ਸਿੰਘ ਸੱਜੀਏ, ਪਤਿਤਪੁਣੇ ਰੋਕ ਲਉ!
ਖੁੱਲ੍ਹੇ ਦਾੜ੍ਹੇ ਕਿੰਨੇ ਮੁੱਖ ਉੱਤੇ ਸੱਜਦੇ!
ਬੰਨ੍ਹੀ ਸਿਰ ਦਸਤਾਰ ਸਿੰਘ ਫੱਬਦੇ,
ਅਸੀਂ ਛੱਡਿਆ ਧਰਮ, ਕੁਝ ਸੋਚ ਲਓ,
ਸਿੰਘ ਸੱਜੀਏ ਪਤਿਤਪੁਣੇ ਰੋਕ ਲਓ!
ਭੀੜ ਬਣੇ ਸਿੰਘ ਤੁਰ ਪੈਂਦੇ ਅੱਗ ’ਤੇ,
ਤਾਂ ਹੀ ਵੱਖਰੀ ਪਛਾਣ ਇਸ ਜੱਗ ’ਤੇ,
ਭਾਵੇਂ ਕਰ ਇਤਿਹਾਸ ਉੱਤੇ ਖੋਜ ਲਓ,
ਸਿੰਘ ਸੱਜੀਏ ਪਤਿਤਪੁਣੇ ਰੋਕ ਲਓ।
ਸਵਾ ਲੱਖ ਨਾਲ ਇਕ ਤੂੰ ਲੜਾਇਆ ਸੀ,
ਨਾਲੇ ਚਿੜੀਆਂ ਤੋਂ ਬਾਜਾਂ ਨੂੰ ਤੁੜਾਇਆ ਸੀ,
ਕਿੰਨੀ ਸ਼ਕਤੀ ਗੁਰਾਂ ਦੇ ਵਿਚ ਸੋਚ ਲਓ,
ਸਿੰਘ ਸੱਜੀਏ ਪਤਿਤਪੁਣੇ ਰੋਕ ਲਓ।
ਸਾਡੇ ਵਾਸਤੇ ਸੀ ਹੋਈਆਂ ਕੁਰਬਾਨੀਆਂ,
ਅਸੀਂ ਫੈਸ਼ਨਾਂ ’ਚ ਰੋਲੀਆਂ ਜਵਾਨੀਆਂ।
ਤੁਹਾਡੀ ਕਿੱਥੇ ਹੈ ਜ਼ਮੀਰ? ਕੁਝ ਸੋਚ ਲਓ,
ਸਿੰਘ ਸੱਜੀਏ ਪਤਿਤਪੁਣੇ ਰੋਕ ਲਓ!
ਲੇਖਕ ਬਾਰੇ
ਪਿੰਡ ਬੱਦੋਵਾਲ, ਡਾਕ. ਚੌਧਰੀਵਾਲ, ਤਹਿਸੀਲ ਬਟਾਲਾ (ਗੁਰਦਾਸਪੁਰ)
- ਹੋਰ ਲੇਖ ਉਪਲੱਭਧ ਨਹੀਂ ਹਨ