ਮੈਂ ਗੱਲ ਕਰਦਾਂ ਅੱਜ ਉਸ ਸ਼ੇਰ ਦੀ,
ਯੋਧੇ ਅਣਖੀ ਮਰਦ ਦਲੇਰ ਦੀ,
ਜਿਹਨੇ ਨੱਥ ਵੈਰੀ ਨੂੰ ਪਾਈ।
ਬੰਦਾ ਸਿੰਘ ਬਹਾਦਰ ਨੇ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ।
ਕਲਗੀਧਰ ਨੇ ਮਾਧੋਦਾਸ ਨੂੰ ਸੋਹਣਾ ਸਿੰਘ ਸਜਾਇਆ ਸੀ,
ਖੰਡੇ ਪਾਹੁਲ ਵਾਲਾ ਉਸ ਨੂੰ ਅੰਮ੍ਰਿਤ ਪਾਨ ਕਰਾਇਆ ਸੀ,
ਤੇ ਲਾਇਆ ਗੁਰ-ਸ਼ਰਣਾਈ।
ਬੰਦਾ ਸਿੰਘ ਬਹਾਦਰ ਨੇ… ….
ਆ ਗਿਆ ਵਿਚ ਪੰਜਾਬ ਸਿੰਘ ਉਹ, ਗੁਰੂ-ਹੁਕਮ ਨੂੰ ਮੰਨ ਕੇ,
ਕਹਿਰ ਹਕੂਮਤ ਵਾਲੇ ਸਾਰੇ, ਰੱਖ ’ਤੇ ਉਹਨੇ ਭੰਨ ਕੇ,
ਕੀਤੀ ਜ਼ਾਲਮਾਂ ਦੀ ਤਬਾਹੀ।
ਬੰਦਾ ਸਿੰਘ ਬਹਾਦਰ ਨੇ… ….
ਮਾਂ ਗੁਜਰੀ ਦੇ ਲਾਲ ਜਿਨ੍ਹਾਂ ਨੇ, ਨੀਹਾਂ ਵਿਚ ਚਿਣਵਾਏ,
ਉਸ ਨੇ ਓਹ ਪਾਪੀ ਫੜ ਕੇ ਸੀ, ਜਾਨੋਂ ਮਾਰ ਮੁਕਾਏ।
ਸਾਰੀ ਦੁਨੀਆਂ ਖੁਸ਼ੀ ਮਨਾਈ।
ਬੰਦਾ ਸਿੰਘ ਬਹਾਦਰ ਨੇ… ….
ਅੰਤ ਜ਼ੁਲਮ ਨਾਲ ਲੜਦਿਆਂ-ਲੜਦਿਆਂ, ਜਾਮ-ਸ਼ਹੀਦੀ ਪੀਤਾ,
ਮੁਗ਼ਲ ਰਾਜ ਤੋਂ ਹਾਰ ਨਾ ਮੰਨੀ, ਹੋ ਗਿਆ ਫੀਤਾ-ਫੀਤਾ;
ਸੋਭਾ ‘ਬੱਦੋਵਾਲੀਏ’ ਗਾਈ,
ਬੰਦਾ ਸਿੰਘ ਬਹਾਦਰ ਨੇ, ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ।
ਲੇਖਕ ਬਾਰੇ
ਸਪੁੱਤਰ ਸ. ਸੁਰਜੀਤ ਸਿੰਘ, ਪਿੰਡ ਬੱਦੋਵਾਲ, ਡਾਕ. ਚੌਧਰੀਵਾਲਾ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।
- ਹੋਰ ਲੇਖ ਉਪਲੱਭਧ ਨਹੀਂ ਹਨ