editor@sikharchives.org
ਸਭਰਾਉਂ ਦਾ ਯੁੱਧ

ਸਭਰਾਉਂ ਦਾ ਯੁੱਧ

ਸਭਰਾਉਂ ਦਾ ਯੁੱਧ ਪਹਿਲੇ ਅੰਗਰੇਜ਼-ਸਿੱਖ ਯੁੱਧ (ਐਂਗਲੋ ਸਿੱਖ ਵਾਰ) ਦੀ ਸਿਖਰ ਸੀ। ਸੰਸਾਰ ਦੇ ਵੱਡੇ ਹਿੱਸੇ ਨੂੰ ਬਸਤੀਵਾਦ ਦੀ ਲਪੇਟ ਵਿਚ ਲੈ ਕੇ ਆਪਣੀ ਸ਼ਕਤੀ ਦਾ ਪਰਚਮ ਲਹਿਰਾਉਣ ਵਾਲੀ ਸ਼ਕਤੀ ਅੰਗਰੇਜ਼ ਨਾਲ ਜਿਸ ਸਿਦਕਦਿਲੀ ਨਾਲ ਸਿੱਖਾਂ ਨੇ ਸਿਰ ਤਲੀ ’ਤੇ ਧਰ ਕੇ ਮੈਦਾਨ-ਏ-ਜੰਗ ਵਿਚ ਜੌਹਰ ਦਿਖਾਏ ਉਹ ਇਤਿਹਾਸ ਦਾ ਸ਼ਾਨਦਾਨ ਪੰਨਾ ਹੈ।
ਬੁੱਕਮਾਰਕ ਕਰੋ (0)
Please login to bookmark Close
ਪੜਨ ਦਾ ਸਮਾਂ: 1 ਮਿੰਟ

ਸਭਰਾਉਂ ਦਾ ਯੁੱਧ ਪਹਿਲੇ ਅੰਗਰੇਜ਼-ਸਿੱਖ ਯੁੱਧ (ਐਂਗਲੋ ਸਿੱਖ ਵਾਰ) ਦੀ ਸਿਖਰ ਸੀ। ਸੰਸਾਰ ਦੇ ਵੱਡੇ ਹਿੱਸੇ ਨੂੰ ਬਸਤੀਵਾਦ ਦੀ ਲਪੇਟ ਵਿਚ ਲੈ ਕੇ ਆਪਣੀ ਸ਼ਕਤੀ ਦਾ ਪਰਚਮ ਲਹਿਰਾਉਣ ਵਾਲੀ ਸ਼ਕਤੀ ਅੰਗਰੇਜ਼ ਨਾਲ ਜਿਸ ਸਿਦਕਦਿਲੀ ਨਾਲ ਸਿੱਖਾਂ ਨੇ ਸਿਰ ਤਲੀ ’ਤੇ ਧਰ ਕੇ ਮੈਦਾਨ-ਏ-ਜੰਗ ਵਿਚ ਜੌਹਰ ਦਿਖਾਏ ਉਹ ਇਤਿਹਾਸ ਦਾ ਸ਼ਾਨਦਾਨ ਪੰਨਾ ਹੈ। ਸਿੱਖਾਂ ਦੇ ਇਸ ਮਹਾਨ ਜਜ਼ਬੇ ਦੀ ਬਦੌਲਤ ਹੀ ਅੰਗਰੇਜ਼ ਜਨਰਲ ਗਾਰਡਨ ਨੂੰ ਸਮੁੱਚੇ ਭਾਰਤ-ਵਾਸੀਆਂ ਵਿੱਚੋਂ ਸਿੱਖ ਸਭ ਤੋਂ ਵਿਸ਼ੇਸ਼ ਪ੍ਰਤੀਤ ਹੋਏ:

Of all many people of india none possesses for us greater or more varied hostorical interest then the Sikhs.

ਮਹਾਰਾਜਾ ਰਣਜੀਤ ਸਿੰਘ ਦੁਆਰਾ ਤਿਆਰ ਕੀਤੀ ਗਈ ਸਿੱਖ ਫੌਜ ਇੰਨੀ ਸ਼ਕਤੀਸ਼ਾਲੀ ਸੀ ਕਿ ਅੰਗਰੇਜ਼ ਫੌਜ ਨੂੰ ਇਸ ਨੂੰ ਨਸ਼ਟ ਕਰਨ ਲਈ ਭਾਰੀ ਜਦੋ-ਜਹਿਦ ਕਰਨ ਦੇ ਨਾਲ ਨਾਲ ਤੇਜਾ ਸਿੰਘ, ਲਾਲ ਸਿੰਘ ਜਿਹੇ ਗ਼ੱਦਾਰਾਂ ਦੀ ਸਹਾਇਤਾ ਵੀ ਲੈਣੀ ਪਈ। ਭਾਰਤ ਦੀ ਸਰਜ਼ਮੀਨ ਉੱਪਰ ਅੰਗਰੇਜ਼ ਫੌਜ ਨੂੰ ਪਹਿਲਾਂ ਅਜਿਹੀ ਕਰੜੀ ਟੱਕਰ ਨਹੀਂ ਮਿਲੀ ਸੀ। ਮਿਸਰ ਤੇਜ ਸਿੰਘ 1845 ਈ: ਵਿਚ ਸਿੱਖ ਫੌਜ ਦਾ ਜਰਨੈਲ ਬਣਿਆ, ਇਹ ਮੇਰਠ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਇਹ ਲਾਹੌਰ ਦਰਬਾਰ ਦੀਆਂ ਖ਼ਬਰਾਂ ਅੰਗਰੇਜ਼ਾਂ ਨੂੰ ਲੁਧਿਆਣੇ ਅਤੇ ਫਿਰੋਜ਼ਪੁਰ ਪਹੁੰਚਾਣ ਲੱਗਾ:

ਇਹ ਤੇਜ ਸਿੰਘ ਦੀ ਗਿਣੀ ਮਿਥੀ ਗ਼ੱਦਾਰੀ ਦਾ ਹੀ ਨਤੀਜਾ ਸੀ ਕਿ ਫੇਰੂ ਸ਼ਹਿਰ ਦੀ ਲੜਾਈ ਵਿਚ ਅੰਗਰੇਜ਼ ਇਕ ਨਾਂ ਭੁੱਲਣ ਵਾਲੀ ਤਬਾਹੀ ਤੋਂ ਬਚ ਗਏ ਅਤੇ ਸਭਰਾਵਾਂ ਦੀ ਲੜਾਈ ਜਿੱਤ ਗਏ।
ਅਲਗਜੈਂਡਰ ਗਾਰਡਨਰ ਅਨੁਸਾਰ ‘Two more contemptible poltroons than the two generals of the Khalsa army Lal Singh and Tej Singh, both Brahmans never breathed.’ ਗੁਲਾਬ ਸਿੰਘ ਡੋਗਰਾ, ਮਿਸਰ ਤੇਜ ਸਿੰਘ ਅਤੇ ਮਿਸਰ ਲਾਲ ਸਿੰਘ ਤਿੰਨ ਮੁੱਖ ਗ਼ੱਦਾਰ ਸਨ ਜਿਨ੍ਹਾਂ ਦੀਆਂ ਸੇਵਾਵਾਂ ਸਾਜ਼ਿਸ਼ ਕਰ ਕੇ ਅੰਗਰੇਜ਼ਾਂ ਨੇ ਪਹਿਲਾਂ ਹੀ ਪ੍ਰਾਪਤ ਕਰ ਲਈਆਂ ਸਨ, ਉਨ੍ਹਾਂ ਨੇ ਰਾਜਾ ਗੁਲਾਬ ਸਿੰਘ ਨੂੰ ਜੰਮੂ ਤੇ ਕਸ਼ਮੀਰ ਦੇ ਸੂਬੇ ਦੇਣ ਦਾ ਭਰੋਸਾ ਦਿਵਾਇਆ ਸੀ ਅਤੇ ਯੂ.ਪੀ. ਤੋਂ ਆਏ ਦੂਜੇ ਦੋਹਾਂ ਨੂੰ ਵੱਡੇ ਇਨਾਮਾਂ ਕ੍ਰਮਵਾਰ ਕਮਾਂਡਰ-ਇਨ-ਚੀਫ਼ ਅਤੇ ਪ੍ਰਧਾਨ ਮੰਤਰੀ ਦੇ ਅਹੁਦਿਆਂ ਦਾ ਯਕੀਨ ਦਵਾਇਆ ਸੀ।
ਗ਼ੱਦਾਰਾਂ ਦੀ ਇਸ ਤਿਕੜੀ ਕਾਰਨ ਸਿੱਖਾਂ ਨੂੰ ਮੁਦਕੀ ਅਤੇ ਫਿਰੋਜਸ਼ਾਹ ਦੇ ਯੁੱਧਾਂ ਵਿਚ ਭਾਰੀ ਕੁਰਬਾਨੀ ਦੇ ਬਾਵਜੂਦ ਹਾਰ ਦਾ ਮੂੰਹ ਦੇਖਣਾ ਪਿਆ ਸੀ।

ਸਿੱਖ ਕੌਮ ਦੇ ਭਵਿੱਖ ਲਈ ਮਹਾਰਾਣੀ ਜਿੰਦ ਕੌਰ ਨੇ ਆਖਿਰ ਮਹਾਨ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਬੁਲਾਇਆ। ਇਸ ਮਹਾਨ ਜਰਨੈਲ ਦੀ ਅਗਵਾਈ ਵਿਚ 25000 ਦੀ ਸਿੱਖ ਸੈਨਾ ਬੇੜੀਆਂ ਦਾ ਪੁੱਲ ਪਾਰ ਕਰ ਕੇ 67 ਤੋਪਾਂ ਸਮੇਤ ਸਤਲੁਜ ਦੇ ਪਾਰ ਡਟ ਗਈ। ਹਰ ਸਿੱਖ ਸਿਰ ਧੜ ਦੀ ਬਾਜ਼ੀ ਲਾਉਣ ਲਈ ਉਤਾਵਲਾ ਸੀ। ਦੂਜੀਆਂ ਲੜਾਈਆ ਵਾਂਗ ਹੀ ਸਭਰਾਉਂ ਦੇ ਯੁੱਧ ਵਿਚ ਵੀ ਸਿੱਖ ਫੌਜ ਦੇ ਗ਼ੱਦਾਰ ਸੈਨਾਪਤੀਆਂ ਨੇ ਕੁਝ ਨਾ ਕੀਤਾ ਪਰ ਸਿੱਖ ਸੈਨਿਕਾਂ ਨੇ ਕੋਈ ਕਸਰ ਬਾਕੀ ਨਾ ਛੱਡੀ:

“At Sabraon, as in the other battles of the campaign, the soldiers did everything and the leaders nothing.”

ਗੁਲਾਬ ਸਿੰਘ ਨੇ ਤਾਂ ਸਿੱਖ ਫ਼ੌਜ ਨੂੰ ਖਾਣਾ-ਦਾਣਾ ਅਤੇ ਗੋਲੀ-ਬਾਰੂਦ ਭੇਜਣਾ ਵੀ ਬੰਦ ਕਰ ਦਿੱਤਾ। ਇਨ੍ਹਾਂ ਗ਼ੱਦਾਰਾਂ ਨੇ ਨਾ ਕੇਵਲ ਸਿੱਖ ਫੌਜ ਦੀਆਂ ਯੋਜਨਾਵਾਂ ਤੇ ਤਰਤੀਬ ਦਾ ਨਕਸ਼ਾ ਅੰਗਰੇਜ਼ਾਂ ਕੋਲ ਭੇਜਿਆ ਸਗੋਂ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਆਪਣੀ ਸਾਜ਼ਿਸ਼ ਵਿਚ ਸ਼ਾਮਲ ਕਰਨ ਦੀ ਹਰ ਕੋਸ਼ਿਸ਼ ਕੀਤੀ। ਪਰ ਇਸ ਮਹਾਨ ਸਿੱਖ ਜਰਨੈਲ ਨੇ ਸਿੱਖੀ ਦੇ ਮਹਾਨ ਅਸੂਲਾਂ ’ਤੇ ਚੱਲਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਆਪਣੀ ਕੌਮ ਲਈ ਆਖਰੀ ਦਮ ਤਕ ਜੂਝਣ ਦਾ ਪ੍ਰਣ ਕੀਤਾ। ਇਸ ਨਾਲ ਸਿੱਖਾਂ ਅੰਦਰ ਜੂਝ ਮਰਨ ਦਾ ਜਜ਼ਬਾ ਹੜ੍ਹ ਵਾਂਗ ਠਾਠਾਂ ਮਾਰਨ ਲੱਗ ਪਿਆ।

10 ਫਰਵਰੀ, 1846 ਈ: ਨੂੰ ਸਭਰਾਉਂ ਦੇ ਮੈਦਾਨ ਵਿਚ ਸਵੇਰੇ 6:30 ਵਜੇ 15000 ਸੈਨਿਕਾਂ ਨਾਲ ਅੰਗੇਰਜ਼ਾਂ ਨੇ ਸਿੱਖਾਂ ’ਤੇ ਜ਼ਬਰਦਸਤ ਹਮਲਾ ਸ਼ੁਰੂ ਕਰ ਦਿੱਤਾ। ਤੋਪਾਂ ਦੀ ਗਰਜ ਨਾਲ ਧਰਤੀ ਕੰਬ ਗਈ ਰੇਤ ਦੇ ਢੇਰ ਹਵਾ ਵਿਚ ਉਛਲਣ ਲੱਗੇ। ਅੰਗਰੇਜ਼ ਸੈਨਿਕਾਂ ਦੀਆਂ ਬੰਦੂਕਾਂ ਵੀ ਮੀਂਹ ਵਾਂਗ ਗੋਲੀਆਂ ਦੀ ਵਾਛੜ ਕਰਨ ਲੱਗੀਆਂ। ਸਿੱਖ ਇਸ ਹਮਲੇ ਤੋਂ ਭੈ-ਭੀਤ ਹੋਣ ਦੀ ਥਾਂ ਆਪਣੀਆਂ ਤੋਪਾਂ ਨਾਲ ਮੂੰਹ ਤੋੜ ਜੁਆਬ ਦੇਣ ਲੱਗੇ।

ਅੰਗਰੇਜ਼ ਪੈਦਲ ਸੈਨਾ ਨੇ ਜਨਰਲ ਡਿਕ ਦੀ ਅਗਵਾਈ ਹੇਠਾਂ ਸਿੱਖਾਂ ਦੇ ਸੱਜੇ ਹਿੱਸੇ ’ਤੇ ਜ਼ੋਰਦਾਰ ਹਮਲਾ ਕੀਤਾ। ਕਨਿੰਘਮ ਅਨੁਸਾਰ ਸਿੱਖਾਂ ਦੀ ਹਰ ਗੋਲੀ ਅੰਗਰੇਜ਼ ਸੈਨਾ ਲਈ ਮੌਤ ਹੋ ਨਿਬੜੀ। ਅੰਗਰੇਜ਼ ਡਵੀਜ਼ਨ ਦਾ ਵੱਡਾ ਹਿੱਸਾ ਸਿੱਖਾਂ ਦੇ ਜੰਬੂਰਖਾਨੇ (ਊਠ ’ਤੇ ਲੱਦ ਕੇ ਚਲਾਈ ਜਾਣ ਵਾਲੀ ਤੋਪ) ਅਤੇ ਤੋਪਖਾਨੇ ਦੀ ਗੋਲਾਬਾਰੀ ਨਾਲ ਪਿੱਛੇ ਧੱਕਿਆ ਗਿਆ।

ਜਨਰਲ ਡਿਕ ਜ਼ਖ਼ਮੀ ਹੋ ਗਿਆ। ਗਿਲਬਰਟ ਦਾ ਡਵੀਜ਼ਨ ਉਸ ਦੀ ਸਹਾਇਤਾ ਲਈ ਆਇਆ। ਸ. ਸ਼ਾਮ ਸਿੰਘ ਅਟਾਰੀ ਵਾਲਾ ਵੱਖ-ਵੱਖ ਮੋਰਚਿਆਂ ’ਤੇ ਜਾ ਕੇ ਸਿੱਖਾਂ ਨੂੰ ਜੂਝਣ ਲਈ ਜ਼ੋਰਦਾਰ ਪੇ੍ਰਰਨਾ ਦੇ ਰਿਹਾ ਸੀ। ਆਖਰ ਗਿਲਬਰਟ ਦਾ ਡਵੀਜ਼ਨ ਸਿੱਖਾਂ ਦੀਆਂ ਤੋਪਾਂ ’ਤੇ ਕਬਜ਼ਾ ਕਰਨ ਵਿਚ ਕਾਮਯਾਬ ਹੋ ਗਿਆ। ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਕੌਮ ਦੇ ਗੌਰਵ ਲਈ ਸਫੈਦ ਬਸਤਰਾਂ ਵਿਚ ਸਫੇਦ ਘੋੜੀ ਤੇ ਦੁਸ਼ਮਣਾਂ ਨੂੰ ਤਲਵਾਰ ਨਾਲ ਕੱਟਦਾ-ਵੱਢਦਾ ਤੂਫਾਨ ਵਾਂਗ ਵੱਧਣ ਲੱਗਾ ਅੰਗਰੇਜ਼ਾਂ ਦੀਆਂ ਸੱਤ ਗੋਲੀਆਂ ਇਸ ਮਹਾਨ ਜਰਨੈਲ ਦੇ ਸੀਨੇ ਵਿਚ ਉਤਰ ਗਈਆਂ। ਉਹ ਸ਼ਹਾਦਤ ਦੇ ਮਹਾਨ ਰਾਹ ਦਾ ਮੁਸਾਫਰ ਹੋ ਨਿਬੜਿਆ, ਜਿਸ ਉੱਤੇ ਦੇਸ਼-ਭਗਤਾਂ ਦੇ ਕਾਫਲੇ ਚੱਲਣ ਦੀ ਪੇ੍ਰਰਨਾ ਲੈਂਦੇ ਹਨ:

ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ, ਬੰਨ੍ਹ ਸ਼ਸਤ੍ਰੀਂ ਜੋੜ ਵਿਛੋੜ ਸੁੱਟੇ।
ਸ਼ਾਹ ਮਹੁਮੰਦ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।

ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦਾ ਲਹੂ ਭਿੱਜਿਆ ਸਰੀਰ ਉਸ ਥਾਂ ਤੋਂ ਲੱਭਾ ਜਿੱਥੇ ਲੋਥਾਂ ਦਾ ਸਭ ਤੋਂ ਵੱਡਾ ਢੇਰ ਸੀ।

ਤੇਜਾ ਸਿੰਘ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਤੋਂ ਵਿਹੂਣੀ ਹੋਈ ਸਿੱਖ ਫੌਜ ਦਰਿਆ ਵਲ ਧੱਕੀ ਜਾਂਦੀ ਦੇਖੀ ਤਾਂ ਮਿੱਥੀ ਯੋਜਨਾ ਅਨੁਸਾਰ ਬੇੜੀਆਂ ਦਾ ਪੁੱਲ ਤੋੜ ਦਿੱਤਾ। ਇਸ ਕਾਰਨ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਦਰਿਆ ਵਿਚ ਰੁੜੇ। ਗਾਰਡਨਰ ਅਨੁਸਾਰ ਘੋੜਿਆਂ ਤੇ ਸਵਾਰ ਸਫੈਦ ਦਾੜੀਆਂ ਵਾਲੇ ਸਿੱਖ ਆਗੂਆਂ ਨੇ ਆਪਣੇ ਆਪ ਨੂੰ ਬਚਾਉਣ ਦੀ ਥਾਂ ਉੱਚੀਆਂ ਤੇਗਾਂ ਲਹਿਰਾਂ ਕੇ ਅੰਗਰੇਜ਼ਾਂ ਨੂੰ ਪਿੱਛੇ ਧੱਕ ਕੇ ਆਪਣੀ ਸ਼ਾਨ ਬਚਾਉਣ ਜਾਂ ਸ਼ਹੀਦੀ ਪਾਉਣ ਦੀ ਵੰਗਾਰ ਪਾਈ ਪਰ ਉਨ੍ਹਾਂ ਦਾ ਇਹ ਬਹਾਦਰੀ ਭਰਿਆ ਕਾਰਨਾਮਾ ਹਾਰ ਨੂੰ ਜਿੱਤ ਵਿਚ ਨਾ ਬਦਲ ਸਕਿਆ:

In the crowd many of their mounted officers grey-bearded old chiefs scoring to save themselves were seen waving their swords on high calling on their men to drive back the English to vindicate their honour or die. their heroic efferts to retrive the day were of no avail destruction avaited them every side.

ਕਿਸੇ ਵੀ ਸਿੱਖ ਯੋਧੇ ਨੇ ਅੰਗਰੇਜ਼ਾਂ ਅੱਗੇ ਜਾਨ ਬਖ਼ਸ਼ਾਉਣ ਲਈ ਤਰਲਾ ਨਾ ਕੀਤਾ। ਉਹ ਆਖਰੀ ਸਾਹ ਤੀਕ ਬੜੀ ਬਹਾਦਰੀ ਨਾਲ ਜੂਝਦੇ ਰਹੇ। ਸਿੱਖ ਯੋਧਿਆਂ ਦੇ ਲਹੂ ਨਾਲ 7 ਫੁੱਟ ਡੂੰਘਾ ਸਤਲੁਜ ਦਾ ਪਾਣੀ ਲਾਲ ਹੋ ਗਿਆ। ਅੰਗਰੇਜ਼ ਇਤਿਹਾਸਕਾਰਾਂ ਅਨੁਸਾਰ ਇਸ ਯੁੱਧ ਵਿਚ ਮਰੀ ਜਾਂ ਜ਼ਖ਼ਮੀ ਹੋਈ ਅੰਗਰੇਜ਼ ਸੈਨਾ ਦੀ ਗਿਣਤੀ 2500 ਦੇ ਲੱਗਭਗ ਸੀ, ਜਦੋਂ ਕਿ ਸ਼ਹੀਦ ਸਿੱਖਾਂ ਦੀ ਗਿਣਤੀ 8000 ਦੇ ਨੇੜੇ ਸੀ। ਦਰਿਆ ਵਿਚ ਰੁੜਨ ਕਰਕੇ ਬਹੁਤਾ ਨੁਕਸਾਨ ਉਠਾਉਣਾ ਪਿਆ। ਜਨਰਲ ਗਾਰਡਨਰ ਅਨੁਸਾਰ ਜ਼ਖ਼ਮੀ, ਸ਼ਹੀਦ ਹੋਏ ਅਤੇ ਦਰਿਆ ਵਿਚ ਰੁੜੇ ਸਿੱਖਾਂ ਦੀ ਗਿਣਤੀ 10,000 ਦੇ ਲੱਗਭਗ ਸੀ।

ਹਵਾਲੇ

The Sikhs, Page. 154.

General John J.H. Gordon, The Sikhs, Langauge Department Punjab, 1988 P-1.

ਡਾ. ਗੰਡਾ ਸਿੰਘ, ਪੰਜਾਬ ਤੇ ਅੰਗਰੇਜ਼ਾਂ ਦਾ ਕਬਜ਼ਾ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1898 ਸਫਾ 45.

Major Hugh Pearse (Ed.) Solder and Traveller, Language Department Punjab,
1970, P-283.

ਕਰਨੈਲ ਸਿੰਘ, ਅੰਗਰੇਜ਼ਾਂ ਤੇ ਸਿੱਖਾਂ ਦੀਆਂ ਲੜਾਈਆਂ ਦੀ ਅਸਲ ਵਿਥਿਆ, ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕਕਮੇਟੀ, ਸ੍ਰੀ ਅੰਮ੍ਰਿਤਸਰ, 2002, ਸਫਾ 48.

J. D. Cunningham, Low Price Publication, Delhi, 1997, P-280

Ibid, P. 283.
7 ਡਾ. ਕਿਰਪਾਲ ਸਿੰਘ, ਸ਼ਾਮ ਸਿੰਘ ਅਟਾਰੀ ਵਾਲਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ, 1996, ਸਫਾ-71

The Sikhs, Page. 153

Payne, A Short History of the Sikhs, Language Department Punjab, 2002, Page. 163.

ਬੁੱਕਮਾਰਕ ਕਰੋ (0)
Please login to bookmark Close

ਲੇਖਕ ਬਾਰੇ

Super user of Sikh Archives

ਬੁੱਕਮਾਰਕ ਕਰੋ (0)
Please login to bookmark Close

ਮੇਰੇ ਪਸੰਦੀਦਾ ਲੇਖ

No bookmark found
ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)