ਦੁੱਖ-ਹਰਨ ਸਤਿਗੁਰ ਜੀ ਦੀ ਹਜ਼ੂਰੀ ਵਿਚ ਜੋ ਵੀ ਜੀਵ ਆਉਂਦਾ ਹੈ ਤੇ ਸੇਵਾ ਕਰਕੇ ਜਦੋਂ ਸਾਹਿਬਾਂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਤਾਂ ਉਸ ਦੇ ਸਭ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ। ਲਾਹੌਰ ਦੇ ਖਾਈ ਪਿੰਡ ਦਾ ਵਸਨੀਕ ਪ੍ਰੇਮਾ ਜੋ ਯਤੀਮਾਂ ਦੀ ਤਰ੍ਹਾਂ ਰਹਿ ਰਿਹਾ ਸੀ, ਜਿਸ ਦੇ ਮਾਤਾ-ਪਿਤਾ ਮਰ ਚੁੱਕੇ ਸੀ ਤੇ ਕੋਈ ਹੋਰ ਭੈਣ-ਭਰਾ ਹੈ ਨਹੀਂ ਸੀ। ਉਸ ਦੇ ਸਰੀਰ ਨੂੰ ਕੋਹੜ ਪੈ ਗਿਆ। ਉਸ ਦੇ ਹੱਥ-ਪੈਰ ਗਲ਼ ਗਏ। ਜਖ਼ਮਾਂ ਦੁਆਲੇ ਮੱਖੀਆਂ ਝੁਰਮਟ ਪਾਈ ਰੱਖਦੀਆਂ। ਕੋਈ ਉਸ ਨੂੰ ਨੇੜੇ ਖੜ੍ਹਾ ਨਾ ਹੋਣ ਦਿੰਦਾ ਅਤੇ ਉਸ ਨੂੰ ਵੇਖ ਕੇ ਲੋਕਾਂ ਨੂੰ ਗਲਿਆਨ ਆਉਂਦੀ ਸੀ। ਕੋਈ ਦੇਖਦਾ ਤਕ ਨਹੀਂ ਸੀ ਤੇ ਲੋਕ ਉਸ ਨੂੰ ਨਫ਼ਰਤ ਕਰਦੇ ਸਨ। ਕਦੇ ਕੋਈ ਤਰਸ ਖਾ ਕੇ ਰੋਟੀ ਵੀ ਦੂਰੋਂ ਸੁੱਟ ਦਿੰਦਾ ਸੀ। ਉਹ ਘਿਸਰ-ਘਿਸਰ ਕੇ ਚੱਲਦਾ ਅਤੇ ਦਿਨ-ਰਾਤ ਦੁੱਖ ਵਿਚ ਕੁਰਲਾਉਂਦਾ ਰਹਿੰਦਾ। ਇਕ ਦਿਨ ਪ੍ਰੇਮੇ ਨੇ ਸ੍ਰੀ ਗੁਰੂ ਅਮਰਦਾਸ ਜੀ ਦੀ ਮਹਿਮਾ ਸੁਣੀ, ਉਸ ਨੂੰ ਇੰਞ ਮਹਿਸੂਸ ਹੋਇਆ ਕਿ ਹੁਣ ਉਸ ਦੇ ਦੁੱਖ ਕੱਟੇ ਜਾਣਗੇ। ਫਿਰ ਉਹ ਕਿਸੇ ਨਾ ਕਿਸੇ ਤਰ੍ਹਾਂ ਗੋਇੰਦਵਾਲ ਸਾਹਿਬ ਪਹੁੰਚ ਗਿਆ। ਗੁਰੂ ਕੇ ਲੰਗਰ ਦੇ ਨੇੜੇ ਪਿਆ ਰਹੇ। ਰਾਗ, ਕਵਿਤਾ, ਸ਼ਬਦ ਤਾਂ ਉਹ ਜਾਣਦਾ ਨਹੀਂ ਸੀ ਪਰ ਸਤਿਗੁਰਾਂ ਦੇ ਪ੍ਰੇਮ ਵਿਚ ਰੱਤਾ ‘ਗਇਆ ਕਛੋਟਾ ਲੱਧਾ ਨੀ, ਮੈਂ ਗਇਆ ਕਛੋਟਾ ਲੱਧਾ’ ਗਾਉਂਦਾ ਰਹਿੰਦਾ ਜਿਸ ਦਾ ਭਾਵ ਸੀ ਕਿ ‘ਮੈਨੂੰ ਗਵਾਚਿਆ ਸਰੀਰ ਮੁੜ ਲੱਭ ਗਿਆ ਹੈ। ਲੋਕ ਇਹ ਸੁਣ ਕੇ ਆਪਸ ਵਿਚ ਹੱਸਦੇ ਤੇ ਉਸ ਨੂੰ ਰੋਟੀ-ਪਾਣੀ ਲਿਆ ਕੇ ਦੇ ਦਿੰਦੇ। ਪਰ ਉਹ ਹਿਰਦੇ ਵਿਚ ਸਤਿਗੁਰ ਨੂੰ ਰੀਝ ਨਾਲ ਯਾਦ ਕਰਦਾ ਤੇ ਸਤਿਗੁਰਾਂ ਦੇ ਦਰਸ਼ਨਾਂ ਲਈ ਉਸ ਦੇ ਅੰਦਰ ਬਹੁਤ ਉਤਸ਼ਾਹ ਉਮਡਦਾ। ਸਤਿਗੁਰ ਜੀ ਤਾਂ ਜਾਣੀ-ਜਾਣ ਸਨ। ਫਿਰ ਵੀ ਸੰਗਤਾਂ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ‘ਪਾਤਿਸਾਹ ਜੀਉ! ਇਕ ਕੋਹੜੀ ਦੁਆਰੇ ਬੈਠਾ ਕੁਝ ਬੋਲਦਾ ਰਹਿੰਦਾ ਹੈ। ਸਾਨੂੰ ਤਾਂ ਸਮਝ ਨਹੀਂ ਆਉਂਦੀ ਤੇ ਉਸ ਦੇ ਮਨ ਵਿਚ ਆਪ ਦੇ ਦਰਸ਼ਨਾਂ ਲਈ ਬਹੁਤ ਚਾਹ ਹੈ।’ ਪਾਤਸ਼ਾਹ ਨੇ ਕਿਹਾ ‘ਮੈ ਉਸ ਦੇ ਪ੍ਰੇਮ ਨੂੰ ਜਾਣਦਾ ਹਾਂ ਤੇ ਇਸੇ ਹੀ ਪ੍ਰੇਮ ਸਦਕਾ ਮੁਕਤੀ ਪ੍ਰਾਪਤ ਹੁੰਦੀ ਹੈ।’ ਇਸ ਤਰ੍ਹਾਂ ਸਮਾਂ ਗੁਜ਼ਰਦਾ ਗਿਆ। ਕਈ ਵਾਰ ਪ੍ਰੇਮ ਵਿਚ ਪ੍ਰੇਮਾ ਆਪਣੀ ਸੁੱਧ-ਬੁੱਧ ਵੀ ਗਵਾ ਲੈਂਦਾ। ਸੁਭਾਗਾ ਸਮਾਂ ਆਇਆ। ਅੰਤਰਜਾਮੀ ਤੇ ਸਰਬ ਕਲਾ ਸਮਰੱਥ ਸਤਿਗੁਰੂ ਜੀ ਪ੍ਰੇਮੇ ਦੀ ਪ੍ਰੇਮਾ-ਭਗਤੀ ਤੋਂ ਪ੍ਰਸੰਨ ਹੋ ਗਏ:
ਤਿਸ ਉਰ ਕੀ ਲਖਿ ਅੰਤਰਜਾਮੀ।
ਸਰਬ ਕਲਾ ਸਮਰਥ ਗੁਰ ਸ੍ਵਾਮੀ॥
ਜਾਨਯੋ ਭਗਤ ਪ੍ਰੇਮ ਜਿਹ ਜਾਗਾ।
ਅਪਰ ਆਸਰੋ ਮਨ ਕਰਿ ਤਯਾਗਾ॥51॥ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿ: 60)
ਨਿਥਾਂਵਿਆਂ ਦੇ ਥਾਨੁ ਤੇ ਨਿਮਾਣਿਆਂ ਦੇ ਮਾਣ ਨੇ ਆਪਣਾ ਬਿਰਦ ਪਛਾਣ ਲਿਆ। ਸਤਿਗੁਰ ਜੀ ਦਰਬਾਰ ਵਿਚ ਬੈਠੇ ਸਨ ਤਾਂ ਸੰਗਤ ਨੂੰ ਕਿਹਾ ਕਿ ‘ਭਾਈ ਪ੍ਰੇਮੇ ਨੂੰ ਇਥੇ ਲੈ ਆਵੋ। ਸਾਡੇ ਇਸ਼ਨਾਨ ਲਈ ਜਿਹੜਾ ਜਲ ਇਕੱਠਾ ਕੀਤਾ ਹੋਇਆ ਹੈ ਉਸ ਨੂੰ ਉਥੇ ਲੈ ਲਿਜਾ ਕੇ ਇਸ਼ਨਾਨ ਕਰਾਉ ਅਤੇ ਬਸਤਰ ਪਹਿਨਾਉ।’ ਸਿੱਖਾਂ ਨੇ ਇਸ਼ਨਾਨ ਕਰਾ ਕੇ ਉਸ ਨੂੰ ਢੱਕ ਕੇ ਸਤਿਗੁਰਾਂ ਦੀ ਸ਼ਰਨ ‘ਚ ਲਿਆਂਦਾ। ਕ੍ਰਿਪਾਲੂ ਸਤਿਗੁਰਾਂ ਨੇ ਦਇਆ ਦੀ ਦ੍ਰਿਸ਼ਟੀ ਨਾਲ ਵੇਖ ਕੇ ਉਸਦਾ ਮੂੰਹ ਬਾਹਰ ਕੱਢਿਆ। ਸਤਿਗੁਰਾਂ ਨੇ ਜਿਉਂ ਹੀ ਨਿਰੰਕਾਰੀ ਕਿਰਨਾਂ ਪਾਈਆਂ ਉਸੇ ਵੇਲੇ ਉਸ ਦਾ ਸਰੀਰ ਅਰੋਗ ਤੇ ਸੁੰਦਰ ਬਣ ਗਿਆ। ਸਤਿਗੁਰ ਜੀ ਨੇ ਉਸ ਨੂੰ ਆਪਣੇ ਹੱਥੀਂ ਨਵੇਂ ਕੱਪੜੇ ਪਹਿਨਾਏ:
ਦ੍ਰਿਸਟਿ ਪਰੀ ਸਤਿਗੁਰ ਕੀ ਜਬੈ।
ਤਨ ਅਰੋਗ ਭਾ ਸੁੰਦਰ ਤਬੈ।
ਨਿਜ ਕਰਤੇ ਪੁਨ ਬਸਤ੍ਰ ਦਏ ਹੈਂ।
ਸਭਿ ਨਵੀਨ ਪਹਿਰਾਇ ਦਏ ਹੈਂ॥57॥ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿ: 60)
ਫਿਰ ਸਤਿਗੁਰਾਂ ਨੇ ਰਹਿਮਤਾਂ ਦੀ ਝੜੀ ਲਾ ਦਿੱਤੀ। ਉਸ ਨੂੰ ਸਤਿ ਨਾਮੁ ਦਾ ਮੰਤਰ ਦਿੱਤਾ ਤੇ ਨਾਮ ਮੁਰਾਰੀ ਰੱਖ ਦਿੱਤਾ। ਸੱਚੇ ਪਾਤਸ਼ਾਹ ਜੀ ਨੇ ਸਾਰੀ ਸੰਗਤ ਵਿਚ ਆਖਿਆ ‘ਜਿਸ ਕਿਸੇ ਸਿੱਖ ਘਰ ਪੁੱਤਰੀ ਹੈ ਉਹ ਸਾਡੀ ਆਗਿਆ ਨਾਲ ਇਸ ਨੂੰ ਦੇ ਦੇਵੇ ਭਾਵ ਵਿਆਹ ਦੇਵੇ ਤਾਂ ਉਹ ਲੋਕ-ਪਰਲੋਕ ਦੇ ਅਨੰਦ ਮਾਣੇਗਾ।’ ਭਾਈ ਸ਼ੀਹਾਂ ਉੱਪਲ ਜੱਟ ਜੋ ਉੱਚੀ ਕੁਲ਼ ਵਾਲਾ ਮੰਨਿਆ ਜਾਂਦਾ ਸੀ ਉੱਠਿਆ ਤੇ ਬੇਨਤੀ ਕੀਤੀ ‘ਹੇ ਪਾਤਸ਼ਾਹ! ਮੇਰੀ ਜਵਾਨ ਪੁੱਤਰੀ ਹੈ ਜੋ ਇਸ ਨਾਲ ਵਿਆਹ ਦਿਉ।’ ਤੁਰੰਤ ਹੀ ਪ੍ਰੇਮ ਸਾਹਿਤ ਮੁਰਾਰੀ ਨਾਲ ਫੇਰੇ ਕਰਵਾ ਦਿੱਤੇ ਤੇ ਪਾਤਸ਼ਾਹ ਨੇ ਨਾਲ ਉਨ੍ਹਾਂ ਨੂੰ ਸੁਖਾਂ ਦੇ ਭੋਗ ਤੇ ਮੁਕਤੀ ਬਖਸ਼ ਦਿੱਤੀ। ਸਤਿਗੁਰਾਂ ਦੀ ਐਸੀ ਬਖਸ਼ਿਸ਼ ਹੋਈ ਕਿ ਇਕ ਘੜੀ ’ਚ ਨਰਕ ਭੋਗ ਰਹੇ ਜੀਵ ਲਈ ਸਵਰਗ ਬਣਾ ਦਿੱਤਾ। ਇਕ ਤਨ ਅਰੋਗ, ਫਿਰ ਘਰ-ਸੁਖ ਮਾਣਨ ਲਈ ਸੁੰਦਰ ਇਸਤਰੀ ਮਿਲ ਗਈ। ਭਾਈ ਸ਼ੀਂਹੇ ਦੀ ਪਤਨੀ ਨੂੰ ਇਸ ਵਿਆਹ ਬਾਰੇ ਪਤਾ ਲੱਗਾ ਤਾਂ ਉਸ ਨੇ ਕਿਹਾ ‘ਹੇ ਧੀਰਜਵਾਨ ਪ੍ਰਭੂ ਜੀਉ! ਤੁਸੀਂ ਇਕ ਮਾਤਾ-ਪਿਤਾ ਤੇ ਕੁਲ਼ਹੀਨ, ਬੇਨਾਵੇਂ ਤੇ ਕੋਹੜੀ ਨੂੰ ਮੇਰੀ ਪੁੱਤਰੀ ਵਿਆਹ ਦਿੱਤੀ ਹੈ’ ਤਾਂ ਇਹ ਸੁਣ ਕੇ ਕਿਰਪਾ ਦੇ ਰੰਗ ਵਿਚ ਰੰਗੇ ਹੋਏ ਧੰਨ ਗੁਰੂ ਅਮਰਦਾਸ ਜੀ ਮੁਸਕਰਾ ਪਏ ਤੇ ਬੋਲੇ ‘ਇਸ ਨੂੰ ਮੇਰਾ ਪੁੱਤਰ ਜਾਣੋ ਜਿਸ ਨਾਲ ਤੁਹਾਡੀ ਪੁੱਤਰੀ ਦਾ ਵਿਆਹ ਕੀਤਾ ਹੈ। ਇਸ ਪੁੱਤਰੀ ਦਾ ਨਾਂ ਮੱਥੋ ਹੈ ਤੇ ਇਸ ਦਾ ਨਾਂ ਮੁਰਾਰੀ ਹੈ। ਜੋ ਵੀ ਮੱਥੋ ਮੁਰਾਰੀ ਦਾ ਨਾਮ ਉਚਾਰਨਗੇ ਉਸ ਦੇ ਸਾਰੇ ਕਾਰਜ ਪੂਰੇ ਹੋਣਗੇ। ਇਹ ਦੋਵੇਂ ਭਾਗਾਂ ਵਾਲੇ ਬਣ ਗਏ ਹਨ। ਮਨ ਵਿੱਚੋਂ ਚਿੰਤਾ ਤੇ ਗਮ ਭੁਲਾ ਦਿਉ।’ ਫਿਰ ਮੱਥੋ-ਮੁਰਾਰੀ ਨੂੰ ਮੰਜੀਦਾਰ ਥਾਪਦਿਆਂ ਬਚਨ ਕੀਤਾ ‘ਹੇ ਮੱਥੋ-ਮੁਰਾਰੀ! ਤੁਸੀਂ ਹੁਣ ਚਲੇ ਜਾਉ ਤੇ ਗੁਰੂ ਦੀ ਸਿੱਖੀ ਦਾ ਵਾਧਾ ਕਰੋ, ਆਪਣੇ ਘਰ ਵੱਸੋ ਤੇ ਹਮੇਸ਼ਾਂ ਸੁਖਾਂ ਦੀ ਪ੍ਰਾਪਤੀ ਕਰੋ:
‘ਮਥੋ ਮੁਰਾਰੀ! ਅਬਿ ਤੁਮ ਜਾਵਹੁ। ਸੱਤਯ ਨਾਮ ਉਪਦੇਸ਼ ਦ੍ਰਿੜਾਵਹੁ।
ਗੁਰਸਿੱਖੀ ਜਗ ਅਧਿਕ ਬ੍ਰਿਧਾਵਹੁ। ਨਿਜ ਗ੍ਰਹਿ ਬਸਹੁ ਸਦਾ ਸੁਖ ਪਾਵਹੁ॥72॥ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿ : 60)
ਪਾਤਸ਼ਾਹ ਨੇ ਹੋਰ ਰਹਿਮਤਾਂ ਕਰਦਿਆਂ ਕਿਹਾ ਕਿ ਜੋ ਵੀ ਤੁਹਾਨੂੰ ਮਿਲੇਗਾ ਉਸ ਦਾ ਸੰਸਾਰ ਤੋਂ ਪਾਰ-ਉਤਾਰਾ ਹੋ ਜਾਵੇਗਾ:
ਤੁਝਿ ਸੋਂ ਮਿਲੈ ਸੁ ਭਵਜਲ ਤਰੈ॥ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿ : 60)
ਇਸ ਤਰ੍ਹਾਂ ਮੱਥੋ-ਮੁਰਾਰੀ ਆਪਣੇ ਘਰ ਰਹਿ ਕੇ ਸਤਿਗੁਰਾਂ ਦੀ ਮਹਿਮਾ ਕਰਨ ਲੱਗੇ। ਜਿਹੜਾ ਵੀ ਉਨ੍ਹਾਂ ਨੂੰ ਮਿਲਿਆ ਉਹ ਸੁਖੀ ਹੋ ਗਿਆ। ਸਤਿਗੁਰਾਂ ਨੇ ਇਸ ਤਰ੍ਹਾਂ ਦੀਨ-ਦੁਖੀਆਂ ਦੇ ਕਾਰਜ ਕੀਤੇ ਹਨ। ਇਸੇ ਲਈ ਸਤਿਗੁਰ ਅਮਰਦਾਸ ਜੀ ਨੂੰ ਦੀਨ ਦੁਖੀਆਂ ਉੱਤੇ ਦਇਆ ਕਰਨ ਵਾਲਾ ਕਿਹਾ ਜਾਂਦਾ ਹੈ। ਇਸ ਬਾਬਾਣੀ ਕਹਾਣੀ ਦਾ ਤੱਤ ਸਾਰ ਇਹ ਹੈ ਜੋ ਨਿਮਰਤਾ ਨਾਲ ਗੁਰੂ ਜੀ ਦੇ ਮਾਰਗ ’ਤੇ ਚੱਲੇਗਾ ਫਿਰ ਉਸ ਨੂੰ ਜੀਵਨ ਅੰਦਰ ਸਭ ਪ੍ਰਕਾਰ ਦੇ ਸੁਖ ਤੇ ਮੁਕਤੀ ਦੀ ਪ੍ਰਾਪਤੀ ਕਿਉਂ ਨਹੀਂ ਹੋਵੇਗੀ:
ਜੋ ਗੁਰ ਮਗ ਕੋ ਮਿਲਿ ਢੁਲਿ ਚਲੇ।
ਕਿਉਂ ਨਹਿਂ ਭੁਗਤਿ ਮੁਕਤਿ ਫਲ ਫਲੇ॥32॥ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿ : 60)
ਲੇਖਕ ਬਾਰੇ
#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/June 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/July 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/September 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/October 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/November 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/April 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/May 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/June 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/November 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/