ਕਈ ਲੋਕ ਹੀਟਰ, ਪੱਖੇ, ਏ.ਸੀ, ਕਾਰਾਂ, ਜਹਾਜ਼, ਟੈਲੀਫੋਨ, ਆਦਿ ਨੂੰ ਹੀ ਗਿਆਨ ਆਖੀ ਜਾਂਦੇ ਹਨ। ਇੱਥੇ ਸਪਸ਼ਟ ਕਰ ਦੇਵਾਂ ਕਿ ਪਦਾਰਥਾਂ ਦੇ ਜੋੜ-ਤੋੜ ਦੀ ਸਮਝ ਨੂੰ ‘ਵਿਗਿਆਨ’ ਆਖਦੇ ਹਨ ਅਤੇ ਕਰਤੇ ਦੀ ਵਿਧੀ-ਵਿਧਾਨ ਦੀ ਸੋਝੀ ਨੂੰ ‘ਗਿਆਨ’। ‘ਆਨ – ਆਯਨ’ ਦਾ ਇਕ ਅਰਥ ਇਹ ਵੀ ਹੁੰਦਾ ਹੈ; ਕਿਸੇ ਵਸਤੂ ਜਾਂ ਸੋਝੀ ਦਾ ਆਉਣਾ ਪਰ ਉਸਦੇ ਸ੍ਰੋਤ(source) ਦਾ ਪਤਾ ਨਾ ਲੱਗਣਾ ਭਾਵ ਅਕਾਲ ਪੁਰਖ ਜਾਂ ਰੱਬ ਵਲੋਂ ਆਉਣਾ। “ਗ” ਦਾ ਅਰਥ ਗੁਪਤ ਵੀ ਹੁੰਦਾ ਹੈ। ਸੋ ਕਹਿ ਸਕਦੇ ਹਾਂ ਕਿ ਜੋ ਗੁਪਤ(ਕੁਆਂਟਮ-Quantam) ਵਿਚ ਵਰਤ ਰਿਹਾ ਹੈ ਉਸ ਦੀ ਸੋਝੀ ਹੋ ਜਾਣੀ। ਤੱਤਾਂ ਦੀ ਸੋਝੀ ਨੂੰ ਜਦੋਂ ਪਦਾਰਥਕ ਰੂਪ ਵਿਚ ਪਰਗਟ ਕਰਕੇ ਸਿੱਧ ਕੀਤਾ ਜਾਂਦਾ ਹੈ ਤਾਂ ਉਸ ਨੂੰ ਵਿ(ਵਾ-ਪਵਨ)+ਗਿਆਨ ਕਹਿੰਦੇ ਹਨ। ਗਿਆਨ ਅਤੇ ਵਿਗਿਆਨ ਦੋਨੋ ਹੀ ਲੜੀਵਾਰ ਹਨ, ਵਿਰੋਧੀ ਨਹੀਂ। ਜੋ ਇਹਨਾਂ ਨੂੰ ਧਰਮ(Morality) ਨਾਲ ਨਿਭਾਂਉਂਦੇ ਅਤੇ ਵਰਤਦੇ ਹਨ ਉਹ ਮਹਾਨ ਹਨ। ਦੋਨਾਂ ਦੀ ਸੋਝੀ ਕਰਤੇ ਦੇ ਵੱਸ ਹੈ, ਕਿਸੇ ਮਨੁਖ ਦੇ ਨਹੀਂ। ਵਿਗਿਆਨ ਕੋਈ ਨਵਾਂ ਨਹੀਂ ਹੈ। ਜਦੋਂ ਦਾ ਮਨੁੱਖ ਪੈਦਾ ਹੋਇਆ ਹੈ, ਉਸ ਦੇ ਜੀਵਨ ਲਈ ਲੋੜੀਂਦੀ ਸੋਝੀ ਬਖ਼ਸ਼ ਕੇ ਸਾਧਨ ਬਣਦੇ ਆਏ ਹਨ। ਉਧਾਰਣ ਵਜੋਂ; ਭਗਤ ਕਬੀਰ ਜੀ ਦੇ ਸ਼ਬਦ ਵਿਚ ਆਉਂਦਾ ਹੈ ਕਿ ਰਾਮਾਇਣ ਕਾਲ ਵਿਚ ਰਾਵਣ ਦੀ ਲੰਕਾ ਦੇ ਲੋਕਾਂ ਦੀ ਰਸੋਈ ਚੰਦ ਅਤੇ ਸੂਰਜ ਨਾਲ ਤਪਦੀ ਸੀ ਅਤੇ ਅਗਨ ਕਪੜੇ ਧੋਂਦੀ ਸੀ। ਕੀ ਇਹ ਵਿਗਿਆਨ ਨਹੀਂ?
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥ ਮ:੨ ਅੰਗ:148
[By deep deliberation of the SHABAD, I have come to the conclusion that the Creator is capable of the Effect and the Cause. Cause is in control of the Creator, who, by his power is holding this projection intact.]
ਇਕ ਆਦਮੀ ਆਪਣੀ ਜਿੰਦਗੀ ਦੇ ਆਖਰੀ ਪੜਾਅ ਉੱਤੇ ਹੈ। ਹਸਪਤਾਲ ਵਿਚ ਪਿਆ ਹੈ ਅਤੇ ਵੈਂਟੀਲੇਟਰ ਲੱਗਿਆ ਹੋਇਆ ਹੈ। ਡਾਕਟਰਾਂ ਨੇ ਪਰਿਵਾਰ ਨੂੰ ਸੱਦ ਕੇ ਦੱਸ ਦਿੱਤਾ ਕਿ ਜਦੋਂ ਵੈਂਟੀਲੇਟਰ ਲਹਿ ਜਾਵੇਗਾ ਤਾਂ ਮੌਤ ਹੋ ਜਾਣੀ ਹੈ। ਮੌਤ ਅੱਟਲ ਸਚਾਈ ਹੈ। ਮਰੀਜ਼ ਨੂੰ ਬਚਾਉਣ ਲਈ ਹੁਣ ਕੋਈ ਮਸ਼ੀਨ, ਉਪਕਰਨ ਜਾਂ ਤਕਨੀਕ ਕੰਮ ਨਹੀਂ ਕਰਨੇ।
ਮੌਤ ਵੇਲੇ ਪਹਿਲਾਂ ਤਕਨੀਕ ਮੁੱਕਦੀ ਹੈ, ਫਿਰ ਸਹਾਇਕ ਮਸ਼ੀਨ ਅਤੇ ਫਿਰ ਸਰੀਰ। ਇਹੋ ਵਿਧੀ ਹੈ ਸੰਕੋਚਣ(destruction) ਦੀ। ਕਿਉਂਕਿ ਜਦੋਂ ਪਾਸਾਰਾ ਹੁੰਦਾ ਹੈ ਤਾਂ ਕਈ ਜੁਗਤਾਂ(combinations) ਵਿਚ ਹੁੰਦਾ ਹੈ ਅਤੇ ਪਾਸਾਰ ਇਕ ਵਾਰੀ ਨਹੀਂ ਹੋਇਆ, ਕਈ ਵਾਰੀ ਹੋ ਚੁੱਕਿਆ ਹੈ। ਜਨਮ ਤੋਂ ਬਾਅਦ ਆਪਣੇ ਸੁੱਖ ਲਈ ਇਹਨਾਂ ਹੀ ਜੁਗਤਾਂ ਨੂੰ ਵਰਤ ਕੇ ਕਈ ਸਾਧਨ ਮਸ਼ੀਨਾ ਬਣਾ ਲਈਆਂ ਜਾਂਦੀਆਂ ਹਨ। ਸੁਖਮਨੀ ਸਾਹਿਬ ਵਿਚ ਗੁਰੂ ਜੀ ਕਹਿੰਦੇ ਹਨ;
ਕਈ ਜੁਗਤਿ ਕੀਨੋ ਬਿਸਥਾਰ॥
ਕਈ ਵਾਰ ਪਸਰਿਓ ਪਾਸਾਰ॥
ਸਦਾ ਸਦਾ ਇਕੁ ਏਕੰਕਾਰ॥
ਹੁਣ ਜਦੋਂ ਮੌਤ ਆਉਂਦੀ ਹੈ ਜਾਂ ਸੰਸਾਰ ਨੂੰ ਨਸ਼ਟ ਕੀਤਾ ਜਾਂਦਾ ਹੈ ਤਾਂ ਉਲਟ ਕ੍ਰਮ ਵਿਚ ਹੁੰਦਾ ਹੈ। ਸੁਖਮਨੀ ਸਾਹਿਬ ਵਿਚ ਹੀ ਪੰਜਵੇ ਗੁਰੂ ਕਹਿੰਦੇ ਹਨ;
ਆਪਨ ਖੇਲੁ ਆਪਿ ਕਰਿ ਦੇਖੈ॥
ਖੇਲੁ ਸੰਕੋਚੈ ਤਉ ਨਾਨਕ ਏਕੈ॥
ਇਸ ਚਲ ਰਹੇ ਖੇਲ ਜਾਂ ਸਿਮਟੇ ਹੋਏ ਖੇਲ ਵਿਚ ਇੱਕੋ ਹੀ ਹਸਤੀ(common denominator) ਹੈ, ਉਹ ਹੈ ਏਕੰਕਾਰ – ਏਕਾ – ਸਿੰਗੁਲੈਰਟੀ(singularity)। ਜੇ ਕੋਈ ਕਹੇ ਕਿ ਅਪਗ੍ਰੇਡ ਹੋ ਜਾਵੋ ਜਾ ਕਰ ਦੇਵਾਂਗਾ ਜਾਂ ਮੇਰੇ ਡੇਰੇ ਤੋਂ ਨਾਮ ਪ੍ਰਾਪਤ ਕਰੋ; ਇਹ ਉਸ ਮਨੁੱਖ ਦੇ ਵੱਸ ਨਹੀਂ ਹੈ। ਇਹ ਕਰਤੇ(ਏਕੰਕਾਰ) ਦੇ ਵੱਸ ਹੈ।
ਕਿਰਪਾ ਕਰੇ ਜਿਸੁ ਆਪਣੀ ਤਿਸੁ ਕਰਮਿ ਪਰਾਪਤਿ ਹੋਇ ॥
ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ ॥੧॥ ਮ:੩ ਅੰਗ:90
ਹੱਲ ਕੀ ਹੈ? ਹੱਲ ਇਹੀ ਹੈ ਕਿ ਇਸ ਲੌਕਡਾਉਨ ਵਿਚ ਪਦਾਰਥਾਂ ਦੀ ਚੌਂਧੀ ਤਾਂ ਸਭ ਦੀ ਲਹਿ ਗਈ ਹੋਣੀ ਹੈ, ਆਓ ਹੁਣ ਆਪਣੇ ਗੁਰੂਆਂ ਦੀ ਬਾਣੀ ਨਾਲ ਸਿੱਧਾ ਜੁੜੀਏ। ਬਾਣੀ ਸਰਲ ਪੰਜਾਬੀ ਵਿਚ ਹੀ ਹੈ। ਅਪਗ੍ਰੇਡ ਅਸੀਂ ਤਾਂ ਹੋਵਾਂਗੇ ਜੇ ਸਾਡੀ ਕੂੜ ਨਾਲ ਭਰੀ ਮਤਿ ‘ਨਾਮ’ ਦੇ ਰੰਗ ਵਿਚ ਰੰਗੇਗੀ ਨਹੀਂ ਤਾਂ ਮੌਤ ਤਾਂ ਕਈ ਵਾਰ ਬੰਦੇ ਨੂੰ ਸੁੱਤੇ ਪਏ ਨੂੰ ਹੀ ਆ ਘੇਰਦੀ ਹੈ।
ਲੇਖਕ ਬਾਰੇ
- Amandeep Singh Sidhuhttps://sikharchives.org/kosh/author/amandeep-singh-sidhu/November 6, 2014
- Amandeep Singh Sidhuhttps://sikharchives.org/kosh/author/amandeep-singh-sidhu/May 29, 2016
- Amandeep Singh Sidhuhttps://sikharchives.org/kosh/author/amandeep-singh-sidhu/September 10, 2017
- Amandeep Singh Sidhuhttps://sikharchives.org/kosh/author/amandeep-singh-sidhu/October 1, 2017
- Amandeep Singh Sidhuhttps://sikharchives.org/kosh/author/amandeep-singh-sidhu/July 5, 2019
- Amandeep Singh Sidhuhttps://sikharchives.org/kosh/author/amandeep-singh-sidhu/May 8, 2023
- Amandeep Singh Sidhuhttps://sikharchives.org/kosh/author/amandeep-singh-sidhu/August 4, 2024