ਡੱਲੇ ਨਗਰ ਦੇ ਚੰਗੇ ਭਾਗਾਂ ਨੂੰ ਨਿਰੰਕਾਰ ਦੀ ਜੋਤਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਤੀਸਰੇ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਨਗਰ ਵਾਸੀਆਂ ਉੱਤੇ ਰਹਿਮਤਾਂ ਬਰਸਾ ਰਹੇ ਸਨ। ਇਕ ਤੋਂ ਬਾਅਦ ਦੂਜੇ, ਸਤਿਗੁਰਾਂ ਦੀਆਂ ਬਖਸ਼ਿਸ਼ਾਂ ਨਾਲ ਝੋਲੀਆਂ ਭਰ ਰਹੇ ਸਨ। ਉੱਚੇ ਨੀਵੇਂ ਸਭ ਜਾਤਾਂ ਦੇ ਲੋਕ ਆਣ ਚਰਨੀਂ ਲੱਗ ਰਹੇ ਸਨ। ਉਨ੍ਹਾਂ ਵਿਚ ਭਾਈ ਮਾਲੀਆ ਅਤੇ ਭਾਈ ਸਹਾਰੂ ਜੋ ਜਾਤ ਦੇ ਅਖੌਤੀ ਛੀਂਬੇ ਸਨ, ਸਤਿਗੁਰਾਂ ਨੂੰ ਸਰਬ ਸੁਖਾਂ ਦੇ ਦਾਤਾ ਮੰਨ ਕੇ ਚਰਨੀਂ ਆਣ ਲੱਗੇ ਤੇ ਅਰਜ਼ ਕੀਤੀ ‘ਹੇ ਸੱਚੇ ਪਾਤਸ਼ਾਹ ਜੀਉ!, ਸਾਡਾ ਗਰੀਬਾਂ ਦਾ ਵੀ ਉਧਾਰ ਕਰੋ।’ ਗਰੀਬ-ਨਿਵਾਜ ਸਤਿਗੁਰੂ ਜੀ ਨੇ ਉਪਦੇਸ਼ ਕਰਦਿਆਂ ਕਿਹਾ ‘ਹੇ ਭਾਈ! ਗੁਰਸਿੱਖਾਂ ਦੇ ਪਾਟੇ ਬਸਤਰ ਸਿਉਂ ਦੇਵਣੇ ਅਤੇ ਮੈਲੇ ਕੱਪੜੇ ਧੋਇਆ ਕਰੋ। ਜਿਵੇਂ ਬਸਤਰ ਸਾਫ ਹੋਣਗੇ ਤਿਵੇਂ ਤੁਹਾਡੇ ਹਿਰਦੇ ਵੀ ਸਾਫ਼ ਹੋਣਗੇ, ਉਜਲਤਾ ਨੂੰ ਪ੍ਰਾਪਤ ਕਰਨਗੇ। ਜਿੰਨੇ ਪਾਟੇ ਸੀਤੇ ਜਾਣਗੇ ਉਨੀ ਗੁਰੂ ਨਾਲ ਪ੍ਰੀਤ ਪੈ ਜਾਵੇਗੀ ਤੇ ਸਤਿਗੁਰ ਨਾਲ ਪ੍ਰੇਮ ਦੀ ਗੰਢ ਹੋਰ ਪੀਢੀ ਹੁੰਦੀ ਜਾਵੇਗੀ। ਸ਼ਰਧਾ ਸਹਿਤ ਗੁਰੂ ਦੀ ਸੇਵਾ ਕਰਿਆ ਕਰੋ ਤੇ ਨਾਲ ਪ੍ਰਭੂ ਦਾ ਨਾਮ ਸਿਮਰਨ ਕਰਨਾ ਹੈ। ਇੰਞ ਤੁਹਾਡਾ ਕਲਿਆਣ ਹੋਵੇਗਾ।’ ਇਸ ਬਾਬਾਣੀ ਕਹਾਣੀ ਬਾਰੇ ਉਲੇਖ ਹੈ:
ਦੁਇ ਛੀਂਬੇ ਮੱਲਯਾਰ ਸਹਾਰੂ।
ਪਰੇ ਚਰਨ ਲਖਿ ਗੁਰ ਸੁਖਕਾਰੂ।
ਤਿਨ ਪ੍ਰਤਿ ਕਰਤਿ ਭਏ ਉਪਦੇਸ਼।
‘ਸਿੱਖਨ ਸੇਵਾ ਕਰਿਹੁ ਵਿਸ਼ੇਸ਼॥38॥
ਸੀਂਵਹੁ ਬਸਤ੍ਰ ਅੰਗ ਪਹਿਰਾਵੋ।
ਹੋਇ ਮਲੀਨ ਜੇ, ਮੈਲ ਗਵਾਵੋ।
ਉੱਜਲ ਆਛੇ ਕਰਿ ਕਰਿ ਦੇਹੁ।
ਉਰ ਉੱਜਲਤਾ ਪੁਨ ਤੁਮ ਲੇਹੁ॥39॥
ਗੁਰ ਕੇ ਸੰਗ ਗੰਢ ਤਬ ਪਰੈ।
ਸਤਿ ਸੰਗਤਿ ਮਨ ਕੀ ਮਲੁ ਹਰੈ।
ਸ਼ਰਧਾ ਧਰਿਹੁ ਕਰਹੁ ਗੁਰ ਸੇਵਾ।
ਸਿਮਰਹੁ ਨਾਮ ਸੁ ਦੇਵਨ ਦੇਵਾ॥40॥ (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅੰਸੂ, 40)
ਸਿੱਖਾਂ ਦੇ ਬਸਤਰਾਂ ਨੂੰ ਧੋਣ ਤੇ ਸਿਉਣ ਦੀ ਸੇਵਾ ਕਰਦਿਆਂ ਭਾਈ ਮਾਲੀਆ ਅਤੇ ਭਾਈ ਸਹਾਰੂ ਜੀ ਨੇ ਸਤਿਗੁਰਾਂ ਨਾਲ ਆਪਣੀ ਪ੍ਰੀਤ ਦੀ ਪੱਕੀ ਗੰਢ ਕਰਕੇ ਸੱਚਖੰਡ ਦਾ ਵਾਸ ਪ੍ਰਾਪਤ ਕੀਤਾ। ਇਤਿਹਾਸ ਵਿਚ ਇਨ੍ਹਾਂ ਨੂੰ ਭਲੇ ਪੁਰਸ਼ ਕਿਹਾ ਜਾਂਦਾ ਹੈ। ਭਾਈ ਗੁਰਦਾਸ ਜੀ ਇਨ੍ਹਾਂ ਬਾਰੇ ਵਰਣਨ ਕਰਦੇ ਹਨ:
ਮਲੀਆ ਸਾਹਾਰੂ ਭਲੇ ਛੀਂਬੇ ਗੁਰ ਦਰਗਹ ਦਰਬਾਰੀ। (ਵਾਰ 11:16)
ਲੇਖਕ ਬਾਰੇ
#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/June 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/July 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/September 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/October 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/November 1, 2007
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/April 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/May 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/June 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/November 1, 2008
- ਬਲਵਿੰਦਰ ਸਿੰਘ ਜੌੜਾਸਿੰਘਾhttps://sikharchives.org/kosh/author/%e0%a8%ac%e0%a8%b2%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%9c%e0%a9%8c%e0%a9%9c%e0%a8%be%e0%a8%b8%e0%a8%bf%e0%a9%b0%e0%a8%98%e0%a8%be/