ਸਿੱਖ ਜੋ ਗੁਰੂ ਦੇ ‘ਮੰਮੀ’ ਪੱਕੇ ਹੁੰਦੇ ਨੇ,
ਕੇਸਾਂ ਦੇ ਬਣਾ ਕੇ ਉਨ੍ਹਾਂ ਜੂੜੇ ਗੁੰਦੇ ਨੇ।
ਮੇਰਾ ਵੀ ਹੈ ਮਨ ਸਿੱਖ ਗੁਰਾਂ ਦਾ ਬਣਾਂ,
ਪਰ ਕਿਹੜੀ ਗੱਲੋਂ ਤੁਸੀਂ ਕਰਦੇ ਮਨ੍ਹਾਂ?
ਦੇਖੋ ਸਾਡੇ ਗੁਰੂਆਂ ਨੇ ਮਾਮਲੇ ਤਾਰੇ ਨੇ,
ਮਾਤਾ-ਪਿਤਾ ਬੱਚੇ ਉਨ੍ਹਾਂ ਕੇਸਾਂ ਲਈ ਹੀ ਵਾਰੇ ਨੇ।
ਜ਼ਾਲਮਾਂ ਨੇ ਕੀਤੀਆਂ ਬਹੁਤ ਮਨ-ਮਾਨੀਆਂ,
ਕੇਸਾਂ ਨੂੰ ਬਚਾਉਣ ਲਈ ਸਿਰ ਦਿੱਤੇ ਦਾਨੀਆਂ।
ਖੂਨ ਨਾਲ ਲਿਖਿਆ ਇਤਿਹਾਸ ਪੁਰਾਣਾ ਹੈ,
ਬਲਦੀਆਂ ਅੱਗਾਂ ਉੱਤੇ, ਮੰਨ ਲਿਆ ਭਾਣਾ ਹੈ।
ਕੌਮ ਨੂੰ ਬਚਾਇਆ ਬੰਦ-ਬੰਦ ਕਟਵਾ ਕੇ,
ਬੱਚਿਆਂ ਦੇ ਟੋਟੇ ਗਲਾਂ ’ਚ ਪਵਾ ਕੇ।
ਸਿੱਖੀ ਵਿਚ ਕੇਸਾਂ ਦੀ ਮਹਾਨਤਾ ਜੋ ਉੱਚੀ ਹੈ,
ਖੋਪਰ ਲੁਹਾਏ ਕੁਰਬਾਨੀ ਸੱਚੀ-ਸੁੱਚੀ ਹੈ।
ਕੇਸਾਂ ਦੀ ਚੜ੍ਹਤ ਦੇਖੀ ਜ਼ਾਲਮਾਂ ਤੋਂ ਗਈ ਨਾ,
ਕੁਰਬਾਨੀਆਂ ਦਾ ਮੁੱਲ, ਸਿੱਖੀ ਫਰੀ ਵਿਚ ਲਈ ਨਾ।
ਸਹੀ ਸਤਿਕਾਰ ਮੈਂ ਤਾਂ ਕੇਸਾਂ ਦਾ ਹੈ ਕਰਨਾ,
ਭੈੜੀਆਂ ਅਲਾਮਤਾਂ ਦੇ ਨਾਲ ਹੁਣ ਹੈ ਲੜਨਾ।
ਮਾਂ ਨੇ ਸਾਰੀ ਸੁਣੀ ਜਦੋਂ ਬੱਚੇ ਦੀ ਪੁਕਾਰ,
ਕਹਿੰਦੀ, ਕਰ ਅੱਜ ਤੋਂ ਹੀ ਕੇਸਾਂ ਨਾਲ ਪਿਆਰ।
ਲੇਖਕ ਬਾਰੇ
(ਪਿੰਡ ਤੇ ਡਾਕ. ਬੱਸੀਆਂ, ਜ਼ਿਲ੍ਹਾ ਲੁਧਿਆਣਾ)
- ਸ. ਸੁਖਵਿੰਦਰ ਸਿੰਘhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98/November 1, 2007
- ਸ. ਸੁਖਵਿੰਦਰ ਸਿੰਘhttps://sikharchives.org/kosh/author/%e0%a8%b8-%e0%a8%b8%e0%a9%81%e0%a8%96%e0%a8%b5%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98/February 1, 2009