editor@sikharchives.org

ਆਨੰਦ ਮੈਰਿਜ ਐਕਟ ਦਾ ਪਿਛੋਕੜ

ਸਿੱਖ ਫ਼ਿਲਾਸਫ਼ੀ, ਜੀਵਨ-ਢੰਗ, ਰਸਮੋ-ਰਿਵਾਜ ਆਦਿ ਹਿੰਦੂ ਅਤੇ ਦੂਜੇ ਧਰਮਾਂ ਨਾਲੋਂ ਬਿਲਕੁਲ ਵੱਖਰੇ ਹਨ ਜੋ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਅਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਆਧਾਰਿਤ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਵਿਆਹ ਇਕ ਪਵਿੱਤਰ ਰਸਮ ਹੈ। ਵਿਆਹ ਬਿਨਾਂ ਹਰ ਮਨੁੱਖ ਤੇ ਹਰ ਇਸਤਰੀ ਅਧੂਰੇ ਹਨ। ਵਿਦੇਸ਼ ਜਾਣ ਦੀ ਦੌੜ ਵਿਚ ਵਿਆਹ ਦੀ ਮਹੱਤਤਾ ਹੋਰ ਵਧ ਗਈ ਹੈ। ਲੱਗਭਗ ਸਾਰੇ ਦੇਸ਼ ਪਰਵਾਸੀਆਂ ਨੂੰ ਆਪਣੇ ਜੀਵਨ-ਸਾਥੀ ਨੂੰ ਮੰਗਵਾਉਣ ਦੀ ਆਗਿਆ ਦਿੰਦੇ ਸਨ। ਇਸ ਲਈ ਵਿਆਹ ਸੰਬੰਧਿਤ ਅਧਿਕਾਰੀ ਪਾਸ ਰਜਿਸਟਰਡ ਕਰਵਾਉਣੇ ਪੈਂਦੇ ਹਨ। ਆਮ ਤੌਰ ’ਤੇ ਹਰ ਧਰਮ ਵਿਚ ਵਿਆਹ ਦੀ ਰਸਮ ਵੱਖ-ਵੱਖ ਹੁੰਦੀ ਹੈ। ਸਿੱਖ ਧਰਮ ਵਿਚ ਵਿਆਹ ਆਨੰਦ ਕਾਰਜ ਦੀ ਰਸਮ ਦੁਆਰਾ ਹੁੰਦਾ ਹੈ ਅਤੇ ਇਹ ਆਨੰਦ ਕਾਰਜ ਐਕਟ 1908 ਅਧੀਨ ਰਜਿਸਟਰਡ ਕਰਵਾਇਆ ਜਾ ਸਕਦਾ ਹੈ।

ਸਿੱਖ ਫ਼ਿਲਾਸਫ਼ੀ, ਜੀਵਨ-ਢੰਗ, ਰਸਮੋ-ਰਿਵਾਜ ਆਦਿ ਹਿੰਦੂ ਅਤੇ ਦੂਜੇ ਧਰਮਾਂ ਨਾਲੋਂ ਬਿਲਕੁਲ ਵੱਖਰੇ ਹਨ ਜੋ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਅਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਉੱਤੇ ਆਧਾਰਿਤ ਹਨ। ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਇਕ ਸਿੱਧਾ-ਸਾਦਾ, ਸੱਚਾ-ਸੁੱਚਾ ਤੇ ‘ਸਰਬੱਤ ਦਾ ਭਲਾ’ ਚਾਹੁਣ ਵਾਲਾ ਨੇਕ ਜੀਵਨ ਬਿਤਾਉਣ ਦੀ ਜਾਚ ਦੱਸੀ। ਗੁਰੂ ਸਾਹਿਬਾਨ ਨੇ ਬੜੇ ਲੰਬੇ-ਚੌੜੇ ਤੇ ਖਰਚੀਲੇ ਰਸਮੋ-ਰਿਵਾਜਾਂ ਦੀ ਥਾਂ ਸਿੱਧੇ-ਸਾਦੇ ਰਿਵਾਜ, ਜਿਸ ਵਿਚ ਵਿਆਹ ਸ਼ਾਦੀ ਲਈ ਆਨੰਦ ਕਾਰਜ ਦੀ ਰਸਮ ਸ਼ਾਮਿਲ ਹੈ, ਸ਼ੁਰੂ ਕਰਵਾਏ। ਗੁਰੂ ਸਾਹਿਬਾਨ ਦੇ ਸਮੇਂ ਵੀ ਅਨੇਕ ਲੋਕਾਂ ਵਿਸ਼ੇਸ਼ ਕਰਕੇ ਪੰਡਤਾਂ, ਪੁਜਾਰੀਆਂ ਅਤੇ ਸਨਾਤਨੀਆਂ ਨੇ ਇਨ੍ਹਾਂ ਦਾ ਵਿਰੋਧ ਕੀਤਾ, ਜੋ ਉਨ੍ਹਾਂ ਪਿੱਛੋਂ ਵੀ ਜਾਰੀ ਰਿਹਾ। ਭਾਰਤ ਵਿਚ ਸਿੱਖਾਂ ਨੂੰ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਹਮੇਸ਼ਾਂ ਸੰਘਰਸ਼ ਕਰਨਾ ਪਿਆ। ਹੁਣ ਤਕ ਸ਼ਾਇਦ ਹੀ ਕੋਈ ਮੰਗ ਬਿਨਾਂ ਕਿਸੇ ਜੱਦੋ-ਜਹਿਦ ਕਰਨ ਦੇ ਪੂਰੀ ਕੀਤੀ ਗਈ ਹੋਏਗੀ। ਆਨੰਦ ਕਾਰਜ ਦੀ ਰਸਮ ਅਨੁਸਾਰ ਹੋਏ ਵਿਆਹਾਂ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਵੀ ਸਿੱਖਾਂ ਨੇ ਦੋ ਸਾਲ ਤਕ ਲਗਾਤਾਰ ਸੰਘਰਸ਼ ਕੀਤਾ। ਵੀਹਵੀਂ ਸਦੀ ਦੇ ਪਹਿਲੇ ਦਹਾਕੇ ਭਾਵੇਂ ਆਮ ਸਿੱਖ ਪਰਵਾਰਾਂ ਵਿਚ ਵਿਆਹ ਆਨੰਦ ਕਾਰਜ ਦੀ ਰਸਮ ਰਾਹੀਂ ਹੋਣ ਲੱਗੇ ਸਨ, ਪਰ ਕਾਨੂੰਨੀ ਮਾਨਤਾ ਕੇਵਲ ਹਿੰਦੂ ਰਸਮਾਂ ਅਨੁਸਾਰ ਵੇਦੀ ਰਾਹੀਂ ਮੰਡਪ ਰਚਾ ਕੇ ਹੋਣ ਵਾਲੀ ਸ਼ਾਦੀ ਨੂੰ ਹੀ ਸੀ, ਜਿਸ ਕਾਰਨ ਕਈ ਪਰਵਾਰ ਉਸ ਰਸਮ ਨੂੰ ਤਰਜੀਹ ਦਿੰਦੇ ਸਨ। ਅਣਵੰਡੇ ਪੰਜਾਬ ਦੇ ਕਈ ਇਲਾਕਿਆਂ ਵਿਸ਼ੇਸ਼ ਕਰਕੇ ਬਾਰ ਦੇ ਇਲਾਕੇ ਵਿਚ ਕਰੇਵਾ ਕਰਨ ਜਾਂ ਚਾਦਰ ਪਾਉਣ ਦਾ ਰਿਵਾਜ ਵੀ ਸੀ।

ਆਨੰਦ ਕਾਰਜ ਦੀ ਰਸਮ ਅਨੁਸਾਰ ਹੋਏ ਵਿਆਹ ਨੂੰ ਕਾਨੂੰਨੀ ਮਾਨਤਾ ਦਿਵਾਉਣ ਲਈ ਸਭ ਤੋਂ ਪਹਿਲਾ ਵਿਚਾਰ ਰਿਆਸਤ ਨਾਭਾ ਦੇ ਟਿੱਕਾ ਰਿਪਦੁਮਨ ਸਿੰਘ, ਜੋ ਵਾਇਸਰਾਏ ਦੀ ਕੌਂਸਲ ਦੇ ਸਿੱਖ ਮੈਂਬਰ ਸਨ, ਨੂੰ 1907 ਵਿਚ ਆਇਆ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਤੇ ਵਿਦਵਾਨਾਂ ਦੀ ਰਾਇ ਲੈਣ ਉਪਰੰਤ ਉਨ੍ਹਾਂ ਨੇ 30 ਅਕਤੂਬਰ 1908 ਨੂੰ ਇਹ ਬਿੱਲ ਕੌਂਸਲ ਵਿਚ ਪੇਸ਼ ਕੀਤਾ। ਸਰਕਾਰ ਵੱਲੋਂ ਆਮ ਸਿੱਖ ਸੰਸਥਾਵਾਂ ਅਤੇ ਵਿਦਵਾਨਾਂ ਦੀ ਜਾਣਕਾਰੀ ਲੈਣ ਲਈ ਇਹ ਬਿੱਲ ਆਪਣੇ ਗਜ਼ਟ, ਸਥਾਨਕ ਗਜ਼ਟ (ਅੰਗਰੇਜ਼ੀ) ਅਤੇ ਹੋਰ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਕੀਤਾ ਗਿਆ। ਬਦਕਿਸਮਤੀ ਨੂੰ ਨਾਭਾ ਦੇ ਹੀ ਮਹਾਰਾਜਾ ਹੀਰਾ ਸਿੰਘ, ਜੋ ਬਿੱਲ ਪੇਸ਼ ਕਰਨ ਵਾਲੇ ਟਿੱਕਾ ਸਾਹਿਬ ਦੇ ਪਿਤਾ ਸਨ, ਨੇ ਇਸ ਬਿੱਲ ਦੀ ਵਿਰੋਧਤਾ ਕਰਦੇ ਹੋਏ ਅਨੇਕਾਂ ਹੀ ਬਿਆਨ ਤੇ ਪੈਂਫਲਿਟ ਆਪਣੇ ਨਾਂ ਹੇਠ ਛਪਵਾਏ। ਉਨ੍ਹਾਂ ਇਸ ਬਿੱਲ ਦੇ ਸਮਰਥਕਾਂ ਨੂੰ ਵੀ ਚੈਲੰਜ ਕੀਤਾ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਗ੍ਰੰਥੀਆਂ ਨੇ ਇਸ ਬਿੱਲ ਵਿਰੁੱਧ ਮਤੇ ਪਾਸ ਕਰ ਕੇ ਕੌਂਸਲ ਨੂੰ ਭੇਜੇ। ਇਸ ਤਰ੍ਹਾਂ ਗੁਰਧਾਮਾਂ ਅਤੇ ਸਿੱਖ ਰਸਮੋ-ਰਿਵਾਜ ਦੇ ਸੁਧਾਰ ਚਾਹੁਣ ਵਾਲੇ ਪੜ੍ਹੇ-ਲਿਖੇ ਸਿੰਘਾਂ ਅਤੇ ਪ੍ਰੰਪਰਾਗਤ ਵਿਚਾਰਾਂ ਵਾਲੇ ਸਿੱਖਾਂ ਵਿਚਕਾਰ ਇਕ ਸ਼ਬਦੀ-ਯੁੱਧ ਸ਼ੁਰੂ ਹੋ ਗਿਆ। ਟਿੱਕਾ ਸਾਹਿਬ ਤੋਂ ਬਿਨਾਂ ਸਰਕਾਰ ਵੀ ਇਸ ਗੱਲ ਤੋਂ ਦੁਖੀ ਸੀ। ਕੁਝ ਸਮੇਂ ਲਈ ਇਸ ਬਿੱਲ ਨੂੰ ਪਾਸ ਕਰਨ ਬਾਰੇ ਖਾਮੋਸ਼ੀ ਛਾ ਗਈ। ਸਿੱਖਾਂ ਵਿਚ ਕੋਈ ਵੀ ਵਿਅਕਤੀ ਮਹਾਰਾਜਾ ਨਾਭਾ ਦੀ ਵਿਰੋਧਤਾ ਕਰਨ ਦਾ ਜੇਰਾ ਨਹੀਂ ਰੱਖਦਾ ਸੀ।

ਅਚਾਨਕ ਹੀ ਸਰਦਾਰ ਸੁੰਦਰ ਸਿੰਘ ਮਜੀਠੀਆ ਨੇ ਮਹਾਰਾਜਾ ਹੀਰਾ ਸਿੰਘ ਦੇ ਬਿਆਨ ਨੂੰ ਚੈਲੰਜ ਕੀਤਾ। ਭਾਵੇਂ ਉਨ੍ਹਾਂ ਦੇ ਮਹਾਰਾਜੇ ਨਾਲ ਨਿੱਜੀ ਤੌਰ ’ਤੇ ਬਹੁਤ ਨਿੱਘੇ ਸੰਬੰਧ ਸਨ, ਪਰ ਪੰਥਕ ਹਿੱਤ ਵਧੇਰੇ ਪਿਆਰੇ ਸਨ। ਸਰਦਾਰ ਮਜੀਠੀਆ ਨੇ ਆਪ ਨਿੱਜੀ ਤੌਰ ਉੱਤੇ ਅਤੇ ਚੀਫ਼ ਖਾਲਸਾ ਦੀਵਾਨ ਦੇ ਸਕੱਤਰ ਹੋਣ ਦੇ ਨਾਤੇ ਅਨੇਕ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਵਿਦਵਾਨਾਂ, ਪਿੰਡਾਂ ਦੀਆਂ ਪੰਚਾਇਤਾਂ, ਭਾਰਤੀ ਫ਼ੌਜ ਅਤੇ ਸਰਕਾਰ ਵਿਚ ਉੱਚੇ ਅਹੁਦਿਆਂ ਉੱਤੇ ਸੁਸ਼ੋਭਿਤ ਸਿੱਖ ਅਫ਼ਸਰਾਂ ਨੂੰ ਪੱਤਰ ਲਿਖੇ ਕਿ ਉਹ ਇਸ ਬਿੱਲ ਦੀ ਹਮਾਇਤ ਵਿਚ ਕੌਂਸਲ ਨੂੰ ਮਤੇ ਪਾਸ ਕਰ ਕੇ ਭੇਜਣ ਅਤੇ ਪੱਤਰ ਲਿਖਣ। ਇਸ ਸਾਰੀ ਖ਼ਤੋ-ਖ਼ਤਾਬਤ ਦੇ ਪੰਜ ਵੱਡੇ-ਵੱਡੇ ਗ੍ਰੰਥ ਬਣਦੇ ਹਨ, ਜੋ ਇਸ ਸਮੇਂ ‘ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ’ ਨਵੀਂ ਦਿੱਲੀ ਵਿਚ ਪਏ ਹਨ।

ਇਸ ਬਿੱਲ ਨੂੰ ਪਾਸ ਕਰਵਾਉਣ ਦੇ ਕੁਝ ਖਾਸ ਮੰਤਵ ਸਨ। ਭਾਵੇਂ ਉਨ੍ਹਾਂ ਦਿਨਾਂ ਵਿਚ ਆਨੰਦ ਕਾਰਜ ਦੀ ਰਸਮ ਦੁਆਰਾ ਵਿਆਹ ਹੀ ਆਮ ਪ੍ਰਚੱਲਤ ਸਨ, ਪਰ ਹਿੰਦੂ ਇਸ ਵਿਆਹ ਨੂੰ ਮਾਨਤਾ ਨਹੀਂ ਦਿੰਦੇ ਸਨ। ਉਹ ਸਿੱਖਾਂ ਨੂੰ ਹਿੰਦੂ ਧਰਮ ਦਾ ਹੀ ਇਕ ਅੰਗ ਮੰਨਦੇ ਸਨ ਅਤੇ ਸਿੱਖਾਂ ਨੂੰ ਆਪਣੇ ਧਰਮ ਅੰਦਰ ਹੀ ਸਮੋ ਲੈਣਾ ਚਾਹੁੰਦੇ ਸਨ। ਇਹ ਗੱਲ ਵਰਣਨਯੋਗ ਹੈ ਕਿ ਇਸ ਬਿੱਲ ਦਾ ਬਹੁਤਾ ਵਿਰੋਧ ਵੀ ਪੰਡਤਾਂ ਨੇ ਹੀ ਕਰਵਾਇਆ ਕਿਉਂਕਿ ਬਿੱਲ ਪਾਸ ਹੋਣ ਨਾਲ ਉਨ੍ਹਾਂ ਨੂੰ ਲੱਖਾਂ ਹੀ ਸਾਮੀਆਂ ਤੋਂ ਹੱਥ ਧੋਣੇ ਪੈਂਦੇ ਸਨ ਜੋ ਪਿੱਛੋਂ ਧੋਣੇ ਪਏ ਵੀ। ਪੰਡਤ ਕਹਿੰਦੇ ਸਨ ਕਿ ਹਿੰਦੂ ਰੀਤੀ ਅਨੁਸਾਰ ਹੀ ਵਿਆਹ ਠੀਕ, ਸ਼ੁੱਧ ਅਤੇ ਪਵਿੱਤਰ ਹੈ। ਆਨੰਦ ਕਾਰਜ ਅਨੁਸਾਰ ਹੋਇਆ ਵਿਆਹ ਸ਼ੁੱਧ ਅਤੇ ਪਵਿੱਤਰ ਨਹੀਂ ਹੈ ਅਤੇ ਇਸ ਰਸਮ ਅਨੁਸਾਰ ਹੋਏ ਵਿਆਹ ਵਿੱਚੋਂ ਪੈਦਾ ਹੋਏ ਬੱਚੇ ‘ਨਾਜਾਇਜ਼’ ਅਤੇ ‘ਹਰਾਮ ਦੇ’ ਬੱਚੇ ਕਹਿਲਾਉਣਗੇ। ਇਸ ਕੂੜੇ ਪ੍ਰਚਾਰ ਕਾਰਨ ਪੇਂਡੂ ਤੇ ਦੁਚਿੱਤੀ ਵਿਚਾਰਾਂ ਵਾਲੇ ਦੁਬਿਧਾ ਵਿਚ ਸਨ, ਜਿਸ ਕਾਰਨ ਉਹ ਹਿੰਦੂ ਰੀਤੀ ਅਨੁਸਾਰ ਹੋਏ ਵਿਆਹ ਨੂੰ ਤਰਜੀਹ ਦਿੰਦੇ ਸਨ।

ਸਰਕਾਰ ਨੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਸੈਸ਼ਨ ਜੱਜਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਵਿਚਾਰ ਮੰਗੇ। ਬਹੁਤੇ ਡਿਪਟੀ ਕਮਿਸ਼ਨਰਾਂ ਨੇ ਲੋਕਾਂ ਦੀ ਰਾਇ ਲੈਣ ਉਪਰੰਤ ਇਸ ਬਿੱਲ ਦੇ ਹੱਕ ਵਿਚ ਆਪਣੇ ਵਿਚਾਰ ਭੇਜੇ। ਇਸੇ ਤਰ੍ਹਾਂ ਸੈਸ਼ਨ ਜੱਜਾਂ ਨੇ ਆਪਣੇ ਜ਼ਿਲ੍ਹੇ ਵਿਚ ਵਿਆਹ ਬਾਰੇ ਪ੍ਰਚੱਲਤ ਰਸਮ ਤੇ ਅਦਾਲਤਾਂ ਵਿਚ ਆਏ ਕੇਸਾਂ ਦਾ ਜ਼ਿਕਰ ਕਰਦਿਆਂ ਇਸ ਬਿੱਲ ਦੀ ਹਮਾਇਤ ਕੀਤੀ।

ਅੰਗਰੇਜ਼ ਸਰਕਾਰ ਨੇ ਜਦੋਂ ਵੇਖਿਆ ਕਿ ਇਸ ਬਿੱਲ ਦੇ ਹੱਕ ਵਿਚ ਸਾਰੀ ਸਿੱਖ ਕੌਮ ਹੈ, ਕੇਵਲ ਮੁੱਠੀ ਭਰ ਲੋਕ ਹੀ ਇਸ ਦੀ ਵਿਰੋਧਤਾ ਕਰ ਰਹੇ ਹਨ ਤਾਂ ਸਰਕਾਰ ਨੇ ਆਨੰਦ ਕਾਰਜ ਬਾਰੇ ਬਿੱਲ ਪਾਸ ਕਰਨ ਦਾ ਮਨ ਬਣਾ ਲਿਆ। ਸਰਦਾਰ ਮਜੀਠੀਆ ਜੋ ਹੁਣ ਕੌਂਸਲ ਦੇ ਐਡੀਸ਼ਨਲ ਮੈਂਬਰ ਬਣ ਗਏ ਸਨ, ਨੇ ਸ਼ਿਮਲਾ ਵਿਖੇ 27 ਅਗਸਤ 1909 ਨੂੰ ਹੋਈ ਵਾਇਸਰਾਏ ਕੌਂਸਲ ਦੀ ਮੀਟਿੰਗ ਵਿਚ ਇਹ ਬਿੱਲ ਪੇਸ਼ ਕੀਤਾ। ਬਿੱਲ ‘ਸੀਲੈਕਟ ਕਮੇਟੀ’ ਦੇ ਸਪੁਰਦ ਕਰ ਦਿੱਤਾ ਗਿਆ, ਜਿਸ ਨੇ ਇਸ ਦੀ ਪ੍ਰਵਾਨਗੀ ਦੇ ਦਿੱਤੀ। ਕਮੇਟੀ ਦੀ ਰੀਪੋਰਟ 10 ਸਤੰਬਰ ਦੀ ਮੀਟਿੰਗ ਵਿਚ ਪੇਸ਼ ਹੋਈ ਅਤੇ ਕੌਂਸਲ ਨੇ 22 ਅਕਤੂਬਰ 1909 ਨੂੰ ਇਹ ਬਿੱਲ ਸਰਬਸੰਮਤੀ ਨਾਲ ਪਾਸ ਕਰ ਦਿੱਤਾ। ਐਕਟ ਬਣ ਕੇ ਇਹ ਸਾਰੇ ਬ੍ਰਿਟਿਸ਼ ਇੰਡੀਆ, ਜਿਸ ਵਿਚ ਉਸ ਸਮੇਂ ਪਾਕਿਸਤਾਨ ਅਤੇ ਬੰਗਲਾ ਦੇਸ਼ ਵੀ ਸ਼ਾਮਿਲ ਸਨ, ਉੱਤੇ ਲਾਗੂ ਹੋਇਆ।

ਬਿੱਲ ਪੇਸ਼ ਕਰਦਿਆਂ ਸਰਦਾਰ ਮਜੀਠੀਆ ਨੇ ਆਪਣੇ ਭਾਸ਼ਨ ਵਿਚ ਕਿਹਾ ਸੀ ਕਿ ਆਨੰਦ ਕਾਰਜ ਰਾਹੀਂ ਭਾਵੇਂ ਵਿਆਹ ਆਮ ਪ੍ਰਚੱਲਤ ਹਨ ਅਤੇ ਪੰਜਾਬ ਲਾਅ ਐਕਟ ਅਧੀਨ ਕਾਨੂੰਨੀ ਹੈਸੀਅਤ ਵੀ ਰੱਖਦੇ ਹਨ, ਪਰ ਇਹ ਗੱਲ ਵੀ ਭੁੱਲਣ ਵਾਲੀ ਨਹੀਂ ਕਿ ਸਰਦਾਰ ਦਿਆਲ ਸਿੰਘ ਮਜੀਠੀਆ ਦਾ ਕੇਸ ਪ੍ਰਿਵੀ ਕੌਂਸਲ ਤਕ ਗਿਆ ਸੀ ਕਿ ਸਿੱਖਾਂ ਉੱਤੇ ਹਿੰਦੂਆਂ ਵਾਲੇ ਕਾਨੂੰਨ ਲਾਗੂ ਹੁੰਦੇ ਹਨ। ਦੂਸਰਾ, ਸਿੱਖ ਹੁਣ ਕੇਵਲ ਪੰਜਾਬ ਤਕ ਹੀ ਸੀਮਤ ਨਹੀਂ ਹਨ, ਉਹ ਭਾਰਤ ਦੇ ਹਰ ਸੂਬੇ ਤੋਂ ਬਿਨਾਂ ਬਰਮਾ, ਚੀਨ, ਬਰਤਾਨੀਆ, ਅਮਰੀਕਾ, ਕੈਨੇਡਾ ਆਦਿ ਦੇਸ਼ਾਂ ਵਿਚ ਵੀ ਜਾ ਚੁਕੇ ਹਨ।

ਉਨ੍ਹਾਂ ਕੌਂਸਲ ਨੂੰ ਦੱਸਿਆ ਕਿ ਆਨੰਦ ਕਾਰਜ ਦੀ ਰਸਮ ਰਾਹੀਂ ਪਹਿਲਾ ਵਿਆਹ ਭਾਈ ਕਮਲੀਆ ਅਤੇ ਭਾਈ ਮਥੋ ਮੁਰਾਰੀ ਦਾ ਹੋਇਆ ਸੀ।ਬਾਦਸ਼ਾਹ ਅਕਬਰ ਪਾਸ ਸ਼ਿਕਾਇਤ ਲਗਾਈ ਗਈ ਕਿ ਇਹ ਵਿਆਹ ਸ਼ੁੱਧ ਨਹੀਂ ਹੈ। ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਦਾਮਾਦ ਭਾਈ ਜੇਠਾ ਜੀ, ਜੋ ਪਿੱਛੋਂ ਸ੍ਰੀ ਗੁਰੂ ਰਾਮਦਾਸ ਜੀ ਕਹਿਲਾਏ, ਨੂੰ ਬਾਦਸ਼ਾਹ ਪਾਸ ਭੇਜਿਆ ਸੀ।ਬਾਦਸ਼ਾਹ ਨੇ ਵੀ ਆਨੰਦ ਕਾਰਜ ਰਾਹੀਂ ਹੋਏ ਵਿਆਹ ਨੂੰ ਮਾਨਤਾ ਦੇ ਦਿੱਤੀ ਸੀ। ‘ਸਿੱਖ’ ਸ਼ਬਦ ਦੀ ਪਰਿਭਾਸ਼ਾ ਕਰਦਿਆਂ ਉਨ੍ਹਾਂ ਦੱਸਿਆ ਕਿ ਸਾਰੇ ਸਿੱਖਾਂ ਤੋਂ ਬਿਨਾਂ ਉਹ ਸਾਰੇ ਲੋਕ ਵੀ ਸ਼ਾਮਿਲ ਹਨ, ਜੋ ਦਸ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਨ। ਉਨ੍ਹਾਂ ਕਿਹਾ ਇਸ ਬਿੱਲ ਦਾ ਮਨੋਰਥ ਆਨੰਦ ਕਾਰਜ ਰਸਮ ਅਨੁਸਾਰ ਹੋਏ ਵਿਆਹ ਨੂੰ ਸ਼ੁੱਧ ਅਤੇ ਪਵਿੱਤਰ ਹੋਣ ਬਾਰੇ ਜੋ ਸ਼ੰਕੇ ਪਾਏ ਜਾਂਦੇ ਹਨ, ਨੂੰ ਨਵਿਰਤ ਕਰਨਾ ਵੀ ਹੈ।ਇਸ ਬਿੱਲ ਦੇ ਪਾਸ ਹੋਣ ਨਾਲ ਸਿੱਖਾਂ ਦੇ ਵਿਆਹ-ਸ਼ਾਦੀ ਉੱਤੇ ਹੋਣ ਵਾਲੇ ਖ਼ਰਚੇ ਬਹੁਤ ਹੀ ਘਟ ਜਾਣਗੇ। ਇਹ ਅਸਲ ਵਿਚ ਹਿੰਦੂ ਰੀਤੀ ਅਨੁਸਾਰ ਕੀਤੇ ਜਾਂਦੇ ਵਿਆਹ ਤੋਂ ਸਾਦਾ ਤੇ ਅਗਾਂਹਵਧੂ ਹੈ। ਆਨੰਦ ਮੈਰਿਜ ਐਕਟ ਅਧੀਨ ਹੋਈ ਸ਼ਾਦੀ ਨੂੰ ਕਾਨੂੰਨੀ ਮਾਨਤਾ ਤਾਂ ਮਿਲ ਗਈ ਹੈ ਅਤੇ ਇਸ ਰਸਮ ਦੁਆਰਾ ਹੋਈ ਸ਼ਾਦੀ ਇਸ ਐਕਟ ਅਧੀਨ ਰਜਿਸਟਰਡ ਕਰਵਾਈ ਜਾ ਸਕਦੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)