editor@sikharchives.org
Gumat Parkash

ਆਓ! ਗੁਰਮਤਿ ਪਾਸਾਰ ਦੀ ਨਿਵੇਕਲੀ ਜੁਗਤ ਨੂੰ ਅਸੀਂ ਵੀ ਅਪਣਾਈਏ!

ਕਾਰਗਰ ਤੇ ਨਿਰਮਲ ਜੁਗਤਾਂ ਗੁਰਸਿੱਖਾਂ ਨੂੰ ਗੁਰੂ-ਕਿਰਪਾ ਦੁਆਰਾ ਹੀ ਸੁੱਝਦੀਆਂ ਹਨ ਅਤੇ ਗੁਰੂ ਦੀ ਸਦ- ਬਖਸ਼ਿਸ਼ਾਂ ਭਰੀ ਕਿਰਪਾ-ਦ੍ਰਿਸ਼ਟੀ ਦਾ ਸਦਕਾ ਹੀ ਇਹ ਨਿਭਦੀਆਂ ਹਨ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗੁਰੂ ਦੇ ਪਿਆਰ ’ਚ ਭਿੱਜੇ ਗੁਰਸਿੱਖ ਗੁਰੂ ਦੇ ਗੁਰਮਤਿ ਸੰਦੇਸ਼ ਨੂੰ ਪ੍ਰਚਾਰਨ- ਪ੍ਰਸਾਰਨ ਹਿੱਤ ਕਈ ਤਰ੍ਹਾਂ ਦੀਆਂ ਜੁਗਤਾਂ ਅਪਣਾਉਂਦੇ ਹਨ। ਕਾਰਗਰ ਤੇ ਨਿਰਮਲ ਜੁਗਤਾਂ ਗੁਰਸਿੱਖਾਂ ਨੂੰ ਗੁਰੂ-ਕਿਰਪਾ ਦੁਆਰਾ ਹੀ ਸੁੱਝਦੀਆਂ ਹਨ ਅਤੇ ਗੁਰੂ ਦੀ ਸਦ- ਬਖਸ਼ਿਸ਼ਾਂ ਭਰੀ ਕਿਰਪਾ-ਦ੍ਰਿਸ਼ਟੀ ਦਾ ਸਦਕਾ ਹੀ ਇਹ ਨਿਭਦੀਆਂ ਹਨ।

ਫਰਵਰੀ 1923 ਨੂੰ ਜਨਮ ਲੈਣ ਵਾਲੇ ਜਥੇਦਾਰ ਹਰਬੰਸ ਸਿੰਘ ਜੀ ਜਿਨ੍ਹਾਂ ਨੇ ਪੰਜਾਬ ’ਚ ਅਧਿਐਨ ਕੋਰਸ ਦੇ ਤੌਰ ’ਤੇ ਸ਼ੁਰੂ ਹੋਈ ਗਿਆਨੀ ਦੀ ਪ੍ਰੀਖਿਆ ਪਾਸ ਕਰ ਕੇ ਅਤੇ ਸਿੱਖ ਧਰਮ ਦੇ ਗਿਆਨ ਤੇ ਜਾਣਕਾਰੀ ਨਾਲ ਸੰਬੰਧਤ ਸਿੱਖ ਮਿਸ਼ਨਰੀ ਕੋਰਸ ਵੀ ਸ਼ੁਰੂ ਹੋਣ ਸਾਰ ਹੀ ਕਰ ਕੇ ‘ਹੋਣਹਾਰ ਬਿਰਵਾ ਕੇ ਚਿਕਨੇ ਚਿਕਨੇ ਪਾਤ’ ਅਨੁਸਾਰ ਸੰਕੇਤ ਦਿੱਤਾ ਕਿ ਸਿੱਖ ਧਰਮ, ਸਿੱਖੀ ਜੀਵਨ-ਜਾਚ ਅਤੇ ਗੁਰਮਤਿ ਵਿਚਾਰਧਾਰਾ ਜਾਂ ਸਿਧਾਂਤਾਂ ਦੇ ਅਧਿਐਨ, ਵਿਸ਼ਲੇਸ਼ਣ ਤੇ ਪਾਸਾਰ ਨੂੰ ਉਹ ਆਪਣੇ ਜੀਵਨ-ਢੰਗ ਦਾ ਇਕ ਅਨਿੱਖੜ ਹਿੱਸਾ ਬਣਾਉਣਗੇ ਤੇ ਉਨ੍ਹਾਂ ਨੇ ਇਵੇਂ ਕਰ ਕੇ ਦਿਖਾ ਦਿੱਤਾ।

ਜਥੇਦਾਰ ਸਾਹਿਬ ਨੂੰ 1954 ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਬਣਨ ਦਾ ਸੁਭਾਗ ਹਾਸਲ ਹੋਇਆ ਤਾਂ ਆਪ ਨੇ ਗੁਰੂ ਨਾਲ ਅਹਿਦਨਾਮਾ ਕੀਤਾ ਕਿ ਉਹ ਆਪਣਾ ਕੁੱਲ ਵਕਤ ਸਿੱਖੀ ਪ੍ਰਚਾਰ ਨੂੰ ਹੀ ਸਮਰਪਿਤ ਕਰਨਗੇ। ਇਸੇ ਅਹਿਦਨਾਮੇ ਦੇ ਪ੍ਰਸੰਗ ਵਿਚ ਆਪ ਨੇ ਆਪਣੇ ਯਤਨਾਂ ਨਾਲ ਸੰਨ 1957 ’ਚ ‘ਗੁਰਮਤਿ ਪ੍ਰਕਾਸ਼’ ਪਤ੍ਰਿਕਾ ਦਾ ਪ੍ਰਕਾਸ਼ਨ ਅਰੰਭ ਕਰਾਇਆ। ਗੁਰੂ-ਕਿਰਪਾ ਸਦਕਾ ‘ਗੁਰਮਤਿ ਪ੍ਰਕਾਸ਼’ ਆਰੰਭ ਤੋਂ ਹੀ ਇਕ ਜ਼ਿੰਮੇਵਾਰ ਪੱਤ੍ਰਿਕਾ ਵਜੋਂ ਵਿਚਰਨ ’ਚ ਸਫਲ ਰਿਹਾ। ਇਸ ਸਿੱਖੀ-ਸਿਧਾਂਤਾਂ ਅਤੇ ਜੀਵਨ-ਜਾਚ ਨੂੰ ਦਰਸਾਉਣ ਦੇ ਉਦੇਸ਼ ਨੂੰ ਸਮਰਪਿਤ ਪੱਤ੍ਰਿਕਾ ਨੂੰ ਪ੍ਰਚਾਰਨ ਦੀ ਇਕ ਨਿਵੇਕਲੀ ਜੁਗਤ ਜਥੇਦਾਰ ਜੀ ਨੂੰ ਗੁਰੂ-ਕਿਰਪਾ ਨਾਲ ਸੁੱਝੀ ਜਿਸ ਨੂੰ ਆਪ ਨੇ ਸਦਾ ਲਈ ਨਿਭਾ ਕੇ ਇਕ ਸੁਚੱਜੀ ਉਦਾਹਰਣ ਕਾਇਮ ਕੀਤੀ।

ਛੇਵੇਂ ਦਹਾਕੇ ’ਚ ਹੀ ਲੋਕਾਂ ਨਾਲ ਸੰਬੰਧ-ਸੰਪਰਕ ਦਾ ਦਾਇਰਾ ਕਾਫੀ ਵਿਸ਼ਾਲ ਹੋ ਜਾਣ ਕਰਕੇ ਜਥੇਦਾਰ ਜੀ ਨੂੰ ਵਿਆਹ-ਸ਼ਾਦੀਆਂ ਦੇ ਸਮਾਗਮਾਂ ’ਚ ਸ਼ਾਮਲ ਹੋਣ ਲਈ ਸੱਦੇ ਆਉਂਦੇ। ਰਿਸ਼ਤੇਦਾਰੀਆਂ ਦਾ ਦਾਇਰਾ ਤਾਂ ਹੈ ਹੀ ਸੀ। ਇਨ੍ਹਾਂ ਦੋਹਾਂ ਦਾਇਰਿਆਂ ’ਚ ਆਪ ਨੇ ਧਨ ਰੂਪ ’ਚ ਸ਼ਗਨ ਨਾ ਦਿੰਦਿਆਂ ‘ਗੁਰਮਤਿ ਪ੍ਰਕਾਸ਼’ ਦੀ ਜੀਵਨ-ਮੈਂਬਰੀ ਰੂਪੀ ਸ਼ਗਨ ਦੇਣ ਦੀ ਸ਼ੁਰੂਆਤ ਕੀਤੀ ਤੇ ਫਿਰ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ। ਇਹ ਸਿਲਸਿਲਾ ਐਸਾ ਸ਼ੁਰੂ ਹੋਇਆ ਜੋ ਸਦਾ ਹੀ ਚੱਲਦਾ ਰਿਹਾ ਹੈ। ਇਸ ਤਰ੍ਹਾਂ ਆਪ ਨੇ ਕਈ ਦਹਾਕਿਆਂ ’ਚ ਪੱਸਰੇ ਸਮੇਂ ਦੌਰਾਨ ‘ਗੁਰਮਤਿ ਪ੍ਰਕਾਸ਼’ ਨੂੰ ਹਜ਼ਾਰਾਂ ਹੀ ਸਿੱਖ ਘਰਾਂ-ਪਰਵਾਰਾਂ ਦੀ ਪੱਤ੍ਰਿਕਾ ਬਣਾਉਣ ਦੇ ਮਿਸ਼ਨ ’ਚ ਸਫਲਤਾ ਹਾਸਲ ਕੀਤੀ। ਫਿਰ ਸਿਰਫ਼ ਦੇਸ਼ ’ਚ ਹੀ ਨਹੀਂ ਵਿਦੇਸ਼ਾਂ ’ਚ ਬੈਠੇ ਸਿੱਖ- ਪਰਵਾਰਾਂ ਨੂੰ ਵੀ ਇਵੇਂ ‘ਗੁਰਮਤਿ ਪ੍ਰਕਾਸ਼’ ਦੇ ਜੀਵਨ-ਮੈਂਬਰ ਬਣਾਇਆ ਗਿਆ। ਕਈ ਵੀਰਾਂ, ਭੈਣਾਂ, ਮਾਤਾਵਾਂ ਅਤੇ ਬਜ਼ੁਰਗਾਂ ਦੇ ਮਨ ’ਚ ‘ਸ਼ਗਨ’ ਧਨ ਦੇ ਰੂਪ ਵਿਚ ਹੀ ਸਮਝਣ/ਮੰਨਣ ਦੀ ਸੋਚ ਤੇ ਭਾਵਨਾ ਹੋ ਸਕਦੀ ਹੈ ਲੇਕਿਨ ਵਿਚਾਰਨ ਵਾਲੀ ਗੱਲ ਇਹ ਹੈ ਕਿ ਧਨ ਦੀ ਇਸ ਰੂਪ ’ਚ ਵਰਤੋਂ ਵੀ ਤਾਂ ਕਿਸੇ ਖਾਸ ਸਮੇਂ ਹੀ ਹੋਈ ਸੀ। ਕਰੰਸੀ ਅਤੇ ਸਿੱਕਿਆਂ ਦੀ ਸ਼ੁਰੂਆਤ ਤੋਂ ਪਹਿਲਾਂ ਖਾਧ-ਪਦਾਰਥ ਹੀ ਐਸੇ ਅਵਸਰਾਂ ’ਤੇ ਦਿੱਤੇ-ਲਏ ਜਾਂਦੇ ਰਹੇ ਸਨ। ਕਹਿਣ ਤੋਂ ਭਾਵ ਧਨ ਰੂਪ ’ਚ ਸ਼ਗਨ ਦੀ ਪਰੰਪਰਾ ’ਚ ਵੈਸੇ ਵੀ ਇਸ ਸਮੇਂ ਕੁਝ ਬਦਲਾਉ ਲਿਆਉਣ ਦੀ ਲੋੜ ਹੈ ਕਿਉਂ ਜੋ ਇਸ ਪਿੱਛੇ ਲੋਭ, ਲਾਲਚ, ਦਿਖਾਵਾ, ਅਮੀਰੀ ਦਾ ਹੰਕਾਰ ਆਦਿ ਜਿਹੇ ਅਣਇੱਛਤ ਤੱਤ ਇਸ ਸਮੇਂ ਬਹੁਤ ਜ਼ਿਆਦਾ ਕ੍ਰਿਆਸ਼ੀਲ ਹੋ ਚੁਕੇ ਹਨ।

ਜਥੇਦਾਰ ਹਰਬੰਸ ਸਿੰਘ ਜੀ ਘੁੰਮਣ ਜ਼ਿਲ੍ਹਾ ਗੁਰਦਾਸਪੁਰ ਦੇ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਅਤੇ ਇਸ ਖੇਤਰ ਦੀ ਨੁਮਾਇੰਦਗੀ ਕਰਦਿਆਂ ਵਿਧਾਨ ਸਭਾ ਦੇ ਮੈਂਬਰ ਵੀ ਬਣੇ। ਆਪ ਨੂੰ ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਤੌਰ ’ਤੇ ਵੀ ਕਾਰਜ ਕਰਨ ਦਾ ਅਵਸਰ ਮਿਲਿਆ। ਆਪ ਚੇਅਰਮੈਨ ਪੰਜਾਬ ਲੈਂਡ ਡਿਵੈਲੋਪਮੈਂਟ ਵੀ ਰਹੇ। ਪੰਥ-ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਦੀ ਨੇੜਤਾ ਮਾਣਨ ਵਾਲੇ ਜਥੇਦਾਰ ਹਰਬੰਸ ਸਿੰਘ ਜੀ ਘੁੰਮਣ ਦੁਆਰਾ ਅਪਣਾਈ ਜੁਗਤ ਨੂੰ ਅਪਣਾ ਕੇ, ਉਨ੍ਹਾਂ ਦੁਆਰਾ ਪਾਈ ਗਈ ਪੈੜ ਦਾ ਅਨੁਸਰਨ ਕਰਦਿਆਂ ਅਸੀਂ ਵੀ ਦੁਨੀਆਂ ’ਚ ਗੁਰਮਤਿ ਦੇ ਪ੍ਰਕਾਸ਼ ਦਾ ਪਾਸਾਰ ਕਰਨ ’ਚ ਹਿੱਸਾ ਪਾ ਕੇ, ਗੁਰੂ-ਸਨੇਹ ਦੇ ਪਾਤਰ ਬਣ ਸਕਦੇ ਹਾਂ। ਗੁਰੂ ਦਾ ਹਰੇਕ ਚੇਤੰਨ ਤੇ ਸਜੱਗ ਸਿੱਖ ਗੁਰੂ-ਘਰ ਦਾ ਪ੍ਰਚਾਰਕ ਜੁ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸਹਾਇਕ ਸੰਪਾਦਕ ਗੁਰਮਤਿ ਪ੍ਰਕਾਸ਼/ਗੁਰਮਤਿ ਗਿਆਨ -ਵਿਖੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)