editor@sikharchives.org
law-of-conversation

ਬ੍ਰਹਿਮੰਡ ਊਰਜਾ

ਗਿਆਨ ਅਤੇ ਵਿਗਿਆਨ ਦੋਨਾਂ ਦੇ ਸਿਧਾਂਤ ਆਪ ਜੀ ਦੇ ਸਾਹਮਣੇ ਹਨ। ਹੈ ਦੋਵੇਂ ਕਾਇਆ(matter) ਦੇ ਸਿਧਾਂਤ। ਵਿਚਾਰ ਕਰੋ ਕਿ ਤੁਸੀਂ ਕਿਹੜਾ ਸਿਧਾਂਤ ਆਪਣੇ ਘਰ ਬੈਠੇ ਹੀ, ਆਪਣੇ ਅੰਦਰ ਹੁਣੇ ਹੀ ਲਾਗੂ ਕਰ ਸਕਦੇ ਹੋ?
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 3 ਮਿੰਟ

Energy can neither be created nor be destroyed

Albert Einstien

ਵਿਗਿਆਨ ਦੇ ਮੁੱਢਲੇ ਸਿਧਾਂਤਾਂ ਮੁਤਾਬਿਕ ਬ੍ਰਹਿਮੰਡ ਵਿਚ ਊਰਜਾ ਅਤੇ ਸਮਗਰੀ ਨਾ ਤਾਂ ਬਣਾਈ ਜਾ ਸਕਦੀ ਹੈ ਨਾ ਹੀ ਨਸ਼ਟ ਹੋ ਸਕਦੀ ਹੈ। ਇਹ ਸਿਧਾਂਤ ਤਕਰੀਬਨ ਉੱਨ੍ਹੀਵੀਂ ਸਦੀ ਦੇ ਅਖੀਰ ਅਤੇ ਵੀਹਵੀਂ ਸਦੀ ਦੇ ਆਰੰਭ ਵਿਚ ਵਿਕਸਿਤ ਕੀਤੇ ਗਏ। ਇਹਨਾਂ ਨੂੰ ਸਮਝਣ ਵਾਸਤੇ ਘੱਟੋ-ਘੱਟ ਪੰਜਾਹ ਸਾਲ ਪਹਿਲਾਂ ਕੰਮ ਸ਼ੁਰੂ ਹੋ ਚੁੱਕਾ ਸੀ। ਇਹ ਸਿਧਾਂਤ ਆਮ ਮਨੁੱਖ ਲਈ ਕਿਤਨੇ ਕੁ ਲਾਹੇਵੰਦ ਹਨ? ਬਿਲਕੁਲ ਵੀ ਨਹੀਂ। ਕਰੋੜਾਂ ਸਾਲਾਂ ਤੋਂ ਇਹਨਾਂ ਨੂੰ ਜਾਣਨ ਤੋਂ ਬਿਨਾ ਹੀ ਮਨੁੱਖਤਾ ਪ੍ਰਫੁੱਲਿਤ ਹੋ ਰਹੀ ਹੈ। ਵਿਗਿਆਨੀ ਜੇ ਇਹਨਾਂ ਦੀ ਵਰਤੋਂ ਕਰ ਸਕੇ ਹਨ ਤਾਂ ਉਹ ਪ੍ਰਮਾਣੂ ਹਥਿਆਰਾਂ ਜਾਂ ਕਿਸੇ ਹੱਦ ਤਕ ਪ੍ਰਮਾਣੂ ਊਰਜਾ ਦੇ ਖੇਤਰ ਵਿਚ ਹੀ। ਤਕਰੀਬਨ ਹੁਣ ਤੱਕ ਇਹ ਵਿਨਾਸ਼ਕਾਰੀ ਜ਼ਿਆਦਾ ਸਿੱਧ ਹੋ ਰਹੇ ਹਨ ਅਤੇ ਆਮ ਮਨੁੱਖ ਦੇ ਮਨ ਦਾ ਡਰ ਬਣੇ ਹੋਏ ਹਨ। ਇਹਨਾਂ ਸਿਧਾਂਤਾਂ ਦੀ ਦੁਰਵਰਤੋਂ ਦਾ ਅੰਦਾਜ਼ਾ ਨਾਗਾਸਾਕੀ ਅਤੇ ਹੀਰੋਸ਼ੀਮਾ ਦੇ ਵਿਨਾਸ਼ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਮਾਣੂ ਬੰਬਾਂ ਦੇ ਭੰਡਾਰਾਂ ਤੋਂ ਲੱਗ ਸਕਦਾ ਹੈ। ਦੁਨੀਆ ਵਿਚ ਤਕਰੀਬਨ 450 ਪ੍ਰਮਾਣੂ ਬਿਜਲੀ ਘਰ ਹਨ।

ਇਸ ਗਿਆਨ ਨੂੰ ਅਮਲ ਵਿਚ ਲਿਆਉਣ ਲਈ ਬਹੁਤ ਵੱਡਾ ਸਰਮਾਇਆ, ਖ਼ਾਸ ਪਦਾਰਥ ਅਤੇ ਗਿਣੇ ਚੁਣੇ ਵਿਅਕਤੀ ਚਾਹੀਦੇ ਹਨ। ਮੁੱਖ ਮੰਤਵ ਊਰਜਾ ਨੂੰ ਕਾਬੂ ਕਰਨਾ ਹੈ ਜਿਸ ਨਾਲ ਪਦਾਰਥ ਪੈਦਾ ਹੋ ਸਕੇ। ਇਹ ਤਕਨੀਕ ਆਮ ਮਨੁੱਖ ਦੇ ਵੱਸ ਤੋਂ ਬਾਹਰ ਹੈ ਅਤੇ ਉਸ ਨੂੰ ਪਦਾਰਥਵਾਦ ਵਲ ਨੂੰ ਧੱਕਦੀ ਹੈ।

ਪੰਦ੍ਹਰਵੀਂ ਸਦੀ ਦੇ ਸ਼ੁਰੂ ਵਿਚ ਰਾਜਸਥਾਨ ਦੇ ਰਹਿਣ ਵਾਲੇ ਭਗਤ ਪੀਪਾ ਜੀ ਨੇ ਪਦਾਰਥਵਾਦ ਦੀ ਬਹੁਤ ਖੋਜ ਵਿਚਾਰ ਕਰ ਕੇ ਇਹ ਸਿੱਟਾ ਕੱਢਿਆ ਕਿ;

ਪੀਪਾ॥
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ॥
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜ ਉਪਾਤੀ॥੧॥
ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ॥
ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ॥੧॥ਰਹਾਉ॥
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥
ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ॥੨॥੩॥ ਅੰਗ: 684

ਭਗਤ ਪੀਪਾ ਜੀ ਦਾ ਗੁਰੂ ਗ੍ਰੰਥ ਸਾਹਿਬ ਵਿਚ ਸਿਰਫ਼ ਇੱਕ ਸ਼ਬਦ ਹੈ। ਪਰ ਜੋ ਸਿਧਾਂਤ ਇਸ ਵਿਚ ਪੇਸ਼ ਕੀਤਾ ਗਿਆ ਹੈ ਉਹ ਨਿਰਗੁਣ ਅਤੇ ਸਰਗੁਣ ਦੀ ਸਮਝ ਦੀ ਸਿਖਰ ਹੈ।ਇਸ ਬਾਣੀ ਦਾ ਸਿਧਾਂਤ ਅਸਲ ਵਿਚ ਮਨੁੱਖ ਨੂੰ ਕਾਇਆ(matter) ਤੋਂ ਨਿਖੇੜ ਕੇ ਅਧਿਆਤਮ(Quantam-ਨਿਰਗੁਣ) ਵਲ ਨੂੰ ਤੋਰਦਾ ਹੈ। ਇਹ ਸਰੀਰ ਸਥੂਲ(gross) ਹੈ ਅਤੇ ਇਸ ਦੀ ਹੋਂਦ ਸੂਖਮ ਊਰਜਾ(Energy) ਕਰ ਕੇ ਹੈ। ਆਮ ਮਨੁੱਖ ਤਾਂ ਪਹਿਲ ਹੀ ਮਾਇਆ(matter) ਦੇ ਮੱਧ ਵਿਚ ਹੈ। ਵਿਗਿਆਨਿਕ ਸਿਧਾਂਤ ਮਾਇਆ ਨੂੰ ਹੋਰ ਉਜਾਗਰ ਕਰਨ ਅਤੇ ਪੈਦਾ ਕਰਨ ਦੀ ਕੋਸ਼ਿਸ਼ ਵਿਚ ਲੱਗਿਆ ਹੋਇਆ ਹੈ ਪਰ ਇਸ ਦੇ ਉਲਟ ਗੁਰਬਾਣੀ ਸਿਧਾਂਤ ਇਹ ਸਿੱਧ ਕਰਦਾ ਹੈ ਕਿ ਇਹ ਕਾਇਆ(matter) ਸੰਪੂਰਨ ਹੈ ਅਤੇ ਇਸ ਵਿਚ ਹੀ ਇਸ ਦੇ ਕਰਤੇ ਨੂੰ ਲੱਭਿਆ ਜਾ ਸਕਦਾ ਹੈ। ਇਸ ਤਰਾਂ ਕਿਉਂ ਹੈ? ਪੰਜਵੇਂ ਗੁਰੂ ਜੀ ਹੋਰ ਵਾਧਾ ਕਰਦੇ ਹੋਏ ਕਹਿੰਦੇ ਹਨ ਕਿ ਸੰਪੂਰਨ ਸਮਗਰੀ ਕਰਤੇ ਦਾ ਖੇਲ੍ਹ ਹੈ ਜੋ ਇਸ ਵਿਚ ਚਾਲ(motion) ਪੈਦਾ ਕਰਦਾ ਹੈ।

ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ ॥ ਮ:5, ਅੰਗ:209

It can only be transformed from one form to another – The law of Conservation

ਇਹ ਕਾਇਆ ਊਰਜਾ ਦੇ ਕਰਕੇ ਰੂਪ ਬਦਲਦੀ ਹੈ ਪਰ ਊਰਜਾ ਨੂੰ ਕੌਣ ਚਲਾ ਰਿਹਾ ਹੈ? ਇਸ ਨੂੰ ਕਾਰਨ(cause) ਸਰੀਰ ਕਹਿੰਦੇ ਹਨ। ਇਹ ਕਾਰਨ ਸਰੀਰ ਮਾਇਆ ਅਤੇ ਊਰਜਾ ਰਹਿਤ ਹੁੰਦਾ ਹੈ। ਇੱਥੇ ਸਿਰਫ਼ ਕੰਪਨ(vibrations) ਚੱਲਦਾ ਹੈ ਅਤੇ ਕੰਪਨ ਧੁਨੀਆਂ ਤੋਂ ਪੈਦਾ ਹੁੰਦਾ ਹੈ ਅਤੇ ਇਹਨਾਂ ਧੁਨੀਆਂ ਦੇ ਸਮੂਹ ਨੂੰ ਸ਼ਬਦ ਜਾਂ ਕਵਾਉ(ਵਾਕ-word) ਕਹਿੰਦੇ ਹਨ।

ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥ ਮ:1, ਅੰਗ:463

ਇਸ ਸਾਰੇ ਬ੍ਰਹਿਮੰਡ ਦੀ ਹੋਂਦ ਪਿੱਛੇ ਸ਼ਬਦ ਚੱਲ ਰਿਹਾ ਹੈ ਅਤੇ ਇਹ ਹੀ ਗੁਰਬਾਣੀ ਦਾ ਮੂਲ ਵਿਸ਼ਾ ਹੈ। ਇਸੇ ਹੀ ਸ਼ਬਦ ਨੂੰ ਗੁਰੂ ਕਿਹਾ ਹੈ ਜੋ ਜਿੰਦ ਦਿੰਦਾ ਵੀ ਹੈ ਅਤੇ ਵਾਪਸ ਵੀ ਲੈ ਲੈਂਦਾ ਹੈ। ਜਦੋਂ ਸ਼ਬਦ ਧੁਨੀ ਕੰਪਨ ਚੱਲਦਾ ਹੈ ਤਾਂ ਇਹ ਊਰਜਾ ਪੈਦਾ ਕਰਦਾ ਹੈ ਅਤੇ ਊਰਜਾ ਤੱਤਾਂ ਨੂੰ ਇਕੱਠਾ ਕਰਦੀ ਹੈ। ਜਦੋਂ ਇਹ ਬੰਦ ਹੋ ਜਾਂਦਾ ਹੈ ਤਾਂ ਇਹ ਲੜੀ ਟੁੱਟ ਜਾਂਦੀ ਹੈ।

ਸੋ ਗੁਰਬਾਣੀ ਸਾਨੂੰ ਸਾਡੇ ਮੂਲ ਨਾਲ ਜੋੜਦੀ ਹੈ। ਅਤੇ ਅਕਸਰ ਮਨੁੱਖ ਆਪਣੇ ਮੂਲ ਨੂੰ ਆਪਣੇ ਤੋਂ ਦੂਰ ਸਮਝਦਾ ਹੈ, ਜਿਵੇਂ ਬ੍ਰਹਿਮੰਡ ਦੇ ਕਰਤੇ(ਰੱਬ) ਨੂੰ ਉਸ ਤੋਂ ਬਾਹਰ ਸਮਝਦਾ ਹੈ। ਪਰ ਭਗਤ ਪੀਪਾ ਜੀ ਦਾ ਸਿਧਾਂਤ ਇਹ ਦਰਸਾਉਂਦਾ ਹੈ ਕਿ ਇਸ ਕਾਇਆ(matter) ਦੇ ਬਹੁਤ ਖੰਡ-ਹਿੱਸੇ ਖੋਜਦੇ ਖੋਜਦੇ ਉਨ੍ਹਾਂ ਨੇ ਮੂਲ ਨਵ ਨਿਧੀ(ਨਾਮ-ਮੂਲ ਧੁਨ) ਦਾ ਗਿਆਨ ਹੋ ਗਿਆ। ਉਸ ਤੋਂ ਬਾਅਦ ਉਨ੍ਹਾਂ ਨੇ ਸਿਧਾਂਤ ਦਿੱਤਾ ਕਿ ਇਹ ਸਰੀਰ ਬ੍ਰਹਿਮੰਡ ਦਾ ਹੀ ਨਿੱਕਾ ਨਮੂਨਾ(model) ਹੈ। ਬ੍ਰਹਿਮੰਡ ਵਿਚ ਵਿਰਾਟ ਰੂਪ ਹੈ ਅਤੇ ਉਸ ਦਾ ਕਰਤਾ ਆਪਣੀ ਬਣਾਈ ਇਸ ਕੁਦਰਤ ਦੇ ਬਾਹਰ ਨਹੀਂ ਹੈ, ਇਸ ਦੇ ਵਿਚ ਹੀ ਬੈਠਾ ਅਨੰਦ ਮਾਣ ਰਿਹਾ ਹੈ;

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ ਮ:1, ਅੰਗ: 463

ਇਹ ਸਿਧਾਂਤ ਆਮ ਲੋਕਾਂ ਲਈ ਹੈ। ਲੱਖਾਂ ਸਾਲਾਂ ਤੋਂ ਅਰਬਾਂ ਮਨੁੱਖਾਂ ਦੀ ਬਾਹਰ ਵਲ ਨੂੰ ਭਟਕਣਾ ਉਪਰੰਤ ਹੁਣ ਰਾਹਤ ਦਿੰਦਾ ਹੈ। ਮੂਲ ਤੱਕ ਅੱਪੜਨਾ ਲਈ ਆਸ ਦੀ ਕਿਰਨ ਪੇਸ਼ ਕਰਦਾ ਹੈ। ਲੋਕ ਭਲਾਈ ਵਾਲਾ ਸਿਧਾਂਤ ਹੈ ਅਤੇ ਇਸ ਨੂੰ ਕੋਈ ਵੀ ਵਰਤ ਸਕਦਾ ਹੈ।

ਗਿਆਨ ਅਤੇ ਵਿਗਿਆਨ ਦੋਨਾਂ ਦੇ ਸਿਧਾਂਤ ਆਪ ਜੀ ਦੇ ਸਾਹਮਣੇ ਹਨ। ਹੈ ਦੋਵੇਂ ਕਾਇਆ(matter) ਦੇ ਸਿਧਾਂਤ। ਵਿਚਾਰ ਕਰੋ ਕਿ ਤੁਸੀਂ ਕਿਹੜਾ ਸਿਧਾਂਤ ਆਪਣੇ ਘਰ ਬੈਠੇ ਹੀ, ਆਪਣੇ ਅੰਦਰ ਹੁਣੇ ਹੀ ਲਾਗੂ ਕਰ ਸਕਦੇ ਹੋ?

Universal Energy – (English version)

Energy can neither be created nor be destroyed

Albert Einstien

According to the basic principles of science, energy in this universe can not be created or destroyed. These principles were developed almost at the end of the nineteenth century and beginning of the twentieth century. Work had begun to understand them for at least fifty years ago. How useful are these principles for the common man? Not at all. Humanity is flourishing without knowing them for millions of years. If scientists have been able to use them, it is in form of nuclear weapons or in the field of nuclear energy. Almost until now, these developments have proven more disastrous than doing good and have a created underlying fear in common man’s mind. An estimate of the misuse of these principles can be calculated by looking into the destruction of Nagasaki and Hiroshima and presence of thousands of nuclear warheads in every corner of the world. There are about 450 nuclear power plants in the world.

To implement this knowledge, a lot of wealth, special installations and selected persons are required. The main objective is to control the energy that produces more matter. This technique is beyond the reach of the common man and forces him to materialism.

In the beginning of the fifteenth century Bhagat Pipa of Rajasthan, after in-depth study and experiencing materialism, concluded that;

Within the body, the Divine Lord is embodied. The body is the temple, the place of pilgrimage, and the pilgrim.
Within the body are incense, lamps and offerings. Within the body are the flower offerings. ||1||
I searched throughout many realms, but I found the nine treasures within the body.
Nothing comes, and nothing goes; I pray to the Lord for Mercy. ||1||Pause||
The One who pervades the Universe also dwells in the body; whoever seeks Him, finds Him there.
Peepaa prays, the Lord is the supreme essence; He reveals Himself through the True Guru. ||2||3|| Page: 695

Bhagat Pipa Ji has just one hymn in Guru Granth Sahib. But the principle that has been presented in it is the expert view  of Nirgun(formless) and Sargun(form). The principle of this Bani actually infers the human from the matter and turns it into a spiritual (Quantum-Nirgun). This body is the gross state of matter and its existence is by micro energy. The common man is already in the middle of the Maya (matter). The scientific theory is engaged in trying to highlight and create Maya but on the contrary, the Gurbani principle proves that it is a complete matter and within it,  its creator can be found. Why is this so? Fifth Guru further adds that the whole matter is a creator’s game that produces motions in it.

Nothing comes, and nothing goes; this play is all set in motion by the Lord, the Sovereign King. – Guru Arjan, Page: 209

It can only be transformed from one form to another – The law of ConservationMatter changes the form due to shifts in the energy, but what is driving energy? This is called the causal body. This causal body is free of matter and energy. Here only vibrations flow and are produced from sounds and these groups of sounds is called SHABAD or WORD.

The WORD is the base behind the existence of this entire universe and SABAD is the basic theme of Gurbani. This same word is called a guru or SABAD GURU, who gives a life and takes it back too. When the word vibrates, it generates energy and this energy organizes elements. When word stops, the chain breaks down and hence death.

You are the Knower of all; You give life, and take it away again with a word. –  Guru Nanak, Page: 463

So Gurbani unites us with our origin. And often man’s understanding of his origin is that it is separate from himself, just as the Creator of the universe (God) is somewhere beyond its creation. But the principle of Bhagat Pipa ji shows that while exploring various sections this matter, both external and internal, he discovered the fundamental nine treasures (NAAM-base singular sound) from within. After that, he gave us the principle that this body is a tiny model of the universe. The universe is large scale of this model and his creator is not beyond his created nature; he is sitting in it enjoying;

Secondly, He fashioned the creation; seated within the creation, He beholds it with delight. –  Guru Nanak, Page: 463

This principle is for the general public. Millions of human beings now have relief after wandering outwards for ages unknown. It offers a hope to connect and reach base. This is public welfare principle and anyone one can use it.

Both applications of spiritualism and material science based on same doctrine are presented to you. Both are principles of matter and energy. Decide for yourself of which principle can you apply sitting inside your home, right now?

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)