2009-10 – ਗੁਰਬਾਣੀ ਵੀਚਾਰ – ਬਾਣੀ ਬਿਰਲਉ ਬੀਚਾਰਸੀ
ਜੀਵ-ਆਤਮਾ ਰੂਪੀ ਵੀਰ ਹੋਰੀਂ ਤਾਂ ਆਪਣੇ ਅਸਲ ਘਰ ਚਲੇ ਜਾਂਦੇ ਹਨ ਪਰ ਕਾਇਆ ਰੂਪੀ ਭੈਣ ਵਿਛੋੜੇ ’ਚ ਸੜਦੀ ਹੈ ਭਾਵ ਮੌਤ ਆਉਣ ’ਤੇ ਕਾਇਆ ਮਿੱਟੀ ਸਮਾਨ ਹੋ ਜਾਂਦੀ ਹੈ।
2010-11 – ਗੁਰਬਾਣੀ ਵਿਚਾਰ – ਗੀਤ ਨਾਦ ਕਵਿਤ ਕਵੇ
ਗੁਰੂ ਜੀ ਕਥਨ ਕਰਦੇ ਹਨ ਕਿ ਅਜਿਹੇ ਉੱਦਮ ਕਰਨ ਵਾਲੀ ਜੀਵ-ਇਸਤਰੀ ਆਪਣਾ ਦਿਲੀ ਪਿਆਰ ਮਾਲਕ ਪਰਮਾਤਮਾ ਨੂੰ ਭੇਟ ਕਰਦੀ ਹੈ।
ਜਪੁਜੀ ਸਾਹਿਬ ਦੀ ਵਿਚਾਰਧਾਰਾ ਦਾ ਉਦੇਸ਼ ਅਤੇ ਸਮਕਾਲੀਨ, ਸਮਾਜਿਕ, ਸਭਿਆਚਾਰਕ ਕਦਰਾਂ-ਕੀਮਤਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਵਿਚ ਜਪੁਜੀ ਸਾਹਿਬ ਨੂੰ ਪਹਿਲਾ ਸਥਾਨ ਹਾਸਿਲ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਪ੍ਰਮੁੱਖ ਸਰੋਕਾਰ
ਸ੍ਰੀ ਗੁਰੂ ਨਾਨਕ ਦੇਵ ਜੀ ਬ੍ਰਹਮਾ ਦੁਆਰਾ ਸ੍ਰਿਸ਼ਟੀ ਦੀ ਸਾਜਨਾ ਨੂੰ ਅਸਵੀਕਾਰ ਕਰਦੇ ਹਨ ਅਤੇ ਨਿਰੰਕਾਰ ਨੂੰ ਸ੍ਰਿਸ਼ਟੀ ਦਾ ਕਰਤਾ ਮੰਨਦੇ ਹਨ
ਗੁਰੂ ਨਾਨਕ ਸਾਹਿਬ ਤੇ ਮੁਸਲਮਾਨ ਮੁਵੱਰਿਖ਼ (ਇਤਿਹਾਸ ਦੇ ਲਿਖਾਰੀ)
ਗੁਰੂ ਨਾਨਕ ਸਾਹਿਬ ਨੇ ਅੰਧੀ ਤੇ ਗਿਆਨ ਵਿਹੂਣੀ ਰਈਅਤ ਨੂੰ ਭਾਹਿ ਭਰੇ ਮੁਰਦਾਰੁ ਦੇ ਗਰਤਘੋਰ ’ਚੋਂ ਕੱਢ ਕੇ ਇਨਸਾਨੀਅਤ ਦੀ ਸ਼ਾਹਰਾਹ ਉੱਤੇ ਤੋਰਿਆ ਜਿਸ ਦੀ ਮੰਜ਼ਿਲ ’ਤੇ ਪੁੱਜ ਕੇ ਇਨਸਾਨ ਪੂਰਨ ਮਨੁੱਖ ਜਾਂ ਸਚਿਆਰਾ ਬਣਦਾ ਹੈ।
ਗੁਰੂ ਨਾਨਕ ਦੇਵ ਜੀ ਦੇ ਰੂਹਾਨੀ ਸਾਥੀ – ਭਾਈ ਮਰਦਾਨਾ ਜੀ
ਬਚਪਨ ਤੋਂ ਹੀ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਦੇ ਬਹੁਤ ਹੀ ਨੇੜਲੇ ਸਾਥੀ ਰਹੇ ਅਤੇ ਲੱਗਭਗ ਸਮੁੱਚਾ ਜੀਵਨ ਉਨ੍ਹਾਂ ਨੇ ਇਕੱਠਿਆਂ ਹੀ ਮਹਾਨ-ਕਾਰਜਾਂ ਨੂੰ ਸਮਰਪਿਤ ਕਰ ਦਿੱਤਾ।
ਗੁਰਦੁਆਰਾ ਗਿਆਨ ਗੋਦੜੀ, ਹਰਿਦੁਆਰ
‘ਗਿਆਨ ਗੋਦੜੀ’ ਨਾਮ ਦਾ ਇਤਿਹਾਸਕ ਗੁਰਦੁਆਰਾ ਗੰਗਾ ਕਿਨਾਰੇ ਹਰਿ ਕੀ ਪਉੜੀ ਦੇ ਪਾਸ ਹੁੰਦਾ ਸੀ ਜੋ 1979 ਈ. ਵਿਚ ਗੰਗਾ ਕਿਨਾਰੇ ਦੀ ਵਿਕਾਸ-ਸਕੀਮ ਅਧੀਨ ਢਾਹਿਆ ਜਾ ਚੁੱਕਾ ਹੈ ਅਤੇ ਇਸ ਇਤਿਹਾਸਕ ਅਸਥਾਨ ਨੂੰ ਦੁਬਾਰਾ ਬਣਾਏ ਜਾਣ ਲਈ ਸਿੱਖ ਉਸ ਸਮੇਂ ਤੋਂ ਅੱਜ ਤੀਕ ਚਿੱਠੀ-ਪੱਤਰ ਅਤੇ ਗੱਲਬਾਤ ਦੇ ਰੂਪ ਵਿਚ ਸੰਘਰਸ਼ ਕਰਦੇ ਆ ਰਹੇ ਹਨ।
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੇ ਉਸ ਦਾ ਪ੍ਰਭਾਵ
ਕਿਹਾ ਜਾਂਦਾ ਹੈ ਕਿ ਜਿਸ ਦਿਨ, ਜਿਸ ਵੇਲੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਉਸ ਵੇਲੇ ਦਿੱਲੀ ’ਚ ਜ਼ੋਰਦਾਰ ਹਨ੍ਹੇਰੀ ਆਈ ਅਤੇ ਸਾਰਾ ਅਸਮਾਨ ਖੂਨ ਵਰਗਾ ਲਾਲ ਹੋ ਗਿਆ।
ਕਸ਼ਮੀਰੀ ਪੰਡਤਾਂ ਦਾ ਸ਼ਰਨ-ਸਥਲ-ਅਨੰਦਪੁਰ ਸਾਹਿਬ
ਗੁਰੂ ਜੀ ਨੇ ਕਾਫੀ ਸੋਚ-ਵਿਚਾਰ ਤੋਂ ਬਾਅਦ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਜਾ ਕੇ ਬਾਦਸ਼ਾਹ ਨੂੰ ਕਹਿ ਦੇਵੋ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਹੋ ਜਾਣ ਤਾਂ ਅਸੀਂ ਸਾਰੇ ਹੀ ਉਸ ਰਸਤੇ ’ਤੇ ਚੱਲਣ ਨੂੰ ਤਿਆਰ ਹਾਂ।
ਭਗਤ ਨਾਮਦੇਵ ਜੀ ਦੀ ਭਗਤੀ ਦਾ ਸਰੂਪ ਅਤੇ ਪੰਜਾਬ-ਨਿਵਾਸ
ਭਗਤ ਨਾਮਦੇਵ ਜੀ ਪੰਜਾਬ ਅਤੇ ਮਹਾਰਾਸ਼ਟਰ ਦੇ ਖੇਤੀ ਕਰਨ ਵਾਲਿਆਂ ਦੇ ਸਾਂਝੇ ਪ੍ਰੇਰਕ ਦੇ ਰੂਪ ਵਿਚ ਸਾਹਮਣੇ ਆਉਂਦੇ ਹਨ ਅਤੇ ਉਸ ਦਾ ਪ੍ਰਤੀਕ ਹੈ ਪੰਜਾਬ ਪ੍ਰਦੇਸ਼ ਦਾ ਪਿੰਡ ‘ਘੁਮਾਣ’।