editor@sikharchives.org

2010-07 – ਗੁਰਬਾਣੀ ਵਿਚਾਰ – ਸਾਵਣਿ ਸਰਸ ਮਨਾ

ਗੁਰੂ ਜੀ ਨਿਰਣਾ ਬਖਸ਼ਿਸ਼ ਕਰਦੇ ਹਨ ਕਿ ਸੁਹਾਗਣ ਉਹੀ ਜੀਵ-ਇਸਤਰੀ ਹੈ, ਜਿਹੜੀ ਪਿਆਰੇ ਪਰਮਾਤਮਾ ਦੇ ਨਾਲ ਇਕਮਿਕ ਹੋ ਜਾਂਦੀ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ॥
ਮੈ ਮਨਿ ਤਨਿ ਸਹੁ ਭਾਵੈ ਪਿਰ ਪਰਦੇਸਿ ਸਿਧਾਏ॥
ਪਿਰੁ ਘਰਿ ਨਹੀ ਆਵੈ ਮਰੀਐ ਹਾਵੈ ਦਾਮਨਿ ਚਮਕਿ ਡਰਾਏ॥
ਸੇਜ ਇਕੇਲੀ ਖਰੀ ਦੁਹੇਲੀ ਮਰਣੁ ਭਇਆ ਦੁਖੁ ਮਾਏ॥
ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ॥
ਨਾਨਕ ਸਾ ਸੋਹਾਗਣਿ ਕੰਤੀ ਪਿਰ ਕੈ ਅੰਕਿ ਸਮਾਵਏ॥(ਪੰਨਾ 1108)

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰਹ ਮਾਹਾ ਤੁਖਾਰੀ ਦੀ ਇਸ ਪਾਵਨ ਪਉੜੀ ਵਿਚ ਸਾਉਣ ਮਹੀਨੇ ਦੇ ਖਾਸ ਰੁੱਤ-ਵਰਣਨ, ਪ੍ਰਕਿਰਤੀ-ਚਿਤਰਨ ਤੇ ਇਸ ਨਾਲ ਸੰਬੰਧਿਤ ਜਨ-ਜੀਵਨ ਦੇ ਕੁਝ ਪ੍ਰਮੁੱਖ ਪਾਸਾਰਾਂ ਨੂੰ ਦ੍ਰਿਸ਼ਟੀਗੋਚਰ ਕਰਦਿਆਂ ਮਨੁੱਖ ਨੂੰ ਜੀਵਨ-ਰੂਪੀ ਸਾਉਣ ਮਹੀਨਾ ਮਾਲਕ ਪਰਮਾਤਮਾ ਦੇ ਨਾਮ-ਸਿਮਰਨ ਦੁਆਰਾ ਪ੍ਰਭੂ-ਵਿਛੋੜੇ ਤੋਂ ਪ੍ਰਭੂ-ਮਿਲਾਪ ਦੀ ਦਿਸ਼ਾ ਵੱਲ ਮੋੜ ਕੇ ਸਫਲਾ ਕਰਨ ਦਾ ਨਿਰਮਲ ਰੂਹਾਨੀ ਗੁਰਮਤਿ ਗਾਡੀ ਮਾਰਗ ਦਰਸਾਉਂਦੇ ਹਨ।

ਗੁਰੂ ਜੀ ਜੀਵ-ਇਸਤਰੀ ਦੀ ਪ੍ਰਤੀਨਿਧਤਾ ਕਰਦਿਆਂ ਫ਼ਰਮਾਨ ਕਰਦੇ ਹਨ ਕਿ ਸਾਉਣ ਦਾ ਇਹ ਮਹੀਨਾ ਰਸ ਵਾਲਾ ਹੈ। ਹੇ ਮੇਰੇ ਮਨ! ਇਹ ਮਹੀਨਾ ਵਰਖਾ ਰੁੱਤ ਲਿਆਉਣ ਵਾਲਾ ਹੈ। ਇਹ ਰੁੱਤ ਆਉਣ ਨਾਲ ਬੱਦਲ ਵਰ੍ਹਦੇ ਹਨ। ਦਰਅਸਲ ਹਾੜ ਦੀ ਅਤਿ ਗਰਮ ਤੇ ਖੁਸ਼ਕ ਰੁੱਤ ਮਗਰੋਂ ਇਹ ਮਹੀਨਾ ਸੁਹਾਵਣਾ ਹੁੰਦਾ ਹੈ। ਗਰਮੀ ਤੇ ਖੁਸ਼ਕੀ ਨਾਲ ਮਰੁੰਡੀ ਤੇ ਕੁਮਲਾਈ ਬਨਸਪਤੀ ਇਸੇ ਮਹੀਨੇ ਹਰੀ-ਭਰੀ ਹੁੰਦੀ, ਮੌਲ਼ਦੀ ਤੇ ਵਿਗਸਦੀ ਹੈ। ਜੀਵ-ਇਸਤਰੀ ਆਖਦੀ ਹੈ ਕਿ ਮੈਨੂੰ ਤਨੋਂ-ਮਨੋਂ ਆਪਣੇ ਪਤੀ ਪਰਮਾਤਮਾ ਨੂੰ ਮਿਲਣ ਦੀ ਤੜਪ ਹੈ ਪਰ ਇਸ ਸੁਹਾਵਣੀ ਰੁੱਤ ’ਚ ਵੀ ਮੇਰਾ ਪਿਆਰਾ ਪਤੀ ਮੇਰੇ ਪਾਸ ਨਹੀਂ। ਉਹ ਪਰਦੇਸ ਗਿਆ ਹੋਇਆ ਹੈ।

ਜੀਵ-ਇਸਤਰੀ ਰੁਦਨ ਕਰਦੀ ਹੋਈ ਆਖਦੀ ਹੈ ਕਿ ਜੇ ਪਿਆਰਾ ਘਰ ਨਹੀਂ ਆਉਂਦਾ ਤਾਂ ਮੈਂ ਤਾਂ ਹਉਕੇ ਹੀ ਭਰਨੇ ਹਨ। ਉੱਪਰੋਂ ਬਿਜਲੀ ਵੀ ਮੈਨੂੰ ਚਮਕ-ਚਮਕ ਕੇ ਪਈ ਡਰਾਉਂਦੀ ਹੈ। ਪਿਆਰੇ ਪਰਮਾਤਮਾ ਬਿਨਾਂ ਮੈਂ ਇਕੱਲੀ ਹਾਂ। ਇਹ ਇਕੱਲਤਾ ਅਤਿ ਦੁਖਦਾਇਕ ਹੈ। ਹੇ ਮੇਰੀ ਮਾਂ ਇਹ ਆਤਮਿਕ ਮੌਤ ਬੇਹੱਦ ਦੁਖੀ ਕਰਨ ਵਾਲੀ ਹੈ। ਪਰਮਾਤਮਾ ਬਿਨਾਂ ਮੈਂ ਸੌਂ ਕਿਵੇਂ ਸਕਦੀ ਹਾਂ। ਖਾਣਾ, ਪੀਣਾ ਤੇ ਪਹਿਨਣਾ ਵੀ ਮਨ-ਤਨ ਨੂੰ ਚੰਗੇ ਨਹੀਂ ਲੱਗਦੇ। ਗੁਰੂ ਜੀ ਨਿਰਣਾ ਬਖਸ਼ਿਸ਼ ਕਰਦੇ ਹਨ ਕਿ ਸੁਹਾਗਣ ਉਹੀ ਜੀਵ-ਇਸਤਰੀ ਹੈ, ਜਿਹੜੀ ਪਿਆਰੇ ਪਰਮਾਤਮਾ ਦੇ ਨਾਲ ਇਕਮਿਕ ਹੋ ਜਾਂਦੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)