editor@sikharchives.org

2011-01 – ਗੁਰਬਾਣੀ ਵਿਚਾਰ – ਸਾਜਨ ਸਹਜਿ ਮਿਲੇ

ਮਾਘ ਮਹੀਨੇ ਵਿਚ ਜਿਸ ਮਨੁੱਖ-ਮਾਤਰ ਨੇ ਪਰਮਾਤਮਾ ਦਾ ਨਾਮ ਰੂਪੀ ਵੱਡਾ ਰਸ ਉਸ ਦੇ ਸੱਚੇ ਸਿਮਰਨ ਰਾਹੀਂ ਹਾਸਲ ਕਰ ਲਿਆ ਉਸ ਨੇ ਸਮਝੋ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ ॥
ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ ॥
ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ ॥
ਗੰਗ ਜਮੁਨ ਤਹ ਬੇਣੀ ਸੰਗਮ ਸਾਤ ਸਮੁੰਦ ਸਮਾਵਾ ॥
ਪੁੰਨ ਦਾਨ ਪੂਜਾ ਪਰਮੇਸੁਰ ਜੁਗਿ ਜੁਗਿ ਏਕੋ ਜਾਤਾ ॥
ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ ॥15॥ (ਪੰਨਾ 1109)

ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਬਾਰਹ ਮਾਹਾ ਰਾਗ ਤੁਖਾਰੀ ਦੀ ਇਸ ਪਾਵਨ ਪਉੜੀ ਦੇ ਮਾਧਿਅਮ ਦੁਆਰਾ ਮਾਘ ਮਹੀਨੇ ਦੇ ਪਹਿਲੇ ਦਿਨ ਧਾਰਮਿਕ ਅਸਥਾਨਾਂ ਦੀ ਬਾਹਰੀ ਤੀਰਥ-ਯਾਤਰਾ ਜਾਂ ਸਰੀਰਿਕ ਇਸ਼ਨਾਨ ਦੀ ਧਾਰਮਿਕ ਲੋਕ-ਪਰੰਪਰਾ ਦੀ ਮੌਜੂਦਗੀ ਦਾ ਸੰਕੇਤਕ ਵਰਣਨ ਕਰਦੇ ਹੋਏ ਮਨੁੱਖ-ਮਾਤਰ ਨੂੰ ਆਤਮਿਕ ਤੀਰਥ-ਇਸ਼ਨਾਨ ਦਾ ਗੁਰਮਤਿ ਮਾਰਗ ਬਖਸ਼ਿਸ਼ ਕਰਦੇ ਹਨ।

ਸਤਿਗੁਰੂ ਜੀ ਫ਼ਰਮਾਉਂਦੇ ਹਨ ਕਿ ਜੀਵ-ਇਸਤਰੀ ਮਾਘ ਦੇ ਮਹੀਨੇ ਵਿਚ ਪਵਿੱਤਰ ਹੋ ਗਈ ਜਦੋਂ ਉਸ ਨੂੰ ਉਚਿਤ ਲੋੜੀਂਦਾ ਰੂਹਾਨੀ ਰਸਤਾ ਮਿਲ ਗਿਆ ਅਤੇ ਉਸ ਨੇ ਆਪਣੇ ਮਨ-ਮਸਤਕ ਦੇ ਅੰਦਰੂਨੀ ਤੀਰਥ ਨੂੰ ਸਮਝ ਲਿਆ। ਗੁਰੂ ਜੀ ਦਾ ਸਪਸ਼ਟ ਸੰਦੇਸ਼ ਹੈ ਕਿ ਸਿਰਫ ਕਿਸੇ ਧਾਰਮਿਕ ਅਸਥਾਨ ’ਤੇ ਜਾ ਕਰਕੇ ਬਾਹਰੀ ਸਰੀਰਿਕ ਇਸ਼ਨਾਨ ਕਰਕੇ ਮਾਲਕ ਪਰਮਾਤਮਾ ਦੀ ਖੁਸ਼ੀ ਹਾਸਲ ਕਰਨੀ ਮਨੁੱਖ ਦਾ ਭਰਮ ਮਾਤਰ ਹੀ ਹੋ ਸਕਦਾ ਹੈ; ਇਸ ਖੁਸ਼ੀ ਨੂੰ ਹਾਸਲ ਕਰਨ ਦਾ ਇੱਕੋ ਇੱਕ ਰਸਤਾ ਇਹੀ ਹੈ ਕਿ ਜੀਵ-ਇਸਤਰੀ ਉਸ ਸੱਜਣ ਪਰਮਾਤਮਾ ਦੇ ਰੂਹਾਨੀ ਤੇ ਨੈਤਿਕ ਗੁਣ ਧਾਰਨ ਕਰੇ ਅਤੇ ਉਸ ਨੂੰ ਆਪਣੀ ਹੋਂਦ ਦਾ ਹਿੱਸਾ ਬਣਾ ਲਵੇ।

ਜਗਿਆਸੂ ਜੀਵ-ਇਸਤਰੀ ਦੀ ਪ੍ਰਤੀਨਿਧਤਾ ਕਰਦਿਆਂ ਗੁਰੂ ਜੀ ਪਰਮਾਤਮਾ ਨੂੰ ਸੰਬੋਧਨ ਕਰਦੇ ਹੋਏ ਕਥਨ ਕਰਦੇ ਹਨ ਕਿ ਹੇ ਸੁਹਣੇ ਪ੍ਰਭੂ ਮਾਲਕ! ਜੇ ਮੈਂ ਤੇਰੇ ਗੁਣਾਂ ਨੂੰ ਵਸਾਉਣ ਰੂਪੀ ਸਰੋਵਰ ਵਿਚ ਇਸ਼ਨਾਨ ਕਰਾਂ ਤਾਂ ਹੀ ਮੈਂ ਤੈਨੂੰ ਚੰਗੀ ਲੱਗ ਸਕਦੀ ਹਾਂ। ਸੋ ਇਹੀ ਗੁਣ ਵਸਾਉਣਾ ਮੇਰੀ ਚਾਹ ਹੈ। ਇਹੀ ਮੇਰੇ ਲਈ ਗੰਗਾ ਜਮਨਾ ਅਤੇ ਸਰਸਵਤੀ ਦੇ ਮਿਲਾਪ ਵਾਲਾ ਤੀਰਥ-ਇਸ਼ਨਾਨ ਹੈ। ਹੇ ਮਾਲਕ ਪ੍ਰਭੂ! ਆਪ ਜੀ ਹਰ ਯੁੱਗ ਵਿਚ ਇਕਸਾਰ ਅਥਵਾ ਸਦੀਵੀ ਰਹਿਣ ਵਾਲੇ ਹੋ। ਜੇਕਰ ਮੈਂ ਇਸ ਸੱਚਾਈ ਨੂੰ ਸਮਝ ਜਾਵਾਂ ਤਾਂ ਇਹੀ ਮੇਰੇ ਦੁਆਰਾ ਕੀਤਾ ਜਾਣ ਵਾਲਾ ਪੁੰਨ-ਦਾਨ ਅਤੇ ਪਰਮੇਸ਼ਰ ਦੀ ਪੂਜਾ ਹੈ। ਦੂਜੇ ਸ਼ਬਦਾਂ ਵਿਚ ਮੈਂ ਬਾਹਰੀ ਅਖੌਤੀ ਪੁੰਨ-ਦਾਨ ਤੇ ਪੂਜਾ ਕਰਕੇ ਪਰਮੇਸ਼ਰ ਨੂੰ ਹਾਸਲ ਨਹੀਂ ਕਰ ਸਕਦੀ। ਗੁਰੂ ਜੀ ਅੰਤ ਵਿਚ ਫ਼ਰਮਾਨ ਕਰਦੇ ਹਨ ਕਿ ਮਾਘ ਮਹੀਨੇ ਵਿਚ ਜਿਸ ਮਨੁੱਖ-ਮਾਤਰ ਨੇ ਪਰਮਾਤਮਾ ਦਾ ਨਾਮ ਰੂਪੀ ਵੱਡਾ ਰਸ ਉਸ ਦੇ ਸੱਚੇ ਸਿਮਰਨ ਰਾਹੀਂ ਹਾਸਲ ਕਰ ਲਿਆ ਉਸ ਨੇ ਸਮਝੋ ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ, ਭਾਵ ਪਰਮਾਤਮਾ ਦਾ ਨਾਮ ਦਿਲ ਵਿਚ ਵਸਾਉਣਾ, ਉਸ ਦਾ ਨੂਰ ਹਰ ਜੀਵ ਵਿਚ ਵੇਖਣਾ-ਮਹਿਸੂਸਣਾ ਤੇ ਸ਼ੁਭ ਕਰਮ ਕਰਨਾ ਹੀ ਵਾਸਤਵਿਕ ਤੀਰਥ-ਇਸ਼ਨਾਨ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)