ਬਾਬਾ, ਸੰਤ, ਸਾਧ ਆਦਿ ਮੂਲ ਰੂਪ ’ਚ ਸਤਿਕਾਰਤ, ਰੂਹਾਨੀ ਅਤੇ ਸਾਧਨਾ- ਸੂਚਕ ਸ਼ਬਦ ਹਨ ਪਰ ਅਖੌਤੀ ਸੱਚੇ ਸੌਦੇ ਵਾਲੇ ਗੁਰਮੀਤ ਰਾਮ ਰਹੀਮ ਜਿਹੇ ਵੈਲੀਆਂ-ਵਿਕਾਰੀਆਂ ਨਾਲ ਜੁੜ ਕੇ ਇਨ੍ਹਾਂ ਸ਼ਬਦਾਂ ਦੇ ਮੂਲ-ਭਾਵ ਨੂੰ ਸੱਟ ਵੱਜਦੀ ਹੈ। ਅਖੌਤੀ ਸੱਚੇ ਸੌਦੇ ਨਾਮਕ ਡੇਰੇ ਅਤੇ ਇਸ ਡੇਰੇ ’ਤੇ ਕਾਬਜ਼ ਗੁਰਮੀਤ ਰਾਮ ਰਹੀਮ ਦੇ ਅਣਸੁਖਾਵੇਂ, ਕੋਝੇ, ਰੂਹਾਨੀਅਤ-ਵਿਰੋਧੀ, ਅਨੈਤਿਕ, ਅਸਮਾਜਕ, ਅਸਭਿਆ, ਹੇਠਲੇ ਪੱਧਰ ਦੇ ਕਾਰਿਆਂ ਨਾਲ ਕੁਝ ਕੁ ਮਹੀਨਿਆਂ ਤੋਂ ਰੋਜ਼ਾਨਾ ਅਖ਼ਬਾਰਾਂ ਖ਼ਬਰਾਂ ਲਾਉਂਦੀਆਂ ਆ ਰਹੀਆਂ ਹਨ; ਸਮਕਾਲੀ ਪੱਤ੍ਰਿਕਾਵਾਂ ’ਚ ਬਹੁ- ਪ੍ਰਕਾਰੀ ਸਮੱਗਰੀ ਪ੍ਰਕਾਸ਼ਤ ਹੋ ਰਹੀ ਹੈ ਜਿਸ ’ਚੋਂ ਕੁਝ ਕੁ ਸਮੱਗਰੀ ਇਨ੍ਹਾਂ ਸਤਰਾਂ ਦੇ ਲੇਖਕ ਦੀ ਨਜ਼ਰ ’ਚੋਂ ਵੀ ਗੁਜ਼ਰੀ ਹੈ, ਜਿਸ ਸਬੰਧੀ ਕੁਝ ਕੁ ਵਿਚਾਰ, ਭਾਵਨਾਵਾਂ, ਸੁਝਾਅ ਅਤੇ ਬੇਨਤੀਆਂ ਮਨ-ਮਸਤਕ ਦੇ ਚਿਤਰਪਟ ’ਤੇ ਦ੍ਰਿਸ਼ਟਮਾਨ ਹੋ ਗਈਆਂ ਹਨ ਜੋ ‘ਗੁਰਮਤਿ ਪ੍ਰਕਾਸ਼’ ਦੇ ਸਤਿਕਾਰਤ ਤੇ ਪਿਆਰੇ ਪਾਠਕਾਂ, ਸਿੱਖ ਸੰਗਤਾਂ/ਸਿੱਖ ਪੰਥ/ਖਾਲਸਾ ਪੰਥ, ਇਸ ਦੇ ਚੋਣਵੇਂ ਪ੍ਰਤੀਨਿਧਾਂ ਦੇ ਸਨਮੁਖ ਰੱਖਣੀਆਂ ਜ਼ਰੂਰੀ ਮਹਿਸੂਸ ਹੋ ਰਹੀਆਂ ਹਨ। ਸਰਬ-ਸਾਧਾਰਨ ਲੋਕਾਈ ਸਮੇਤ ਵੱਖ-ਵੱਖ ਵਰਗਾਂ ਦੇ ਉਨ੍ਹਾਂ ਲੋਕਾਂ ਪ੍ਰਤੀ ਵੀ ਕੁਝ ਇਕ ਸਵਾਲ ਅਤੇ ਸੁਝਾਅ ਹਨ ਜੋ ਸ਼ੋਸ਼ੇਬਾਜ਼ ਗੁਰਮੀਤ ਰਾਮ ਰਹੀਮ ਸਿੰਘ ਨੂੰ ਅਜੇ ਵੀ ਇਸ਼ਟ ਮੰਨੀ ਜਾ ਰਹੇ ਹਨ ਜਦੋਂ ਕਿ ਇਸ ਦੇ ਕੋਝੇ ਕਿਰਦਾਰ ਦੀਆਂ ਅਨੇਕਾਂ ਸਨਸਨੀਖੇਜ਼ ਪਰਤਾਂ ਵੱਖ-ਵੱਖ ਭਰੋਸੇਯੋਗ ਵਸੀਲਿਆਂ ਤੋਂ ਪ੍ਰਾਪਤ ਹੋ ਚੁਕੀਆਂ ਹਨ ਅਤੇ ਹਰ ਆਏ ਦਿਨ ਹੋ ਰਹੀਆਂ ਹਨ।
ਗੁਰਮੀਤ ਰਾਮ ਰਹੀਮ ਦੇ ਕੋਝੇ ਕਾਰਿਆਂ ਦਾ ਦੌਰ ਚਿਰ-ਕਾਲ ਤੋਂ ਚੱਲਦਾ ਆ ਰਿਹਾ ਹੈ ਪਰ ਇਸ ਅਖੌਤੀ ਸੱਚਾ ਸੌਦਾ ਡੇਰੇ ਦੇ ਨਾਂ ਹੇਠ ਕੋਝੇ ਕਾਰੇ ਸਿੱਖ ਸੰਗਤਾਂ ਦੇ ਉਸ ਰੂਪ ’ਚ ਧਿਆਨ ਗੋਚਰੇ ਨਹੀਂ ਸਨ ਹੋ ਸਕੇ ਜਿਸ ਰੂਪ ’ਚ ਹੋਣ ਦੀ ਲੋੜ ਸੀ। ਸਾਡੇ ਦੇਸ਼ ਦੇ ਆਮ ਲੋਕ ਸਮੁੱਚੇ ਤੌਰ ’ਤੇ ਇੰਨੇ ਸਾਧਾਰਨ ਅਤੇ ਸਿੱਧੇ-ਸਾਦੇ ਹਨ ਕਿ ਉਨ੍ਹਾਂ ਨੂੰ ਕਿਸੇ ਵੀ ਚੁਸਤ-ਚਲਾਕ ਸ਼ਖ਼ਸ ਵੱਲੋਂ ਬਾਬੇ, ਸੰਤ ਜਾਂ ਸਾਧ ਦਾ ਬਾਣਾ ਪਾ ਕੇ ਵਰਗਲਾਇਆ ਅਤੇ ਆਪਣੇ ਪਿੱਛੇ ਲਾਇਆ ਅਤੇ ਅਨੇਕ ਤਰ੍ਹਾਂ ਲੁੱਟਿਆ, ਮੁੱਛਿਆ, ਕੁੱਟਿਆ, ਪੁੱਟਿਆ ਤੇ ਜ਼ਲੀਲ ਤਕ ਵੀ ਕੀਤਾ ਜਾ ਸਕਦਾ ਹੈ। ਗੁਰਮੀਤ ਰਾਮ ਰਹੀਮ ਪ੍ਰਤੀ ਅੰਨ੍ਹੀ ਸ਼ਰਧਾ ਰੱਖਣ ਵਾਲੇ ਲੋਕਾਂ ’ਚ ਕਾਫੀ ਗਿਣਤੀ ’ਚ ਅਜਿਹੇ ਲੋਕ ਸ਼ਾਮਲ ਸਨ। ਜਿਉਂ-ਜਿਉਂ ਸਿੱਖ-ਸੰਗਤਾਂ ਸੁਚੇਤ ਹੋਈਆਂ ਹਨ, ਪ੍ਰਤੀਨਿਧ ਸਿੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਆਪਣੇ ਪ੍ਰਚਾਰਕਾਂ ਰਾਹੀਂ ਅਤੇ ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਦੀਆਂ ਸੇਵਾਵਾਂ ਲੈਂਦਿਆਂ ਗੁਰਮਤਿ ਪ੍ਰਚਾਰ ਲਹਿਰ, ਗੁਰਮਤਿ ਚੇਤਨਾ ਮੁਹਿੰਮ ਅਤੇ ‘ਅੰਮ੍ਰਿਤ ਛਕੋ ਸਿੰਘ ਸਜੋ ਲਹਿਰ’ ਜਿਹੀਆਂ ਲਹਿਰਾਂ ਤੇ ਮੁਹਿੰਮਾਂ ਚਲਾਈਆਂ ਗਈਆਂ ਹਨ ਇਨ੍ਹਾਂ ਲਹਿਰਾਂ ਦਾ ਚੰਗਾ ਅਸਰ ਹੋਣਾ ਸ਼ੁਰੂ ਹੋਇਆ ਹੈ। ਪਿਛਲੇ ਕੁਝ ਸਮੇਂ ਤੋਂ ਅਖ਼ਬਾਰਾਂ ਦੇ ਨਿਯਮਤ ਪਾਠਕਾਂ ਨੂੰ ਗੁਰਮੀਤ ਰਾਮ ਰਹੀਮ ਦੇ ਮਗਰ ਲੱਗੇ ਲੋਕਾਂ ਦੀ, ਆਪਣੇ ਮੂਲ ਘਰ ਸਿੱਖ-ਪੰਥ ’ਚ ਵਾਪਸੀ ਦੀਆਂ ਖ਼ਬਰਾਂ ਤਸਵੀਰਾਂ ਸਹਿਤ ਦੇਖਣ, ਪੜ੍ਹਨ ਨੂੰ ਮਿਲ ਰਹੀਆਂ ਹਨ। ਇਹ ਇਕ ਚੰਗੀ ਸ਼ੁਰੂਆਤ ਹੈ। ਜੇਕਰ ਗੁਰੂ-ਕਿਰਪਾ ਦਾ ਸਦਕਾ ਸੁਧਾਰ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਆਉਣ ਵਾਲੇ ਕੁਝ ਮਹੀਨਿਆਂ ਤਕ ਸ਼ੋਸ਼ੇਬਾਜ਼ ਤੇ ਡਰਾਮੇਬਾਜ਼ ਗੁਰਮੀਤ ਰਾਮ ਰਹੀਮ ਦੇ ਚੁੰਗਲ ’ਚੋਂ ਹੋਰ ਕਈ ਭੋਲੇ ਲੋਕਾਂ ਦੀ ਬੰਦ-ਖਲਾਸੀ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਬੰਦ-ਖਲਾਸੀ ਪਾ ਚੁੱਕੇ ਲੋਕਾਂ ਦਾ ਸਨਮਾਨ ਕੀਤਾ ਜਾਣਾ ਵੀ ਬੇਹੱਦ ਜ਼ਰੂਰੀ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਦੀਆਂ, ਉਨ੍ਹਾਂ ਦੇ ਹੋਰ ਭਰਾਵਾਂ/ਭੈਣਾਂ ਦੀ ਬੰਦ-ਖਲਾਸੀ ਵਾਸਤੇ ਕਈ ਢੰਗਾਂ ਨਾਲ ਸੇਵਾਵਾਂ ਵੀ ਲਈਆਂ ਜਾ ਸਕਦੀਆਂ ਹਨ। ਉਹ ਅਜਿਹੇ ਲੋਕ ਹਨ ਜਿਨ੍ਹਾਂ ਨੇ ਸ਼ੋਸ਼ੇਬਾਜ਼ ਨੂੰ ਕਾਫੀ ਨੇੜਿਓਂ ਤੱਕਿਆ ਹੋਇਆ ਹੈ ਭਾਵੇਂ ਕਿ ਉਦੋਂ ਉਨ੍ਹਾਂ ਦੀ ਤੀਜੀ ਅੱਖ ਇਸ ਦੀ ਅਸਲੀਅਤ ਨੂੰ ਪਛਾਣਨ ਵਾਲੀ ਨਹੀਂ ਸੀ ਖੁੱਲ੍ਹੀ ਜੋ ਹੁਣ ਗੁਰੂ-ਕਿਰਪਾ ਸਦਕਾ ਖੁੱਲ੍ਹੀ ਹੈ। ਸੋ ਇਸ ਸਮੇਂ ਉਨ੍ਹਾਂ ਦਾ ਇਸ ਦਿਸ਼ਾ ’ਚ ਉਸਾਰੂ ਯੋਗਦਾਨ ਸੰਭਵ ਤੇ ਸੰਭਾਵੀ ਹੈ। ਗੁਰੂ-ਕਿਰਪਾ ਨਾਲ ਤੀਜੀ ਅੱਖ ਖੁੱਲ੍ਹ ਜਾਵੇ ਤਾਂ ਹੋਰਨਾਂ ਨੂੰ ਜਗਾਉਣ ’ਚ ਬਹੁਤ ਕੁਝ ਕਰ ਸਕਦੀ ਹੈ। ਕਹਿਣ ਤੋਂ ਭਾਵ ਐਸੇ ਲੋਕਾਂ ਨਾਲ ਜੋ ਨਾਪਾਕ ਚੁੰਗਲ ’ਚੋਂ ਬਚ ਕੇ ਸਿੱਖ-ਪੰਥ ਦਾ ਅਭਿੰਨ ਹਿੱਸਾ ਬਣੇ ਹਨ ਸਿੱਖ-ਪੰਥ ਦੇ ਪ੍ਰਤੀਨਿਧਾਂ ਵੱਲੋਂ ਸੰਬੰਧ-ਸੰਪਰਕ ਬਣਾਈ ਰੱਖਣਾ ਲਾਹੇਵੰਦ ਹੋ ਸਕਦਾ ਹੈ।
ਇਹ ਵੀ ਤਸੱਲੀ ਵਾਲੀ ਗੱਲ ਹੈ ਕਿ ਸਿੱਖ-ਪੰਥ ਦੇ ਸਾਰੇ ਹਿੱਸੇ ਸਲਾਬਤਪੁਰੇ ਵਾਲਾ ਡਰਾਮਾ ਹੋਣ ਪਿੱਛੋਂ ਕਾਫੀ ਜਾਗੇ ਹਨ। ਐਪਰ ਇਸ ਦਾ ਇਕ ਹੋਰ ਪੱਖ ਵੀ ਹੈ ਕਿ ਇਹ ਜਾਗ੍ਰਿਤੀ ਬਹੁਤ ਦੇਰ ਨਾਲ ਆਈ ਹੈ। ਇਹ ਜਾਗ੍ਰਤੀ ਆਉਣ ਤਕ ਗੁਰਮੀਤ ਰਾਮ ਰਹੀਮ ਲੋਕਾਂ ਦਾ ਬਹੁਤ ਪੱਖਾਂ ਤੋਂ ਬਹੁਤ ਵੱਡਾ ਨੁਕਸਾਨ ਕਰ ਚੁੱਕਾ ਹੈ। ਇਕ ਸਵਾਲ ਇਹ ਹੈ ਕਿ ਸਾਹਿਬੇ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੁਆਂਗ ਤੇ ਉਹ ਵੀ ਪੰਜਾਬ ਦੀ ਧਰਤੀ ’ਤੇ ਉਤਾਰਨ ਦਾ ਉਸ ਨੂੰ ਕਿਵੇਂ ਹੌਂਸਲਾ ਪਿਆ? ਇਸ ਸਵਾਲ ਦਾ ਜਵਾਬ ਭਾਵੇਂ ਕੋਈ ਸਰਲ ਸੌਖਾ ਨਹੀਂ ਹੈ। ਗੁਰੂ ਸਾਹਿਬ ਦਾ ਸੁਆਂਗ ਉਤਾਰਨਾ, ਗੁਰੂ ਪਾਤਸ਼ਾਹ ਵੱਲੋਂ ਸੰਨ 1699 ਦੀ ਵਿਸਾਖੀ ਦੇ ਅਵਸਰ ’ਤੇ ਸਿੱਖ- ਪੰਥ ਦੇ ਮਹਾਨ ਸੰਗਤੀ ਇਕੱਠ ’ਚ ਤਲਵਾਰ ਦੀ ਧਾਰ ’ਤੇ ਖਾਲਸੇ ਦੀ ਸਾਜਨਾ ਅਤੇ ਜਾਤ ਪਾਤ, ਛੂਤ-ਛਾਤ, ਤੇ ਸੰਪਰਦਾ ਦੇ ਕੁੱਲ ਵਖਰੇਵੇਂ ਮਿਟਾਉਂਦਿਆਂ ਪੰਜ ਪਿਆਰਿਆਂ ਨੂੰ ਇੱਕੋ ਬਾਟੇ ’ਚੋਂ ਅੰਮ੍ਰਿਤ ਛਕਾਉਣ ਦੇ ਅਲੌਕਿਕ ਅਤੇ ਇਤਿਹਾਸਕ ਚੋਜ ਤੇ ਕਾਰਨਾਮੇ ਦੀ ਨਕਲ, ਗੁਰੂ ਸਾਹਿਬ ਦੇ ਬਾਣੇ ਤਕ ਦੀ ਨਕਲ ਇਕ ਐਸਾ ਬੱਜਰ ਕਾਰਾ ਹੈ ਜਿਸ ਨੂੰ ਮੁਆਫੀਯੋਗ ਨਹੀਂ ਮੰਨਿਆ ਜਾ ਸਕਦਾ। ਇਸ ਦਾ ਤਿੱਖਾ ਪ੍ਰਤੀਕਰਮ ਗ਼ੈਰ-ਸੁਭਾਵਿਕ ਨਹੀਂ ਸੀ। ਫਿਰ ਵੀ ਸਿੱਖ-ਪੰਥ ਦੇ ਆਗੂਆਂ ਨੇ ਬੜੀ ਸੂਝ-ਬੂਝ ਨਾਲ ਸਿੱਖ ਨੌਜਵਾਨਾਂ ਦੇ ਜੋਸ਼ ਤੇ ਹੋਸ਼ ਨੂੰ ਚੰਗੀ ਦਿਸ਼ਾ ਵੱਲ ਮੋੜਨ ਵਾਸਤੇ ਕਾਫੀ ਸਫਲਤਾ ਪਾਈ ਹੈ। ਇਹ ਵੀ ਗੁਰੂ ਸਾਹਿਬਾਨ ਦੇ ਸਾਜੇ-ਨਿਵਾਜੇ ਸਿੱਖ-ਪੰਥ/ਖਾਲਸਾ ਪੰਥ ਦੀ ਹੀ ਵਡਿਆਈ ਹੈ ਕਿ ਉਸ ਨੇ ਇਸ ਬੱਜਰ ਗ਼ਲਤੀ ਦੇ ਕਰਨ ਵਾਲੇ ਨੂੰ, ਆਪਣੀ ਗ਼ਲਤੀ ਮੰਨ ਜਾਂ ਸੁਧਾਰ ਲੈਣ ਦਾ ਵੀ ਮੌਕਾ ਦੇਣ ਪੱਖੋਂ ਕਾਫੀ ਫਰਾਖਦਿਲੀ ਦਿਖਾਈ ਪਰ ਜਿਸ ਸ਼ਖ਼ਸ ਦੀ ਨੀਂਹ ਮੂਲੋਂ ਹੀ ਕੂੜ-ਕੁਸੱਤ ’ਤੇ ਰੱਖੀ ਹੋਵੇ ਉਸ ਦਾ ਸਾਫ ਮਨ ਨਾਲ ਖਿਮਾ ਮੰਗਣਾ ਸ਼ਾਇਦ ਸੰਭਵ-ਸੰਭਾਵੀ ਹੀ ਨਹੀਂ ਸੀ। ਢਿੱਲੀ, ਮੱਠੀ ਤੇ ਖਚਰੀ ਮੁਆਫ਼ੀ ਨੂੰ ਸਿੰਘ ਸਾਹਿਬਾਨ ਨੇ ਰੱਦ ਕਰ ਕੇ ਦਰੁੱਸਤ ਤੇ ਦਲੇਰਾਨਾ ਫੈਸਲਾ ਕੀਤਾ। ਹੁਣ ਜਿਸ ਤੇਜ਼ੀ ਨਾਲ ਧਰਮ ਪ੍ਰਚਾਰ ਮੁਹਿੰਮ ਅਤੇ ਸਿੱਖੀ ਚੇਤਨਾ ਜਗਾਉਣ ਦੀ ਲਹਿਰ ਚਲਾਈ ਗਈ ਹੈ ਇਹ ਮੁਹਿੰਮ ਅਤੇ ਲਹਿਰ ਤਦ ਤਕ ਇਵੇਂ ਹੀ ਉਤਸ਼ਾਹ ਤੇ ਜ਼ੋਰ- ਸ਼ੋਰ ਨਾਲ ਚਲਾਈ ਜਾਣੀ ਚਾਹੀਦੀ ਹੈ ਜਦੋਂ ਤਕ ਪਾਖੰਡੀਆਂ ਦੇ ਪਾਖੰਡ ਦੇ ਮਹਾਂਜਾਲ ’ਚੋਂ ਲੋਕਾਈ ਨੂੰ ਕਦਾਚਿਤ ਵੀ ਨਾ ਫਸਣ ਪੱਖੋਂ ਪੂਰੀ ਤਰ੍ਹਾਂ ਸੁਚੇਤ ਨਹੀਂ ਕਰ ਦਿੱਤਾ ਜਾਂਦਾ। ਗੁਰੂ ਨਾਨਕ ਸਾਹਿਬ ਨੇ ਸਦੀਆਂ ਤੋਂ ਸੁੱਤੇ ਪਏ ਹਿੰਦੋਸਤਾਨ ਨੂੰ ਬੜੀ ਲੰਮੀ ਅਗਿਆਨਤਾ ਦੀ ਨੀਂਦ ’ਚੋਂ ਜਗਾਇਆ ਸੀ। ਇਕਬਾਲ ਨੇ ਕਿਹਾ ਹੈ:
ਲੇਖਕ ਬਾਰੇ
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/October 1, 2007
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/February 1, 2008
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/June 1, 2008
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/July 1, 2008
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/September 1, 2008
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/August 1, 2009
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/April 1, 2010
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/June 1, 2010
- ਸੁਰਿੰਦਰ ਸਿੰਘ ਨਿਮਾਣਾhttps://sikharchives.org/kosh/author/%e0%a8%b8%e0%a9%81%e0%a8%b0%e0%a8%bf%e0%a9%b0%e0%a8%a6%e0%a8%b0-%e0%a8%b8%e0%a8%bf%e0%a9%b0%e0%a8%98-%e0%a8%a8%e0%a8%bf%e0%a8%ae%e0%a8%be%e0%a8%a3%e0%a8%be/December 1, 2010