ਦੀਵਾ ਬਲੈ ਅੰਧੇਰਾ ਜਾਇ॥
ਬੇਦ ਪਾਠ ਮਤਿ ਪਾਪਾ ਖਾਇ॥
ਉਗਵੈ ਸੂਰੁ ਨ ਜਾਪੈ ਚੰਦੁ॥
ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ॥
ਬੇਦ ਪਾਠ ਸੰਸਾਰ ਕੀ ਕਾਰ॥
ਪੜਿ੍ ਪੜਿ੍ ਪੰਡਿਤ ਕਰਹਿ ਬੀਚਾਰ॥
ਬਿਨੁ ਬੂਝੇ ਸਭ ਹੋਇ ਖੁਆਰ॥
ਨਾਨਕ ਗੁਰਮੁਖਿ ਉਤਰਸਿ ਪਾਰਿ॥ (ਪੰਨਾ 791)
ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੂਹੀ ਕੀ ਵਾਰ ਦੇ ਇਸ ਪਾਵਨ ਸਲੋਕ ਦੁਆਰਾ ਮਨੁੱਖ-ਮਾਤਰ ਨੂੰ ਰੱਬੀ ਗਿਆਨ ਦੇ ਇਕ ਸੋਮੇ ਧਾਰਮਿਕ ਗ੍ਰੰਥ ’ਚ ਵਿਦਮਾਨ ਨਿਰਮਲ ਗਿਆਨ ਨੂੰ ਗ੍ਰਹਿਣ ਕਰਨ, ਅਪਣਾਉਣ ਅਤੇ ਇਸ ਅਨੁਸਾਰ ਮਨੁੱਖਾ ਜੀਵਨ ਨੂੰ ਢਾਲਦਿਆਂ ਸਫਲ ਕਰਨ ਦਾ ਗੁਰਮਤਿ ਗਾਡੀ ਮਾਰਗ ਬਖ਼ਸ਼ਿਸ਼ ਕਰਦੇ ਹਨ।
ਸਤਿਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਜਦੋਂ ਦੀਵਾ ਜਗਦਾ ਹੈ ਤਾਂ ਹਨੇਰਾ ਚਲਾ ਜਾਂਦਾ ਹੈ ਭਾਵ ਆਲੇ-ਦੁਆਲੇ ਰੌਸ਼ਨੀ ਹੋ ਜਾਂਦੀ ਹੈ। ਇਉਂ ਹੀ ਜਦੋਂ ਧਰਮ-ਗ੍ਰੰਥ ਨੂੰ ਪੜ੍ਹ ਕੇ ਇਸ ’ਚ ਵਿਦਮਾਨ ਗਿਆਨ ਲੈਂਦਿਆਂ ਮਨੁੱਖ-ਮਾਤਰ ਆਪਣੀ ਮੱਤ ਜਾਂ ਮਾਨਸਿਕ-ਆਤਮਿਕ ਅਵਸਥਾ ਨੂੰ ਬਦਲ ਲਵੇ ਭਾਵ ਚੰਗੇ ਪਾਸੇ ਤੋਰ ਲਵੇ ਤਾਂ ਦੁਸ਼ਟ ਕਰਮ ਖ਼ਤਮ ਹੋ ਜਾਂਦੇ ਹਨ। ਜਦੋਂ ਸੂਰਜ ਚੜ੍ਹ ਪੈਂਦਾ ਹੈ ਤਾਂ ਚੰਦਰਮਾ ਚੜ੍ਹਿਆ ਹੋਇਆ ਵੀ ਦਿਖਾਈ ਨਹੀਂ ਦਿੰਦਾ। ਇਸੇ ਤਰ੍ਹਾਂ ਜਦੋਂ ਮਨੁੱਖੀ ਦਿਲ ਵਿਚ ਗਿਆਨ ਦਾ ਉਜਾਲਾ ਹੋ ਜਾਂਦਾ ਹੈ ਤਾਂ ਇਸ ਦਾ ਅਗਿਆਨ ਦਾ ਹਨੇਰਾ ਮਿਟ ਜਾਂਦਾ ਹੈ।
ਗੁਰੂ ਜੀ ਕਥਨ ਕਰਦੇ ਹਨ ਕਿ ਧਾਰਮਿਕ ਗ੍ਰੰਥਾਂ ਦਾ ਪਾਠ ਕਰਨਾ ਦੁਨੀਆਂ ਨੇ ਇਕ ਕੰਮ ਭਾਵ ਰਸਮ ਕਰਕੇ ਅਪਣਾਇਆ ਹੋਇਆ ਹੈ। ਪਰੰਤੂ ਅਸਲ ਵਿਦਵਾਨ ਜਨ ਇਨ੍ਹਾਂ ਨੂੰ ਪੜ੍ਹ ਕੇ ਇਨ੍ਹਾਂ ਉੱਪਰ ਵਿਚਾਰ ਵੀ ਕਰਦੇ ਹਨ। ਸਹੀ ਸੇਧ ਵਿਚ ਤੁਰਨ ਵਾਲੇ ਉਹੀ ਅਖਵਾ ਸਕਦੇ ਹਨ। ਭਾਵ ਮਾਤਰ ਪੜ੍ਹਨ ਨਾਲ ਆਤਮਕ ਲਾਭ ਨਹੀਂ ਹੋ ਸਕਦਾ, ਡੂੰਘੀ ਤੇ ਪੂਰੀ ਵਿਚਾਰ ਦੀ ਬਹੁਤ ਲੋੜ ਹੈ। ਜਦੋਂ ਤਕ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਵਾਲਾ ਅਸਲ ਰਮਜ਼ ਨੂੰ ਜਾਣ ਨਹੀਂ ਲੈਂਦਾ ਉਹ ਇਧਰ-ਉਧਰ ਭਟਕਦਾ ਤੇ ਖੁਆਰ ਹੀ ਹੁੰਦਾ ਹੈ। ਗੁਰੂ ਪਾਤਸ਼ਾਹ ਜੀ ਸਪੱਸ਼ਟ ਕਰਦੇ ਹਨ ਕਿ ਸਤਿਗੁਰੂ ਦੀ ਨਿਰਮਲ ਸਿੱਖਿਆ, ਸੱਚੇ ਉਪਦੇਸ਼ ਨੂੰ ਸੁਣਨ, ਸਮਝਣ ਤੇ ਅਪਣਾਉਣ ਵਾਲਾ ਮਨੁੱਖ ਆਪਣੇ ਜੀਵਨ-ਉਦੇਸ਼ ਨੂੰ ਪੂਰਾ ਕਰਦਾ ਹੈ ਤੇ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ।
ਲੇਖਕ ਬਾਰੇ
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/June 1, 2007
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/June 1, 2007
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/July 1, 2007
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/September 1, 2007
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/October 1, 2007
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/November 1, 2007
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/December 1, 2007
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/January 1, 2008
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/February 1, 2008
- ਧਰਮ ਪ੍ਰਚਾਰ ਕਮੇਟੀhttps://sikharchives.org/kosh/author/%e0%a8%a7%e0%a8%b0%e0%a8%ae-%e0%a8%aa%e0%a9%8d%e0%a8%b0%e0%a8%9a%e0%a8%be%e0%a8%b0-%e0%a8%95%e0%a8%ae%e0%a9%87%e0%a8%9f%e0%a9%80/March 1, 2008