editor@sikharchives.org
Gursikh

ਹਉਮੈ ਵਿਚਿ ਜੀਉ ਬੰਧੁ ਹੈ ਨਾਮੁ ਨ ਵਸੈ ਮਨਿ ਆਇ

ਸਤਿਗੁਰਾਂ ਨੇ ਬਚਨ ਕੀਤਾ “ਭਾਈ ਸਿੱਖੋ! ਇਸ ਮਨੁੱਖ ਸਰੀਰ (ਦੇਹ) ਨੂੰ ਝੂਠ ਸਮਝਣਾ ਹੈ, ਇਹ ਸਰੀਰ ਹੌਲੀ ਹੌਲੀ ਬਿਨਸ ਜਾਂਦਾ ਏ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਦਰਬਾਰ ਲੱਗਾ ਹੋਇਆ ਸੀ। ਸੰਗਤ ਗੁਰੂ ਪਾਤਸ਼ਾਹ ਦੀ ਚਰਨ-ਸ਼ਰਨ ਦੀ ਛੋਹ ਪ੍ਰਾਪਤ ਕਰ ਰਹੀ ਸੀ। ਰਹਿਮਤਾਂ ਦੀ ਬਰਸਾਤ ਲੱਗੀ ਹੋਈ ਸੀ, ਸੰਗਤਾਂ ਨਿਹਾਲ ਹੋ ਰਹੀਆਂ ਸਨ। ਭਾਈ ਮੋਹਨ ਜੀ, ਭਾਈ ਰਾਮੂ ਮਹਿਤਾ ਜੀ, ਭਾਈ ਅਮਰੂ ਜੀ ਅਤੇ ਭਾਈ ਗੋਪੀਆ ਜੀ ਚਾਰੇ ਜਣੇ ਗੁਰੂ-ਦਰਬਾਰ ਪਹੁੰਚੇ। ਹੱਥ ਜੋੜ ਅਰਜ਼ ਕੀਤੀ, “ਹੇ ਗਰੀਬ-ਨਿਵਾਜ਼ ਸੱਚੇ ਪਾਤਸ਼ਾਹ! ਸਾਡੇ ’ਤੇ ਵੀ ਬਹੁੜੀ ਕਰੋ, ਸਾਨੂੰ ਵੀ ਉਪਦੇਸ਼ ਕਰੋ ਜਿਸ ਨਾਲ ਸਾਡਾ ਵੀ ਉਧਾਰ ਹੋ ਜਾਵੇ।” ਸਰਬ ਲੋਕਾਈ ਦੀ ਚਿੰਤਾ ਹਰਨ ਵਾਲੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਨੇ ਚਹੁੰਆਂ ਨੂੰ ਉਪਦੇਸ਼ ਕਰਦਿਆਂ ਕਿਹਾ, “ਹੇ ਭਾਈ! ਹਉਮੈ ਜੀਵ ਲਈ ਇਕ ਬੰਧਨ ਹੈ। ਇਹ ਇਸ ਤਰ੍ਹਾਂ ਦੀ ਬਲਾ ਹੈ ਜੋ ਅਣਹੋਂਦੇ ਹੀ ਆ ਜਾਂਦੀ ਏ, ਇਹ ਨਿਰੰਕਾਰ ਵੱਲੋਂ ਮਨੁੱਖ ਨੂੰ ਭੁਲਾ ਛੱਡਦੀ ਏ। ਦੁੱਖਾਂ ਦਾ ਕਾਰਨ ਇਹੋ ਹਉਮੈ ਹੈ। ਇਸ ਦਾ ਤਿਆਗ ਕਰ ਦਈਏ ਤਾਂ ਅਕਾਲ ਪੁਰਖ ਨਾਲ ਗੰਢ ਬੱਝ ਜਾਂਦੀ ਏ, ਪ੍ਰੀਤ ਲੱਗ ਜਾਂਦੀ ਹੈ”:

ਸ਼੍ਰੀ ਗੁਰ ਅਮਰਦਾਸ ਤਬਿ ਕਹ੍ਯੋ।
‘ਹਉਮੈਂ ਕਰਿ ਬੰਧਨ ਕੋ ਲਹ੍ਯੋ॥25॥
ਅਣ ਹੋਵਤਿ ਹੀ ਇਹੁ ਬਨਿ ਆਈ।
ਬੁਰੀ ਬਲਾਇ ਸਭਿਨਿ ਲਪਟਾਈ।
ਪਰਮੇਸ਼ੁਰ ਕਹੁ ਦੇਤਿ ਭੁਲਾਇ।
ਅਨ ਹੋਵਤਿ ਦੁਖ ਦੇ ਸਮੁਦਾਇ॥26॥
ਯਾਂਤੇ ਇਸ ਕੋ ਦੀਜਹਿ ਤ੍ਯਾਗੇ।
ਪ੍ਰਭੁ ਕੇ ਸੰਗ ਗੰਢ ਤਬਿ ਲਾਗੇ।’ (ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ 1, ਅੰਸੂ 40, ਪੰਨਾ 1488)

“ਹੇ ਸੱਚੇ ਪਾਤਸ਼ਾਹ! ਇਹ ਬੁਰੀ ਬਲਾ ਹਉਮੈ ਕਿਵੇਂ ਮਰਦੀ ਏ? ਇਸ ਤੋਂ ਅਸੀਂ ਕਿਵੇਂ ਛੁੱਟ ਸਕਦੇ ਹਾਂ?” ਸਤਿਗੁਰਾਂ ਨੇ ਬਚਨ ਕੀਤਾ “ਭਾਈ ਸਿੱਖੋ! ਇਸ ਮਨੁੱਖ ਸਰੀਰ (ਦੇਹ) ਨੂੰ ਝੂਠ ਸਮਝਣਾ ਹੈ, ਇਹ ਸਰੀਰ ਹੌਲੀ ਹੌਲੀ ਬਿਨਸ ਜਾਂਦਾ ਏ। ਇਸ ਲਈ ਇਸ ਵੱਲੋਂ ਹੌਲੀ-ਹੌਲੀ ਬਿਰਤੀ ਹਟਾਉਣੀ ਏ ਅਤੇ ਧਿਆਨ ਨੂੰ ਆਤਮਾ ਵੱਲ ਲਾਉਣਾ ਹੈ। ਸਹਿਣਸ਼ੀਲਤਾ ਤੇ ਖ਼ਿਮਾ ਧਾਰਨ ਕਰਨੀ ਏ, ਕਿਸੇ ਨਾਲ ਦਵੈਤ ਨਹੀਂ ਰੱਖਣੀ। ਕਿਸੇ ਨੂੰ ਕਠੋਰ ਬਚਨ ਨਹੀਂ ਬੋਲਣੇ, ਕਿਸੇ ਦਾ ਨਿਰਾਦਰ ਨਹੀਂ ਕਰਨਾ, ਕੋਈ ਬੁਰਾ ਭਲਾ ਕਹੇ ਉਸ ਨੂੰ ਸਹਾਰ ਲੈਣਾ ਹੈ ਤੇ ਗੁੱਸਾ ਨਹੀਂ ਕਰਨਾ”:

ਕਹ੍ਯੋ ਕਿ ‘ਜਾਨਹੁ ਤਨ ਕੋ ਕੂਰਾ।
ਬਿਨਸੈ ਹੋਇ ਸਮਾਂ ਜਬਿ ਪੂਰਾ।
ਸਨੇ ਸਨੇ ਇਸ ਤੇ ਬ੍ਰਿਤਿ ਛੋਰਿ।
ਕਰਹੁ ਲਗਾਵਨ ਆਤਮ ਓਰਿ॥28॥
ਸਹਿਨਸ਼ੀਲਤਾ ਛਿਮਾ ਧਰੀਜੈ।
ਕਿਸ ਕੇ ਸੰਗ ਨ ਦ੍ਵੈਸ਼ ਰਚੀਜੈ।
ਬਾਕ ਕਠੋਰ ਅਨਾਦਰ  ਕਰੇ।
ਸੁਨਿ  ਕਰਿ ਤਪਹਿ  ਨ  ਰਿਸਿ ਕਬ  ਧਰੇ’॥29॥ (ਗੁਰ ਪ੍ਰਤਾਪ ਸੂਰਜ ਗ੍ਰੰਥ, ਰਾਸਿ 1, ਅੰਸੂ 40, ਪੰਨਾ 1488)

ਭਾਈ ਮੋਹਨ ਜੀ, ਭਾਈ ਰਾਮੂ ਜੀ, ਭਾਈ ਗੋਪੀਆ ਜੀ ਤੇ ਭਾਈ ਅਮਰੂ ਜੀ ਨੇ ਸਤਿਗੁਰਾਂ ਦਾ ਉਪਦੇਸ਼ ਧਾਰਨ ਕੀਤਾ ਤੇ ਆਪਣੀ ਹਉਮੈ ਮਾਰ ਲਈ ਅਤੇ ਉਨ੍ਹਾਂ ਦਾ ਉੱਧਾਰ ਹੋ ਗਿਆ। ਭਾਈ ਗੁਰਦਾਸ ਜੀ ਨੇ ਇਨ੍ਹਾਂ ਚਹੁੰ ਪ੍ਰਥਾਇ ਲਿਖਿਆ ਹੈ:

ਮੋਹਣੁ ਰਾਮੂ ਮਹਤਿਆ ਅਮਰੂ ਗੋਪੀ ਹਉਮੈ ਮਾਰੀ।  (ਵਾਰ  1;16)

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

Balwinder Singh Jorasingha
ਰੀਸਰਚ ਸਕਾਲਰ, ਸਿੱਖ ਇਤਿਹਾਸ ਰੀਸਰਚ ਬੋਰਡ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ

#160, ਪ੍ਰਤਾਪ ਐਵੀਨਿਊ, ਜੀ. ਟੀ. ਰੋਡ, ਅੰਮ੍ਰਿਤਸਰ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)