ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ॥
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ॥
ਬਰਸੈ ਨਿਸਿ ਕਾਲੀ ਕਿਉ ਸੁਖੁ ਬਾਲੀ ਦਾਦਰ ਮੋਰ ਲਵੰਤੇ॥
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ॥
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ॥
ਨਾਨਕ ਪੂਛਿ ਚਲਉ ਗੁਰ ਅਪੁਨੇ ਜਹ ਪ੍ਰਭੁ ਤਹ ਹੀ ਜਾਈਐ॥10॥ (ਪੰਨਾ 1108)
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰਹਮਾਹਾ ਰਾਗ ਤੁਖਾਰੀ ਦੀ ਇਸ ਪਾਵਨ ਪਉੜੀ ਦੇ ਦੁਆਰਾ ਭਾਦਰੋਂ ਮਹੀਨੇ ਨਾਲ ਸੰਬੰਧਿਤ ਪ੍ਰਾਕ੍ਰਿਤਕ ਦ੍ਰਿਸ਼ ਚਿਤਰਦਿਆਂ ਜੀਵ-ਆਤਮਾ ਦਾ ਪਤੀ-ਪਰਮਾਤਮਾ ਤੋਂ ਵਿਛੋੜੇ ਦੀ ਹਾਲਤ ਦਾ ਤੀਬਰ ਅਨੁਭਵ ਕਰਾਉਂਦੇ ਹੋਏ ਮਨੁੱਖ-ਮਾਤਰ ਨੂੰ ਪ੍ਰਭੂ-ਨਾਮ ਦੇ ਗੁਰਮਤਿ ਗਾਡੀ ਰਾਹ ਨੂੰ ਅਪਣਾਉਣ ਹਿਤ ਪ੍ਰੇਰਿਤ ਕਰਦੇ ਹਨ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜੀਵ-ਇਸਤਰੀ ਭਾਦਰੋਂ ਦੇ ਮਹੀਨੇ ਪ੍ਰਭੂ-ਨਾਮ ਦੇ ਗਾਡੀ ਮਾਰਗ ਤੋਂ ਭਟਕ ਕੇ ਆਪਣਾ ਜਵਾਨੀ ਦਾ ਸਿਖਰਲਾ ਕੀਮਤੀ ਵੇਲਾ ਗੁਆ ਬੈਠਦੀ ਹੈ ਜਦਕਿ ਇਸ ਮਹੀਨੇ ਪ੍ਰਾਕ੍ਰਿਤਕ ਦ੍ਰਿਸ਼ ਇਹ ਵੇਲਾ ਸੰਭਾਲਣ ਹਿਤ ਪ੍ਰੇਰਨਾਦਾਇਕ ਹੋਣਾ ਚਾਹੀਦਾ ਸੀ। ਭਾਦਰੋਂ ਦੇ ਮਹੀਨੇ ਇਧਰ-ਉਧਰ ਪਾਣੀ ਭਰਿਆ ਦਿੱਸਦਾ ਹੈ। ਇਹ ਮੀਂਹ ਵਰ੍ਹਨ ਦੀ ਬਹਾਰ ਹੈ। ਇਸ ਦਾ ਅਨੰਦ ਮਾਣਿਆ ਜਾ ਸਕਦਾ ਸੀ।
ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਜਦੋਂ ਭਾਦਰੋਂ ਮਹੀਨੇ ਦੀ ਕਾਲੀ ਰਾਤ ਦੌਰਾਨ ਮੀਂਹ ਵਰ੍ਹਦਾ ਹੈ ਅਤੇ ਡੱਡੂ ਗੁੜੈਂ-ਗੁੜੈਂ ਪਏ ਕਰਦੇ ਹਨ ਅਤੇ ਮੋਰ ਵੀ ਬੋਲਦੇ ਹਨ; ਇਸ ਵੇਲੇ ਪ੍ਰਭੂ-ਨਾਮ ਤੋਂ ਵਿਛੜੀ ਜੀਵ-ਇਸਤਰੀ ਨੂੰ ਸੁਖ ਕਿਉਂ ਹੋਵੇਗਾ? ਭਾਵ ਸੁਖ ਨਹੀਂ ਮਿਲ ਸਕਦਾ। ਪਪੀਹਾ ਵੀ ‘ਪ੍ਰਿਉ-ਪ੍ਰਿਉ’ ਪਿਆ ਕਰਦਾ ਹੈ ਭਾਵ ਆਪਣੇ ਮਾਲਕ ਨੂੰ ਯਾਦ ਕਰਦਾ ਹੈ ਪਰ ਜੀਵ-ਇਸਤਰੀ ਇਹ ਅਤਿ ਜ਼ਰੂਰੀ ਕਾਰਜ ਭੁਲਾ ਬੈਠਦੀ ਹੈ। ਭਾਦਰੋਂ ਦੇ ਮਹੀਨੇ ਸੱਪ ਆਪਣੀਆਂ ਖੁੱਡਾਂ ਤੋਂ ਬਾਹਰ ਨਿਕਲ ਆਉਂਦੇ ਹਨ ਤੇ ਡੰਗ ਮਾਰਦੇ ਹਨ। ਤਲਾਬ, ਛੱਪੜ, ਟੋਭੇ ਆਦਿ ਨੱਕੋ-ਨੱਕ ਭਰੇ ਹੁੰਦੇ ਹਨ। ਮੱਛਰ ਡੰਗ ਮਾਰਦਾ ਫਿਰਦਾ ਹੈ। ਪਰਮਾਤਮਾ ਪ੍ਰੀਤਮ ਦੇ ਨਾਮ ਤੋਂ ਵਿਹੂਣੀ ਜੀਵ-ਇਸਤਰੀ ਨੂੰ ਸੁਖ ਕਿਉਂ ਮਿਲੇਗਾ। ਅੰਤ ਵਿਚ ਗੁਰੂ ਸਾਹਿਬ ਸਪਸ਼ਟ ਕਰਦੇ ਹਨ ਕਿ ਜੀਵਨ ਰੂਪੀ ਭਾਦਰੋਂ ਦਾ ਮਹੀਨਾ ਅਰਥ ਭਰਪੂਰ ਬਣ ਸਕਦਾ ਹੈ ਜੇਕਰ ਗੁਰੂ ਦੀ ਸਿੱਖਿਆ ਅਨੁਸਾਰ ਚਲਿਆ ਜਾਏ ਭਾਵ ਗੁਰਮਤਿ ਦੇ ਨਿਰਮਲ ਉਪਦੇਸ਼ ਨੂੰ ਕਮਾਉਣਾ ਹੀ ਯੋਗ ਹੈ।
ਲੇਖਕ ਬਾਰੇ
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/June 1, 2007
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/June 1, 2007
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/July 1, 2007
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/September 1, 2007
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/October 1, 2007
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/November 1, 2007
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/December 1, 2007
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/January 1, 2008
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/February 1, 2008
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/March 1, 2008