editor@sikharchives.org
Abh Jhoojhan Ko Dao

ਅਬ ਜੂਝਨ ਕੋ ਦਾਉ

ਭਗਤ ਕਬੀਰ ਜੀ ਫ਼ਰਮਾਨ ਕਰਦੇ ਹਨ ਕਿ ਜਿਸ ਮਨੁੱਖ ਦੇ ਮਨ-ਮਸਤਕ ਰੂਪੀ ਅਕਾਸ਼ ’ਚ ਜਗਤ ਰੂਪੀ ਰਣਖੇਤਰ ’ਚ ਜੂਝਣ ਹਿਤ ਕਮਰਕੱਸਾ ਕਰ ਕੇ ਉਤਰਨ ਹਿਤ ਧੌਂਸਾ ਜਾਂ ਨਗਾਰਾ ਵੱਜਦਾ ਹੈ, ਜਿਸ ਦੇ ਹਿਰਦੇ ’ਚ ਖਿੱਚ ਪੈਦਾ ਹੁੰਦੀ ਹੈ ਅਤੇ ਜੋ ਮਨੁੱਖ ਰਣਖੇਤਰ ਨੂੰ ਮੱਲ ਬਹਿੰਦਾ ਹੈ ਕਿ ਹੁਣ ਮਨੁੱਖਾ-ਜਨਮ ਵਿਸ਼ੇ-ਵਿਕਾਰਾਂ ਤੇ ਬੁਰਾਈਆਂ ਨਾਲ ਲੜਨ ਦਾ ਇਕ ਸਬੱਬ, ਇਕ ਸੁਅਵਸਰ ਹੈ ਉਹੀ ਮਨੁੱਖ ਸਹੀ ਅਰਥਾਂ ’ਚ ਸੂਰਮਾ ਹੈ।
ਬੁੱਕਮਾਰਕ ਕਰੋ (0)
Please login to bookmarkClose

No account yet? Register

ਪੜਨ ਦਾ ਸਮਾਂ: 1 ਮਿੰਟ

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥1॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥2॥2॥ (ਪੰਨਾ 1105)

ਭਗਤ ਕਬੀਰ ਜੀ ਮਾਰੂ ਰਾਗ ’ਚ ਦਰਜ ਇਨ੍ਹਾਂ ਪਾਵਨ ਸਲੋਕਾਂ ਦੁਆਰਾ ਜਗਤ ਰੂਪੀ ਰਣਖੇਤਰ ਵਿਚ ਦੁਰਲੱਭ ਇਨਸਾਨੀ ਜਾਮਾ ਮਿਲਣ ’ਤੇ ਵਿਸ਼ੇ-ਵਿਕਾਰਾਂ ਤੇ ਸਭ ਪ੍ਰਕਾਰ ਦੀਆਂ ਬੁਰਾਈਆਂ ਨਾਲ ਟਕਰਾਉਣ ਅਤੇ ਧਰਮ ਹਿਤ ਜਾਂ ਕਮਜ਼ੋਰਾਂ ਦੇ ਖੋਹੇ ਜਾਂਦੇ ਹੱਕਾਂ ਦੀ ਸਥਾਪਤੀ ਹਿਤ ਸੀਨਾ ਤਾਣ ਕੇ ਖੜ੍ਹਨ, ਅੜਨ, ਲੜਨ ਤੇ ਮਰਨ ਦਾ ਗੁਰਮਤਿ ਗਾਡੀ ਮਾਰਗ ਦਰਸਾਉਂਦੇ ਹਨ।

ਭਗਤ ਕਬੀਰ ਜੀ ਫ਼ਰਮਾਨ ਕਰਦੇ ਹਨ ਕਿ ਜਿਸ ਮਨੁੱਖ ਦੇ ਮਨ-ਮਸਤਕ ਰੂਪੀ ਅਕਾਸ਼ ’ਚ ਜਗਤ ਰੂਪੀ ਰਣਖੇਤਰ ’ਚ ਜੂਝਣ ਹਿਤ ਕਮਰਕੱਸਾ ਕਰ ਕੇ ਉਤਰਨ ਹਿਤ ਧੌਂਸਾ ਜਾਂ ਨਗਾਰਾ ਵੱਜਦਾ ਹੈ, ਜਿਸ ਦੇ ਹਿਰਦੇ ’ਚ ਖਿੱਚ ਪੈਦਾ ਹੁੰਦੀ ਹੈ ਅਤੇ ਜੋ ਮਨੁੱਖ ਰਣਖੇਤਰ ਨੂੰ ਮੱਲ ਬਹਿੰਦਾ ਹੈ ਕਿ ਹੁਣ ਮਨੁੱਖਾ-ਜਨਮ ਵਿਸ਼ੇ-ਵਿਕਾਰਾਂ ਤੇ ਬੁਰਾਈਆਂ ਨਾਲ ਲੜਨ ਦਾ ਇਕ ਸਬੱਬ, ਇਕ ਸੁਅਵਸਰ ਹੈ ਉਹੀ ਮਨੁੱਖ ਸਹੀ ਅਰਥਾਂ ’ਚ ਸੂਰਮਾ ਹੈ।

ਭਗਤ ਜੀ ਸੂਰਮੇ ਦੀ ਇਕ ਹੋਰ ਭੀ ਕਸਵੱਟੀ ਵੱਲ ਸਾਡਾ ਧਿਆਨ ਦਿਵਾਉਂਦੇ ਹੋਏ ਫ਼ਰਮਾਉਂਦੇ ਹਨ ਕਿ ਹਾਂ, ਸੂਰਮਾ ਉਸ ਨੂੰ ਵੀ ਪਛਾਣਿਆ ਜਾਵੇ ਜੋ ਗਰੀਬਾਂ ਅਰਥਾਤ ਨਿਮਾਣਿਆਂ, ਨਿਤਾਣਿਆਂ ਦੇ ਵਾਸਤੇ ਲੜਦਾ ਹੈ ਅਰਥਾਤ ਜਦੋਂ ਕੋਈ ਸਮਾਜਕ ਰਾਜਨੀਤਿਕ ਨਿਜ਼ਾਮ ਨਿਰਧਨਾਂ ਦੇ ਮੂਲ ਹੱਕ ਖੋਹ ਲੈਂਦਾ ਹੈ ਤੇ ਉਹ ਬੇਵਸੀ ਦੀ ਅਵਸਥਾ ’ਚ ਹੁੰਦੇ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਖੋਹੇ ਗਏ ਹੱਕ ਮੁੜ ਦਿਵਾਉਣ ਵਾਸਤੇ ਉਹ ਟੋਟੇ-ਟੋਟੇ ਹੋ ਕੇ ਸ਼ਹੀਦ ਹੋ ਜਾਂਦਾ ਹੈ ਪਰ ਕਦੇ ਵੀ ਰਣਖੇਤਰ ਨਹੀਂ ਛੱਡਦਾ। ਇਹੀ ਧਰਮ ਦਾ ਮਾਰਗ ਹੈ। ਇਹੀ ਸੂਰਮੇ ਦੀ ਕਸਵੱਟੀ ਹੈ।

ਬੁੱਕਮਾਰਕ ਕਰੋ (0)
Please login to bookmarkClose

No account yet? Register

ਲੇਖਕ ਬਾਰੇ

ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ

ਅੰਮ੍ਰਿਤਸਰ, ਪੰਜਾਬ

ਬੁੱਕਮਾਰਕ ਕਰੋ (0)
Please login to bookmarkClose

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)