ਤੱਤੀਆਂ ਤਵੀਆਂ ਤਿੱਖੇ ਆਰੇ,
ਲਗਦੇ ਸਿੰਘਾਂ ਤਾਈਂ ਪਿਆਰੇ।
ਮੌਤੋਂ ਕਦੇ ਨਾ ਯੋਧੇ ਹਾਰੇ,
ਮੁੱਖੋਂ ਫਤਿਹ ਬੁਲਾਉਂਦੇ ਨੇ।
ਧਿਆਨ ਗੁਰਾਂ ਦਾ ਧਰ ਕੇ,
ਸਿੰਘ ਸ਼ਹੀਦੀਆਂ ਪਾਉਂਦੇ ਨੇ।
ਚਾਅ ਨਾਲ ਚਰਖੜੀਆਂ ’ਤੇ ਚੜ੍ਹਦੇ,
ਖੰਡਾਂ ਦੋ ਧਾਰਾ ਹੱਥ ਫੜ੍ਹਦੇ।
ਸੂਰੇ ਬਿਨ੍ਹਾਂ ਸੀਸ ਹੀ ਲੜਦੇ,
ਪੈਰ ਪਿਛਾਂਹ ਨਾ ਪਾਉਂਦੇ ਨੇ।
ਧਿਆਨ ਗੁਰਾਂ ਦਾ ਧਰ ਕੇ,
ਸਿੰਘ ਸ਼ਹੀਦੀਆਂ ਪਾਉਂਦੇ ਨੇ।
ਸਿਰ ਦਾ ਖੋਪਰ ਤਕ ਲੁਹਾਕੇ,
ਤਨ ਦਾ ਬੰਦ-ਬੰਦ ਕਟਵਾਕੇ।
ਟੋਟੇ ਬੱਚਿਆਂ ਦੇ ਕਰਵਾਕੇ,
ਸਿੱਖੀ ਸਿਦਕ ਨਿਭਾਉਂਦੇ ਨੇ।
ਧਿਆਨ ਗੁਰਾਂ ਦਾ ਧਰ ਕੇ
ਸਿੰਘ ਸ਼ਹੀਦੀਆਂ ਪਾਉਂਦੇ ਨੇ।
ਤਿੱਖੀਆਂ ਤੇਗਾਂ ਤੇ ਤਲਵਾਰਾਂ,
ਜੰਗ ਦੇ ਵਿਚ ਸਿੰਘਾਂ ਦੀਆਂ ਨਾਰਾਂ।
ਮਾਨੂੰਪੁਰੀਏ ਗਾਉਂਦੇ ਵਾਰਾਂ,
‘ਸੇਖੋਂ’ ਸੱਚ ਸਣਾਉਂਦੇ ਨੇ।
ਧਿਆਨ ਗੁਰਾਂ ਦਾ ਧਰ ਕੇ,
ਸਿੰਘ ਸ਼ਹੀਦੀਆਂ ਪਾਉਂਦੇ ਨੇ।
ਲੇਖਕ ਬਾਰੇ
ਪਿੰਡ ਤੇ ਡਾਕ: ਮਾਨੂੰਪੁਰ, ਤਹਿ: ਖੰਨਾ ਲੁਧਿਆ
- ਸ. ਜਗਜੀਤ ਸਿੰਘhttps://sikharchives.org/kosh/author/%e0%a8%b8-%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/November 1, 2007
- ਸ. ਜਗਜੀਤ ਸਿੰਘhttps://sikharchives.org/kosh/author/%e0%a8%b8-%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/January 1, 2008
- ਸ. ਜਗਜੀਤ ਸਿੰਘhttps://sikharchives.org/kosh/author/%e0%a8%b8-%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/April 1, 2008
- ਸ. ਜਗਜੀਤ ਸਿੰਘhttps://sikharchives.org/kosh/author/%e0%a8%b8-%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/May 1, 2008
- ਸ. ਜਗਜੀਤ ਸਿੰਘhttps://sikharchives.org/kosh/author/%e0%a8%b8-%e0%a8%9c%e0%a8%97%e0%a8%9c%e0%a9%80%e0%a8%a4-%e0%a8%b8%e0%a8%bf%e0%a9%b0%e0%a8%98/January 1, 2016