂਝੀ ਸਤਰ ਯਾ ਮੁਹਾਰਨੀ ਦਾ ਪੰਜਵਾਂ ਅੱਖਰ ਹੈ। ਇਸ ਦੀ ਅਵਾਜ਼ ਹੈ ਜਿਸ ਤਰ੍ਹਾਂ ‘ਪੁਠ’। ਇਸ ਦੇ ਹ੍ਰਸ੍ਵ ਤੇ ਦੀਰਘ ਦੋ ਰੂਪ ਹਨ। ਦੋਹਾਂ ਦੀ ਨਿਸ਼ਾਨੀ ਔਂਕੜ ਤੇ ਦੁਲੈਂਕੜ ਲਾ ਦੇਣ ਦਾ ਸੰਕੇਤ ਹੈ। ਜਦੋਂ ਇਸ ਦੀ ਅਵਾਜ਼ ਹੋੜੇ ਵਾਲੀ ਲੈਣੀ ਹੋਵੇ ਤਾਂ ਇਸੇ ਦਾ ਮੂੰਹ ਖੁੱਲ੍ਹਾ ਕਰ ਦੇਂਦੇ ਹਨ, ਜਿਵੇਂ ‘ਓ’। ਐੜੇ ਨੂੰ ਹੋੜਾ ਲਾ ਕੇ ਇਹ ਅਵਾਜ਼ ਗੁਰਮੁਖੀ ਵਾਲੇ ਨਹੀਂ ਲੈਂਦੇ, ਪਰ ਕਨੌੜੇ ਦੀ ਅਵਾਜ਼ ਵੇਲੇ ‘ਅ’ ਨੂੰ ‘ ੌ’ ਲਾਉਂਦੇ ਹਨ। ਯਥਾ ‘ਔ’। ਇਸ ਅੱਖਰ ਹੇਠਾਂ ‘ਉ, ਊ’ ਤੇ ‘ਓ’ ਤ੍ਰੈਆਂ ਦੇ ਪਦ ਰਲਵੇਂ ਆਉਣਗੇ।

« ਸ਼ਬਦਾਰਥ ਦੇ ਮੁੱਖ ਪੰਨੇ ਤੇ ਜਾਓ

ਮੇਰੇ ਪਸੰਦੀਦਾ ਲੇਖ

No bookmark found