ਸਦੀਵੀ ਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਨੇ,
ਇਹੋ ਜਿਹਾ ਗੁਰੂ ਕੋਈ, ਹੋਣਾ ਨਹੀਂ ਜਹਾਨ ’ਤੇ।
ਧੁਰ ਕੀ ਇਹ ਬਾਣੀ ਦੇਖੋ, ਬਦਲੂ ਕਹਾਣੀ ਦੇਖੋ,
ਕਰੂਗੀ ਇਹ ਕਿਰਪਾ ਹਰ ਇਕ ਇਨਸਾਨ ’ਤੇ।
ਦੇਹਧਾਰੀ ਮੰਨਿਓ ਨਾ, ਹਉਮੈ ਤਾਈਂ ਬੰਨ੍ਹਿਓਂ ਨਾ,
ਟੇਕਣਾ ਨਹੀਂ ਮੱਥਾ ਕਿਸੇ, ਮੜ੍ਹੀ ਸ਼ਮਸ਼ਾਨ ’ਤੇ।
ਜਿਹੜਾ ਲੱਗ ਲੜ ਜਾਊ, ਭਵਜਲ ਤਰ ਜਾਊ,
ਰੱਖੂਗਾ ਜੋ ਨਿਸ਼ਚਾ ਗੁਰੂ ਗ੍ਰੰਥ ਜੀ ਮਹਾਨ ’ਤੇ।
ਚਹੁੰ ਵਰਣਾਂ ਦੇ ਮੋਤੀ, ਲੈ ਕੇ ਪਿਰੋ ਦਿੱਤੀ,
ਅਨੋਖੀ ਤੇ ਲਾਸਾਨੀ ਮਾਲਾ, ਗੁਰੂ ਗ੍ਰੰਥ ਸਾਹਿਬ ਜੀ।
ਸਾਰਿਆਂ ਨੂੰ ਸਰਬ-ਸਾਂਝਾ, ਦਿੰਦੇ ਉਪਦੇਸ਼ ਨੇ ਇਹ,
ਧਰਮ ਦੀ ਧਰਮਸ਼ਾਲਾ, ਗੁਰੂ ਗ੍ਰੰਥ ਸਾਹਿਬ ਜੀ।
ਜ਼ਿੰਦਗੀ ਦੇ ਪਰੈਕਟੀਕਲ, ਕੀਤੇ ਸਾਰੇ ਬਾਣੀਕਾਰਾਂ,
ਅਦੁੱਤੀ ਪ੍ਰਯੋਗਸ਼ਾਲਾ, ਗੁਰੂ ਗ੍ਰੰਥ ਸਾਹਿਬ ਜੀ।
ਜੱਗ ਉੱਤੇ ਇਨ੍ਹਾਂ ਜਿਹਾ, ਹੋਰ ਦੂਜਾ ਗ੍ਰੰਥ ਨਹੀਂ,
ਸਾਰੇ ਜੱਗੋਂ ਹੈ ਨਿਰਾਲਾ, ਗੁਰੂ ਗ੍ਰੰਥ ਸਾਹਿਬ ਜੀ।
ਅਗਨੀ ਦੀ ਮਹਿਮਾ ਅੰਨ, ਇਸ ਤੋਂ ਪਕਾਉਂਦੇ ਸਭ,
ਵਧ ਜਾਵੇ ਅਗਨੀ, ਭਵਨ ਦਿੰਦੀ ਸਾੜ ਜੀ।
ਜਲ ਦੀ ਏ ਮਹਿਮਾ, ਬਿਨ ਪੀਤੇ ਨਾ ਜੀਉਂਦਾ ਕੋਈ,
ਵਧ ਜਾਵੇ ਜਲ ਦਿੰਦਾ, ਜ਼ਿੰਦਗੀ ਉਜਾੜ ਜੀ।
ਵਾਯੂ ਦੀ ਏ ਮਹਿਮਾ, ਜੀਵ ਲੈਂਦਾ ਏ ਸਵਾਸ ਬਾਸ,
ਹੱਦੋਂ ਵੱਧ ਹਵਾ ਦਿੰਦੀ ਰੁੱਖਾਂ ਉਖਾੜ ਜੀ।
ਮਹਿਮਾ ਗੁਰੂ ਗ੍ਰੰਥ ਸਾਹਿਬ, ਪਾਪੀਆਂ ਨੂੰ ਤਾਰ ਦੇਵੇ,
ਜਿੰਨਾ ਵੱਧ ਪੜ੍ਹੋ ਕਰੇ, ਉਨਾ ਹੀ ਉਧਾਰ ਜੀ।
ਸ੍ਰਿਸ਼ਟੀ ’ਚ ਚੰਦ ਦੀ ਏ ਮਹਿਮਾ ਚਕੌਰ ਕਰਕੇ,
ਸੂਰਜ ਦੀ ਮਹਿਮਾ ਰੋਸ਼ਨ ਵਿਚ ਅਸਮਾਨ ਜੀ।
ਫੁੱਲ ਦੀ ਏ ਮਹਿਮਾ ਇਹਦੀ ਆਪਣੀ ਸੁਗੰਧੀ ਲਈ,
ਜਿਸ ਉੱਤੇ ਭੌਰਾ ਆ ਕੇ ਵਾਰ ਦਿੰਦਾ ਜਾਨ ਜੀ।
ਹੰਸ ਦੀ ਏ ਮਹਿਮਾ, ਮਾਨਸਰੋਂ ਚੁਣ ਮੋਤੀ ਖਾਏ,
ਮੋਰਾਂ ਦੀ ਏ ਮਹਿਮਾ, ਪੈਲਾਂ ਸੁਹਣੀਆਂ ਇਹ ਪਾਣ ਜੀ।
ਤੈਸੇ ‘ਸਤਪਾਲ ਸਿੰਘਾ’ ਮਹਿਮਾ ਗੁਰੂ ਗ੍ਰੰਥ ਜੀ ਦੀ,
ਜੋ ਜੋ ਅਰਾਧੇ ਸੋਈ ਤਰਿਆ ਜਹਾਨ ਜੀ।
ਲੇਖਕ ਬਾਰੇ
- ਭਾਈ ਸਤਪਾਲ ਸਿੰਘ ਫਰਵਾਹੀhttps://sikharchives.org/kosh/author/%e0%a8%ad%e0%a8%be%e0%a8%88-%e0%a8%b8%e0%a8%a4%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ab%e0%a8%b0%e0%a8%b5%e0%a8%be%e0%a8%b9%e0%a9%80/July 1, 2007
- ਭਾਈ ਸਤਪਾਲ ਸਿੰਘ ਫਰਵਾਹੀhttps://sikharchives.org/kosh/author/%e0%a8%ad%e0%a8%be%e0%a8%88-%e0%a8%b8%e0%a8%a4%e0%a8%aa%e0%a8%be%e0%a8%b2-%e0%a8%b8%e0%a8%bf%e0%a9%b0%e0%a8%98-%e0%a8%ab%e0%a8%b0%e0%a8%b5%e0%a8%be%e0%a8%b9%e0%a9%80/March 1, 2010