editor@sikharchives.org

ਜੀਵਨ ਬਿਉਰਾ ਖਿਦਰਾਣੇ ਦੀ ਢਾਬ ਦਾ

ਮਹਾਂ ਸਿੰਘ ਸਾਹਮਣੇ, ਬੇਦਾਵਾ ਗੁਰਾਂ ਪਾੜ ਦਿੱਤਾ, ਸਾਰਿਆਂ ਸਿੰਘਾਂ ਨੂੰ ਗੁਰਾਂ, ਕੀਤਾ ਮਾਲੋ ਮਾਲ ਜੀ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਢਾਬ ਖਿਦਰਾਣੇ ਦੀ ਮੈਂ, ਸੁਣ ਲੌ ਬਿਆਨ ਮੇਰੇ,
ਪਾਣੀ ਬਰਸਾਤ ਦਾ ਮੈਂ, ਰੱਖਦੀ ਸੰਭਾਲ ਸੀ।
ਬਾਰਾਂ-ਬਾਰਾਂ ਕੋਹਾਂ ਤਕ, ਲੱਭਦਾ ਨਾ ਪਾਣੀ ਕਿਤੇ,
ਪਾਣੀ ਤੋਂ ਬਗ਼ੈਰ ਲੋਕੀਂ, ਕਰਨ ਹਾਲ-ਹਾਲ ਸੀ।

ਪੰਛੀਆਂ ਦੀ ਲੁਕਣ ਗਾਹ, ਸੀ ਮੇਰੀ ਰੱਖ ਵਿਚ,
ਆਉਂਦੇ ਸੀ ਸ਼ਿਕਾਰੀ ਇਥੇ, ਆ ਕੇ ਲਾਉਂਦੇ ਜਾਲ ਸੀ।
ਸ਼ਿਕਾਰੀਆਂ ਤੋਂ ਰਾਹਤ ਮਿਲੀ, ਪੂਜਿਆ ਮੈਂ ਯੋਗ ਹੋਈ,
ਮੁਕਤੀ ਦੀ ਦਾਤੀ ਬਣੀ, ਕੈਸੀ ਚਲੀ ਚਾਲ ਜੀ!
ਸੰਨ ਸਤਾਰਾਂ ਸੌ ਸੀ ਚਾਰ, ਛੱਡਿਆ ਗੁਰਾਂ ਨੇ ਕਿਲ੍ਹਾ,
ਮਗਰੇ ਗੁਰਾਂ ਦੇ ਫੌਜ, ਕਰ ਰਹੀ ਭਾਲ ਜੀ।

ਵਾਰ ਪਰਵਾਰ ਗੁਰਾਂ, ਮਾਛੀਵਾੜੇ ਆਣ ਕੇ ਤੇ,
ਟਿੰਡ ਦੇ ਸਰ੍ਹਾਣੇ ਕੋਲ, ਰੱਖੀ ਗੁਰਾਂ ਢਾਲ ਜੀ।
ਆਲਮਗੀਰ ਰਾਏ ਕੋਟ, ਲੰਮੇ ਜੱਟਪੁਰੇ ਗੁਰਾਂ,
ਸੰਗਤਾਂ ਨੂੰ ਦੀਦਾਰ ਦੇ ਕੇ, ਕਰ ’ਤਾ ਨਿਹਾਲ ਜੀ।
ਤਖ਼ਤੂਪੁਰਾ ਦੀਨਾ ਕਾਂਗੜ, ਕੋਟ ਕਪੂਰੇ ਆ ਕੇ,
ਸਿੱਖੀ ਮਜ਼ਬੂਤ ਕੀਤੀ, ਸੁਣੋਂ ਅੱਗੇ ਹਾਲ ਜੀ।

ਮਾਲਵੇ ਦੀ ਧਰਤੀ ਨੂੰ, ਇਉਂ ਹੀ ਲੱਗਣੇ ਸੀ ਭਾਗ,
ਬੇਦਾਵੇ ਵਾਲੇ ਸਿੰਘਾਂ ਵੇਖੋ, ਕਰ ’ਤੀ ਕਮਾਲ ਜੀ।
ਝਾੜੀਆਂ ਦੇ ਕੰਡਿਆਂ ਦੇ, ਵਿਚ ਸੋਭਾ ਪਾਂਵਦੀ ਸਾਂ,
ਗੁਰੂ ਦਸਮੇਸ਼ ਇਥੇ, ਵਾਰ ਆਇਆ ਲਾਲ ਜੀ।
ਮਾਰੋ-ਮਾਰ ਕਰਦਾ, ਵਜੀਦਾ ਏਥੇ ਪਹੁੰਚ ਗਿਆ;
ਤੰਬੂਆਂ ਦਾ ਰੂਪ ਵੇਖ, ਝੱਲੇ ਕੌਣ ਝਾਲ ਜੀ।
ਝਾੜੀਆਂ ਦੇ ਕੰਡੇ ਕੰਮ, ਬਰਛੀਆਂ ਦਾ ਕਰਨ ਲੱਗੇ,
ਫੌਜ ਨਾ ਵਧਣ ਦਿੱਤੀ, ਐਸੇ ਲਾਏ ਜਾਲ ਜੀ।

ਮੈਰੀ ਸੀ ਗਰਮ ਰੇਤਾ, ਬਰੂਦ ਬਣ ਉੱਡਦੀ ਸੀ,
ਫੌਜ ਦੀ ਨਾ ਪੇਸ਼ ਗਈ, ਦੁਖੀ ਵਾਲ ਵਾਲ ਸੀ।
ਭੁੱਖੇ ਸ਼ੇਰ ਵਾਂਗ ਉਥੇ, ਖਾਲਸਾ ਸੀ ਟੁੱਟ ਪਿਆ,
ਦੁਸ਼ਮਣਾਂ ਦੇ ਖੂਨ ਨਾਲ, ਵਗੇ ਉਥੇ ਖਾਲ ਸੀ।

ਟਿੱਬੀ ਸਾਹਿਬ ਬੈਠਾ ਗੁਰ, ਵੇਖਿਆ ਨਜ਼ਾਰਾ ਆਪ,
ਜੰਗ ਦੇ ਮੈਦਾਨ ਸਿੰਘ, ਘਾਲਾਂ ਰਹੇ ਘਾਲ ਸੀ।
ਆਪ ਦਸਮੇਸ਼ ਆ ਕੇ, ਸਿੰਘਾਂ ਦੇ ਦੀਦਾਰ ਕੀਤੇ,
ਮੁਖੜੇ ਨੂੰ ਪੂੰਝਦੇ ਨੇ, ਕੱਢ ਕੇ ਰੁਮਾਲ ਜੀ।

ਸਿੰਘਾਂ ਤਾਈਂ ਵਰ ਦੇ ਕੇ, ਮਹਾਂ ਸਿੰਘ ਕੋਲ ਆਏ,
ਪੁੱਛਦੇ ਨੇ ਮਹਾਂ ਸਿੰਘਾ! ਦੱਸ, ਕੀ ਖ਼ਿਆਲ ਜੀ?
ਪਾੜ ਕੇ ਬੇਦਾਵਾ ਦਾਤਾ, ਟੁੱਟੀ ਗੰਢ ਦੇਵੋ ਸਾਡੀ,
ਭੁੱਲਾਂ ਨੂੰ ਚਿਤਾਰੋ ਨਹੀਂ, ਭੁੱਲੇ ਬੱਚੇ ਬਾਲ ਜੀ।
ਮਹਾਂ ਸਿੰਘ ਸਾਹਮਣੇ, ਬੇਦਾਵਾ ਗੁਰਾਂ ਪਾੜ ਦਿੱਤਾ,
ਸਾਰਿਆਂ ਸਿੰਘਾਂ ਨੂੰ ਗੁਰਾਂ, ਕੀਤਾ ਮਾਲੋ ਮਾਲ ਜੀ।

ਢਾਬ ਖਿਦਰਾਣੇ ਦੀ ਤੋਂ, ਬਣ ਗਈ ਮੁਕਤਸਰ,
ਸ਼ਹੀਦਾਂ ਦੀ ਯਾਦ ਵਿਚ, ਸੁਹਣੇ ਬਣੇ ਤਾਲ ਜੀ।
ਵਰਾਂ ਦੀ ਮੈਂ ਦਾਤੀ ਬਣੀ, ਇਸ ਵਿਚ ਸ਼ੱਕ ਨਹੀਂ,
ਸੱਚ ਦੀ ਕਹਾਣੀ ਲਿਖੀ, ‘ਭੌਰ’ ਪੜਤਾਲ ਜੀ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Sawarn Singh Bhaur

ਪਿੰਡ ਤੇ ਡਾਕ: ਸਰਲੀ ਕਲਾਂ, ਤਹਿ. ਖਡੂਰ ਸਾਹਿਬ ,ਤਰਨਤਾਰਨ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)