editor@sikharchives.org

ਅਕਾਲ ਪੁਰਖੁ ਵਾਹਿਗੁਰੂ

ਹੇ ਪ੍ਰਭੂ! ਤੂੰ ਸਭ ਜੀਵਾਂ ਵਿਚ ਵਿਆਪਕ ਹੋ ਕੇ ਭੀ ਮੌਤ-ਰਹਿਤ ਹੈਂ, ਤੇਰੇ ਸਿਰ ਉਤੇ ਮੌਤ ਸਵਾਰ ਨਹੀਂ ਹੋ ਸਕਦੀ।
ਬੁੱਕਮਾਰਕ ਕਰੋ (0)

No account yet? Register

ਪੜਨ ਦਾ ਸਮਾਂ: 1 ਮਿੰਟ

1. ਅਕਾਲ : ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਵ ਜਿਸ ਦਾ ਸਰੀਰ ਨਾਸ਼-ਰਹਿਤ ਹੈ ਭਾਵ ਜੋ ਮਰਦਾ ਨਹੀਂ ਅਤੇ ਜਿਸ ਉੱਪਰ ਸਮੇਂ ਦਾ ਕੋਈ ਅਸਰ ਨਹੀਂ। ਜੋ ਹਮੇਸ਼ਾ ਨਵਾਂ ਨਰੋਆ ਰਹਿੰਦਾ ਹੈ।

2. ਪੁਰਖੁ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ‘ਪੁਰਖੁ’ ਦਾ ਅਰਥ ਹੈ ਉਹ ਪ੍ਰਮਾਤਮਾ ਜੋ ਸਾਰੇ ਜਗਤ ਵਿਚ ਵਿਆਪਕ ਹੈ, ਉਹ ਆਤਮਾ ਜੋ ਸਾਰੀ ਸ੍ਰਿਸ਼ਟੀ ਵਿਚ ਰਮ ਰਿਹਾ ਹੈ’।

3. ਕਾਲ : ਮੌਤ ਜਾਂ ਸਮਾਂ।

4. ਅਕਾਲ ਪੁਰਖੁ : ਇਸ ਤਰ੍ਹਾਂ ਅਕਾਲ ਪੁਰਖੁ ਦਾ ਅਰਥ ਹੋਇਆ ਕਿ ਉਹ ਪ੍ਰਮਾਤਮਾ ਜੋ ਸਾਰੇ ਜਗਤ ਵਿਚ ਵਿਆਪਕ ਹੈ ਅਤੇ ਜੋ ਕਦੇ ਮਰਦਾ ਨਹੀਂ।

5. ਵਾਹ/ਵਾਹਿ ਦਾ ਅਰਥ ਭਾਈ ਕਾਨ੍ਹ ਸਿੰਘ ਨਾਭਾ ਨੇ ਅਦਭੁਤ ਅਤੇ ਅਚਰਜ ਕੀਤਾ ਹੈ, “ਵਾਹ ਨਾਮ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤ ਨਾ ਕੋਈ”। ਪੰਨਾਂ 1087 (ਮਹਾਨ ਕੋਸ਼)

6. ਗੁਰੂ : ਗੁਰੂ ਲਫਜ਼ “ਗ੍ਰੀ” ਧਾਤੂ ਤੋਂ ਲਿਆ ਗਿਆ ਹੈ। ਇਸ ਦਾ ਭਾਵ ਹੈ ਪ੍ਰਕਾਸ਼ ਰੂਪ, ਭਾਵ “ਜੋ ਆਗਿਆਨ ਰੂਪੀ ਹਨ੍ਹੇਰੇ ਨੂੰ ਗਿਆਨ ਰੂਪੀ ਪ੍ਰਕਾਸ਼ ਦੁਆਰਾ ਖਾ ਜਾਵੇ।” (ਮਹਾਨ ਕੋਸ਼ ਕਾਨ੍ਹ ਸਿੰਘ ਨਾਭਾ)

7. ਪ੍ਰਮਾਤਮਾ ਕੌਣ ਹੈ? ਅਕਾਲ ਪੁਰਖੁ।

8. ਗੁਰੂ ਕੌਣ ਹੈ? ਸ਼ਬਦ ਗੁਰੂ। ਗੁਰੂ ਕੋਈ ਸਰੀਰ ਜਾਂ ਵਿਅਕਤੀ ਨਹੀਂ। ਗੁਰਬਾਣੀ ਅਨੁਸਾਰ :

“ਸਬਦੁ ਗੁਰੂ ਸੁਰਤਿ ਧੁਨਿ ਚੇਲਾ”।। ਪੰਨਾਂ 943

ਗੁਰਬਾਣੀ ਸਾਨੂੰ ਕੇਵਲ ਪ੍ਰਮਾਤਮਾ ਨਾਲ ਜੋੜ੍ਹਦੀ ਹੈ। ਗੁਰਬਾਣੀ ਪੜ੍ਹਿਆਂ ਇਹ ਗੱਲ ਵੀ ਸਮਝ ਪੈਂਦੀ ਹੈ ਕਿ ਗੁਰੂ ਕੋਈ ਸਰੀਰ ਨਹੀਂ ਹੈ। ਗੁਰੂ ਜੋਤ ਹੈ। ਗੁਰੂ ਉਪਦੇਸ਼ ਹੈ। ਗੁਰੂ ਅਤੇ ਪ੍ਰਮਾਤਮਾ ਵਿੱਚ ਕੋਈ ਭੇਦ ਨਹੀਂ ਹੈ।

“ਗੁਰੁ ਪਰਮੇਸਰੁ ਏਕੋ ਜਾਣੁ ॥
ਜੋ ਤਿਸੁ ਭਾਵੈ ਸੋ ਪਰਵਾਣੁ” ॥੧॥ ਰਹਾਉ ॥ ਪੰਨਾਂ 864

ਸਿੱਖ ਪੰਥ ਅਨੁਸਾਰ ਗੁਰੂ ਦੀਖਿਆ ਜਾਂ ਗੁਰੂ ਧਾਰਨ ਦੀ ਵਿਧੀ ਖੰਡੇ ਦੀ ਪਾਹੁਲ ਲੈਣਾ ਹੈ ਜੋ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਜ਼ੂਰੀ ਵਿੱਚ ਤਿਆਰ ਵਰ ਤਿਆਰ ਸਿੰਘਾਂ ਪਾਸੋਂ ਮਿਲਦੀ ਹੈ।

ਹੁਣ ਆਪ ਦੇ ਸਵਾਲਾਂ ਦੇ ਜਵਾਬ :

ਓ. ਅਕਾਲ ਪੁਰਖੁ : ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕਾਂ ਥਾਵਾਂ ਤੇ ਆਉਂਦਾ ਹੈ ਪਰ ਕੇਵਲ ਹੇਠ ਲਿਖੀਆਂ ਤਿੰਨ ਉਦਾਹਰਣਾਂ ਹੀ ਦਿੱਤੀਆਂ ਜਾਂਦੀਆਂ ਹਨ।
1. ਮੂਲ ਮੰਤ੍ਰ ੧ਓਂ ਸ਼ੁਰੂ ਹੋ ਕੇ ਗੁਰ ਪਰਸਾਦਿ ਤੇ ਖਤਮ ਹੁੰਦਾ ਹੈ।

“.. ਕਰਤਾ ਪੁਰਖੁ ..ਅਕਾਲ ਮੂਰਤਿ ..” ਪੰਨਾਂ 1
2. ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥
ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥
ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ ॥3॥ ਪੰਨਾ 1038

ਹੇ ਪ੍ਰਭੂ! ਤੂੰ ਸਭ ਜੀਵਾਂ ਵਿਚ ਵਿਆਪਕ ਹੋ ਕੇ ਭੀ ਮੌਤ-ਰਹਿਤ ਹੈਂ, ਤੇਰੇ ਸਿਰ ਉਤੇ ਮੌਤ ਸਵਾਰ ਨਹੀਂ ਹੋ ਸਕਦੀ। ਤੂੰ ਸਰਬ-ਵਿਆਪਕ ਹੈਂ। ਜਿਸ ਪ੍ਰਾਣੀ ਨੇ ਸੇਵਾ ਸੰਤੋਖ ਵਾਲੇ ਜੀਵਨ ਵਿੱਚ ਰਹਿ ਕੇ ਗੁਰੂ ਦੇ ਸ਼ਬਦ ਜੁੜ ਕੇ ਪੂਰਨ ਅਡੋਲ ਆਤਮਕ ਅਵਸਥਾ ਵਿੱਚ ਟਿਕ ਕੇ ਤੇਰੇ ਚਰਨਾਂ ਵਿਚ ਸੁਰਤ ਜੋੜੀ ਹੈ ਉਸ ਦਾ ਹਿਰਦਾ ਠੰਡਾ-ਠਾਰ ਹੋ ਜਾਂਦਾ ਹੈ।3।

3. ਅਕਾਲ ਪੁਰਖ ਅਗਾਧਿ ਬੋਧ ॥
ਸੁਨਤ ਜਸੋ ਕੋਟਿ ਅਘ ਖਏ ॥੨॥

ਕਿਰਪਾ ਨਿਧਿ ਪ੍ਰਭ ਮਇਆ ਧਾਰਿ ॥
ਨਾਨਕ ਹਰਿ ਹਰਿ ਨਾਮ ਲਏ ॥3॥ ਪੰਨਾ 212

ਹੇ ਅਕਾਲ ਪੁਰਖ! ਤੇਰੇ ਸਰੂਪ ਦੀ ਸਮਝ ਜੀਵਾਂ ਦੀ ਅਕਲ ਤੋਂ ਪਰੇ ਹੈ। ਤੇਰੀ ਸਿਫ਼ਤਿ-ਸਾਲਾਹ ਸੁਣਦਿਆਂ ਕ੍ਰੋੜਾਂ ਪਾਪ ਨਾਸ਼ ਹੋ ਜਾਂਦੇ ਹਨ।2।

ਅ. ਵਾਹਿਗੁਰੂ : ਸ੍ਰੀ ਗੁਰੂ ਗਰੰਥ ਸਾਹਿਬ ਅੰਦਰ ਗੁਰੂ ਅਰਜਨ ਸਾਹਿਬ ਅਤੇ 11 ਭੱਟਾਂ ਦੇ ਆਉਂਦੇ ਹਨ ਜੋ ਪੰਨਾਂ 1385 ਤੋਂ ਸ਼ੁਰੂ ਹੋ ਕੇ 1410 ਤੇ ਖਤਮ ਹੁੰਦੇ ਹਨ। ਇਥੇ ਵਿਸ਼ਾ ਕੇਵਲ ਗੁਰੂ ਵਡਿਆਈ ਹੈ। ਜਿਵੇਂ-

1. ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਉ॥ ਪੰਨਾਂ 1402 

2. ਕੀਆ ਖੇਲੁ ਬਡ ਮੇਲੁ ਤਮਾਸਾ, ਵਾਹ ਗੁਰੂ ਤੇਰੀ ਸਭ ਰਚਨਾ।। ਪੰਨਾਂ 1404

3. ਸਤਿਗੁਰੂ ਸਤਿਗੁਰੂ ਸਤਿਗੁਰੁ ਗੁਬਿੰਦ ਜੀਉ ॥ ਪੰਨਾਂ 1403

4. ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ॥
ਗੁਰ ਕਹਿਆ ਮਾਨੁ ਨਿਜ ਨਿਧਾਨੁ ਸਚੁ ਜਾਨੁ ਮੰਤ੍ਰੁ
ਇਹੈ ਨਿਸਿ ਬਾਸੁਰ ਹੋਇ ਕਲ੍ਯ੍ਯਾਨੁ ਲਹਹਿ ਪਰਮ ਗਤਿ ਜੀਉ॥
ਕਾਮੁ ਕ੍ਰੋਧੁ ਲੋਭੁ ਮੋਹੁ ਜਣ ਜਣ ਸਿਉ ਛਾਡੁ ਧੋਹੁ
ਹਉਮੈ ਕਾ ਫੰਧੁ ਕਾਟੁ ਸਾਧਸੰਗਿ ਰਤਿ ਜੀਉ॥ ਪੰਨਾ 1403

ਹੇਠ ਲਿਖੀਆਂ ਤਿੰਨ ਹੋਰ ਉਦਾਹਰਣਾਂ ਭੀ ਦਿੱਤੀਆਂ ਜਾਂਦੀਆਂ ਹਨ:

1. ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥
ਨਾਨਕ ਤੇ ਮੁਖ ਉਜਲੇ ਜਿ ਨਿਤ ਉਠਿ ਸੰਮਾਲੇਨਿ ॥1॥ ਪੰਨਾ 313

2. ਵੇਮੁਹਤਾਜਾ ਵੇਪਰਵਾਹੁ ॥
ਨਾਨਕ ਦਾਸ ਕਹਹੁ ਗੁਰ ਵਾਹੁ ॥4॥ ਪੰਨਾ 376

ਹੇ ਦਾਸ ਨਾਨਕ ! ਉਸ ਸਭ ਤੋਂ ਵੱਡੇ ਪਰਮਾਤਮਾ ਨੂੰ ਹੀ ਧੰਨ ਧੰਨ ਆਖਦੇ ਰਹੋ ਜੋ ਵੇਪਰਵਾਹ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ।4।

3. ਮ: ੩
ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ।।
ਪੂਰੈ ਸਬਦਿ ਪ੍ਰਭੁ ਮਿਲਿਆ ਆਈ।।
ਵਡਭਾਗੀਆ ਵਾਹੁ ਵਾਹੁ ਮੁਹਹੁ ਕਢਾਈ।।
ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ਹ ਕਉ ਪਰਜਾ ਪੂਜਣਆਈ।।
ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ।।੨।। ਪੰਨਾਂ 514

ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿੱਚ ਵਾਹਿਗੁਰੂ ਦਾ ਜ਼ਿਕਰ ਕੀਤਾ ਹੈ।

ਗੁਰ ਸਿਖਹੁ ਗੁਰ ਸਿਖ ਹੈ ਪੀਰ ਪੀਰਹੁੰ ਕੋਈ॥
ਸਬਦ ਸੁਰਤ ਚੇਲਾ ਗੁਰੂ ਪਰਮੇਸਰ ਸੋਈ॥
ਦਰਸਨ ਦ੍ਰਿਸਟਿ ਧਿਆਨ ਧਰ ਗੁਰੁ ਮੂਰਤਿ ਹੋਈ॥
ਸਬਦ ਸੁਰਤਿ ਕਰ ਕੀਰਤਨ ਸਤਸੰਗ ਵਿਲੋਈ॥
ਵਾਹਿਗੁਰੂ ਗੁਰੂ ਮੰਤ੍ਰ ਹੈ ਜਪ ਹਉਮੈਂ ਖੋਈ॥
ਆਪ ਗਵਾਏ ਆਪ ਹੈ ਗੁਣ ਗੁਣੀ ਪਰੋਈ॥2॥ ਵਾਰ 13 ਪਉੜੀ 2

ਇਸ ਲਈ ਗੁਰਸਿੱਖ ਦਾ ਫਰਜ਼ ਬਣਦਾ ਹੈ ਕਿ ਸਤਿਗੁਰ ਦੀ ਮੱਤ ਲੈ ਕੇ ਆਪਣਾ ਜੀਵਨ ਸਫ਼ਲ ਕਰੇ :

ਮਃ ੫ ॥
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥2॥ {ਪੰਨਾ 522}

ਅਰਥ :- ਹੇ ਨਾਨਕ! ਜੇ ਸਤਿਗੁਰੂ ਮਿਲ ਪਏ ਤਾਂ ਜੀਊਣ ਦੀ ਠੀਕ ਜਾਚ ਆ ਜਾਂਦੀ ਅਤੇ ਹੱਸਦਿਆਂ, ਖੇਡਦਿਆਂ, ਖਾਂਦਿਆਂ, ਪਹਿਨਦਿਆਂ ਭਾਵ ਦੁਨੀਆ ਦੇ ਸਾਰੇ ਕੰਮ ਕਾਰ ਕਰਦਿਆਂ ਮਾਇਆ ਵਿੱਚ ਵਰਤਿਆਂ ਹੀ ਕਾਮਾਦਿਕ ਵਿਕਾਰਾਂ ਤੋਂ ਬਚੇ ਰਹੀਦਾ ਹੈਙ ਇਸ ਤਰ੍ਹਾਂ ਜੀਵ ਦਾ ਜੀਵਨ ਸਫ਼ਲ ਹੋ ਜਾਣਦਾ ਹੈ।2।

ਭੁੱਲ ਚੁੱਕ ਮੁਆਫ਼ ਕਰ ਦੇਣਾ ਜੀ

ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕਿ ਫਤਿਹ।।

ਬੁੱਕਮਾਰਕ ਕਰੋ (0)

No account yet? Register

ਲੇਖਕ ਬਾਰੇ

ਬੁੱਕਮਾਰਕ ਕਰੋ (0)

No account yet? Register

ਬੇਨਤੀ

ਲਗਦਾ ਹੈ ਕਿ ਤੁਹਾਨੂੰ ਇਹ ਲੇਖ ਪਸੰਦ ਹੈ।

ਸਿਖ ਆਰਕਾਇਵਜ਼ ਤੇ ਹਜ਼ਾਰਾਂ ਹੀ ਲੇਖ ਹਨ। ਕੀ ਤੁਸੀਂ ਜਾਣਦੇ ਹੋ ਕਿ ਆਪਣੀ ਪਸੰਦ ਦੇ ਲੇਖ ਕਿਸੇ ਹੋਰ ਨਾਲ ਸ਼ੇਅਰ ਜਾਂ ਬੁਕਮਾਰਕ ਕਰਕੇ ਦੁਬਾਰਾ ਪੜੵ ਸਕਦੇ ਹੋ?

ਧੰਨਵਾਦ

ਪਾਠਕਾਂ ਵਾਸਤੇ ਅਨੇਕ ਸਹੂਲਤਾਂ ਲਈ ਮੈਂਬਰ ਬਣੋ(ਮੁਫ਼ਤ)